ਪ੍ਰਧਾਨ ਮੰਤਰੀ ਦਫਤਰ

ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਪ੍ਰਧਾਨ ਮੰਤਰੀ ਦੀ ਅਚਾਨਕ ਗੱਲਬਾਤ ਦਾ ਮੂਲ-ਪਾਠ

Posted On: 03 JUN 2021 11:45PM by PIB Chandigarh

ਪ੍ਰਧਾਨ ਅਧਿਆਪਕ: ਨਮਸ‍ਤੇ ਸਰ!

ਮੋਦੀ ਜੀ: ਨਮਸਤੇ!

ਮੋਦੀ ਜੀ: ਮੈਂ ਆਪ ਸਭ ਨੂੰ disturb ਨਹੀਂ ਕੀਤਾ ਨਾ? ਆਪ ਸਭ ਲੋਕ ਬੜੇ ਮਜ਼ੇ ਦੀਆਂ ਗੱਲਾਂ ਕਰ ਰਹੇ ਸੀ? Online calorie burn ਕਰ ਰਹੇ ਸੀ ਆਪ ਲੋਕ।

ਪ੍ਰਧਾਨ ਅਧਿਆਪਕ: ਨਮਸਕਾਰ ਸਰ! ਅਤੇ ਆਪ ਆ ਗਏ ਸਰ, ਤੁਸੀਂ ਸਾਨੂੰ join ਕੀਤਾ ਉਸ ਦੇ ਲਈ ਬਹੁਤ-ਬਹੁਤ ਧੰਨਵਾਦ ਸਰ। ਮੈਂ ਹੁਣੇ ਇਨ੍ਹਾਂ ਨੂੰ ਦੱਸਿਆ ਕਿ ਇੱਕ special guest ਆਉਣ ਵਾਲੇ ਹਨ ਸਰ, ਇਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਅਤੇ ਸਰ ਇਹ ਲੋਕ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੀਆਂ ਬਹੁਤ ਗੱਲਾਂ ਕਰ ਰਹੇ ਸਨ। ਤੁਹਾਡੇ ਬਹੁਤ ਸਾਰੇ fan ਹਨ ਇੱਥੇ।

ਮੋਦੀ ਜੀ: ਅੱਛਾ ਮੈਂ ਤਾਂ ਅਚਾਨਕ ਤੁਹਾਡੇ ਇੱਥੇ ਆ ਗਿਆ ਹਾਂ ਲੇਕਿਨ ਮੈਂ ਤੁਹਾਨੂੰ disturb ਨਹੀਂ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਬਹੁਤ ਹੀ ਹਾਸੇ-ਖੁਸ਼ੀ ਦੇ ਮਾਹੌਲ ਵਿੱਚ ਸੀ ਅਤੇ ਮੈਨੂੰ ਲਗ ਰਿਹਾ ਸੀ ਕਿ ਹੁਣ exam ਦਾ tension ਤੁਹਾਨੂੰ ਬਿਲਕੁਲ ਨਹੀਂ ਹੈ। ਉਸ ਦੇ ਕਾਰਨ ਤੁਹਾਡੀਆਂ ਖੁਸ਼ੀਆਂ ਦਾ ਕੋਈ ਪਾਰ ਨਹੀਂ ਹੈ, ਅਜਿਹਾ ਦਿਖ ਰਿਹਾ ਸੀ। ਅਤੇ ਤੁਸੀਂ ਕਮਰੇ ਵਿੱਚ ਬੰਦ ਹੋਣ ਦੇ ਕਾਰਨ Online calorie ਕਿਵੇਂ burn ਕਰਨਾ, ਉਹ ਵੀ ਸਿੱਖ ਲਏ ਹਨ।

ਮੋਦੀ ਜੀ: ਅੱਛਾ ਕਿਵੇਂ ਹੋ ਤੁਸੀਂ ਸਭ ਲੋਕ?

ਵਿਦਿਆਰਥੀ: ਠੀਕ ਹਾਂ ਸਰ! ਬਹੁਤ ਚੰਗੇ ਹਾਂ ਸਰ!

ਮੋਦੀ ਜੀ: ਤੁਸੀਂ ਸਭ ਤੰਦਰੁਸਤ ਹੋ?

ਵਿਦਿਆਰਥੀ: ਹਾਂ ਸਰ, ਤੰਦਰੁਸਤ? ਹਾਂ!

ਮੋਦੀ ਜੀ: ਤੁਹਾਡੇ ਪਰਿਵਾਰ ਦੇ ਸਭ ਮੈਂਬਰ ਤੰਦਰੁਸਤ ਹਨ?

ਵਿਦਿਆਰਥੀ: Yes sir!

ਮੋਦੀ ਜੀ: ਅੱਛਾ! ਇਹ ਪਰਸੋਂ ਜਦੋਂ ਤੁਸੀਂ ਸੁਣਿਆ, ਉਸ ਦੇ ਪਹਿਲਾਂ tension ਸੀ ਅਤੇ ਹੁਣ tension ਗਈ, ਅਜਿਹਾ ਹੈ ਕੀ?

ਵਿਦਿਆਰਥੀ:  ਹਾਂ ਸਰ!  ਬਿਲਕੁਲ ਸਰ!

ਮੋਦੀ ਜੀ: ਮਤਲਬ ਤੁਹਾਨੂੰ exam ਦਾ tension ਹੁੰਦਾ ਹੈ?

ਵਿਦਿਆਰਥੀ:  ਜੀ ਸਰ!  ਬਹੁਤ ਹੁੰਦਾ ਹੈ!

ਮੋਦੀ ਜੀ: ਫਿਰ ਤਾਂ ਮੇਰੀ ਕਿਤਾਬ ਲਿਖਣਾ ਬੇਕਾਰ ਹੈ, ਮੈਂ exam warrior ਵਿੱਚ ਕਿਹਾ ਹੈ ਕਿ ਕਦੇ tension ਨਾ ਰੱਖੋ, ਫਿਰ ਤੁਸੀਂ tension ਕਿਉਂ ਪਾਲਦੇ ਸੀ?

ਵਿਦਿਆਰਥੀ: ਸਰ ਅਸੀਂ ਰੋਜ਼ preparation ਕਰਦੇ ਸਾਂ, ਤਦ tension ਦੀ ਗੱਲ ਹੀ ਨਹੀਂ ਹੁੰਦੀ ਹੈ ਸਰ।

ਮੋਦੀ ਜੀ: ਕਦੋਂ tension ਹੁੰਦੀ ਹੈ?

ਵਿਦਿਆਰਥੀ: ਸਰ tension ਕੁਝ ਨਹੀਂ ਲਗਿਆ ਸਰ ਅਤੇ ਯੁਵਾ ਦੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਇਸ ਲਈ ਇਤਨਾ ਬਿਹਤਰੀਨ ਨਿਰਣਾ ਲਿਆ ਗਿਆ, ਜਿਸ ਦੇ ਲਈ ਅਸੀਂ ਤੁਹਾਡੇ ਜੀਵਨ ਭਰ ਆਭਾਰੀ ਰਹਾਂਗੇ।  

ਮੋਦੀ ਜੀ: ਲੇਕਿਨ ਤੁਸੀਂ ਦੱਸੋ, ਤੁਹਾਡਾ ਸ਼ੁਭ ਨਾਮ ਕੀ ਹੈ?

ਵਿਦਿਆਰਥੀ: ਸਰ ਹਿਤੇਸ਼ਵਰ ਸ਼ਰਮਾ ਪੰਚਕੂਲਾ ਤੋਂ।

ਮੋਦੀ ਜੀ: ਹਿਤੇਸ਼ਵਰ ਸ਼ਰਮਾ ਜੀ! ਪੰਚਕੂਲਾ ਵਿੱਚ ਰਹਿੰਦੇ ਹੋ?

ਵਿਦਿਆਰਥੀ: ਜੀ ਸਰ!

ਮੋਦੀ ਜੀ: ਕਿਸ ਸੈਕਟਰ ਵਿੱਚ?

ਵਿਦਿਆਰਥੀ: ਸੈਕਟਰ ਦਸ ਵਿੱਚ ਸਰ!

ਮੋਦੀ ਜੀ: ਮੈਂ ਸੱਤ ਵਿੱਚ ਰਹਿੰਦਾ ਸੀ, ਬਹੁਤ ਸਾਲ ਤੱਕ ਰਿਹਾ ਹਾਂ ਉੱਥੇ।

ਵਿਦਿਆਰਥੀ: ਅੱਜ ਹੀ ਪਤਾ ਲਗਿਆ ਸਰ ਮੈਨੂੰ।

ਮੋਦੀ ਜੀ: ਹਾਂ,  ਮੈਂ ਉੱਥੇ ਰਹਿੰਦਾ ਸੀ।

ਵਿਦਿਆਰਥੀ: ਜੀ ਸਰ, ਸਰ ਬਹੁਤ ਤੁਹਾਨੂੰ support ਕਰਨ ਵਾਲੇ ਲੋਕ ਇੱਥੇ ਤੁਹਾਨੂੰ ਦੇਖਣਾ ਚਾਹੁੰਦੇ ਹਨ ਦੁਬਾਰਾ ਤੋਂ।

ਮੋਦੀ ਜੀ: ਅੱਛਾ ਇਹ ਦੱਸੋ ਭਈ, ਤੁਸੀਂ ਤਾਂ ਦਸਵੀ ਵਿੱਚ topper ਸੀ, ਤਾਂ ਪੱਕਾ ਘਰ ਵਿੱਚ ਤਿਆਰੀ ਹੋਵੋਗੀ ਕਿ ਬਾਰ੍ਹਵੀਂ ਵਿੱਚ ਵੀ top ਕਰਾਂਗੇ। ਹੁਣ exam ਹੀ ਚਲੇ ਗਏ ਤਾਂ ਤੁਹਾਡਾ ਤਾਂ ਸਾਰਾ ਰੁੱਕ ਗਿਆ?

ਵਿਦਿਆਰਥੀ: ਸਰ ਮੈਂ ਉਹੀ ਦੱਸ ਰਿਹਾ ਸੀ, ਉਮੀਦਾਂ ਹੋਣਗੀਆਂ ਪਰ ਮੈਨੂੰ ਚੰਗਾ ਲਗਿਆ ਸਰ ਕਿਉਂਕਿ ਮਤਲਬ ਅਗਰ ਮੈਂ ਪਰੀਖਿਆ ਦਿੰਦਾ ਤਾਂ ਉਹ pressure ਵਧਦਾ ਜਾ ਰਿਹਾ ਸੀ,  ਇੱਕ saturation point reach ਹੋ ਚੁੱਕਿਆ ਸੀ ਅਤੇ ਅਸੀਂ ਦੇਖ ਰਹੇ ਸਾਂ ਕਿ ਇਤਨਾ safe ਵੀ ਨਹੀਂ ਹੈ ਅਤੇ ਤੁਸੀਂ ਬਿਲਕੁਲ ਇਤਨਾ ਬਿਹਤਰੀਨ ਨਿਰਣਾ ਲੈ ਲਿਆ। ਅਤੇ ਮੈਂ ਮੰਨਦਾ ਹਾਂ ਸਰ ਜੋ topper ਹਨ ਜਾਂ ਜੋ ਮਿਹਨਤ ਕਰਦਾ ਹੈ, ਮਿਹਨਤ ਕਦੇ ਬੇਕਾਰ ਨਹੀਂ ਜਾਂਦੀ, ਉਹ ਗਿਆਨ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ ਸਰ।

ਅਤੇ ਜੋ ਲਗਾਤਾਰ ਪੜ੍ਹਾਈ ਕਰਦਾ ਆ ਰਿਹਾ ਹੈ, ਜੋ consistent ਹੈ, ਸਰ ਜੋ ਵੀ criteria ਆਵੇਗਾ,  ਜੋ ਵੀ ਆਪ ਨਿਰਣਾ ਲਵੋਗੇ, ਤਾਂ ਉਸ ਵਿੱਚ ਉਹ ਫਿਰ ਵੀ ਅੱਵਲ ਹੀ ਰਹਿਣਗੇ। ਤਾਂ ਉਸ ਵਿੱਚ ਉਨ੍ਹਾਂ ਨੂੰ  ਇਤਨੀ ਚਿੰਤਾ ਦੀ ਜ਼ਰੂਰਤ ਨਹੀਂ ਹੈ, ਕੁਝ ਲੋਕ ਕਹਿ ਰਹੇ ਹਨ topper ਨਿਰਾਸ਼ ਹਨ ਜਾਂ ਅਜਿਹੇ ਹਨ। ਮੈਂ ਮੰਨਦਾ ਹਾਂ ਕਿ ਅਸੀਂ provision ਤਾਂ ਰੱਖਿਆ ਹੀ ਹੈ ਕਿ ਤੁਸੀਂ ਦੁਬਾਰਾ ਪੇਪਰ ਦੇ ਸਕਦੇ ਹੋ। ਤਾਂ ਇੱਕ ਬਹੁਤ ਹੀ ਸਮਝਿਆ ਹੋਇਆ ਨਿਰਣਾ ਮੈਂ ਇਸ ਨੂੰ ਮੰਨਦਾ ਹਾਂ ਅਤੇ ਇਸ ਦੇ ਅਸੀਂ ਜੀਵਨ ਭਰ ਤੁਹਾਡੇ ਆਭਾਰੀ ਰਹਾਂਗੇ।

ਮੋਦੀ ਜੀ: ਅੱਛਾ ਬੱਚਿਓ ਤੁਸੀਂ ਜਦੋਂ ਇਹ ਕੁਝ ਲੋਕ ਰਹਿੰਦੇ ਹਨ, ਬੜੇ ਆਪਣੇ-ਆਪ ਨੂੰ ਬੜਾ ਬਹਾਦਰ ਮੰਨਦੇ ਹਨ। ਵੱਡੇ ਪਹਿਲਵਾਨ ਮੰਨਦੇ ਹਨ ਅਤੇ ਕਹਿੰਦੇ ਹਨ ਮੈਂ ਮਾਸਕ ਨਹੀਂ ਪਹਿਨਾਂਗਾ,  ਮੈਂ ਇਹ ਨਿਯਮ ਪਾਲਨ ਨਹੀਂ ਕਰਾਂਗਾ, ਮੈਂ ਇਹ ਨਹੀਂ ਕਰਾਂਗਾ। ਤਦ ਆਪ ਲੋਕਾਂ ਨੂੰ ਕਿਵੇਂ ਲਗਦਾ ਹੈ?

ਵਿਦਿਆਰਥੀ: ਸਰ ਇਸ ਨਿਯਮ ਨੂੰ ਤਾਂ ਮੰਨਣਾ ਹੀ ਪਵੇਗਾ ਸਰ... ਤਾਂ ਜਿਵੇਂ ਹੁਣੇ ਤੁਸੀਂ ਬੋਲਿਆ ਕਿ ਜਦੋਂ ਲੋਕ ਮਾਸਕ ਨਹੀਂ ਪਾਉਂਦੇ ਹਨ ਜਾਂ covid guidelines ਨੂੰ follow ਨਹੀਂ ਕਰਦੇ, ਤਾਂ ਬਹੁਤ ਉਸ time ’ਤੇ disappointing ਲਗਦਾ ਹੈ ਕਿਉਂਕਿ ਜੋ ਸਾਡੀ ਸਰਕਾਰ ਹੈ ਉਸ ਨੇ ਇਤਨੀ awareness create ਕੀਤੀ ਹੈ ਇਸ pandemic ਨੂੰ ਲੈ ਕੇ, international organisations ਉਹ ਬਹੁਤ awareness create ਕਰ ਰਹੀਆਂ ਹਨ। ਜਦੋਂ ਲੋਕ ਨਹੀਂ ਸਮਝਦੇ ਇਸ ਗੱਲ ਨੂੰ ਤਦ ਬਹੁਤ ਬੁਰਾ ਲਗਦਾ ਹੈ।

ਅਤੇ ਮੈਂ ਤੁਹਾਡੇ ਨਾਲ share ਕਰਨਾ ਚਾਹਾਂਗੀ ਕਿ ਅਸੀਂ ਅਤੇ ਸਾਡਾ ਮਤਲਬ locality ਵਿੱਚ ਕੁਝ ਬੱਚਿਆਂ ਨੇ, ਤਾਂ ਅਸੀਂ ਇੱਕ awareness drive ਕੁਝ ਮਹੀਨੇ ਪਹਿਲਾਂ ਚਲਾਈ ਸੀ ਜਦੋਂ unlock ਹੋਇਆ ਸੀ ਇੱਥੇ। ਅਤੇ ਅਸੀਂ ਜਿਵੇਂ ਨੁੱਕੜ ਨਾਟਕ ਕੀਤੇ, ਅਸੀਂ proper covid guidelines ਤੋਂ ਲੈ ਕੇ ਲੋਕਾਂ ਵਿੱਚ ਜਗ੍ਹਾ-ਜਗ੍ਹਾ ਜਾ ਕੇ ਉਨ੍ਹਾਂ ਨੂੰ ਦੱਸਿਆ ਸੀ ਕਿ ਤੁਹਾਡੇ ਲਈ covid guidelines ਨੂੰ follow ਕਰਨਾ, social distancing ਰੱਖਣਾ, ਮਾਸਕ ਪਹਿਨਣਾ ਅਤੇ ਉਸ ਨੂੰ wash ਕਰਨਾ, it is very important ਅਤੇ ਤੁਸੀਂ ਲੋਕ ਇਸ ਨੂੰ follow ਕਰੋ। ਤਾਂ I think ਕਿ ਅਜਿਹੇ ਅਗਰ ਅਸੀਂ ਆਪਣੇ level ’ਤੇ ਵੀ ਕੁਝ initiative ਲਈਏ ਅਤੇ ਖ਼ੁਦ responsible ਬਣੀਏ ਤਾਂ ਬਹੁਤ ਵੱਡਾ change ਆ ਸਕਦਾ ਹੈ।

ਮੋਦੀ ਜੀ: ਅੱਛਾ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਲੋਕਾਂ ਨੇ, ਤੁਹਾਡਾ ਜੋ ਕਿਉਂ ਕਿ ਮੈਂ ਜਾਣਦਾ ਹਾਂ ਕਿ ਜਦੋਂ 12th ਵਿੱਚ ਬੱਚੇ ਹੁੰਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ, ਪਰਿਵਾਰ ਵਿੱਚ ਅੱਗੇ ਕੀ-ਅੱਗੇ ਕੀ ਇਹੀ ਚਲਦਾ ਰਹਿੰਦਾ ਹੈ। ਤੁਸੀਂ ਪਰਸੋਂ ਤੱਕ ਤਾਂ ਯਾਨੀ ਇੱਕ ਤਾਰੀਖ ਸਵੇਰੇ ਤੱਕ ਤਾਂ ਇਸ mood ਵਿੱਚ ਸੀ ਕਿ ਅੱਜ ਇਹ ਪੜ੍ਹਾਂਗੀ, ਕੱਲ੍ਹ ਇਹ ਪੜ੍ਹਾਂਗੇ, ਸਵੇਰੇ ਪੰਜ ਵਜੇ ਉੱਠਾਂਗੇ, ਚਾਰ ਵਜੇ ਉੱਠਾਂਗੇ,  ਇਹ ਕਰਾਂਗੇ, ਉਹ ਕਰਾਂਗੇ, ਸਭ ਸੋਚਿਆ ਹੋਵੇਗਾ, ਸਭ time table ਬਣਾਇਆ ਹੋਵੇਗਾ। ਅਚਾਨਕ ਸਭ ਚਲਾ ਗਿਆ, ਇੱਕ vacuum ਆ ਗਿਆ, ਉਸ vacuum ਨੂੰ ਕਿਵੇਂ ਭਰੋਗੇ ਤੁਸੀਂ ਲੋਕ?

ਵਿਦਿਆਰਥੀ: ਨਮਸਕਾਰ ਸਰ, ਵਿਧਿ ਚੌਧਰੀ  Guwahati Royal Noble School ਤੋਂ!

ਮੋਦੀ ਜੀ: Guwahati ਤੋਂ ਹਾਂ?

ਵਿਦਿਆਰਥੀ: ਹਾਂ ਸਰ!

ਮੋਦੀ ਜੀ: Guwahati ਤੋਂ ਹੋ?

ਵਿਦਿਆਰਥੀ: ਸਰ ਮੈਂ ਬਸ ਇਹੀ ਕਹਿਣਾ ਚਾਹਾਂਗੀ ਤੁਸੀਂ ਜਿਸ ਤਰੀਕੇ ਨਾਲ ਕਿਹਾ ਹੁਣੇ ਕਿ ਅਚਾਨਕ ਸਵੇਰ ਤੱਕ ਸਭ ਦੇ ਮਨ ਵਿੱਚ ਇਤਨੀਆਂ ਸਾਰੀਆਂ ਚੀਜ਼ਾਂ ਸਨ। ਸਰ ਤੁਸੀਂ ਜਿਵੇਂ ਹੀ start ਕੀਤਾ ਸੀ ਤੁਸੀਂ ਆਪਣਾ exam warriors ਬਾਰੇ ਤੁਸੀਂ ਦੱਸਿਆ ਸੀ, ਤਾਂ ਮੈਂ ਬਸ ਇੱਕ ਚੀਜ਼ ਕਹਿਣਾ ਚਾਹਾਂਗੀ ਇੱਧਰ ਸਾਰਿਆਂ ਨੂੰ ਕਿ ਮੈਂ ਦਸਵੀਂ ਕਲਾਸ ਵਿੱਚ ਸੀ ਜਦੋਂ ਮਤਲਬ ਜਦੋਂ ਮੇਰੀ ਦਸਵੀਂ ਦੀ ਪਰੀਖਿਆ ਹੋਣ ਵਾਲੀ ਸੀ ਅਤੇ ਮੈਂ travel ਕਰ ਰਹੀ ਸੀ, ਕਲਕੱਤੇ ਤੋਂ ਇੱਥੇ ਆ ਰਹੀ ਸੀ ਅਤੇ airport ਵਿੱਚ ਮੈਨੂੰ ਤੁਹਾਡੀ book ਦਿਖੀ।

ਸਰ ਮੈਂ ਤੁਰੰਤ ਹੀ ਉਸ ਨੂੰ ਖਰੀਦ ਲਿਆ ਸੀ ਅਤੇ ਮੇਰੀ ਦਸਵੀਂ ਦੀ ਪਰੀਖਿਆ ਹੋਣ ਵਾਲੀ ਸੀ। ਮੇਰਾ ਇਹ ਖ਼ੁਦ ਦਾ experience ਸੀ, ਸਰ ਮੈਂ ਇੱਕ ਮਹੀਨੇ ਤੱਕ ਰੋਜ਼ ਉਸ book ਨੂੰ ਪੜ੍ਹਿਆ ਸੀ ਅਤੇ ਸਰ ਇਸ ਵਾਰ ਮੇਰਾ ਮਤਲਬ ਤੁਸੀਂ book ਦੀ ਸ਼ੁਰੂਆਤ ਹੀ ਇਸ ਚੀਜ਼ ਤੋਂ ਕੀਤੀ ਸੀ ਕਿ exam ਨੂੰ ਤਿਉਹਾਰ ਦੀ ਤਰ੍ਹਾਂ ਮਨਾਓ। ਤਾਂ ਸਰ ਤਿਉਹਾਰ ਦੇ ਲਈ ਡਰਨ ਦੀ ਕੀ ਜ਼ਰੂਰਤ?

ਮਤਲਬ ਤਿਉਹਾਰ ਲਈ ਤਾਂ ਅਸੀਂ ਤਿਆਰੀ ਕਰਦੇ ਹਾਂ ਕਿ ਉਹ successful ਹੋਵੇ ਅਤੇ ਤੁਸੀਂ ਸਭ ਤੋਂ ਵੱਡਾ ਮੰਤਰ ਜੋ ਯੋਗਾ ਦਾ ਦਿੱਤਾ ਸੀ ਆਖਿਰ ਵਿੱਚ ਮਤਲਬ ਤੁਸੀਂ ਜੋ book ਵਿੱਚ ਯੋਗਾ ਦੇ ਮੰਤਰ ਨਾਲ end ਕੀਤਾ ਸੀ। ਤਾਂ ਸਰ ਇਹ ਦੋ ਚੀਜ਼ਾਂ ਜੋ ਹਨ ਉਹ ਮਨ ਵਿੱਚ ਲਗਾਤਾਰ ਸੀ ਕਿ ਮੰਨਿਆ ਪਰਿਸਥਿਤੀਆਂ ਚੰਗੀਆ ਨਹੀਂ ਸਨ, ਸਭ ਕੁਝ ਸੀ ਪਰ ਇਹ ਜੋ ਭਾਵਨਾ ਨਾਲ ਅਸੀਂ exams ਦੀ ਜੋ preparation ਕੀਤੀ, ਮੈਂ ਬਾਰ੍ਹਵੀਂ ਵਿੱਚ ਜਿਸ ਤਰੀਕੇ ਨਾਲ ਕੀਤੀ, ਸਰ ਆਪ ਹੀ ਦਾ ਧੰਨਵਾਦ ਹੈ ਉਸ book ਲਈ ਕਿ ਬਿਲਕੁਲ ਵੀ ਅਜਿਹਾ ਨਹੀਂ ਹੋਇਆ।

ਮੋਦੀ ਜੀ: ਅੱਛਾ ਮੇਰੇ ਸਵਾਲ ਦਾ ਜਵਾਬ ਰਹਿ ਗਿਆ ਅਤੇ ਇੱਕ ਨੌਜਵਾਨ ਲਗਾਤਾਰ ਹੱਥ ਉੱਪਰ ਕਰ ਰਿਹਾ ਹੈ, ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹੈ। ਕੀ ਹੈ ਤੁਹਾਡਾ ਸ਼ੁਭ ਨਾਮ?

ਵਿਦਿਆਰਥੀ: ਸਰ ਮੇਰਾ ਨਾਮ ਨੰਦਨ ਹੇਗੜੇ ਹੈ।

ਮੋਦੀ ਜੀ: ਨੰਦਨ ਹੇਗੜੇ ਕਰਨਾਟਕ ਤੋਂ ਹੋ?

ਵਿਦਿਆਰਥੀ: ਹਾਂ ਸਰ ਕਰਨਾਟਕ ਤੋਂ, ਬੰਗਲੁਰੂ ਤੋਂ ਸਰ!

ਮੋਦੀ ਜੀ:ਹਾਂ ਦੱਸੋ!

ਵਿਦਿਆਰਥੀ: ਸਰ ਮੈਂ ਸੋਚਿਆ ਇਹ ਪਰੀਖਿਆ ਮੇਰੀ ਜ਼ਿੰਦਗੀ ਦੀ ਅੰਤਿਮ ਪਰੀਖਿਆ ਨਹੀਂ ਹੈ ਸਰ,  ਅੱਗੇ ਤਾਂ ਬਹੁਤ ਪਰੀਖਿਆਵਾਂ ਆਉਣ ਵਾਲੀਆਂ ਹਨ ਸਰ। ਹੁਣ ਸਾਡੇ ਆਰੋਗਯ ਨੂੰ ਬਚਾ ਕੇ ਰੱਖਣਾ ਹੈ ਅਤੇ ਅੱਗੇ ਆਉਣ ਵਾਲੀਆਂ ਪਰੀਖਿਆਵਾਂ ਦਾ ਸਾਹਮਣਾ ਕਰਨਾ ਹੈ।

ਮੋਦੀ ਜੀ: ਅੱਛਾ ਹੁਣ exams ਤੋਂ free ਹੋ ਗਏ, ਤਦ ਮਨ ਵਿੱਚ ਕੀ ਆਈਪੀਐੱਲ ਦੇਖਣ ਵਿੱਚ time ਲਗਾਓਗੇ ਜਾਂ champions league final ਨੂੰ ਦੇਖੋਗੇ ਜਾਂ French open ਦੇਖਣ ਲਈ ਦਿਮਾਗ ਖਪਾਓਗੇ ਜਾਂ ਜੁਲਾਈ ਵਿੱਚ Olympic ਸ਼ੁਰੂ ਹੋਣ ਵਾਲਾ ਹੈ, ਉਸ Olympic ਲਈ ਮਨ ਲਗੇਗਾ,  ਭਾਰਤ ਤੋਂ Olympic ਲਈ ਕੌਣ ਲੋਕ ਜਾ ਰਹੇ ਹਨ? ਉਨ੍ਹਾਂ ਦਾ background ਕੀ ਹੈ? ਉਸ ਵਿੱਚ ਮਨ ਲੱਗੇਗਾ ਕਿ ਫਿਰ 21 ਤਾਰੀਖ ਨੂੰ ਯੋਗਾ ਦਿਵਸ ਹੈ, ਤਾਂ ਉਸ ਵਿੱਚ ਮਨ ਲਗੇਗਾ, ਕੀ ਲਗੇਗਾ?

ਵਿਦਿਆਰਥੀ: ਸਾਰੀਆਂ ਚੀਜ਼ਾਂ ਵਿੱਚ ਮਨ ਲਗੇਗਾ ਸਰ!

ਮੋਦੀ ਜੀ: ਇਹ ਚਸ਼ਮੇ ਵਾਲੀ ਬੇਟੀ ਕੁਝ ਕਹਿਣਾ ਚਾਹੁੰਦੀ ਹੈ, ਕਦੋਂ ਤੋਂ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਹੈ ਉਸ ਨੂੰ।

ਵਿਦਿਆਰਥੀ: ਨਮਸਕਾਰ ਸਰ! ਸਰ ਜਿਵੇਂ ਹੀ ਪਤਾ ਚਲਿਆ ਤੁਸੀਂ ਸਾਡੇ exam ਸਭ cancel ਕਰ ਦਿੱਤੇ ਤਾਂ ਪਹਿਲਾਂ ਤਾਂ ਬਹੁਤ ਜ਼ਿਆਾਦਾ ਖੁਸ਼ੀ ਹੋਈ ਕਿ finally ਹੁਣ ਇੱਕ stress ਘੱਟ ਹੋਇਆ ਕਿ ਹੁਣ ਸਾਨੂੰ ਪਤਾ ਹੈ ਕਿ ਹੁਣ ਸਾਨੂੰ ਸਿਰਫ ਸਾਡੇ competitive exam ਦੇ ਲਈ ਪੜ੍ਹਨਾ ਹੈ। ਪਹਿਲਾਂ ਹੁੰਦਾ ਸੀ ਕਿ boards ਦੀ ਤਿਆਰੀ ਕਰਦੇ ਫਿਰ ਅਸੀਂ competitive exam ਦੀ ਤਿਆਰੀ ਕਰਦੇ। ਹੁਣ ਅਜਿਹਾ ਹੋ ਗਿਆ ਕਿ ਸਾਡੇ ਪਾਸ ਇਤਨਾ ਜਿਆਦਾ time ਹੋ ਗਿਆ ਕਿ ਬਹੁਤ ਚੰਗੀ ਤਰ੍ਹਾਂ ਅਸੀਂ competitive exam ਦੀ ਤਿਆਰੀ ਕਰ ਸਕਦੇ ਹਾਂ। ਤਾਂ ਸਰ ਮਤਲਬ ਮੈਂ ਬਹੁਤ ਆਭਾਰ ਪ੍ਰਗਟ ਕਰਦੀ ਹਾਂ।

ਮੋਦੀ ਜੀ: ਤਾਂ ਦਿਮਾਗ ਤੋਂ exam ਜਾਂਦਾ ਨਹੀਂ ਹੈ?

ਵਿਦਿਆਰਥੀ: ਹਾਂ ਸਰ, ਬਿਲਕੁਲ ਨਹੀਂ ਜਾਂਦਾ।

ਮੋਦੀ ਜੀ: ਆਪ ਘਰ ਵਿੱਚ ਹੋ ਤਾਂ ਤੁਹਾਡੇ ਮੰਮੀ-ਪਾਪਾ ਸੁਣਦੇ ਹੋਣਗੇ ਸਾਰਾ ਹੁਣੇ?

ਵਿਦਿਆਰਥੀ: ਯੈੱਸ ਸਰ!

ਮੋਦੀ ਜੀ:  ਕਿੱਥੇ ਹਨ ਦਿਖਾਓ?

ਵਿਦਿਆਰਥੀ: ਸਰ ਮੈਂ ਬੁਲਾਉਂਦੀ ਹਾਂ ਸਰ!

ਮੋਦੀ ਜੀ:  ਕਿੱਥੇ ਹਨ ਦਿਖਾਓ?

ਮੋਦੀ ਜੀ: ਨਮਸਤੇ ਜੀ!

ਅਭਿਭਾਵਕ:  ਨਮਸਕਾਰ ਸਰ!

ਮੋਦੀ ਜੀ: ਤਾਂ ਤੁਹਾਨੂੰ ਕੀ ਲਗਿਆ, ਬੇਟੀ ਹੁਣ ਮੁਕਤ ਹੋ ਗਈ ਤਾਂ?

ਅਭਿਭਾਵਕ: ਸਰ ਅੱਛਾ decision ਹੈ ਕਿਉਂਕਿ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਸਥਿਤੀ ਖਰਾਬ ਹੈ ਅਤੇ ਇਨ੍ਹਾਂ ਬੱਚਿਆਂ ਦੇ ਉੱਤੇ ਸਰ ਤਣਾਅ ਖ਼ਤਮ ਹੋ ਗਿਆ ਅਤੇ ਅੱਗੇ ਲਈ ਇਹ ਆਪਣੇ career ਲਈ ਤਿਆਰੀ ਕਰ ਸਕਦੇ ਹਨ, ਸਾਨੂੰ ਅੱਛਾ ਲਗਿਆ। 

ਮੋਦੀ ਜੀ: ਚਲੋ ਮੈਨੂੰ ਅੱਛਾ ਲਗਿਆ ਤੁਸੀਂ ਬਹੁਤ ਉਸ ਨੂੰ positive ਲਿਆ ਹੈ। ਹਾਂ ਹੋਰ ਕੋਈ ਬੱਚੇ ਕੁਝ ਕਹਿਣਾ ਚਾਹੁੰਦੇ ਹਨ?

ਵਿਦਿਆਰਥੀ: ਨਮਸਕਾਰ ਸਰ! ਕੇਂਦਰੀ ਵਿਦਿਆਲਾ ਬੰਗਲੁਰੂ ਤੋਂ ਹਾਂ ਸਰ। ਸਰ ਮੈਂ ਤੁਹਾਡਾ ਬਹੁਤ ਵੱਡਾ fan ਹਾਂ ਸਰ।

ਮੋਦੀ ਜੀ: Thankyou 

ਵਿਦਿਆਰਥੀ: ਸਰ ਤੁਹਾਡਾ decision ਬਹੁਤ ਚੰਗਾ ਸੀ ਸਰ ਕਿਉਂਕਿ ਸਰ ਸਲਾਮਤ ਤੋ ਪਗੜੀ ਹਜ਼ਾਰ, ਤੋ ਸਰ ਸਲਾਮਤ ਤੋ ਰਖਨਾ ਪੜੇਗਾ।

ਮੋਦੀ ਜੀ: Health is wealth, ਸਾਡੇ ਇੱਥੇ ਕਹਿੰਦੇ ਹਨ ਨਾ?

ਵਿਦਿਆਰਥੀ: ਹਾਂ ਸਰ, ਸਰ ਆਪ ਹੀ ਸਾਡੇ ਲਈ inspiration ਹੋ।

ਮੋਦੀ ਜੀ: ਅੱਛਾ ਸਰ ਸਲਾਮਤ ਤੋ ਪਗੜੀ ਹਜ਼ਾਰ ਤਾਂ ਬਰਾਬਰ ਹੈ ਲੇਕਿਨ ਸਰ ਦਾ ਮਤਲਬ ਤੁਸੀਂ ਇਹ ਤਾਂ ਨਹੀਂ ਕਰ ਰਹੇ ਕਿ ਦਿਮਾਗ ਹੀ ਸਲਾਮਤ ਕਿ ਪੂਰਾ physical body ਸੋਚਦੇ ਹੋ?

ਵਿਦਿਆਰਥੀ: Physical way sir

ਮੋਦੀ ਜੀ: ਅੱਛਾ ਕੀ ਕਰਦੇ ਹੋ physical fitness ਲਈ ਕਿਤਨਾ ਸਮਾਂ ਦਿੰਦੇ ਹੋ ਅਤੇ ਕੀ ਕਰਦੇ ਹੋ?

ਵਿਦਿਆਰਥੀ: ਮੈਂ ਹਰ ਦਿਨ ਸਵੇਰੇ ਉੱਠ ਕੇ ਤੀਹ ਮਿੰਟ ਯੋਗਾ ਕਰਦਾ ਹਾਂ ਸਰ, ਯੋਗਾ ਅਤੇ exercise ਕਰਦਾ ਹਾਂ ਸਰ, ਮੈਂ ਅਤੇ ਮੇਰਾ ਭਾਈ ਦੋਵੇਂ ਇਕੱਠੇ ਕਰਦੇ ਹਾਂ ਸਰ, ਮੇਰਾ ਛੋਟਾ ਭਾਈ।

ਮੋਦੀ ਜੀ: ਤੁਹਾਡੇ ਘਰਵਾਲੇ ਸੁਣ ਰਹੇ ਹਨ ਦੇਖੋ, ਫਿਰ ਵਰਨਾ ਪਕੜੇ ਜਾਓਗੇ, ਮੈਂ ਪੁੱਛਾਂਗਾ।

ਵਿਦਿਆਰਥੀ: ਨਹੀਂ ਸਰ! ਤੀਹ ਮਿੰਟ ਹਰ ਦਿਨ ਕਰਦਾ ਹਾਂ ਸਰ, ਮੈਂ ਅਤੇ ਮੇਰਾ ਭਾਈ ਦੋਵੇਂ ਨਾਲ ਮਿਲ ਕੇ ਕਰਦੇ ਹਾਂ ਸਰ, ਹਰ ਦਿਨ ਯੋਗਾ ਕਰਦੇ ਹਾਂ ਅਤੇ ਮੈਂ ਹਰ ਦਿਨ ਆਪਣੇ mind ਨੂੰ fresh ਕਰਨ ਲਈ ਮੈਂ ਤਬਲਾ ਵਜਾਉਂਦਾ ਹਾਂ ਸਰ। ਮੈਂ ਇੱਕ ਸਾਲ ਤੋਂ ਤਬਲਾ ਟ੍ਰੇਨਿੰਗ ਕਰ ਰਿਹਾ ਹਾਂ, ਤਾਂ ਹਰ ਦਿਨ ਮੈਂ ਤਬਲਾ ਵਜਾਉਂਦਾ ਹਾਂ ਤਾਂ ਉਸ ਨਾਲ ਮੇਰਾ mind fresh ਰਹਿੰਦਾ ਹੈ ਸਰ।

ਮੋਦੀ ਜੀ: ਤਾਂ music ਤੁਹਾਡੇ ਪਰਿਵਾਰ ਦੇ ਸੁਭਾਅ ਵਿੱਚ ਹੈ ਸਭ ਦੇ?

ਵਿਦਿਆਰਥੀ: ਹਾਂ-ਹਾਂ, ਮੇਰੀ ਮੰਮੀ ਵੀ ਸਿਤਾਰ ਵਜਾਉਂਦੀ ਸੀ ਸਰ ਅਤੇ ਤਾਨਪੂਰਾ ਵਜਾਉਂਦੀ ਸੀ।

ਮੋਦੀ ਜੀ: ਇਸ ਲਈ ਘਰ ਵਿੱਚ ਸੰਗੀਤ ਦਾ ਵਾਤਾਵਰਣ ਹੈ।

ਮੋਦੀ ਜੀ: ਅੱਛਾ ਅਤੇ ਜਿਸ ਨਾਲ ਹਾਲੇ ਤੱਕ ਮੈਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਹੈ ਉਨ੍ਹਾਂ ਨੂੰ ਹੁਣ ਮੌਕਾ ਦੇਵਾਂਗਾ। ਹੁਣ ਇੱਕ ਬੱਚੀ ਜਿਸ ਨੇ white earphone ਲਗਾਇਆ ਹੋਇਆ ਹੈ ਉਹ ਮੇਰੇ ਸਾਹਮਣੇ ਹੈ, ਉਹ ਕੁਝ ਦੱਸਣਾ ਚਾਹੁੰਦੀ ਹੈ।

ਵਿਦਿਆਰਥੀ: ਨਮਸਤੇ ਸਰ! ਮੇਰਾ ਨਾਮ ਕਸ਼ਿਸ਼ ਨੇਗੀ ਹੈ, ਮੈਂ MRADAV Public School,  Solan, Himachal Pradesh ਤੋਂ ਹਾਂ। ਸਰ ਤੁਹਾਨੂੰ ਸਿਰਫ਼ ਇਹ ਕਹਿਣਾ ਚਾਹਾਂਗੀ ਕਿ it’s like dream come true, ਮੈਂ ਕਦੇ ਸੋਚਿਆ ਨਹੀਂ ਸੀ ਕਿ ਮਤਲਬ ਤੁਹਾਡੇ ਨਾਲ ਅਜਿਹੀ ਮੁਲਾਕਾਤ ਹੋਵੇਗੀ। ਅਤੇ ਸਰ ਤੁਹਾਡਾ thanks ਕਰਨਾ ਚਾਹਾਂਗੀ ਕਿ ਤੁਸੀਂ ਜੋ ਵੀ decision ਲਿਆ ਹੈ ਉਹ ਇੱਕਦਮ ਸਹੀ ਲਿਆ ਹੈ ਕਿਉਂਕਿ ਡੇਢ ਸਾਲ ਹੋ ਗਿਆ ਸੀ ਅਸੀਂ +2 ਦੇ ਬੱਚੇ ਕਿ ਉਹ ਸਿਰਫ਼ +2 ਵਿੱਚ ਹੀ ਸਨ ਮਤਲਬ ਉਨ੍ਹਾਂ ਦੀ ਜ਼ਿੰਦਗੀ ਕੁਝ ਰੁਕ ਜਿਹੀ ਗਈ ਸੀ। ਕੁਝ development ਵੀ ਨਹੀਂ ਹੋ ਰਹੀ ਸੀ ਅਤੇ ਕੁਝ retardation ਵੀ ਨਹੀਂ ਹੋ ਰਹੀ ਸੀ ਤਾਂ ਸਰ ਤੁਸੀਂ ਜੋ decision ਲਿਆ ਉਸ ਤੋਂ ਮੈਂ ਬਹੁਤ ਖੁਸ਼ ਹਾਂ ਅਤੇ ਸਰ ਤੁਹਾਡਾ thanks ਕਰਨਾ ਚਾਹਾਂਗੀ ਸਰ thankyou.

ਮੋਦੀ ਜੀ: ਜਿਤਨਾ ਬੱਚਿਆਂ ਨੇ ਉਂਗਲੀ ਉਠਾਈ ਹੈ, ਜਰਾ ਦੱਸੋ ਬੇਟਾ।

ਵਿਦਿਆਰਥੀ: ਨਮਸਕਾਰ ਸਰ! ਮੈਂ ਦਿਲੀਪ ਪਬਲਿਕ ਸਕੂਲ, ਜੈਪੁਰ, ਰਾਜਸਥਾਨ ਤੋਂ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰਾ ਨਾਮ ਜੰਨੇਤ ਸਾਕਸ਼ੀ ਹੈ। ਬਾਰ੍ਹਵੀਂ ਬੋਰਡ ਦੀ ਪਰੀਖਿਆ ਲਈ ਤੁਸੀਂ ਜੋ ਫ਼ੈਸਲਾ ਲਿਆ ਹੈ, ਮੈਂ ਉਸ ਦਾ ਸੁਆਗਤ ਕਰਦੀ ਹਾਂ। ਵਰਤਮਾਨ ਪਰਿਸਥਿਤੀਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਬਿਲਕੁਲ ਸਹੀ ਹੈ ਕਿਉਂਕਿ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਸਭ ਤੋਂ ਉੱਤਮ ਹੈ।  ਸਾਨੂੰ ਸੀਬੀਐੱਸਈ ’ਤੇ ਅਟੁੱਟ ਵਿਸ਼ਵਾਸ ਹੈ ਕਿ ਉਹ ਮੁੱਲਾਂਕਣ ਲਈ ਜੋ ਵੀ ਮਾਪਦੰਡ ਨਿਰਧਾਰਿਤ ਕਰਨਗੇ, ਉਹ ਸਾਡੇ ਹਿਤ ਵਿੱਚ ਹੀ ਹੋਵੇਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਸਾਡੀ ਮਿਹਨਤ ਦਾ ਪੂਰਾ ਫਲ ਮਿਲੇਗਾ, ਧੰਨ‍ਵਾਦ ਸਰ।

ਮੋਦੀ ਜੀ: ਅੱਛਾ ਸਭ parents ਜਿੰਨੇ ਵੀ ਹਨ ਸਾਰੇ, ਸਭ ਆ ਜਾਓ screen ’ਤੇ, ਸੱਦ ਲਓ ਆਪਣੇ ਮਾਤਾ-ਪਿਤਾ ਅਗਰ ਹਨ ਤਾਂ ਕਿਉਂਕਿ ਸਾਰਿਆਂ ਨੂੰ ਇੱਛਾ ਹੋਵੇਗੀ ਕਿ ਚਲੋ ਇਹ ਹੋਰ ਮੇਰੇ ਲਈ ਵੀ ਅੱਛਾ ਹੋ ਜਾਵੇਗਾ ਕਿ ਆਪ ਲੋਕਾਂ ਨੂੰ ਸਾਰਿਆਂ ਨੂੰ ਸੱਚ ਬੋਲਣਾ ਪਵੇਗਾ। ਨੌਜਵਾਨ ਕੋਈ ਮੇਰੇ ਸਾਹਮਣੇ ਦਿਖ ਰਹੇ ਹਨ, ਦੱਸੋ। ਸਫੇਦ shirt ਵਾਲੇ ਸੱਜਨ ਕੁਝ ਬੋਲ ਰਹੇ ਹਨ।

ਵਿਦਿਆਰਥੀ 1: ਸਰ ਮੰਮੀ ਇੱਥੇ ਨਹੀਂ ਹਨ ਪਰ ਉਹ ਅਤੇ ਮੈਂ ਜਦੋਂ ਇਕੱਠੇ ਬੈਠਦੇ ਹਾਂ ਤਾਂ ਉਹ ਦੱਸਦੇ ਰਹਿੰਦੇ ਹਨ, ਮੋਦੀ ਜੀ ਕਰ ਦੇਣਗੇ, ਮੋਦੀ ਜੀ ਕਰ ਦੇਣਗੇ, ਚਿੰਤਾ ਨਾ ਕਰ ਅਤੇ ਜਿਵੇਂ-ਜਿਵੇਂ ਲੌਕਡਾਉਨ ਵਿੱਚ ਰਹਿੰਦੇ ਸਾਂ ਤਾਂ ਦਾੜ੍ਹੀ ਵੀ ਵਧਦੀ ਸੀ ਤਾਂ ਮੰਮੀ ਕਹਿੰਦੀ ਸੀ ਕੀ ਕਰੇਗਾ ਇਸ ਤਰ੍ਹਾਂ, ਮੈਂ ਕਿਹਾ ਕਿ ਮੰਮੀ ਐਸੇ ਮੋਦੀ ਜੀ ਦੇ fan ਹਾਂ ਤਾਂ ਇਸੇ ਤਰ੍ਹਾਂ ਹੀ ਵਧਾ ਕੇ ਰੱਖਾਂਗੇ ਦਾੜ੍ਹੀ।

ਵਿਦਿਆਰਥੀ 2: ਸਰ ਮੇਰਾ ਨਾਮ ਸ਼ਿਵਾਂਜਲੀ ਅਗਰਵਾਲ ਹੈ, ਸਰ ਮੈਂ ਕੇਂਦਰੀ ਵਿਦਿਆਲਾ, ਜੇਐੱਨਯੂ,  ਨਵੀਂ ਦਿੱਲੀ ਦੀ ਵਿਦਿਆਰਥਣ ਹਾਂ। ਸਰ ਮੈਂ ਇਹ ਕਹਿਣਾ ਚਾਹਾਂਗੀ exams ਜਦੋਂ cancel ਹੋ ਗਏ ਹਨ, ਸਾਨੂੰ ਜਿਤਨਾ extra ਸਮਾਂ ਮਿਲਿਆ ਹੈ, ਮੈਂ ਉਸ ਦਾ ਆਪਣੇ entrance exams ਦੀ ਤਿਆਰੀ ਵਿੱਚ, ਆਪਣੇ competitive exams ਦੀ ਤਿਆਰੀ ਵਿੱਚ ਜੋ ਕਰਾਂਗੀ ਅਤੇ ਸਰ exams cancel ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। 

ਮੋਦੀ ਜੀ: ਅੱਛਾ ਆਪ ਲੋਕ ਅਜਿਹਾ ਕਰੋ ਇੱਕ ਕਾਗਜ਼ ਵਿੱਚ ਨੰਬਰ ਲਿਖ ਕੇ ਬੈਠੋ, ਤਾਕਿ ਮੈਂ ਬੋਲਾਂਗਾ ਇਹ ਨੰਬਰ ਤਾਂ ਉਹ ਨੰਬਰ ‘ਤੇ ਮੈਂ ਤੁਰੰਤ ਬੁਲਾਵਾਂਗਾ। ਵਰਨਾ ਕੀ ਹੋ ਰਿਹਾ ਹੈ ਕਿ ਮੈਨੂੰ ਤੁਹਾਡਾ ਨਾਮ ਤਾਂ ਪਤਾ ਨਹੀਂ ਕਿਉਂਕਿ ਮੈਂ ਅਚਾਨਕ ਆ ਗਿਆ ਹਾਂ, ਤਾਂ ਮੈਂ ਐਵੇਂ ਹੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹਾਂ।

ਅਭਿਭਾਵਕ: ਨਮਸਤੇ ਸਰ! ਅਸੀਂ ਤੁਹਾਡੇ ਬਹੁਤ ਵੱਡੇ fan ਹਾਂ। ਤੁਸੀਂ ਜੋ ਵੀ decision ਲਵੋਗੇ,  ਬੱਚਿਆਂ ਦੇ ਹਿਤ ਵਿੱਚ ਹੀ ਹੋਵੇਗਾ। ਅਸੀਂ ਤੁਹਾਡੇ ਨਾਲ ਹਾਂ ਸਰ, ਹਮੇਸ਼ਾ ਤੁਹਾਡੇ ਨਾਲ ਰਹਾਂਗੇ।

ਮੋਦੀ ਜੀ: ਨੰਬਰ ਵੰਨ?

ਅਭਿਭਾਵਕ: ਨਮਸਕਾਰ ਸਰ! Thankyou so so much sir, ਤੁਹਾਡਾ decision ਬਹੁਤ ਹੀ ਚੰਗਾ ਸੀ ਸਾਡੇ ਬੱਚਿਆਂ ਲਈ, ਹੁਣੇ ਉਨ੍ਹਾਂ ਦੇ ਪਾਸ...

ਮੋਦੀ ਜੀ: ਮੈਂ ਹੁਣੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਇਸ ਨਿਰਣੇ ਤੋਂ ਬਾਹਰ ਜਾਓ, exam ਤੋਂ ਬਾਹਰ ਨਿਕਲੋ। ਕੁਝ ਹੋਰ ਗੱਲਾਂ ਕਰ ਸਕਦੇ ਹੋ ਕੀ?

ਅਭਿਭਾਵਕ: ਬਿਲਕੁਲ ਸਰ, ਬਿਲਕੁਲ! ਅਤੇ ਚੰਗੀਆਂ ਗੱਲਾਂ ਕਰੋ ਤਾਂ ਸ਼ਾਹਰੁਖ ਖਾਨ ਨੂੰ ਮਿਲਣ ਨਾਲ ਇੰਨਾ ਚੰਗਾ ਨਹੀਂ ਲਗਿਆ ਜਿੰਨਾ ਅੱਜ ਤੁਹਾਨੂੰ ਮਿਲਣ ਨਾਲ ਲਗਿਆ ਸਰ। It’s a dream come true ਅਤੇ ਇਹ ਬਹੁਤ ਅੱਛਾ ਸੀ ਸਰ, you are the best ਅਤੇ ਹੁਣੇ ਜੋ ਅਸੀਂ ਆਪਣੇ ਬੱਚਿਆਂ ਲਈ ਆਉਣ ਵਾਲਾ time ਦੇਖਾਂਗੇ ਤਾਂ ਉਸ ਵਿੱਚ ਇਹੀ ਚਾਹਾਂਗੇ ਕਿ ਇਹ ਸਮੇਂ ਦੀ ਸਹੀ ਵਰਤੋਂ ਕਰਨ ਅਤੇ ਚੰਗੀ ਤਰ੍ਹਾਂ ਅੱਗੇ ਜਾ ਕੇ ਆਪਣਾ career ਬਣਾਉਣ।

ਮੋਦੀ ਜੀ: 26

ਅਭਿਭਾਵਕ:  Sir,  as a dancer I think mental health ਅਤੇ physical health ਲਈ ਮੈਂ dance ਕਰਦੀ ਹਾਂ।  ਤਾਂ ਮੈਂ ਕਥਕ ਕਰਦੀ ਹਾਂ, ਜਦੋਂ cycling ਜਾਣ ਦਾ ਮਨ ਹੁੰਦਾ ਹੈ ਤਾਂ ਮੈਂ cycling ਕਰਦੀ ਹਾਂ ਅਤੇ ਸਭ ਤੋਂ ਪਹਿਲੀ ਚੀਜ਼ ਜੋ ਮੈਂ result ਆਉਣ ਦੇ ਬਾਅਦ ਤੁਹਾਡੇ decision ਆਉਣ ਦੇ ਬਾਅਦ ਕੀਤੀ ਸੀ ਉਹ ਮੈਂ ਬਾਰ੍ਹਾਂ ਵਜੇ ਤੱਕ ਸੁੱਤੀ ਸੀ ਕਿਉਂਕਿ exams ਦੀ ਵਜ੍ਹਾ ਨਾਲ ਸਵੇਰੇ ਅੱਠ ਵਜੇ ਉੱਠਣਾ ਪੈਂਦਾ ਸੀ ਤਾਂ ਉਸ ਦਿਨ ਵਿੱਚ ਬਾਰ੍ਹਾਂ ਵਜੇ ਤੱਕ ਸੁੱਤੀ ਸੀ ਸਰ।

ਵਿਦਿਆਰਥੀ:  ਸਰ ਮੇਰਾ ਨਾਮ..... ਮੈਂ ਤਮਿਲ ਨਾਡੂ ਤੋਂ ਹਾਂ ਸਰ! ਸਰ ਮੈਨੂੰ ਪਤਾ ਸੀ ਕਿ ਅਜਿਹਾ ਹੀ ਕੁਝ ਬੋਰਡ ਦਾ cancel ਹੋਣ ਵਾਲਾ ਸੀ ਸਰ, ਤਾਂ ਮੈਂ ਬਹੁਤ ਘੱਟ ਪੜ੍ਹਦਾ ਸੀ। ਵੈਸੇ ਤਾਂ ਅਸੀਂ ਰਾਜਸਥਾਨ ਤੋਂ ਹਾਂ ਪਰ ਰਹਿੰਦੇ ਅਸੀਂ ਤਮਿਲ ਨਾਡੂ ਵਿੱਚ ਹਾਂ।

ਮੋਦੀ ਜੀ: ਤਾਂ ਤੁਸੀਂ astrology ਵੀ ਪੜ੍ਹਦੇ ਹੋ, astrology ਜਾਣਦੇ ਹੋ? ਤਾਂ ਇਹ ਕਿਵੇਂ ਪਤਾ ਚਲਿਆ ਕਿ ਇਹ ਹੋਣ ਵਾਲਾ ਹੈ?

ਵਿਦਿਆਰਥੀ: ਹਾਂ ਸਰ! ਵੈਸੇ ਹੀ ਅਨੁਮਾਨ ਲਗਾ ਲਿਆ ਸੀ ਅਤੇ ਅੱਛਾ l decision ਸੀ...  ਫੈਮਿਲੀ ਦੇ ਨਾਲ ਅੱਛਾ time spent ਹੋ ਗਿਆ ਲੌਕਡਾਊਨ ਦੀ ਵਜ੍ਹਾ ਨਾਲ।

ਮੋਦੀ ਜੀ: ਉਹ ਤਾਂ ਹਫਤੇ ਭਰ ਵਿੱਚ ਸਭ ਘਰਵਾਲੇ ਨਾਰਾਜ਼ ਹੋ ਜਾਣਗੇ ਦੇਖਣਾ। ਤੂੰ ਇਹ ਨਹੀਂ ਕਰਦਾ, ਤੂੰ ਜਲਦੀ ਉਠਦਾ ਨਹੀਂ, ਚਲੋ ਨਹਾ ਲਓ, ਤੂੰ ਨਹਾਉਂਦਾ ਨਹੀਂ, ਚਲੋ ਤੁਹਾਡੇ ਪਾਪਾ ਦੇ ਆਉਣ ਦਾ time ਹੋ ਗਿਆ, ਹੁਣ ਦੇਖਣਾ ਡਾਂਟ ਪੈਣ ਵਾਲੀ ਹੈ।

ਵਿਦਿਆਰਥੀ: ਨਮਸਤੇ ਸਰ! ਮੇਰਾ ਨਾਮ ਤਮੰਨਾ ਹੈ, ਮੈਂ ਡੀਏਵੀ ਮਾਡਲ ਸਕੂਲ, West Bengal ਤੋਂ ਹਾਂ। ਜਿਵੇਂ ਕ‌ਿ ਤੁਸੀਂ ਕਿਹਾ ਸਾਡੇ ਪਾਸ ਬਹੁਤ ਸਾਰਾ time ਹੈ ਤਾਂ ਲੌਕਡਾਉਨ ਵਿੱਚ ਮੈਂ ਅਤੇ ਮੇਰੇ ਦੋਸਤ ਨੇ ਇੱਕ youtube channel start ਕੀਤਾ ਸੀ, ਤਾਂ ਉਸ ’ਤੇ ਵੀ ਫੋਕਸ ਕਰ ਸਕਦੇ ਹਾਂ। ਅਤੇ ਉਸ ਦੇ ਨਾਲ-ਨਾਲ ਮੈਂ...

ਮੋਦੀ ਜੀ: ਕੀ ਨਾਮ ਹੈ? Youtube channel ਦਾ ਕੀ ਨਾਮ ਹੈ?

ਵਿਦਿਆਰਥੀ:  tamannasharmilee… ਤਾਂ ਉਸ ’ਤੇ ਅਸੀਂ ਲੋਕ ਅਲੱਗ-ਅਲੱਗ type ਦੇ videos ਪਾਉਂਦੇ ਹਾਂ। ਇੱਕ ਅਸੀਂ ਛੋਟੀ ਜਿਹੀ poetry ਕੀਤੀ (ਕਰੀ) ਸੀ, ਉਸ ’ਤੇ ਵੀ video ਪਾਇਆ ਹੈ।  ਇੱਕ short film ਹੈ, ਉਹ ਵੀ ਪਾਈ ਹੈ।

ਮੋਦੀ ਜੀ: 21, ਹਾਂ ਦੱਸੋ ਬੇਟਾ!

ਵਿਦਿਆਰਥੀ: ਸਰ ਮੈਂ ਦਾਦੀ ਜੀ ਅਤੇ ਮੇਰੇ ਪਾਪਾ ਦੇ ਨਾਲ ਹਾਂ।

ਅਭਿਭਾਵਕ:  Sir thankyou very much for everything you have done for our country sir.  Thankyou very-very much.  I don’t have any more words to say.  ਤੁਸੀਂ ਜੋ ਕੁਝ ਵੀ ਕੀਤਾ ਹਰ ਖੇਤਰ ਵਿੱਚ, Thankyou very-very much.

ਵਿਦਿਆਰਥੀ: ਸਰ ਮੇਰੇ ਤੋਂ ਜ਼ਿਆਦਾ ਮੇਰੀ ਦਾਦੀਜੀ updated ਹਮੇਸ਼ਾ ਰਹਿੰਦੀ ਹੈ, ਤੁਹਾਡੀ ਹਰ news follow ਕਰਦੀ ਹੈ ਅਤੇ ਮੈਨੂੰ ਦੱਸਦੀ ਰਹਿੰਦੀ ਹੈ ਕਿ ਅੱਜ ਇਹ announcement ਹੋਈ, ਅੱਜ ਇਹ ਹੋਇਆ। ਉਹ ਤੁਹਾਡੀ ਬਹੁਤ ਵੱਡੀ fan ਹੈ।

ਮੋਦੀ ਜੀ: ਅੱਛਾ  ਤਾਂ ਦਾਦੀ ਜੀ ਨੂੰ ਸਾਰੀ ਰਾਜਨੀਤੀ ਦਾ ਪਤਾ ਹੈ?

ਵਿਦਿਆਰਥੀ: ਹਾਂ ਸਰ!  ਦਾਦੀ ਜੀ ਨੂੰ ਪੂਰੀ ਰਾਜਨੀਤੀ ਦਾ ਪਤਾ ਹੈ। ਰਾਜਨੀਤੀ news ਤੋਂ ਸਾਰੀ updated ਰਹਿੰਦੀ ਹੈ।

ਮੋਦੀ ਜੀ: ਅੱਛਾ ਆਜ਼ਾਦੀ ਦੇ ਇਸ ਵਾਰ 75 ਸਾਲ ਹਨ। ਆਜ਼ਾਦੀ ਦੇ 75 ਸਾਲ ਹੋ ਰਹੇ ਹਨ। ਕੀ  ਤੁਸੀ ਲੋਕ ਆਜ਼ਾਦੀ ਦੀ ਜੰਗ ਵਿੱਚ ਤੁਸੀਂ ਜਿਸ ਜ਼ਿਲ੍ਹੇ ਵਿੱਚ ਰਹਿ ਰਹੇ ਹੋ, ਉੱਥੇ ਕੀ ਘਟਨਾ ਹੋਈ ਸੀ? ਆਜ਼ਾਦੀ  ਦੇ ਸਮੇਂ ਕੀ ਹੋਇਆ ਸੀ? ਉਸ ਉੱਤੇ ਇੱਕ ਬਹੁਤ ਚੰਗਾ essay ਲਿਖ ਸਕਦੇ ਹੋ ਕੀ?

ਵਿਦਿਆਰਥੀ:  ਹਾਂ ਸਰ!  ਬਿਲਕੁਲ ਲਿਖ ਸਕਦੇ ਹਾਂ।

ਮੋਦੀ ਜੀ: Research ਕਰਾਂਗੇ?

ਵਿਦਿਆਰਥੀ:  Yes sir!

ਮੋਦੀ ਜੀ:  ਪੱਕਾ?

ਵਿਦਿਆਰਥੀ:  Yes sir!

ਮੋਦੀ ਜੀ:  ਚਲੋ ਚੰਗਾ!

ਅਭਿਭਾਵਕ: ਸਰ ਮੈਂ ਤੁਹਾਡੀ ਵੱਡੀ fan ਹਾਂ ਸਰ। ਸਰ ਤੁਸੀਂ ਜੋ decision ਲਿਆ ਹੈ ਉਹ ਬਹੁਤ ਚੰਗਾ decision ਹੈ ਸਰ ਸਾਨੂੰ ਲਗਿਆ। ਤੁਸੀਂ ਮਤਲਬ ਸਭ ਬੱਚਿਆਂ ਬਾਰੇ ਸੋਚਿਆ, ਇਹ ਮੈਨੂੰ ਬਹੁਤ ਚੰਗਾ ਲਗਿਆ ਸਰ, ਮੈਂ ਤੁਹਾਡੀ ਵੱਡੀ fan ਹਾਂ ਸਰ ਅਤੇ ਜੋ ਤੁਸੀਂ ਕਸ਼ਮੀਰ ਵਿੱਚ ਜੋ ਧਾਰਾ 370 ਹਟਾਈ ਸੀ, ਸਰ ਉਹ ਵੀ ਮੈਨੂੰ ਬਹੁਤ ਚੰਗਾ ਲਗਿਆ ਸਰ, ਬਹੁਤ ਚੰਗਾ ਸਰ decision ਸੀ ਉਹ। 

ਮੋਦੀ ਜੀ:  ਧੰਨਵਾਦ ਜੀ!

ਵਿਦਿਆਰਥੀ: ਸਰ ਇਹ ਮੇਰੇ ਮੰਮੀ-ਪਾਪਾ ਹਨ!

ਮੋਦੀ ਜੀ: ਉਨ੍ਹਾਂ ਸਭ ਨੂੰ ਪਤਾ ਚਲ ਗਿਆ ਕਿ ਤੁਸੀਂ ਮੈਨੂੰ ਕੀ-ਕੀ ਦੱਸਿਆ ਹੈ, ਹੁਣ ਤੁਹਾਨੂੰ follow ਕਰਨਾ ਪਵੇਗਾ।

ਅਭਿਭਾਵਕ: ਸਰ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਸਰ! ਸਰ ਤੁਹਾਡੇ ਸਾਰੇ ਗੁਣਾਂ ਦਾ ਬਹੁਤ ਸਨਮਾਨ ਕਰਦਾ ਹਾਂ ’ਤੇ ਤੁਹਾਡੀ ਇਮਾਨਦਾਰੀ ਦਾ ਮੈਂ ਕਾਇਲ ਹਾਂ ਸਰ। ਲੇਕਿਨ ਸਰ ਇੱਕ ਗੁਜਾਰਿਸ਼ ਹੈ ਤੁਹਾਨੂੰ ਕਿ ਹਾਲੇ ਵੀ ਸਾਡੇ ਭਾਰਤ ਦੇਸ਼ ਵਿੱਚ ਜੋ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ ਸਰ। ਇਸ ਵਿੱਚ ਕਿਰਪਾ ਕਰਕੇ ਕੁਝ ਅਜਿਹੀ ਨੀਤੀ ਬਣਾਓ ਕਿ ਉਨ੍ਹਾਂ ਲੋਕਾਂ ਨੂੰ ਸਮਾਂ ਨਾ ਮਿਲੇ ਜਿਸ ਦੇ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਬੱਚੇ ਅਨੁਸਰਣ ਕਰਨ, ਦੂਜੇ ਅਨੁਸਰਣ ਕਰਨ।

ਮੋਦੀ ਜੀ: ਨੀਤੀ ਤਾਂ ਬਣਦੀ ਹੈ ਲੇਕਿਨ ਕੁਝ ਲੋਕਾਂ ਦੀ ਨੀਅਤ ਜੋ ਹੁੰਦੀ ਹੈ ਉਹ ਰੁਕਾਵਟ ਬਣਦੀ ਹੈ।  ਅਸੀਂ ਸਭ ਮਿਲ ਕੇ ਵਾਤਾਵਰਣ ਬਣਾਵਾਂਗੇ ਤਾਂ ਜ਼ਰੂਰ ਬਣੇਗਾ, ਸਭ ਅੱਛਾ/ਚੰਗਾ ਹੋ ਸਕਦਾ ਹੈ।

ਮੋਦੀ ਜੀ: 31?

ਵਿਦਿਆਰਥੀ: ਜੈ ਹਿੰਦ ਸਰ!

ਮੋਦੀ ਜੀ: ਜੈ ਹਿੰਦ! ਹਾਂ ਦੱਸੋ ਬੇਟਾ ਕੀ ਕਹਿਣਾ ਚਾਹੁੰਦੇ ਹੋ?

ਵਿਦਿਆਰਥੀ: ਸਰ ਮੇਰਾ ਨਾਮ ਅਰਨੀ ਸਾਮਲੇ ਹੈ, ਮੈਂ Annie Besant School, Indore ਤੋਂ ਹਾਂ।  ਸਰ ਹੁਣੇ ਜੋ ਤੁਸੀਂ decision ਲਿਆ ਉਹ ਤਾਂ ਅੱਛਾ ਸੀ ਹੀ ਉਸ ਦੇ ਇਲਾਵਾ ਵੀ. . .

ਮੋਦੀ ਜੀ: ਤੁਹਾਡਾ ਇੰਦੌਰ ਕਿਸ ਗੱਲ ਦੇ ਲਈ ਮਸ਼ਹੂਰ ਹੈ?

ਵਿਦਿਆਰਥੀ: Cleanliness ਸਵੱਛਤਾ!

ਮੋਦੀ ਜੀ: ਇੰਦੌਰ ਨੇ ਜਿਸ ਤਰ੍ਹਾਂ ਨਾਲ ਕਮਾਲ ਕੀਤਾ ਹੈ ਸਵੱਛਤਾ ਨੂੰ ਲੈ ਕੇ ਇਹ ਵਾਕਈ ਸਭ ਵਿੱਚ ਚਰਚਾ ਹੈ ਇਸ ਦੀ। ਇਹ ਨੰਬਰ ਪੂਰਾ ਦਿਸਦਾ ਨਹੀਂ ਬੇਟਾ, ਤੁਹਾਡਾ ਨੰਬਰ ਪੰਜ ਹੈ ਕੀ?

ਵਿਦਿਆਰਥੀ: ਨਮਸਕਾਰ ਸਰ! ਸਰ ਮੈਂ ਜਵਾਹਰ ਨਵੋਦਯ ਵਿਦਿਆਲਾ, ਮੰਡੀ, ਹਿਮਾਚਲ ਪ੍ਰਦੇਸ਼ ਤੋਂ ਹਾਂ। ਸਰ ਮੇਰੇ ਬਾਬਾ ਤੁਹਾਡੇ ਬਹੁਤ ਬੜੇ fan ਹਨ।

ਮੋਦੀ ਜੀ: ਇਹ ਤੁਹਾਡਾ ਪਿੰਡ ਕਿੱਥੇ ਪੈਂਦਾ ਹੈ ਜੀ ?

ਅਭਿਭਾਵਕ: ਹਿਮਾਚਲ ਪ੍ਰਦੇਸ਼ ਵਿੱਚ ਜ਼ਿਲਾ ਮੰਡੀ ਹੈ। ਮੰਡੀ ਤੋਂ ਨਜਦੀਕ ਹੈ ਅੱਠ-ਨੌਂ ਕਿਲੋਮੀਟਰ...  ਹੋਰ ਠੀਕ ਹੋ?

ਮੋਦੀ ਜੀ: ਮੈਂ ਠੀਕ ਹਾਂ!  ਪਹਿਲਾਂ ਤਾਂ ਮੈਨੂੰ ਤੁਹਾਡੇ ਇੱਥੋਂ sevbadi. ਖਾਣ  ਨੂੰ ਮਿਲਦੀ ਸੀ।

ਚਲੋ ਮੈਨੂੰ ਬਹੁਤ ਅੱਛਾ ਲਗਿਆ, ਆਪ ਸਭ ਲੋਕਾਂ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ ਅਤੇ ਮੇਰਾ ਇਹ ਵਿਸ਼ਵਾਸ ਹੋਰ ਦ੍ਰਿੜ੍ਹ ਹੋਇਆ ਹੈ ਕਿ ਭਾਰਤ ਦਾ ਯੁਵਾ Positive ਵੀ ਹੈ ਅਤੇ Practical ਵੀ ਹੈ। Negative thoughts ਦੀ ਜਗ੍ਹਾ ਆਪ ਲੋਕ ਹਰ difficulty ਅਤੇ challenge ਨੂੰ ਵੀ ਆਪਣੀ ਤਾਕਤ ਬਣਾ ਲੈਂਦੇ ਹੋ। ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੀ ਇੱਕ ਵਿਸ਼ੇਸ਼ਤਾ ਹੈ।  ਘਰ ਵਿੱਚ ਰਹਿ ਕੇ ਆਪ ਸਭ ਨੌਜਵਾਨਾਂ ਨੇ ਜਿਤਨੇ innovations ਕੀਤੇ ਹਨ, ਜਿਤਨੀਆਂ ਨਵੀਆਂ-ਨਵੀਆਂ ਚੀਜ਼ਾਂ ਸਿੱਖੀਆਂ ਹਨ ਉਸ ਨੇ ਤੁਹਾਡੇ ਅੰਦਰ ਨਵਾਂ self confidence ਦਿੱਤਾ ਹੈ।  

ਅਤੇ ਮੈਂ ਦੇਖ ਰਿਹਾ ਸੀ ਅੱਜ ਮੈਂ ਤਾਂ ਅਚਾਨਕ ਆ ਗਿਆ, ਤੁਹਾਨੂੰ ਪਤਾ ਵੀ ਨਹੀਂ ਸੀ ਫਿਰ ਵੀ ਤੁਸੀਂ ਇੱਕ ਵੀ ਗੱਲਬਾਤ ਕਰਕੇ ਨਾ ਤੁਸੀਂ ਲੜਖੜਾਏ ਹੋ, ਆਪ ਜਿਵੇਂ ਆਪਣੇ teacher ਦੇ ਨਾਲ ਰੋਜ਼ ਗੱਲ ਕਰਦੇ ਹੋ ਜਾਂ ਆਪਣੇ parents ਦੇ ਨਾਲ ਰੋਜ਼ ਗੱਲ ਕਰਦੇ ਹੋ, ਉਸੇ ਤਰ੍ਹਾਂ ਹੀ ਮੇਰੇ ਨਾਲ ਕਰ ਰਹੇ ਹੋ। ਇਹ ਜੋ ਆਪਣਾਪਣ ਹੈ ਨਾ, ਇਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ। ਮੇਰੇ ਲਈ ਇਹ ਅਨੁਭਵ ਬਹੁਤ ਆਨੰਦਦਾਇਕ ਹੈ ਕਿ ਮੈਂ ਮੇਰੇ ਦੇਸ਼ ਦੇ ਇਤਨੇ ਕੋਨੇ ਵਿੱਚ ਬੈਠੇ ਹੋਏ ਇਨ੍ਹਾਂ ਬੱਚਿਆਂ ਦੇ ਨਾਲ ਇੰਨੀ ਸਹਿਜਤਾ ਨਾਲ ਮੈਂ ਗੱਲ ਕਰ ਪਾ ਰਿਹਾ ਹਾਂ। ਵਰਨਾ ਤਾਂ ਕਦੇ ਕੀ ਹੁੰਦਾ ਹੈ ਉਹ ਦੇਖਦੇ ਹੀ ਚੌਂਕ ਜਾਂਦਾ ਹੈ ਅਰੇ ਆਪ ਹੋ, ਫਿਰ ਉਹ ਗੱਲ ਹੀ ਨਹੀਂ ਕਰਦਾ ਹੈ। ਲੇਕਿਨ ਮੈਂ ਦੇਖ ਰਿਹਾ ਹਾਂ ਕਿ ਆਪ ਲੋਕ ਕੁਝ ਵੀ ਭੁਲੇ ਬਿਨਾ ਬਹੁਤ ਵਿਸ਼ਵਾਸ ਦੇ ਨਾਲ ਗੱਲ ਕਰ ਰਹੇ ਹੋ। ਇਹ ਮੇਰੇ ਲਈ ਬਹੁਤ ਅੱਛਾ ਅਨੁਭਵ ਹੈ।

ਸਾਥੀਓ, 

ਤੁਹਾਡੇ ਅਨੁਭਵ ਜੀਵਨ ਵਿੱਚ ਹਰ ਪੜਾਅ ’ਤੇ ਤੁਹਾਡੇ ਬਹੁਤ ਕੰਮ ਆਉਣ ਵਾਲੇ ਹਨ। ਅਗਰ ਕਠਿਨ ਤੋਂ ਕਠਿਨ ਸਮਾਂ ਹੈ ਉਸ ਨੂੰ ਵਾਰ-ਵਾਰ ਯਾਦ ਕਰਕੇ ਰੋਣ-ਚਿਲਾਉਣ ਵਿੱਚ ਸਮਾਂ ਬਰਬਾਦ ਨਾ ਕਰੋ, ਕਠਿਨ ਸਮੇਂ ਤੋਂ ਵੀ ਕੁਝ ਸਿੱਖਿਆ ਹੋਵੇਗਾ, ਉਹ ਸਿੱਖਿਆ ਨੂੰ ਲੈ ਕੇ ਅੱਗੇ ਵਧੋਗੇ ਤੁਹਾਨੂੰ ਬਹੁਤ ਤਾਕਤ ਮਿਲੇਗੀ। ਆਪ ਜਿਸ ਵੀ field ਵਿੱਚ ਜਾਓਗੇ ਉੱਥੇ ਕਾਫ਼ੀ ਕੁਝ ਨਵਾਂ ਕਰ ਪਾਓਗੇ। ਤੁਸੀਂ ਦੇਖਿਆ ਹੋਵੇਗਾ schools ਵਿੱਚ, college ਵਿੱਚ ਸਾਨੂੰ team spirit ਬਾਰੇ ਵਾਰ-ਵਾਰ ਕਿਹਾ ਜਾਂਦਾ ਹੈ,  ਸਿਖਾਇਆ ਜਾਂਦਾ ਹੈ।  United strength  ਦੇ relations ਸਾਨੂੰ ਦਿੱਤੇ ਜਾਂਦੇ ਹਨ।

ਲੇਕਿਨ ਕੋਰੋਨਾ ਦੀਆਂ ਮੁਸ਼ਕਿਲਾਂ ਦੇ ਦਰਮਿਆਨ ਸਾਨੂੰ ਇਹ relations ਕਰੀਬ ਤੋਂ ਦੇਖਣ ਦਾ, ਸਮਝਣ ਦਾ,  ਜੀਣ ਦਾ ਇੱਕ ਤਰ੍ਹਾਂ ਨਾਲ ਨਵੇਂ ਤਰੀਕੇ ਤੋਂ ਅਵਸਰ ਮਿਲਿਆ ਹੈ। ਕਿਵੇਂ ਸਾਡੇ ਸਮਾਜ ਵਿੱਚ ਹਰ ਕਿਸੇ ਨੇ ਇੱਕ-ਦੂਸਰੇ ਦਾ ਹੱਥ ਪਕੜਿਆ, ਕਿਵੇਂ ਦੇਸ਼ ਨੇ team spirit ਨਾਲ ਇਤਨੇ ਬੜੇ challenge ਦਾ ਸਾਹਮਣਾ ਕੀਤਾ ਹੈ। ਇਹ ਸਭ ਅਸੀਂ experience ਕੀਤਾ ਹੈ। Public participation ਅਤੇ team work ਇਹ experience ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਵੀ ਇੱਕ ਨਵੀਂ ਤਾਕਤ ਦੇਣਗੇ।

ਸਾਥੀਓ, 

ਕਠਿਨ ਤੋਂ ਕਠਿਨ ਸਮੇਂ ਵਿੱਚ ਵੀ ਜਿਤਨਾ ਸਾਡੇ ਦੇਸ਼ ਦਾ, ਅਸੀਂ ਲੋਕ ਇਤਿਹਾਸ ਦੇਖਾਂਗੇ ਤਾਂ ਪਤਾ ਚਲੇਗਾ ਇਸ ਵਾਰ ਵੀ ਮੈਂ ਜਦੋਂ ਵੀ ਕਿਸੇ ਨਾਲ ਗੱਲ ਕਰਦਾ ਹਾਂ, ਜਿਵੇਂ ਮੈਂ ਹੁਣੇ ਇੱਕ ਬੇਟੀ ਦੱਸ ਰਹੀ ਸੀ,  ਉਸ ਦੇ ਪਰਿਵਾਰ ਦੇ ਦੋ ਲੋਕ ਉਸ ਨੇ ਗੁਆ ਦਿੱਤੇ। ਇਹ ਛੋਟੀ ਚੀਜ਼ ਨਹੀਂ ਹੁੰਦੀ ਜ਼ਿੰਦਗੀ ਵਿੱਚ ਲੇਕਿਨ ਫਿਰ ਵੀ ਉਸ ਦੀਆਂ ਅੱਖਾਂ ਵਿੱਚ ਇੱਕ ਵਿਸ਼ਵਾਸ ਝਲਕ ਰਿਹਾ ਹੈ। ਸਭ ਨੂੰ ਲਗ ਰਿਹਾ ਹੈ ਠੀਕ ਹੈ ਆਫ਼ਤ ਆਈ ਹੈ ਲੇਕਿਨ ਅਸੀਂ ਜੇਤੂ ਹੋ ਕੇ ਨਿਕਲਾਂਗੇ।

ਹਰ ਹਿੰਦੁਸਤਾਨੀ ਦੇ ਮੁੰਹ ਤੋਂ, ਹਰ ਭਾਰਤੀ ਦੇ ਮੂੰਹ ਤੋਂ ਇਹੀ ਆਵਾਜ਼ ਨਿਕਲ ਰਹੀ ਹੈ, ਪੂਰੀ ਆਲਮੀ ਮਹਾਮਾਰੀ ਹੈ, ਪੂਰੀ ਸ਼ਤਾਬਦੀ‍ ਵਿੱਚ ਕਦੇ ਅਜਿਹਾ ਸੰਕਟ ਨਹੀਂ ਆਇਆ ਹੈ, ਪਿਛਲੀਆਂ ਚਾਰ-ਪੰਜ ਪੀੜ੍ਹੀਆਂ ਵਿੱਚ ਕਿਸੇ ਨੇ ਸੁਣਿਆ ਨਹੀਂ, ਕਿਸੇ ਨੇ ਦੇਖਿਆ ਨਹੀਂ, ਅਜਿਹਾ ਸਾਡੇ ਲੋਕਾਂ ਦੇ ਕਾਲਖੰਡ ਵਿੱਚ ਆ ਗਿਆ ਹੈ। ਲੇਕਿਨ ਫਿਰ ਵੀ ਹਰ ਹਿੰਦੁਸਤਾਨੀ ਦੀ ਇੱਕ ਹੀ ਆਵਾਜ਼ ਨਿਕਲਦੀ ਹੈ, ਨਹੀਂ ਅਸੀਂ ਇਸ ਨੂੰ ਵੀ ਮਾਤ ਕਰਾਂਗੇ, ਅਸੀਂ ਇਸ ਤੋਂ ਵੀ ਨਿਕਲਾਂਗੇ ਅਤੇ ਨਵੀਂ ਊਰਜਾ ਦੇ ਨਾਲ ਦੇਸ਼ ਨੂੰ ਅੱਗੇ ਲੈ ਜਾਵਾਂਗੇ।  ਅਤੇ ਮਿਲ ਕੇ ਅੱਗੇ ਵਧਣਾ, ਇਹੀ ਤਾਂ ਸਾਡਾ ਸੰਕਲਪ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਤੁਸੀਂ ਅੱਗੇ ਜਿੱਥੇ ਵੀ ਜਾਓਗੇ ਇਸੇ ਤਰ੍ਹਾਂ ਇਕੱਠੇ ਮਿਲ ਕੇ ਅੱਗੇ ਵਧਦੇ ਰਹੋਗੇ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੋਗੇ।

ਅਤੇ ਜਿਵੇਂ ਮੈਂ ਕਿਹਾ ਪੰਜ ਜੂਨ ਵਾਤਾਵਰਣ ਦਿਵਸ ਹੈ, ਕੁਝ ਨਾ ਕੁਝ ਕਰੋ environment ਲਈ ਕਿਉਂਕਿ ਇਹ ਪ੍ਰਿਥਵੀ ਨੂੰ ਕੁਦਰਤ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਜ਼ਿੰਮੇਵਾਰੀ ਬਣਦਾ ਹੈ।  ਉਸੇ ਤਰ੍ਹਾਂ ਨਾਲ 21 ਜੂਨ, ਯਾਦ ਹੈ ਨਾ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਅਤੇ UN ਵਿੱਚ ਇਹ ਨਿਰਣੇ ਜਿੰਨੇ ਹੋਏ ਹਨ ਨਾ, ਇਹ ਯੋਗਾ ਦਿਵਸ ਅਜਿਹਾ ਹੈ ਕਿ ਦੁਨੀਆ ਦੇ ਸਭ ਤੋਂ ਅਧਿਕ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ। UN ਵਿੱਚ ਕਰੀਬ-ਕਰੀਬ ਸਭ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ, ਪਹਿਲਾਂ ਕਦੇ ਅਜਿਹਾ ਹੋਇਆ ਨਹੀਂ ਸੀ।

ਤਾਂ ਇਹ ਯੋਗਾ ਦਿਵਸ ਵਿੱਚ ਤੁਸੀਂ ਵੀ ਆਪਣੇ ਪਰਿਵਾਰ ਵਿੱਚ ਰਹਿ ਕੇ ਯੋਗਾ ਨੂੰ ਜ਼ਰੂਰ ਅਪਣਾਓ,  ਯੋਗਾ ਕਰੋ ਅਤੇ ਮੈਂ ਕਿਹਾ ਬਹੁਤ ਸਾਰੇ ਮੈਸੇਜ ਹਨ, ਓਲੰਪਿਕ ਹਨ, ਜਾਣਨਾ ਚਾਹੀਦਾ ਹੈ ਸਾਡੇ ਦੇਸ਼ ਦੇ ਕੌਣ ਹੋਣਹਾਰ ਖਿਡਾਰੀ ਇਸ ਵਾਰ ਓਲੰਪਿਕ ਵਿੱਚ ਜਾ ਰਹੇ ਹਨ। ਓਲੰਪਿਕ ਵਿੱਚ ਜਾਣ ਵਾਲੇ ਖਿਡਾਰੀਆਂ ਨੇ ਕਿਤਨੀ ਮਿਹਨਤ ਕੀਤੀ ਹੈ, ਕਿਹੋ-ਜਿਹੀਆਂ ਕਠਿਨ ਪਰਿਸਥਿਤੀਆਂ ਵਿੱਚ ਉਹ ਅੱਗੇ ਆਏ ਹਨ, ਇਹ ਜਾਣਨ ਨਾਲ ਸਾਨੂੰ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ, ਸਾਨੂੰ ਇੱਕ ਨਵੀਂ ਤਾਕਤ ਮਿਲਦੀ ਹੈ।  ਅਤੇ ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਨੌਜਵਾਨ ਇਸ ਸਮੇਂ ਦਾ maximum ਸਦਉਪਯੋਗ ਕਰੋਗੇ।

ਇਸ ਕੋਰੋਨਾ ਕਾਲ ਖੰਡ ਵਿੱਚ ਜਿਵੇਂ ਵੈਕਸੀਨੇਸ਼ਨ ਕਰਨਾ ਹੈ, ਤੁਹਾਡੇ ਪਰਿਵਾਰ ਵਿੱਚ ਵੀ ਕੁਝ ਲੋਕ ਹੋਣਗੇ, ਜਿਸ ਦੀ ਰਜਿਸਟ੍ਰੇਸ਼ਨ ਆਦਿ ਕਰਨ ਦਾ ਕੰਮ ਤੁਸੀਂ ਕਰ ਸਕਦੇ ਹੋ। ਆਸ-ਪਾਸ ਦੇ ਲੋਕਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਕੰਮ ਕਰੋਗੇ ਅਤੇ ਜਦੋਂ ਵੀ ਜਿਵੇਂ-ਜਿਵੇਂ ਵੈਕਸੀਨ ਆਉਂਦੀ ਜਾਵੇਗੀ,  ਵੈਕਸੀਨ ਲੋਕਾਂ ਨੂੰ ਮਿਲਦੀ ਜਾਵੇਗੀ। ਤਾਂ ਸੇਵਾ ਦੇ ਭਾਵ ਨਾਲ ਵੀ ਜ਼ਰੂਰ ਕਿਸੇ ਨਾ ਕਿਸੇ ਕੰਮ ਨਾਲ ਜੁੜੋ। ਮੇਰੀਆਂ ਆਪ ਸਭ ਨੂੰ ਬਹੁਤ ਸ਼ੁਭਾਕਾਮਨਾਵਾਂ ਹਨ।

ਤੁਹਾਡੇ ਮਾਤਾ-ਪਿਤਾ ਜੀ ਦਾ ਤੁਹਾਡੇ ’ਤੇ ਅਸ਼ੀਰਵਾਦ ਬਣਿਆ ਰਹੇ। ਤੁਹਾਡੇ ਆਪਣ ਸੁਪਨੇ ਲੈ ਕੇ ਤੁਸੀਂ ਜੀਓ ਅਤੇ ਤੁਹਾਡੇ ਸੁਪਨਿਆਂ ਲਈ ਤੁਹਾਡੇ ਮਾਂ-ਬਾਪ ਨੂੰ ਮਾਣ ਹੋਵੇਗਾ, ਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ। ਮੈਨੂੰ ਬਹੁਤ ਚੰਗਾ ਲਗਿਆ, ਮੈਂ ਅਚਾਨਕ ਤੁਹਾਡੇ ਦਰਮਿਆਨ ਘੁਸ ਗਿਆ। ਤੁਸੀਂ ਹਾਸੇ-ਮਜ਼ਾਕ ਦੀਆਂ ਗੱਲਾਂ ਕਰ ਰਹੇ ਸੀ, ਚੁਟਕਲੇ ਸੁਣਾ ਰਹੇ ਸੀ ਲੇਕਿਨ ਮੈਂ ਆ ਕੇ ਥੋੜ੍ਹਾ disturb ਕਰ ਦਿੱਤਾ ਤੁਹਾਨੂੰ।  ਲੇਕਿਨ ਮੈਨੂੰ ਬਹੁਤ ਚੰਗਾ ਲਗਿਆ। ਮੈਂ ਤੁਹਾਡਾ ਬਹੁਤ ਆਭਾਰੀ ਹਾਂ।

ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਵੀਜੇ


(Release ID: 1724527) ਵਿਜ਼ੀਟਰ ਕਾਊਂਟਰ : 359