PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
04 JUN 2021 7:16PM by PIB Chandigarh
• ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1.32 ਲੱਖ ਰੋਜ਼ਾਨਾ ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਕਮੀ ਦੀ ਪ੍ਰਵ੍ਰਿਤੀ ਬਣੀ ਰਹੀ
• ਪਿਛਲੇ 24 ਘੰਟਿਆਂ ਦੌਰਾਨ 2,07,071 ਮਰੀਜ਼ ਠੀਕ ਹੋਏ
• ਲਗਾਤਾਰ 22 ਦਿਨਾਂ ਤੱਕ ਰੋਜ਼ਾਨਾ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਅਧਿਕ ਰੋਜ਼ਾਨਾ ਰਿਕਵਰੀ
• ਨਿਰੰਤਰ ਉੱਪਰ ਵੱਲ ਢਲਾਣ ‘ਤੇ, ਰਾਸ਼ਟਰੀ ਰਿਕਵਰੀ ਦਰ ਅੱਗੇ ਵਧ ਕੇ 93.08% ਹੋ ਜਾਂਦੀ ਹੈ
• ਹਫਤਾਵਾਰੀ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 7.27% ਹੈ
• ਰੋਜ਼ਾਨਾ ਪਾਜ਼ਿਟਿਵਿਟੀ ਦਰ 6.38%, ਲਗਾਤਾਰ 11 ਦਿਨਾਂ ਦੇ ਲਈ 10% ਤੋਂ ਘੱਟ
• ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 22.41 ਕਰੋੜ ਟੀਕਾ ਖੁਰਾਕ ਪ੍ਰਬੰਧ ਕੀਤਾ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅਪਡੇਟ
• ਇੱਕ ਸਥਿਰ ਅਤੇ ਨਿਰੰਤਰ ਹੇਠਾਂ ਵੱਲ ਜਾਣ ਦੀ ਰਾਹ 'ਤੇ ਚਲਦਿਆਂ ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 16,35,993 ' ਤੇ ਆ ਗਈ ਹੈ ਲਗਾਤਾਰ ਪਿਛਲੇ 8 ਦਿਨ ਤੋਂ 2 ਲੱਖ ਤੋਂ ਘੱਟ ਮਾਮਲੇ ਦਰਜ
• ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 77,420 ਦੀ ਕਮੀ ਦਰਜ
• ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 1.32 ਲੱਖ ਮਾਮਲੇ ਦਰਜ ਹੋਏ, ਜਿਹੜੇ ਦੇਸ਼ ਵਿੱਚ ਲਗਾਤਾਰ ਐਕਟਿਵ ਮਾਮਲਿਆਂ ਦੇ ਘਟਣ ਦੇ ਰੁਝਾਨ ਨੂੰ ਕਾਇਮ ਰੱਖ ਰਹੇ ਹਨ
• ਹੁਣ ਤੱਕ ਦੇਸ਼ ਭਰ ਵਿੱਚ 2.65 ਕਰੋੜ ਵਿਅਕਤੀ ਕੋਵਿਡ 19 ਤੋਂ ਸਿਹਤਯਾਬ ਹੋਏ ਹਨ
• ਪਿਛਲੇ 24 ਘੰਟਿਆਂ ਦੌਰਾਨ 2,07,071 ਮਰੀਜ਼ ਠੀਕ ਹੋਏ
• ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 22 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ
• ਨਿਰੰਤਰ ਵਾਧੇ ਦੇ ਰੁਝਾਨ ਨਾਲ, ਰਾਸ਼ਟਰੀ ਰਿਕਵਰੀ ਦਰ ਵੱਧ ਕੇ 93.08 ਫੀਸਦੀ ਹੋ ਗਈ ਹੈ
• ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 7.27 ਫੀਸਦੀ ਹੈ
• ਰੋਜ਼ਾਨਾ ਪਾਜ਼ਿਟਿਵਿਟੀ ਦਰ 6.38 ਫ਼ੀਸਦ ਹੋਈ, ਲਗਾਤਾਰ 11 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ
• ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 35.7 ਕਰੋੜ ਟੈਸਟ ਕੀਤੇ ਗਏ ਹਨ
• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 22.41 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ
ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ
ਸਾਨੂੰ ਇਸ ਦਹਾਕੇ ਦੇ ਨਾਲ–ਨਾਲ ਆਉਣ ਵਾਲੇ ਦਹਾਕਿਆਂ ਦੀਆਂ ਜ਼ਰੂਰਤਾਂ ਦੀ ਵੀ ਤਿਆਰੀ ਕਰਨੀ ਹੋਵੇਗੀ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ‘ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR – ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ) ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਇਸ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਵਜੋਂ ਉੱਭਰੀ ਹੈ। ਪਰ ਪਹਿਲਾਂ ਜਦੋਂ ਵੀ ਕਦੇ ਮਨੁੱਖਤਾ ਉੱਤੇ ਕੋਈ ਵੱਡਾ ਸੰਕਟ ਆਇਆ ਹੈ, ਤਾਂ ਵਿਗਿਆਨ ਨੇ ਹੀ ਇੱਕ ਬਿਹਤਰ ਭਵਿੱਖ ਲਈ ਰਾਹ ਤਿਆਰ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨ ਦੀ ਬੁਨਿਆਦੀ ਪ੍ਰਕਿਰਤੀ ਸੰਕਟਾਂ ਦੌਰਾਨ ਹੱਲ ਅਤੇ ਸੰਭਾਵਨਾਵਾਂ ਲੱਭ ਕੇ ਨਵੀਂ ਤਾਕਤ ਪੈਦਾ ਕਰਨ ਦੀ ਰਹੀ ਹੈ।
ਮਹਾਮਾਰੀ ਤੋਂ ਮਾਨਵਤਾ ਨੂੰ ਬਚਾਉਣ ਲਈ ਇੱਕ ਸਾਲ ਦੇ ਅੰਦਰ ਜਿੰਨੇ ਵੱਡੇ ਪੱਧਰ ਉੱਤੇ ਅਤੇ ਜਿਸ ਰਫ਼ਤਾਰ ਨਾਲ ਵੈਕਸੀਨਾਂ ਤਿਆਰ ਕੀਤੀਆਂ, ਪ੍ਰਧਾਨ ਮੰਤਰੀ ਨੇ ਉਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇੰਨੀ ਵੱਡੀ ਚੀਜ਼ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਸਦੀ ਦੌਰਾਨ ਹੋਰਨਾਂ ਦੇਸ਼ਾਂ ਵਿੱਚ ਕਾਢਾਂ ਕੱਢੀਆਂ ਗਈਆਂ ਸਨ ਤੇ ਭਾਰਤ ਨੂੰ ਕਈ–ਕਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਸੀ। ਪਰ ਸਾਡੇ ਦੇਸ਼ ਦੇ ਵਿਗਿਆਨੀ ਅੱਜ ਹੋਰਨਾਂ ਦੇਸ਼ਾਂ ਵਾਂਗ ਉਸੇ ਹੀ ਰਫ਼ਤਾਰ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਕੋਵਿਡ–19 ਵੈਕਸੀਨਾਂ, ਟੈਸਟਿੰਗ ਕਿਟਸ, ਜ਼ਰੂਰੀ ਉਪਕਰਣ ਅਤੇ ਕੋਰੋਨਾ ਵਿਰੁੱਧ ਜੂਝਣ ਲਈ ਨਵੀਆਂ ਪ੍ਰਭਾਵਸ਼ਾਲੀ ਦਵਾਈਆਂ ਤਿਆਰ ਕਰਨ ਦੇ ਮਾਮਲੇ ’ਚ ਭਾਰਤ ਨੂੰ ਆਤਮ–ਨਿਰਭਰ ਬਣਾਉਣ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਨੂੰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਲਿਆਉਣਾ ਉਦਯੋਗਾਂ ਤੇ ਬਜ਼ਾਰ ਲਈ ਬਿਹਤਰ ਹੈ।
https://www.pib.gov.in/PressReleasePage.aspx?PRID=1724359
ਆਕਸੀਜਨ ਕੰਸਟ੍ਰੇਟਰਾਂ 'ਤੇ ਸਰਕਾਰ ਨੇ ਵਪਾਰ ਮਾਰਜਨ ਦੀ ਹੱਦ ਤੈਅ ਕੀਤੀ
ਕੋਵਿਡ ਮਹਾਮਾਰੀ ਕਾਰਨ ਪੈਦਾ ਹੋਈਆਂ ਅਸਾਧਾਰਨ ਸਥਿਤੀਆਂ, ਜਿਨ੍ਹਾਂ ਦੇ ਸਿੱਟੇ ਵੱਜੋਂ ਆਕਸੀਜਨ ਕੰਸਟ੍ਰੇਟਰਾਂ ਦੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (ਐੱਮਆਰਪੀ) ਵਿੱਚ ਹਾਲ ਹੀ ਵਿੱਚ ਅਸਥਿਰਤਾ ਆਈ ਹੈ, ਦੇ ਚਲਦਿਆਂ, ਸਰਕਾਰ ਨੇ ਆਕਸੀਜਨ ਕੰਸਟ੍ਰੇਟਰਾਂ ਦੀਆਂ ਕੀਮਤਾਂ ਨੂੰ ਰੈਗੂਲੇਟ ਕਰਨ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ, ਇਸ ਸਮੇਂ ਡਿਸਟ੍ਰੀਬਿਉਟਰਾਂ ਦੇ ਪੱਧਰ ਤੇ ਮਾਰਜਨ 198% ਤੱਕ ਚਲਾ ਗਿਆ ਹੈ। ਡੀਪੀਸੀਓ, 2013 ਦੇ ਪੈਰਾ 19 ਅਧੀਨ ਅਸਾਧਾਰਣ ਸ਼ਕਤੀਆਂ ਦਾ ਇਸਤੇਮਾਲ ਕਰਦਿਆਂ ਵਿਆਪਕ ਜਨਤਕ ਹਿੱਤ ਵਿੱਚ ਐਨਪੀਪੀਏ ਨੇ ਆਕਸੀਜਨ ਕੰਸਟ੍ਰੇਟਰਾਂ ਤੇ ਡਿਸਟ੍ਰੀਬਿਉਟਰ ਦੀ ਕੀਮਤ (ਪੀਟੀਡੀ) ਪੱਧਰ ਤੇ ਵਪਾਰਕ ਮਾਰਜਨ 70% ਤੱਕ ਸੀਮਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਵਰੀ 2019 ਵਿਚ ਐਨਪੀਪੀਏ ਨੇ ਐਂਟੀ-ਕੈਂਸਰ ਡਰੱਗਜ਼ 'ਤੇ ਟ੍ਰੇਡ ਮਾਰਜਨ ਨੂੰ ਸਫਲਤਾਪੂਰਵਕ ਕੈਪ ਕੀਤਾ ਸੀ। ਨੋਟੀਫਾਈਡ ਟ੍ਰੇਡ ਮਾਰਜਨ ਦੇ ਅਧਾਰ 'ਤੇ, ਐੱਨਪੀਪੀਏ ਨੇ ਨਿਰਮਾਤਾਵਾਂ / ਦਰਾਮਦਕਾਰਾਂ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਸੋਧੇ ਹੋਏ ਐਮਆਰਪੀ ਨੂੰ ਰਿਪੋਰਟ ਕਰਨ ਲਈ ਨਿਰਦੇਸ਼ ਦਿੱਤੇ ਹਨ। ਸੋਧੇ ਹੋਏ ਐਮਆਰਪੀਜ਼ ਨੂੰ ਜਨਤਕ ਡੋਮੇਨ ਵਿਚ ਇਕ ਹਫ਼ਤੇ ਦੇ ਅੰਦਰ ਅੰਦਰ ਐਨਪੀਪੀਏ ਵੱਲੋਂ ਸੂਚਿਤ ਕੀਤਾ ਜਾਵੇਗਾ।
https://www.pib.gov.in/PressReleasePage.aspx?PRID=1724330
ਕੋਵਿਡ 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 24 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (24,21,29,250) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 22,27,33,963 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.93 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,93,95,287) ਉਪਲਬਧ ਹਨ।
https://www.pib.gov.in/PressReleasePage.aspx?PRID=1724292
ਕੋਵਿਡ-19 ਕਾਰਨ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਭਾਰਤੀ ਵੀਜ਼ੇ ਜਾਂ ਇੱਥੇ ਰੁਕਣ ਦੀ ਮਿਆਦ ਨੂੰ 31-08-2021 ਤੱਕ ਵੈਧ ਸਮਝਿਆ ਜਾਵੇਗਾ
ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਕਾਰਨ ਵਪਾਰਕ ਉਡਾਨ ਸੰਚਾਲਨਾਂ ਦੀ ਗ਼ੈਰ ਉਪਲਬਧੀ ਕਰਕੇ ਕਈ ਵਿਦੇਸ਼ੀ ਨਾਗਰਿਕ ਜੋ ਮਾਰਚ 2020 ਤੋਂ ਪਹਿਲਾਂ ਭਾਰਤ ਵਿੱਚ ਵੈਧ ਭਾਰਤੀ ਵੀਜ਼ਾ ਤੇ ਇੱਥੇ ਆਏ ਸਨ ਤੇ ਉਦੋਂ ਦੇ ਇੱਥੇ ਹੀ ਹਨ, ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਲੌਕਡਾਊਨ ਕਾਰਨ ਭਾਰਤ ਵਿੱਚ ਆਪਣੇ ਵੀਜ਼ਿਆਂ ਨੂੰ ਵਧਾਉਣ ਲਈ ਆਈਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਿਹ ਮੰਤਰਾਲੇ ਨੇ 20-06-2020 ਨੂੰ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ, ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਇੱਥੇ ਰੁਕਣ ਦੀ ਮਿਆਦ ਜੋ 30-06-2020 ਨੂੰ ਖ਼ਤਮ ਹੋਵੇਗੀ, ਨੂੰ ਆਮ ਅੰਤਰਰਾਸ਼ਟਰੀ ਉਡਾਨ ਸੰਚਾਲਨਾਂ ਦੇ ਸ਼ੁਰੂ ਹੋਣ ਦੀ ਤਰੀਖ਼ ਤੋਂ ਅੱਗੇ 30 ਦਿਨ ਮੁਫ਼ਤ ਅਧਾਰ ਤੇ ਵਧਾ ਦਿੱਤੀ ਗਈ ਸੀ ਪਰ ਅਜਿਹੇ ਵਿਦੇਸ਼ੀ ਨਾਗਰਿਕ ਆਪਣੇ ਵੀਜਿ਼ਆਂ ਅਤੇ ਇੱਥੇ ਰੁਕਣ ਦੀ ਮਿਆਦ ਨੂੰ ਮਹੀਨਾਵਾਰ ਅਧਾਰ ਉੱਤੇ ਅੱਗੇ ਵਧਾਉਂਦੇ ਰਹੇ ਹਨ। ਇਸ ਮੁੱਦੇ ਨੂੰ ਐੱਮ ਐੱਚ ਏ ਦੁਆਰਾ ਆਮ ਵਪਾਰ ਉਡਾਨ ਸੰਚਾਲਨਾਂ ਦੇ ਨਾ ਸ਼ੁਰੂ ਹੋਣ ਦੀ ਰੌਸ਼ਨੀ ਵਿੱਚ ਵਿਚਾਰਿਆ ਗਿਆ ਹੈ ਅਤੇ ਇਸ ਦੇ ਅਨੁਸਾਰ ਹੀ ਫੈਸਲਾ ਕੀਤਾ ਗਿਆ ਹੈ ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਇੱਥੇ ਰਹਿਣ ਦੀ ਮਿਆਦ ਨੂੰ ਮੁਫ਼ਤ ਦੇ ਅਧਾਰ ‘ਤੇ 31-08-2021 ਤੱਕ ਵੈਧ ਸਮਝਿਆ ਜਾਵੇਗਾ ਤੇ ਉਹਨਾਂ ਦੇ ਇੱਥੇ ਰੁਕਣ ਜਾਂ ਰੁਕਣ ਦੀ ਮਿਆਦ ਜਾਂ ਭਾਰਤੀ ਵੀਜ਼ੇ ਤੇ ਕੋਈ ਟੈਕਸ ਜਾਂ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
https://www.pib.gov.in/PressReleasePage.aspx?PRID=1724392
ਪਾਵਰਗ੍ਰਿੱਡ ਨੇ ਜੈਸਲਮੇਰ ਦੇ ਜਿਲ੍ਹਾ ਹਸਪਤਾਲ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤਾ
ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ), ਊਰਜਾ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਇੱਕ ਮਹਾਰਤਨ ਸੀਪੀਐੱਸਯੂ, ਦੁਆਰਾ ਜੈਸਲਮੇਰ ਦੇ ਜਿਲ੍ਹਾ ਹਸਪਤਾਲ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਰਾਜਸਥਾਨ ਦੇ ਮੁੱਖ ਮੰਤਰੀ, ਸ਼੍ਰੀ ਅਸ਼ੋਕ ਗਹਿਲੋਤ ਨੇ ਕੀਤਾ। ਸੀਐੱਸਆਰ ਪਹਿਲ ਦੇ ਤਹਿਤ, ਇਸ ਪਲਾਂਟ ਦਾ ਨਿਰਮਾਣ 1.11 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਕੀਤਾ ਗਿਆ ਹੈ। ਸਥਾਪਿਤ ਕੀਤੇ ਗਏ ਆਕਸੀਜਨ ਪਲਾਂਟ ਦੀ ਸਮਰੱਥਾ 850 ਲੀਟਰ/ਮਿੰਟ ਹੈ, ਜਿਸ ਨਾਲ ਰਾਜ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ।
https://www.pib.gov.in/PressReleasePage.aspx?PRID=1724432
ਦੇਸ਼ ਦੇ ਦੱਖਣੀ ਰਾਜਾਂ ਨੂੰ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਾਹੀਂ 10000 ਮੀਟ੍ਰਿਕ ਟਨ ਐੱਲਐੱਮਓ ਪਹੁੰਚਾਈ ਗਈ ਹੈ
ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਨਵੇਂ ਹੱਲ ਲੱਭਦਿਆਂ, ਭਾਰਤੀ ਰੇਲਵੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਰਾਹਤ ਲਿਆਉਣ ਲਈ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 1463 ਤੋਂ ਵੱਧ ਟੈਂਕਰਾਂ ਵਿੱਚ 24840 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਹੈ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਹੁਣ ਤੱਕ 359 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਹੈ। ਇਸ ਰੀਲੀਜ਼ ਦੇ ਸਮੇਂ ਤੱਕ, 30 ਟੈਂਕਰਾਂ ਵਿੱਚ 6 ਲੋਡਡ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ 587 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਲੈ ਕੇ ਚੱਲੀਆਂ ਹੋਈਆਂ ਹਨ। ਦੇਸ਼ ਦੇ ਦੱਖਣੀ ਰਾਜਾਂ ਨੂੰ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਾਹੀਂ 10000ਮੀਟ੍ਰਿਕ ਟਨ ਐੱਲਐੱਮਓ ਪਹੁੰਚਾਈ ਗਈ ਹੈ। ਦੱਖਣੀ ਰਾਜਾਂ ਵਿੱਚੋਂ ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਨੇ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਾਹੀਂ 2500 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪ੍ਰਾਪਤ ਕੀਤੀ ਹੈ।
https://pib.gov.in/PressReleasePage.aspx?PRID=1724452
ਪੀਆਈਬੀ ਦੇ ਖੇਤਰੀ ਦਫ਼ਤਰਾਂ ਤੋਂ ਪ੍ਰਾਪਤ ਇਨਪੁੱਟਸ
-
ਕੇਰਲ: ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਪੈਦਾ ਹੋਏ ਸੰਕਟ ਨੂੰ ਦੂਰ ਕਰਨ ਲਈ 20,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰਦਿਆਂ ਰਾਜ ਦੇ ਵਿੱਤ ਮੰਤਰੀ ਕੇ ਐੱਨ ਬਾਲਗੋਪਾਲ ਨੇ ਅੱਜ ਦੂਜੀ ਐੱਲਡੀਐੱਫ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਮੁਫ਼ਤ ਟੀਕਾਕਰਣ ਲਈ 1000 ਕਰੋੜ ਰੁਪਏ ਵੀ ਅਲੱਗ ਰੱਖੇ ਹਨ। ਮੁਫ਼ਤ ਟੀਕਾਕਰਣ ਲਈ ਸਬੰਧਤ ਉਪਕਰਣ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਹੋਰ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੈਡੀਕਲ ਕਾਲਜਾਂ ਵਿੱਚ 150 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਨਵੇਂ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾਣਗੇ ਅਤੇ ਸੰਚਾਰਿਤ ਬਿਮਾਰੀਆਂ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਬਲਾਕ ਬਣਾਇਆ ਜਾਵੇਗਾ। ਸਾਰੇ ਹਸਪਤਾਲ ਆਈਸੋਲੇਸ਼ਨ ਵਾਰਡਾਂ ਨਾਲ ਵੀ ਲੈਸ ਹੋਣਗੇ। ਇਸ ਸਮੇਂ ਦੌਰਾਨ ਕੇਰਲ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਬੈੱਡਰਿਡਨ ਮਰੀਜ਼ਾਂ ਅਤੇ ਬਜ਼ੁਰਗ ਨਾਗਰਿਕਾਂ ਜੋ ਕਿ ਬਾਹਰ ਜਾਣ ਤੋਂ ਅਸਮਰੱਥ ਹਨ, ਨੂੰ ਘਰਾਂ ਵਿਖੇ ਟੀਕੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਦੇ ਇੱਕ ਡਿਵੀਜ਼ਨ ਬੈਂਚ ਨੇ ਸਰਕਾਰ ਨੂੰ 10 ਦਿਨਾਂ ਦੇ ਅੰਦਰ ਇਸ ਮਾਮਲੇ ‘ਤੇ ਫੈਸਲਾ ਲੈਣ ਲਈ ਵੀ ਕਿਹਾ ਹੈ। ਇਸ ਦੌਰਾਨ ਕੇਰਲ ਵਿੱਚ ਵੀਰਵਾਰ ਨੂੰ 18,853 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ। 153 ਨਵੀਂਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 9375 ਹੋ ਗਈ। ਟੈਸਟ ਦੀ ਪਾਜ਼ਿਟਿਵਿਟੀ ਦਰ 15.22% ਸੀ। ਰਾਜ ਵਿੱਚ ਹੁਣ ਤੱਕ ਕੁੱਲ 99,53,059 ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 78,21,551 ਦੀ ਪਹਿਲੀ ਖੁਰਾਕ ਅਤੇ 21,31,508 ਦੂਜੀ ਖੁਰਾਕ ਸੀ।
-
ਤਮਿਲ ਨਾਡੂ: ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਵੀਰਵਾਰ ਨੂੰ ਸਕੱਤਰੇਤ ਵਿਖੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਨੁਮਾਇੰਦਿਆਂ ਨਾਲ ਤਾਮਿਲ ਨਾਡੂ ਵਿੱਚ ਕੰਪਨੀ ਦੇ ਵੈਕਸੀਨ ਨਿਰਮਾਣ ਯੂਨਿਟਾਂ ਦੀ ਸਥਾਪਨਾ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸੀ.ਐੱਮ ਸਟਾਲਿਨ ਨੇ ਮਿਊਕਰੋਮਾਇਕੋਸਿਸ ਦੇ ਮਰੀਜ਼ਾਂ ਦੇ ਇਲਾਜ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖ ਕੇ ਲਿਪੋਸੋਮਲ ਐਂਫੋਟੇਰੀਸਿਨ ਬੀ ਦੀਆਂ ਘੱਟੋ ਘੱਟ 30,000 ਸ਼ੀਸ਼ੀਆਂ ਤੁਰੰਤ ਤਾਮਿਲ ਨਾਡੂ ਲਈ ਅਲਾਟ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਸ ਦੇ 673 ਕੇਸ ਪਾਏ ਗਏ ਹਨ। ਹੋਸੂਰ ਕੋ. ਐਂਫੋਟੇਰੀਸਿਨ ਬੀ ਬਣਾਉਣ ਲਈ ਸਹਿਮਤੀ ਮਿਲੀ: ਹੋਸੂਰ-ਅਧਾਰਿਤ ਮਾਈਲਨ ਫਾਰਮਾ ਨੂੰ ਐਂਫੋਟੇਰੀਸਿਨ ਬੀ ਤਿਆਰ ਕਰਨ ਦੀ ਇਜਾਜ਼ਤ ਮਿਲ ਗਈ ਹੈ। ਗ੍ਰੇਟਰ ਚੇਨਈ ਕਾਰਪੋਰੇਸ਼ਨ ਪੰਦਰਾਂ ਦਿਨਾਂ ਵਿੱਚ ਸ਼ਹਿਰ ਵਿੱਚ ਇੱਕ ਸੀਰੋ ਸਰਵੇ ਕਰਾਉਣ ਦੀ ਯੋਜਨਾ ਬਣਾ ਰਹੀ ਹੈ। ਸੀਰੋ ਸਰਵੇ ਕੋਵਿਡ¬19 ਮਹਾਮਾਰੀ ਦੀ ਦੂਜੀ ਲਹਿਰ ਵਿੱਚ ਪਹਿਲੀ ਵਾਰ ਕੀਤਾ ਜਾਵੇਗਾ। ਕੋਵਿਡ -19 ਲਾਗ ਦੀ ਰੋਜ਼ਾਨਾ ਗਿਣਤੀ ਤਮਿਲ ਨਾਡੂ ਵਿੱਚ ਵੀਰਵਾਰ ਨੂੰ 25,000 ਤੋਂ ਹੇਠਾਂ ਆ ਗਈ। ਕੁੱਲ 24,405 ਵਿਅਕਤੀਆਂ ਦੇ ਪਾਜ਼ਿਟਿਵ ਟੈਸਟ ਕੀਤੇ ਅਤੇ 460 ਵਿਅਕਤੀਆਂ ਦੀ ਮੌਤ ਸੰਕ੍ਰਮਣ ਨਾਲ ਹੋਈ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 21,72,751 ਹੋ ਗਈ ਅਤੇ ਮੌਤਾਂ ਦੀ ਗਿਣਤੀ 25,665 ਹੋ ਗਈ। ਹੁਣ ਤੱਕ ਤਮਿਲ ਨਾਡੂ ਵਿੱਚ 96,19,198 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 75,44,779 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 20,74,419 ਨੂੰ ਦੂਜੀ ਖੁਰਾਕ ਪ੍ਰਾਪਤ ਕੀਤੀ।
-
ਕਰਨਾਟਕ: ਰਾਜ ਸਰਕਾਰ ਦੇ ਬੁਲੇਟਿਨ ਅਨੁਸਾਰ ਜੋ 03-06-2521 ਨੂੰ ਜਾਰੀ ਹੋਇਆ ਸੀ, ਨਵੇਂ ਕੇਸ ਰਿਪੋਰਟ ਕੀਤੇ ਗਏ: 18,324; ਕੁੱਲ ਐਕਟਿਵ ਮਾਮਲੇ: 2,86,798; ਨਵੀਆਂ ਕੋਵਿਡ ਮੌਤਾਂ: 514; ਕੁੱਲ ਕੋਵਿਡ ਮੌਤਾਂ: 30,531 ਹਨ। ਰਾਜ ਵਿੱਚ ਕੱਲ੍ਹ ਤਕਰੀਬਨ 1,82,306 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,43,27,273 ਟੀਕੇ ਲਗਾਏ ਜਾ ਚੁੱਕੇ ਹਨ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਵਰਗਾਂ ਲਈ 500 ਕਰੋੜ ਰੁਪਏ ਦੇ ਦੂਜੇ ਪੈਕੇਜ ਦੀ ਘੋਸ਼ਣਾ ਕੀਤੀ ਜੋ ਕੋਰੋਨਾ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਏ ਹਨ। ਕਰਨਾਟਕ ਦੇਸ਼ ਵਿੱਚ ਟੈਸਟ ਕਰਨ ’ਤੇ ਤੀਸਰੇ ਨੰਬਰ 'ਤੇ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 3.01 ਕਰੋੜ ਤੋਂ ਵੱਧ ਹੈ। ਐਕਸਪ੍ਰੈੱਸ ਟਰੇਨ ਗੁਜਰਾਤ ਤੋਂ 110.84 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਬੁੱਧਵਾਰ ਰਾਤ ਨੂੰ ਸ਼ਹਿਰ ਦੇ ਵ੍ਹਾਈਟਫੀਲਡ ਆਈਸੀਡੀ ਡਿਪੂ ਪਹੁੰਚੀ। ਦੱਖਣ ਪੱਛਮੀ ਰੇਲਵੇ ਨੇ ਦੱਸਿਆ ਕਿ ਕੁੱਲ 2,784.47 ਟਨ ਆਕਸੀਜਨ ਰਾਜ ਨੂੰ ਭੇਜੀ ਗਈ ਹੈ।
-
ਆਂਧਰ ਪ੍ਰਦੇਸ਼: ਰਾਜ ਨੇ 81 ਮੌਤਾਂ ਦੇ ਨਾਲ 86,223 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 11,421 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 16,223 ਨੂੰ ਛੁੱਟੀ ਮਿਲ ਗਈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,03,37,846 ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ 77,83,529 ਪਹਿਲੀਆਂ ਖੁਰਾਕਾਂ ਅਤੇ 25,54,317 ਦੂਜੀਆਂ ਖੁਰਾਕਾਂ ਸ਼ਾਮਲ ਹਨ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਕੇਰਲ ਦੇ ਸੀ.ਐੱਮ. ਪਿਨਾਰਾਈ ਵਿਜਯਨ ਅਤੇ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇੱਕ ਸੁਰ ਵਿੱਚ ਬੋਲਣ ਲਈ ਸਾਂਝੇ ਯਤਨ ਲਈ ਸਹਾਇਤਾ ਮੰਗੀ ਹੈ ਅਤੇ ਕੇਂਦਰ ਨੂੰ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਣ ਮੁਹਿੰਮ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਅਪਰੇਸ਼ਨ ਸਮੁੰਦਰੀ ਸੇਤੂ 2 ਦੇ ਹਿੱਸੇ ਵਜੋਂ ਪੂਰਬੀ ਸਮੁੰਦਰੀ ਕਮਾਂਡ ਦਾ ਆਈਐੱਨਐੱਸ ਐਰਾਵਤ ਲ੍ਹ ਕੋਵਿਡ ਰਾਹਤ ਭੰਡਾਰਾਂ ਨਾਲ ਵਿਸ਼ਾਖਾਪਟਨਮ ਪਹੁੰਚਿਆ ਜਿਸ ਵਿੱਚ ਸੱਤ ਕ੍ਰਾਇਓਜੈਨਿਕ ਆਕਸੀਜਨ ਟੈਂਕਾਂ ਵਿੱਚ 158 ਮੀਟ੍ਰਿਕ ਤਰਲ ਮੈਡੀਕਲ ਆਕਸੀਜਨ, 2722 ਆਕਸੀਜਨ ਸਿਲੰਡਰ ਅਤੇ ਵੀਅਤਨਾਮ ਅਤੇ ਸਿੰਗਾਪੁਰ ਦੇ 10 ਵੈਂਟੀਲੇਟਰ ਸ਼ਾਮਲ ਹਨ,ਜੋ ਕਿ ਭਾਰਤੀ ਮਿਸ਼ਨਾਂ ਦੁਆਰਾ ਸਹੂਲਤ ਦਿੱਤੀ ਗਈ ਸੀ। ਇਹ ਖੇਪ ਉਤਰਨ ਤੋਂ ਬਾਅਦ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਐੱਨ.ਜੀ.ਓ. ’ਜ਼ ਨੂੰ ਸੌਪ ਦਿੱਤੀ ਗਈ ਹੈ।
-
ਤੇਲੰਗਾਨਾ: ਰਾਜ ਦੇ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਇਹ ਸੁਨਿਸ਼ਚਿਤ ਕਰਨ ਲਈ ਕਦਮ ਉਠਾ ਰਿਹਾ ਹੈ ਕਿ ਪ੍ਰਾਈਵੇਟ ਹਸਪਤਾਲ ਕੋਵਿਡ ਦੇ ਮਰੀਜ਼ਾਂ ਤੋਂ ਇਲਾਜ ਲਈ ਇਕੱਠੀ ਕੀਤੀ ਗਈ ਵਧੇਰੇ ਰਕਮ ਵਾਪਸ ਕਰ ਦੇਣ ਅਤੇ ਸਬੰਧਤ ਨਿੱਜੀ ਹਸਪਤਾਲਾਂ ਨਾਲ ਇਸ ਮਾਮਲੇ ਦੀ ਪੈਰਵੀ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਹੁਣ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 62.23 ਲੱਖ ਖੁਰਾਕਾਂ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਅਜੇ ਵੀ ਕੱਲ੍ਹ ਤੱਕ ਸਿਹਤ ਵਿਭਾਗ ਕੋਲ ਵੈਕਸੀਨ ਦੀਆਂ 9 ਲੱਖ ਖੁਰਾਕਾਂ ਉਪਲੱਬਧ ਹਨ। ਇਸ ਦੌਰਾਨ ਕੱਲ੍ਹ ਤਕਰੀਬਨ 2,261 ਨਵੇਂ ਕੋਵਿਡ ਮਾਮਲੇ ਅਤੇ 18 ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਕੋਵਿਡ ਦੇ ਮਾਮਲਿਆਂ ਦੀ ਕੁੱਲ ਸੰਖਿਆ 5,85,489 ਅਤੇ ਮ੍ਰਿਤਕਾਂ ਦੀ ਗਿਣਤੀ 3,331 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 32,579 ਹੈ।
-
ਅਸਾਮ: ਵੀਰਵਾਰ ਨੂੰ ਅਸਾਮ ਵਿੱਚ 46 ਹੋਰ ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 1,07,075 ਟੈਸਟਾਂ ਵਿੱਚ ਦਿਨ ਵਿੱਚ 4309 ਨਵੇਂ ਸੰਕ੍ਰਮਣ ਮਿਲੇ। ਪਾਜ਼ਿਟਿਵਿਟੀ ਦਰ 4.02 ਪ੍ਰਤੀਸ਼ਤ ਹੈ। ਅਸਾਮ ਦੇ ਸਿਹਤ ਮੰਤਰੀ ਕੇਸ਼ਬ ਮਹੰਤਾ ਨੇ ਕਿਹਾ ਕਿ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪਾਰਕਿੰਗ ਖੇਤਰ ਵਿੱਚ 200 ਹੋਰ ਆਈਸੀਯੂ ਬੈੱਡ ਨਿਰਮਾਣ ਅਧੀਨ ਹਨ ਅਤੇ ਜੂਨ ਦੇ ਅੱਧ ਤੱਕ ਹਸਪਤਾਲ ਤਿਆਰ ਹੋ ਜਾਵੇਗਾ। ਅਸਾਮ ਦੇ ਸੀ.ਐੱਮ. ਹਿਮਾਂਤਾ ਬਿਸਵਾ ਸਰਮਾ ਨੇ ਕਿਹਾ ਕਿ ਇਸ ਸਾਲ ਦਸੰਬਰ ਤੱਕ ਰਾਜ ਦੇ ਸਾਰੇ ਲੋਕਾਂ ਨੂੰ ਕੋਵਿਡ -19 ਦੇ ਟੀਕੇ ਲਗਵਾਏ ਜਾਣਗੇ।
-
ਮਨੀਪੁਰ: ਰਾਜ ਵਿੱਚ ਰੋਜ਼ਾਨਾ ਕੋਵਿਡ-19 ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਬੁੱਧਵਾਰ ਨੂੰ 729 ਤੋਂ ਘੱਟ ਕੇ 621 ਹੋ ਗਈ , ਪਿਛਲੇ 24 ਘੰਟਿਆਂ ਵਿੱਚ 10 ਵਿਅਕਤੀਆਂ ਦੀ ਮੌਤ ਹੋਈ ਹੈ। ਰਾਜ ਸਰਕਾਰ ਨੇ ਕੈਬੋਲਿਕ ਚਰਚ ਦੇ ਇੰਫਾਲ ਦੇ ਕੋਇਰੇਂਗੇਈ ਵਿਖੇ ਕੈਥੋਲਿਕ ਮੈਡੀਕਲ ਸੈਂਟਰ (ਸੀ.ਐੱਮ.ਸੀ.) ਹਸਪਤਾਲ ਵਿੱਚ ਇੱਕ ਸਮਰਪਿਤ ਕੋਵਿਡ-19 ਵਾਰਡ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਮਨੀਪੁਰ ਵਿੱਚ ਕੁੱਲ 4,01,133 ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ।
-
ਮੇਘਾਲਿਆ: ਮੇਘਾਲਿਆ ਵਿੱਚ ਵੀਰਵਾਰ ਨੂੰ ਕੋਵਿਡ -19 ਨਾਲ ਹੋਈਆਂ ਮੌਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਸ ਦਿਨ 9 ਮੌਤਾਂ ਹੋਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ 625 ਹੋ ਗਈ। ਰਿਕਵਰੀ ਵਿੱਚ ਤਾਜ਼ੇ ਇਨਫੈਕਸ਼ਨਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨਾਲ ਕੁਲ ਐਕਟਿਵ ਕੇਸ ਲੋਡ 6,352 ਹੋ ਗਿਆ ਹੈ। ਵੀਰਵਾਰ ਨੂੰ ਤਕਰੀਬਨ 552 ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ 594 ਮਰੀਜ਼ ਬਿਮਾਰੀ ਤੋਂ ਠੀਕ ਹੋ ਗਏ। ਮੁੱਖ ਮੰਤਰੀ ਕੋਨਾਰਡ ਕੇ. ਸੰਗਮਾ ਨੇ ਕਿਹਾ ਕਿ ਰਾਜ ਸਰਕਾਰ ਪਾਜ਼ਿਟਿਵਿਟੀ ਅਤੇ ਹਸਪਤਾਲ ਵਿੱਚ ਦਾਖਲੇ ਦੇ ਨਾਲ-ਨਾਲ ਰਿਕਵਰੀ ਦੇ ਰੁਝਾਨ ਨੂੰ ਵਾਚਣ ਤੋਂ ਬਾਅਦ ਤਾਲਾਬੰਦੀ ਦੀ ਮੰਗ ਕਰੇਗੀ।
-
ਸਿੱਕਮ: ਸਿੱਕਮ ਵਿੱਚ 289 ਨਵੇਂ ਕੋਵਿਡ ਕੇਸ, ਚਾਰ ਮੌਤਾਂ ਹੋਈਆਂ: ਵੀਰਵਾਰ ਨੂੰ ਹੋਏ 1717 ਟੈਸਟਾਂ ਵਿੱਚੋਂ ਸਿੱਕਮ ਵਿੱਚ 289 ਨਵੇਂ ਕੋਵਿਡ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ। ਕੋਵਿਡ ਨਾਲ ਸਬੰਧਤ ਚਾਰ ਨਵੀਆਂ ਮੌਤਾਂ ਹੋਈਆਂ। ਰਾਜ ਵਿੱਚ ਕੁੱਲ ਐਕਟਿਵ ਗਿਣਤੀ ਹੁਣ 4,184 ਹੈ ਅਤੇ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 263 ਹੈ।
-
ਤ੍ਰਿਪੁਰਾ: ਬੁੱਧਵਾਰ ਨੂੰ ਪਾਜ਼ਿਟਿਵ ਮਾਮਲਿਆਂ ਵਿੱਚ ਉਛਾਲ ਦੇ ਬਾਅਦ ਪਿਛਲੇ 24 ਘੰਟਿਆਂ ਵਿੱਚ 677 ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਅਤੇ 5 ਦੀ ਮੌਤ ਨਾਲ ਰਾਜ ਵਿੱਚ ਸਮੁੱਚੀ ਪਾਜ਼ਿਟਿਵਿਟੀ ਦਰ ਫਿਰ ਤੋਂ ਘਟ ਕੇ 4.77 ਫੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 14,188 ਟੈਸਟ ਕੀਤੇ ਗਏ ਹਨ।
-
ਨਾਗਾਲੈਂਡ: ਨਾਗਾਲੈਂਡ ਨੇ ਵੀਰਵਾਰ ਨੂੰ 168 ਕੋਵਿਡ ਮਾਮਲੇ ਦਰਜ ਕੀਤੇ ਅਤੇ 5 ਮੌਤਾਂ ਹੋਈਆਂ। ਐਕਟਿਵ ਕੇਸ 4711 ਸਨ ਜਦੋਂ ਕਿ ਇਹ ਗਿਣਤੀ 22,240 ਤੱਕ ਪਹੁੰਚ ਗਈ।
-
ਮਹਾਰਾਸ਼ਟਰ: ਮਹਾਰਾਸ਼ਟਰ ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਜ਼ਿਲ੍ਹਿਆਂ ਵਿੱਚ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਅਤੇ ਆਕਸੀਜਨ ਬੈੱਡਾਂ ਦੀ ਸਥਿਤੀ ਦੇ ਅਧਾਰ ’ਤੇ ਰਾਜ ਲਈ 5-ਪੱਧਰੀ ਅਨਲੌਕ ਯੋਜਨਾ ਤਿਆਰ ਕੀਤੀ ਹੈ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਹਾਲਾਂਕਿ ਸਪੱਸ਼ਟ ਕਰ ਦਿੱਤਾ ਹੈ ਕਿ ਮੌਜੂਦਾ ਸਮੇਂ ‘ਤੇ ਰੋਕ ਲਗਾਉਣ ਦਾ ਕੰਮ ਜਾਰੀ ਰਹੇਗਾ ਅਤੇ ਅਨਲੌਕ ਰਣਨੀਤੀ ਨੂੰ ਮਨਜ਼ੂਰੀ ਦੇਣ ਬਾਰੇ ਅਜੇ ਅੰਤਮ ਫੈਸਲਾ ਲਿਆ ਜਾਣਾ ਬਾਕੀ ਹੈ। ਰਾਜ ਸਰਕਾਰ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਦੀ ਲਾਗ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਅਤੇ ਗ੍ਰਾਮੀਣ ਖੇਤਰਾਂ ਵਿੱਚ ਕੁਝ ਥਾਵਾਂ ’ਤੇ ਲਾਗ ਅਜੇ ਵੀ ਵੱਧ ਰਹੀ ਹੈ। ਮਹਾਰਾਸ਼ਟਰ ਦੇ ਮੰਤਰੀ ਵਿਜੇ ਵਡੇਤੀਵਾਰ ਨੇ ਦੱਸਿਆ ਹੈ ਕਿ ਰਾਜ ਸਰਕਾਰ ਨੇ ਕੋਵਿਡ -19 ਦੀ ਚੱਲ ਰਹੀ ਦੂਸਰੀ ਲਹਿਰ ਅਤੇ ਇੱਕ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ 12ਵੀਂ ਜਮਾਤ ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਫਾਈਨਲ ਇਮਤਿਹਾਨਾਂ ਨੂੰ ਰੱਦ ਕਰਨ ਦਾ ਸੂਬਾ ਸਰਕਾਰ ਦਾ ਫੈਸਲਾ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੀਆਂ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਤੋਂ ਬਾਅਦ ਆਇਆ ਹੈ।
-
ਗੁਜਰਾਤ: ਗੁਜਰਾਤ ਸਰਕਾਰ ਨੇ ਅੱਜ ਤੋਂ ਲੰਬੇ ਘੰਟਿਆਂ ਲਈ ਬਜ਼ਾਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਸਾਰੀਆਂ ਦੁਕਾਨਾਂ, ਸ਼ਾਪਿੰਗ ਕੰਪਲੈਕਸ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ, ਮਾਰਕੀਟਿੰਗ ਯਾਰਡ ਅਤੇ ਹੋਰ ਵਪਾਰਕ ਅਦਾਰੇ ਹੁਣ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ। ਇਹ ਛੋਟਾਂ ਰਾਜ ਦੇ 36 ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਹੋਣਗੀਆਂ ਜਿਨ੍ਹਾਂ ਵਿੱਚ 8 ਵੱਡੇ ਨਗਰ ਨਿਗਮਾਂ ਸ਼ਾਮਲ ਹਨ। ਹਾਲਾਂਕਿ, ਰਾਤ ਦਾ ਕਰਫਿਊ ਇੱਕ ਹੋਰ ਹਫ਼ਤੇ ਤੱਕ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਨਵੇਂ ਢਿੱਲ ਦੇਣ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਰੈਸਟੋਰੈਂਟ ਹੁਣ ਰਾਤ 10 ਵਜੇ ਤੱਕ ਟੇਕ-ਅਵੇ ਸਰਵਿਸ ਪ੍ਰਦਾਨ ਕਰ ਸਕਦੇ ਹਨ। ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਵਿੱਚ 1,207 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 8,13,270 ਹੋ ਗਈ। ਦਿਨ ਵੇਲੇ ਤਕਰੀਬਨ 3,018 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਿਕਵਰੀ ਦਾ ਅੰਕੜਾ 7,78,976 ਹੋ ਗਿਆ। ਰਾਜ ਦੀ ਰਿਕਵਰੀ ਦਰ 95.78 ਫੀਸਦੀ ਰਹੀ। ਗੁਜਰਾਤ ਵਿੱਚ ਹੁਣ 24,404 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 429 ਵੈਂਟੀਲੇਟਰ 'ਤੇ ਹਨ।
-
ਰਾਜਸਥਾਨ: ਰਾਜਸਥਾਨ ਵਿੱਚ ਵੀਰਵਾਰ ਨੂੰ ਚਾਲੀ ਕੋਵਿਡ-19 ਨਾਲ ਸਬੰਧਤ ਮੌਤਾਂ ਅਤੇ 1,258 ਤਾਜ਼ਾ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਕੁੱਲ ਮੌਤ ਅਤੇ ਪਾਜ਼ਿਟਿਵ ਕੇਸ ਕ੍ਰਮਵਾਰ 8,559 ਅਤੇ 9,43,494 ਹੋ ਗਏ ਹਨ। ਕੁੱਲ 9,07,527 ਕੋਵਿਡ ਮਰੀਜ਼ ਸੰਕ੍ਰਮਣ ਤੋਂ ਠੀਕ ਹੋ ਗਏ ਹਨ ਜਦੋਂ ਕਿ ਇਸ ਵੇਲੇ ਸਰਗਰਮ ਮਾਮਲਿਆਂ ਦੀ ਗਿਣਤੀ 27,408 ਹੈ।
-
ਮੱਧ ਪ੍ਰਦੇਸ਼: ਕੋਰੋਨਵਾਇਰਸ ਦੇ 846 ਤਾਜ਼ਾ ਕੇਸਾਂ ਅਤੇ 50 ਮੌਤਾਂ ਦੇ ਨਾਲ, ਮੱਧ ਪ੍ਰਦੇਸ਼ ਵਿੱਚ ਸੰਕ੍ਰਮਣ ਦੀ ਗਿਣਤੀ ਵੱਧ ਕੇ 7,82,945 ਹੋ ਗਈ, ਜਦੋਂਕਿ ਮੌਤਾਂ ਦੀ ਗਿਣਤੀ ਵੀਰਵਾਰ ਨੂੰ 8,207 ਤੱਕ ਪਹੁੰਚ ਗਈ। ਪਿਛਲੇ 24 ਘੰਟਿਆਂ ਦੌਰਾਨ ਘੱਟੋ ਘੱਟ 3,746 ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ, ਜਿਨ੍ਹਾਂ ਨਾਲ 7,60,552 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 14,186 ਹੈ। ਅਲੀਰਾਜਪੁਰ, ਝਾਬੂਆ ਅਤੇ ਕਟਨੀ ਦੇ ਤਿੰਨ ਜ਼ਿਲ੍ਹਿਆਂ ਵਿੱਚ ਕੋਈ ਨਵਾਂ ਪਾਜ਼ਿਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਵਿੱਚ ਕੋਰੋਨਾ ਦੀ ਸਥਿਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਹੈ ਕਿ ਰਾਜ ਦਾ ਕੋਈ ਵੀ ਜ਼ਿਲ੍ਹਾ ਕੋਵਿਡ ਇਨਫੈਕਸ਼ਨ ਦੀ ਨਜ਼ਰ ਤੋਂ ਰੈੱਡ ਜ਼ੋਨ ਵਿੱਚ ਨਹੀਂ ਹੈ। ਰਾਜ ਤੇਜ਼ੀ ਨਾਲ ਕੋਰੋਨਾ ਦੀ ਲਾਗ ਤੋਂ ਬਾਹਰ ਆ ਰਿਹਾ ਹੈ। ਸਾਰੇ 52 ਜ਼ਿਲ੍ਹਿਆਂ ਦੀ ਹਫ਼ਤਾਵਾਰੀ ਔਸਤਨ ਪਾਜ਼ਿਟਿਵਿਟੀ ਦਰ ਪੰਜ ਪ੍ਰਤੀਸ਼ਤ ਤੋਂ ਘੱਟ ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ ਲਾਗ ਤੋਂ ਰਿਕਵਰੀ ਦੀ ਦਰ ਵਧ ਕੇ ਤਕਰੀਬਨ 97 ਪ੍ਰਤੀਸ਼ਤ ਹੋ ਗਈ ਹੈ। ਰਾਜ ਵਿੱਚ ਟੈਸਟ ਪਾਜ਼ਿਟਿਵਿਟੀ ਦਰ ਤਕਰੀਬਨ ਤਿੰਨ ਪ੍ਰਤੀਸ਼ਤ ’ਤੇ ਆ ਗਈ ਹੈ। ਛੱਤੀਸਗੜ੍ਹ ਦਾ ਕੋਵਿਡ-19 ਕੇਸਾਂ ਦਾ ਭਾਰ ਵੀਰਵਾਰ ਨੂੰ ਵਧ ਕੇ 9,76,760 ਹੋ ਗਿਆ, ਇਸ ਤੋਂ ਇਲਾਵਾ 1,619 ਮਾਮਲਿਆਂ ਦੇ ਨਾਲ 22 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13,139 ਹੋ ਗਈ। 756 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲਣ ਤੋਂ ਬਾਅਦ ਸਿਹਤਯਾਬ ਹੋਣ ਦੀ ਸੰਖਿਆ 9,34,243 ਤੱਕ ਪਹੁੰਚ ਗਈ ਜਦੋਂਕਿ 3,098 ਹੋਰਾਂ ਦਾ ਅੱਜ ਹੋਮ ਆਇਸੋਲੇਸ਼ਨ ਮੁਕੰਮਲ ਹੋ ਗਿਆ ਹੈ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 29,378 ਹੈ।
-
ਗੋਆ: ਵੀਰਵਾਰ ਨੂੰ 572 ਵਿਅਕਤੀਆਂ ਦੇ ਸੰਕ੍ਰਮਣ ਲਈ ਪਾਜ਼ਿਟਿਵ ਟੈਸਟ ਕੀਤੇ ਜਾਣ ਤੋਂ ਬਾਅਦ ਗੋਆ ਦਾ ਕੋਰੋਨਾਵਾਇਰਸ ਕੇਸ ਲੋਡ ਵਧ ਕੇ 1,57,847 ਹੋ ਗਿਆ। ਘੱਟੋ ਘੱਟ 1,695 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਦੋਂਕਿ ਦਿਨ ਦੌਰਾਨ 17 ਦੀ ਮੌਤ ਹੋ ਗਈ। ਇਸ ਦੇ ਨਾਲ ਰਿਕਵਰੀ ਦੀ ਗਿਣਤੀ 1,45,437 ਤੱਕ ਪਹੁੰਚ ਗਈ ਅਤੇ ਟੋਲ 2,710 ਰਿਹਾ। ਰਾਜ ਵਿੱਚ ਇਸ ਵੇਲੇ 9,700 ਐਕਟਿਵ ਕੇਸ ਹਨ।
-
ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਕੁੱਲ ਗਿਣਤੀ 574114 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 28673 ਹੈ। ਕੁੱਲ ਮੌਤਾਂ 14840 ਰਿਪੋਰਟ ਹੋਈਆਂ ਹਨ। ਕੁੱਲ ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) 1060266 ਹੈ ਅਤੇ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) 307979 ਹੈ। 45 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਪਹਿਲੀ ਖੁਰਾਕ ਵਜੋਂ ਕੁੱਲ 2902938 ਟੀਕੇ ਲਗਾਏ ਗਏ ਹਨ। 45 ਸਾਲ ਤੋਂ ਉੱਪਰ ਵੈਕਸੀਨ ਦੀ ਦੂਜੀ ਖੁਰਾਕ ਕੁੱਲ 482417 ਨੂੰ ਦਿੱਤੀ ਗਈ ਹੈ। 18-44 ਸਾਲ ਦੀ ਉਮਰ ਸਮੂਹ ਨੂੰ ਕੁੱਲ ਪਹਿਲੀ ਖੁਰਾਕ 477700 ਹੈ।
-
ਹਰਿਆਣਾ: ਅੱਜ ਤੱਕ ਟੈਸਟ ਵਿੱਚ ਪਾਜ਼ਿਟਿਵ ਪਾਏ ਗਏ ਕੇਸਾਂ ਦੀ ਕੁੱਲ ਸੰਖਿਆ 760019 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ 12688 ਹਨ। ਮੌਤਾਂ ਦੀ ਗਿਣਤੀ 8532 ਹੈ। ਅੱਜ ਤੱਕ ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਸੰਖਿਆ 5898869 ਹੈ।
-
ਚੰਡੀਗੜ੍ਹ: ਲੈਬ ਵੱਲੋਂ ਪੁਸ਼ਟੀ ਕੀਤੇ ਗਏ ਕੁੱਲ ਕੋਵਿਡ-19 ਦੇ ਕੇਸ 60399 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 1135 ਹੈ। ਕੋਵਿਡ -19 ਮੌਤਾਂ ਦੀ ਹੁਣ ਤੱਕ ਕੁੱਲ ਗਿਣਤੀ 762 ਹੈ।
-
ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਟੈਸਟ ਕੀਤੇ ਗਏ ਮਰੀਜ਼ਾਂ ਦੀ ਹੁਣ ਤੱਕ ਦੀ ਗਿਣਤੀ 193137 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 11057 ਹੈ। ਹੁਣ ਤੱਕ ਹੋਈਆਂ ਮੌਤਾਂ ਦੀ ਰਿਪੋਰਟ 3217 ਹੈ।
ਮਹੱਤਵਪੂਰਨ ਟਵਿੱਟ
https://twitter.com/PMOIndia/status/1400701163540860928
https://twitter.com/PMOIndia/status/1400704321042321408
https://twitter.com/PIB_India/status/1400761991556263938
https://twitter.com/COVIDNewsByMIB/status/1400792879979646985
https://twitter.com/PIBFactCheck/status/1400730219036639237
****
ਐੱਮਵੀ
(Release ID: 1724827)
Visitor Counter : 170