ਰੇਲ ਮੰਤਰਾਲਾ

ਦੇਸ਼ ਦੇ ਦੱਖਣੀ ਰਾਜਾਂ ਨੂੰ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਰਾਹੀਂ 10000 ਮੀਟ੍ਰਿਕ ਟਨ ਐੱਲਐੱਮਓ ਪਹੁੰਚਾਈ ਗਈ ਹੈ


ਆਕਸੀਜਨ ਐਕਸਪ੍ਰੈਸ ਟ੍ਰੇਨਾਂ ਰਾਹੀਂ ਦੇਸ਼ ਭਰ ਨੂੰ 24840 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਹੈ

359 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਦੇਸ਼ ਭਰ ਵਿੱਚ ਪੂਰੀ ਆਕਸੀਜਨ ਪਹੁੰਚਾਈ

ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤੱਕ ਐੱਲਐੱਮਓ ਦੇ 1463 ਟੈਂਕਰ ਢੋਏ ਹਨ ਅਤੇ 15 ਰਾਜਾਂ ਨੂੰ ਰਾਹਤ ਪਹੁੰਚਾਈ ਹੈ

ਅਸਾਮ ਜਾਣ ਵਾਲੀ ਪੰਜਵੀਂ ਆਕਸੀਜਨ ਐਕਸਪ੍ਰੈਸ ਚਾਰ ਟੈਂਕਰਾਂ ਵਿੱਚ 80 ਮੀਟ੍ਰਿਕ ਟਨ ਐੱਲਐੱਮਓ ਲੈ ਕੇ ਝਾਰਖੰਡ ਤੋਂ ਚੱਲੀ ਹੋਈ ਹੈ

ਦੱਖਣੀ ਰਾਜਾਂ ਵਿੱਚੋਂ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਨੇ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਰਾਹੀਂ 2500 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪ੍ਰਾਪਤ ਕੀਤੀ

ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਜਾ ਚੁੱਕੀ ਹੈ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5826 ਮੀਟ੍ਰਿਕ ਟਨ, ਹਰਿਆਣਾ ਵਿੱਚ 2135 ਮੀਟ੍ਰਿਕ ਟਨ,ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 2870 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320ਮੀਟ੍ਰਿਕ ਟਨ, ਤਮਿਲਨਾਡੂ ਵਿੱਚ 2711 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 2528 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 2184 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 320 ਮੀਟ੍ਰਿਕ ਟਨ ਆਕਸੀਜਨ ਪਹੁ

Posted On: 04 JUN 2021 2:31PM by PIB Chandigarh

ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਅਤੇ ਨਵੇਂ ਹੱਲ ਲੱਭਦਿਆਂ, ਭਾਰਤੀ ਰੇਲਵੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਰਾਹਤ ਲਿਆਉਣ ਲਈ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 1463 ਤੋਂ ਵੱਧ ਟੈਂਕਰਾਂ ਵਿੱਚ 24840 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਹੈ|

 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਹੁਣ ਤੱਕ 359 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਹੈ|

 

ਇਸ ਰੀਲੀਜ਼ ਦੇ ਸਮੇਂ ਤੱਕ, 30 ਟੈਂਕਰਾਂ ਵਿੱਚ 6 ਲੋਡਡ ਆਕਸੀਜਨ ਐਕਸਪ੍ਰੈਸ ਟ੍ਰੇਨਾਂ 587 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਲੈ ਕੇ ਚੱਲੀਆਂ ਹੋਈਆਂ ਹਨ|

ਦੇਸ਼ ਦੇ ਦੱਖਣੀ ਰਾਜਾਂ ਨੂੰ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਰਾਹੀਂ 10000ਮੀਟ੍ਰਿਕ ਟਨ ਐੱਲਐੱਮਓ ਪਹੁੰਚਾਈ ਗਈ ਹੈ|

ਦੱਖਣੀ ਰਾਜਾਂ ਵਿੱਚੋਂ ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਨੇ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਰਾਹੀਂ 2500 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪ੍ਰਾਪਤ ਕੀਤੀ ਹੈ|

ਅਸਾਮ ਜਾਣ ਵਾਲੀ ਪੰਜਵੀਂ ਆਕਸੀਜਨ ਐਕਸਪ੍ਰੈਸ ਚਾਰ ਟੈਂਕਰਾਂ ਵਿੱਚ 80 ਮੀਟ੍ਰਿਕ ਟਨ ਐੱਲਐੱਮਓ ਲੈ ਕੇ ਝਾਰਖੰਡ ਤੋਂ ਚੱਲੀ ਹੋਈ ਹੈ|

ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ 41 ਦਿਨ ਪਹਿਲਾਂ ਮਹਾਰਾਸ਼ਟਰ ਵਿੱਚ 24 ਅਪ੍ਰੈਲ ਨੂੰ 126 ਮੀਟ੍ਰਿਕ ਟਨ ਭਾਰ ਨਾਲ ਆਪਣੀ ਸ਼ੁਰੂਆਤ ਕੀਤੀ ਸੀ।

ਭਾਰਤੀ ਰੇਲਵੇ ਦੀ ਕੋਸ਼ਿਸ਼ ਹੈ ਕਿ ਬੇਨਤੀ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਐੱਲਐੱਮਓ ਪਹੁੰਚਾਈ ਜਾਵੇ|

ਆਕਸੀਜਨ ਐਕਸਪ੍ਰੈਸ ਟ੍ਰੇਨਾਂ ਦੁਆਰਾ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਸਮੇਤ 15 ਰਾਜਾਂ ਤੱਕ ਆਕਸੀਜਨ ਰਾਹਤ ਪਹੁੰਚਾਈ ਗਈ ਹੈ

 

ਇਸ ਰਿਲੀਜ਼ ਦੇ ਸਮੇਂ ਤੱਕ ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5826 ਮੀਟ੍ਰਿਕ ਟਨ, ਹਰਿਆਣਾ ਵਿੱਚ 2135 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 2870 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਮਿਲਨਾਡੂ ਵਿੱਚ 2711 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 2528 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 2184 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 320 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਜਾ ਚੁੱਕੀ ਹੈ|

ਹੁਣ ਤੱਕ ਆਕਸੀਜਨ ਐਕਸਪ੍ਰੈਸ ਨੇ ਦੇਸ਼ ਭਰ ਦੇ 15 ਰਾਜਾਂ ਦੇ ਲਗਭਗ 39 ਸ਼ਹਿਰਾਂ/ਕਸਬਿਆਂ ਵਿੱਚ ਐੱਲਐੱਮਓ ਦੀ ਸਪਲਾਈ ਕੀਤੀ ਹੈ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਦੇ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਵਿੱਚ ਤੁਗਲਕਾਬਾਦ, ਦਿੱਲੀ ਕੈਂਟ ਤੇ ਓਖਲਾ, ਰਾਜਸਥਾਨ ਵਿੱਚ ਕੋਟਾ ਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਦੇ ਨੇੱਲੋਰ, ਗੁੰਟੂਰ, ਤਾੜੀਪਤ੍ਰੀ ਤੇ ਵਿਸ਼ਾਖਾਪਟਨਮ, ਕੇਰਲ ਦੇ ਏਰਨਾਕੁਲਮ, ਤਮਿਲਨਾਡੂ ਦੇ ਤਿਰੂਵੱਲੂਰ, ਚੇਨੱਈ, ਤੂਤੀਕੋਰਿਨ, ਕੋਯੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਸ਼ਾਮਲ ਹੈ

ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਵਾਲੀਆਂ ਥਾਵਾਂ ਦੇ ਨਾਲ ਵੱਖ-ਵੱਖ ਰੂਟ ਤਿਆਰ ਕੀਤੇ ਹਨ ਅਤੇ ਰਾਜਾਂ ਦੀ ਕਿਸੇ ਵੀ ਉਭਰਦੀ ਜ਼ਰੂਰਤ ਲਈ ਆਪਣੇ ਆਪ ਨੂੰ ਤਿਆਰ ਰੱਖਿਆ ਹੈ| ਰਾਜ ਐੱਲਐੱਮਓ ਲਿਆਉਣ ਲਈ ਭਾਰਤੀ ਰੇਲਵੇ ਨੂੰ ਟੈਂਕਰ ਮੁਹੱਈਆ ਕਰਾਉਂਦੇ ਹਨ।

ਦੇਸ਼ ਨੂੰ ਆਕਸੀਜਨ ਪਹੁੰਚਾਉਣ ਲਈ ਭਾਰਤੀ ਰੇਲਵੇ ਪੱਛਮ ਵਿੱਚ ਹਾਪਾ, ਬੜੌਦਾ, ਮੁੰਦਰਾ ਅਤੇ ਪੂਰਬ ਵਿੱਚ ਰੁੜਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਆਦਿ ਤੋਂ ਆਕਸੀਜਨ ਚੁੱਕਦੀ ਹੈ ਅਤੇ ਫਿਰ ਇਸ ਦੀ ਯੋਜਨਾਬੰਦੀ ਕਰਕੇ ਇਸ ਨੂੰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਆਦਿ ਰਾਜਾਂ ਤੱਕ ਗੁੰਝਲਦਾਰ ਸੰਚਾਲਨ ਰੂਟਾਂ ਦੇ ਜ਼ਰੀਏ ਪਹੁੰਚਾਉਂਦੀ ਹੈ|

ਇਹ ਯਕੀਨੀ ਬਣਾਉਣ ਲਈ ਕਿ ਆਕਸੀਜਨ ਦੀ ਰਾਹਤ ਸਭ ਤੋਂ ਜਲਦੀ ਪਹੁੰਚੇ, ਰੇਲਵੇ ਆਕਸੀਜਨ ਐਕਸਪ੍ਰੈਸ ਮਾਲ ਟ੍ਰੇਨਾਂ ਨੂੰ ਚਲਾਉਣ ਲਈ ਨਵੇਂ ਮਾਪਦੰਡ ਅਤੇ ਬੇਮਿਸਾਲ ਬੈਂਚਮਾਰਕ ਤੈਅ ਕਰ ਰਿਹਾ ਹੈ| ਇਨ੍ਹਾਂ ਨਾਜ਼ੁਕ ਮਾਲ ਵਾਲੀਆਂ ਟ੍ਰੇਨਾਂ ਦੀ ਔਸਤਨ ਰਫ਼ਤਾਰ ਜ਼ਿਆਦਾਤਰ ਮਾਮਲਿਆਂ ਵਿੱਚ ਲੰਬੀਆਂ ਦੂਰੀਆਂ ’ਤੇ 55 ਤੋਂ ਉੱਪਰ ਹੁੰਦੀ ਹੈ| ਉੱਚ ਤਰਜੀਹ ਵਾਲੇ ਗ੍ਰੀਨ ਕੋਰੀਡੋਰ ’ਤੇ ਚੱਲਦੇ ਹੋਏ, ਜੋ ਕਿ ਸਭ ਤੋਂ ਵੱਧ ਜ਼ਰੂਰੀ ਮਹੱਤਤਤਾ ਰੱਖਦੇ ਹਨ, ਵੱਖ-ਵੱਖ ਜ਼ੋਨਾਂ ਦੀਆਂ ਸੰਚਾਲਨ ਟੀਮਾਂ ਬਹੁਤ ਚੁਣੌਤੀਆਂ ਵਾਲੀਆਂ ਸਥਿਤੀਆਂ ਵਿੱਚ ਚੌਵੀ ਘੰਟੇ ਲਗਾਤਾਰ ਕੰਮ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਆਕਸੀਜਨ ਤੇਜ਼ੀ ਨਾਲ ਸੰਭਵ ਸਮੇਂ ਦੇ ਅੰਦਰ ਪਹੁੰਚ ਸਕੇ| ਵੱਖ-ਵੱਖ ਭਾਗਾਂ ਵਿੱਚ ਚਾਲਕ ਦਲ ਦੇ ਬਦਲਾਅ ਲਈ ਤਕਨੀਕੀ ਸਟਾਪਸ ਨੂੰ1 ਮਿੰਟ ਤੱਕ ਘਟਾ ਦਿੱਤਾ ਗਿਆ ਹੈ|

ਟਰੈਕਾਂ ਨੂੰ ਖੁੱਲਾ ਰੱਖਿਆ ਜਾਂਦਾ ਹੈ ਅਤੇ ਉੱਚ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਕਸੀਜਨ ਐਕਸਪ੍ਰੈਸ ਟ੍ਰੇਨ ਜ਼ਿਪਿੰਗ ਕਰਦੀ ਰਹੇਗੀ|

ਇਹ ਸਭ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਦੂਜੀਆਂ ਮਾਲ ਓਪਰੇਸ਼ਨ ਵਾਲੀਆਂ ਟ੍ਰੇਨਾਂ ਦੀ ਗਤੀ ਵੀ ਘੱਟ ਨਾ ਹੋਵੇ|

ਨਵੀਆਂ ਆਕਸੀਜਨ ਟ੍ਰੇਨਾਂ ਚਲਾਉਣਾ ਬਹੁਤ ਗਤੀਸ਼ੀਲ ਅਭਿਆਸ ਹੈ ਅਤੇ ਅੰਕੜੇ ਹਰ ਸਮੇਂ ਅਪਡੇਟ ਹੁੰਦੇ ਰਹਿੰਦੇ ਹਨ| ਹੋਰ ਵਧੇਰੇ ਆਕਸੀਜਨ ਨਾਲ ਲੋਡਿਡ ਐਕਸਪ੍ਰੈਸ ਟ੍ਰੇਨਾਂ ਰਾਤ ਨੂੰ ਆਪਣੀ ਯਾਤਰਾ ਸ਼ੁਰੂ ਕਰਨਗੀਆਂ|

****

ਡੀਜੇਐੱਨ/ ਐੱਮਕੇਵੀ


(Release ID: 1724452) Visitor Counter : 165