ਰੇਲ ਮੰਤਰਾਲਾ

ਦੱਖਣੀ ਰਾਜ ਤਮਿਲਨਾਡੂ ਅਤੇ ਕਰਨਾਟਕ ਹਰੇਕ ਨੂੰ ਆਕਸੀਜਨ ਐਕਸਪ੍ਰੈਸ ਨਾਲ 3000 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡਕੀਲ ਆਕਸੀਜਨ ਦੀ ਪ੍ਰਾਪਤੀ ਕੀਤੀ


ਆਕਸੀਜਨ ਐਕਸਪ੍ਰੈਸ ਨੇ ਦੇਸ਼ ਵਿੱਚ 26281 ਮੀਟ੍ਰਿਕ ਟਨ ਤੋਂ ਜ਼ਿਆਦਾ ਐੱਲਐੱਮਓ ਦੀ ਡਿਲੀਵਰੀ ਕੀਤੀ
376 ਆਕਸੀਜਨ ਐਕਸਪ੍ਰੈਸ ਨੇ ਦੇਸ਼ ਵਿੱਚ ਆਕਸੀਜਨ ਦੀ ਡਿਲੀਵਰੀ ਪੂਰੀ ਕੀਤੀ
ਆਕਸੀਜਨ ਐਕਸਪ੍ਰੈਸ ਦੁਆਰਾ 1534 ਟੈਂਕਰਾਂ ਦੇ ਨਾਲ 15 ਰਾਜਾਂ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ
ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ’ਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,790 ਮੀਟ੍ਰਿਕ ਟਨ, ਹਰਿਆਣਾ ’ਚ 2212 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 3097 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ, ਤਮਿਲਨਾਡੂ ’ਚ 3237 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 2804 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 513 ਮੀਟ੍ਰਿਕ ਟਨ, ਤੇਲੰਗਾਨਾ ’ਚ 2474 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 400 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ

Posted On: 06 JUN 2021 2:40PM by PIB Chandigarh

ਭਾਰਤੀ ਰੇਲਵੇ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਨਵੇਂ ਸਮਾਧਾਨ ਖੋਜ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੋਇਆ ਹੈ।

ਆਕਸੀਜਨ ਐਕਸਪ੍ਰੈਸ ਦੇਸ਼ ਦੀ ਸੇਵਾ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਵਿੱਚ 26000 ਮੀਟ੍ਰਿਕ ਟਨ ਨੂੰ ਪਾਰ ਕਰ ਗਈ।

ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1534 ਤੋਂ ਵੱਧ ਟੈਂਕਰਾਂ ਵਿੱਚ 26281 ਮੀਟ੍ਰਿਕ ਟਨ ਤੋਂ ਵੱਧ ਤਰਨ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ।

ਹੁਣ ਤੱਕ 376 ਆਕਸੀਜਨ ਐਕਸਪ੍ਰੈਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

ਇਸ ਰਿਲੀਜ਼  ਦੇ ਜਾਰੀ ਹੋਣ ਤੱਕ 6 ਆਕਸੀਜ ਐਕਸਪ੍ਰੈਸ ਗੱਡੀਆਂ 26 ਟੈਂਕਰਾਂ ਵਿੱਚ 483 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਲੈ ਕੇ ਚਲ ਰਹੀਆਂ ਹਨ।

ਆਕਸੀਜਨ ਐਕਸਪ੍ਰੈਸ ਨਾਲ ਦੇਸ਼ ਦੇ ਦੱਖਣੀ ਰਾਜਾਂ ਤਮਿਲਨਾਡੂ ਅਤੇ ਕਰਨਾਟਕ ਹਰੇਕ ਨੇ 3000 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਪ੍ਰਾਪਤ ਕੀਤੀ ਹੈ।

 ਆਕਸੀਜਨ ਐਕਸਪ੍ਰੈਸ ਨੇ ਆਂਧਰਾ ਪ੍ਰਦੇਸ਼ ਵਿੱਚ 2800 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਹੈ।

ਆਕਸੀਜਨ ਐਕਸਪ੍ਰੈਸ ਨੇ 43 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਡਿਲੀਵਰੀ ਕਰਨ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ।

ਭਾਰਤੀ ਰੇਲਵੇ ਦਾ ਇਹ ਯਤਨ ਰਿਹਾ ਹੈ ਕਿ ਆਕਸੀਜਨ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਵੱਧ ਤੋਂ ਵੱਧ ਸੰਭਵ ਆਕਸੀਜਨ ਪਹੁੰਚਾਈ ਜਾ ਸਕੇ।

ਆਕਸੀਜਨ ਐਕਸਪ੍ਰੈਸ ਦੁਆਰਾ 15 ਰਾਜਾਂ- ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ ਹੈ।

ਇਸ ਰਿਲੀਜ਼ ਦੇ ਜਾਰੀ ਹੋਣ ਤੱਕ ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ’ਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,790 ਮੀਟ੍ਰਿਕ ਟਨ, ਹਰਿਆਣਾ ’ਚ 2212 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 3097 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ, ਤਮਿਲਨਾਡੂ ’ਚ 3237 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 2804 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 513 ਮੀਟ੍ਰਿਕ ਟਨ, ਤੇਲੰਗਾਨਾ ’ਚ 2474 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 400 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ।

ਹੁਣ ਤੱਕ ਆਕਸੀਜਨ ਐਕਸਪ੍ਰੈਸ ਨੇ ਦੇਸ਼ ਭਰ ਦੇ 15 ਰਾਜਾਂ ਦੇ ਲਗਭਗ 39 ਸ਼ਹਿਰਾਂ/ਕਸਬਿਆਂ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਦੇ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਵਿੱਚ ਤੁਗਲਕਾਬਾਦ, ਦਿੱਲੀ ਕੈਂਟ ਤੇ ਓਖਲਾ, ਰਾਜਸਥਾਨ ਵਿੱਚ ਕੋਟਾ ਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਦੇ ਨੇੱਲੋਰ, ਗੁੰਟੂਰ, ਤਾੜੀਪਤ੍ਰੀ ਤੇ ਵਿਸ਼ਾਖਾਪਟਨਮ, ਕੇਰਲ ਦੇ ਏਰਨਾਕੁਲਮ, ਤਮਿਲਨਾਡੂ ਦੇ ਤਿਰੂਵੱਲੂਰ, ਚੇਨੱਈ, ਤੂਤੀਕੋਰਿਨ, ਕੋਯੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਸ਼ਾਮਲ ਹੈ।

ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਕਰਨ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਮਾਰਗਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਕਿਸੇ ਵੀ ਜ਼ਰੂਰਤ ਦੇ ਲਈ ਖੁਦ ਨੂੰ ਤਿਆਰ ਰੱਖਿਆ ਹੈ। ਐੱਲਐੱਮਓ ਲਿਆਉਣ ਦੇ ਲਈ ਰਾਜ ਭਾਰਤੀ ਰੇਲਵੇ ਨੂੰ ਟੈਂਕਰ ਪ੍ਰਦਾਨ ਕਰਦੇ ਹਨ।

ਪੂਰੇ ਦੇਸ਼ ਦੇ ਕੰਪਲੈਕਸ ਆਪਰੇਸ਼ਨਲ ਰੂਟ ਯੋਜਨਾਬੰਦੀ ਦ੍ਰਿਸ਼ ਵਿੱਚ ਭਾਰਤੀ ਰੇਲਵੇ ਨੇ ਪੱਛਮ ’ਚ ਹਾਪਾ, ਬੜੌਦਾ, ਮੁੰਦਰਾ ਅਤੇ ਪੂਰਬ ’ਚ ਰਾਊਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਲੈ ਰਹੀ ਹੈ ਅਤੇ ਫਿਰ ਇਸ ਨੂੰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਅਸਾਮ ਨੂੰ ਆਕਸੀਜਨ ਦੀ ਡਿਲੀਵਰੀ ਕੀਤੀ ਹੈ।

ਆਕਸੀਜਨ ਸਹਾਇਤਾ ਤੇਜ਼ ਗਤੀ ਨਾਲ ਪਹੁੰਚਾਉਣਾ ਸੁਨਿਸ਼ਚਿਤ ਕਰਨ ਦੇ ਲਈ ਰੇਲਵੇ ਆਕਸੀਜਨ ਐਕਸਪ੍ਰੈਸ ਮਾਲ ਗੱਡੀ ਚਲਾਉਣ ਵਿੱਚ ਨਵੇਂ ਅਤੇ ਬੇਮਿਸਾਲ ਮਿਆਰ ਸਥਾਪਿਤ ਕਰ ਰਹੀ ਹੈ। ਲੰਬੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਾਲ ਗੱਡੀਆਂ ਦੀ ਔਸਤ ਗਤੀ 55 ਕਿਲੋਮੀਟਰ ਤੋਂ ਜ਼ਿਆਦਾ ਰਹੀ ਹੈ। ਉੱਚ–ਪ੍ਰਾਥਮਿਕਤਾ ਦੇ ਗ੍ਰੀਨ ਕੌਰੀਡੋਰ ਵਿੱਚ ਆਪਾਤ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਪਰਿਚਾਲਨ ਟੀਮਾਂ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ ਤਾਕਿ ਸੰਭਵ ਸਮੇਂ ਵਿੱਚ ਜਲਦੀ ਆਕਸੀਜਨ ਪਹੁੰਚਾਈ ਜਾ ਸਕੇ। ਵੱਖ-ਵੱਖ ਵਰਗਾਂ ਵਿੱਚ ਕਰਮਚਾਰੀਆਂ ਦੇ ਬਦਲਾਵ ਦੇ ਲਈ ਤਕਨੀਕੀ ਸਟੋਪੇਜ ਦਾ ਸਮਾਂ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

ਰੇਲ ਮਾਰਗਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਚੌਕਸੀ ਵਰਤੀ ਜਾ ਰਹੀ ਹੈ ਤਾਕਿ ਆਕਸੀਜਨ ਐਕਸਪ੍ਰੈਸ ਸਮੇਂ ‘ਤੇ ਪਹੁੰਚ ਸਕੇ।

ਇਹ ਸਾਰੇ ਕੰਮ ਇਸ ਤਰ੍ਹਾਂ ਕੀਤੇ ਜਾ ਰਹੇ ਹਨ, ਕਿ ਹੋਰ ਮਾਲ ਢੁਆਈ ਸੰਚਾਲਨ ਵਿੱਚ ਕਮੀ ਨਾ ਆਵੇ।

ਨਵੀਂ ਆਕਸੀਜਨ ਲੈ ਕੇ ਜਾਣਾ ਬਹੁਤ ਹੀ ਗਤੀਸ਼ੀਲ ਕਾਰਜ ਹੈ ਅਤੇ ਅੰਕੜੇ ਹਰ ਸਮੇਂ ਬਦਲਦੇ ਰਹਿੰਦੇ ਹਨ। ਦੇਰ ਰਾਤ ਆਕਸੀਜਨ ਨਾਲ ਭਰੀਆਂ ਹੋਰ ਆਕਸੀਜਨ ਐਕਸਪ੍ਰੈਸ ਗੱਡੀਆਂ ਯਾਤਰਾ ਸ਼ੁਰੂ ਕਰਨਗੀਆਂ।

 

 

****

ਡੀਜੇਐੱਨ/ਐੱਮਕੇਵੀ



(Release ID: 1724993) Visitor Counter : 206