ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਨੇ ਮਾਰਕਿਟ ਬੇਸਡ ਇਕੋਨੋਮਿਕ ਡਿਸਪੈਚ (ਐੱਮਬੀਈਡੀ) ‘ਤੇ ਵਿਚਾਰ ਲਈ ਚਰਚਾ ਪੱਤਰ ਪ੍ਰਸਾਰਿਤ ਕੀਤੇ
Posted On:
03 JUN 2021 4:59PM by PIB Chandigarh
ਬਿਜਲੀ ਮੰਤਰਾਲੇ ਨੇ ਮਾਰਕਿਟ ਬੇਸਡ ਇਕੋਨੋਮਿਕ ਡਿਸਪੈਚ (ਐੱਮਬੀਈਡੀ) ‘ਤੇ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਂਝਾ ਕਰਨ ਦੇ ਲਈ ਸਾਰੇ ਸਬੰਧਿਤ ਹਿਤਧਾਰਕਾਂ ਨੂੰ 1 ਜੂਨ 2021 ਨੂੰ ਚਰਚਾ ਪੱਤਰ ਪ੍ਰਸਾਰਿਤ ਕੀਤੇ ਹਨ। ਇਸ ਵਿੱਚ ਲਾਗੂ ਕਰਨ ਲਈ ਪ੍ਰਸਤਾਵਿਤ ਤੰਤਰ, ਇਸ ਤੰਤਰ ਤੋਂ ਹੋਣ ਵਾਲੇ ਫਾਇਦੇ ਦਾ ਮੁਲਾਂਕਣ, ਪ੍ਰਮੁੱਖ ਮੁੱਦੇ, ਸੁਝਾਇਆ ਗਿਆ ਲਘੂਕਰਣ ਸਮਾਧਾਨ ਅਤੇ ਅੱਗੇ ਵਧਣ ਦੇ ਪ੍ਰਸਤਾਵਿਤ ਮਾਰਗ ਸ਼ਾਮਲ ਹਨ। ਆਪਣੇ ਵਿਚਾਰ ਪ੍ਰਦਾਨ ਕਰਨ ਦੀ ਆਖਰੀ ਮਿਤੀ 30 ਜੂਨ 2021 ਹੈ।
ਇਸ ਚਰਚਾ ਨੋਟ ਦੇ ਦੁਆਰਾ ਬਿਜਲੀ ਮੰਤਰਾਲਾ 1 ਅਪ੍ਰੈਲ, 2022 ਤੋਂ ਲਾਗੂ ਹੋਣ ਵਾਲੇ ਐੱਮਬੀਈਡੀ ਦੇ ਪਹਿਲੇ ਪੜਾਅ ‘ਤੇ ਸਰਬ-ਸਹਿਮਤੀ ਨਾਲ ਅੱਗੇ ਵਧਣ ਦੇ ਲਈ ਸਾਰੇ ਹਿਤਧਾਰਕਾਂ ਨਾਲ ਵਿਆਪਕ ਪੱਧਰ ‘ਤੇ ਵਿਚਾਰ-ਵਟਾਂਦਰੇ ਕਰਨਾ ਚਾਹੁੰਦਾ ਹੈ।
ਐੱਮਬੀਈਡੀ ਇਹ ਸੁਨਿਸ਼ਚਿਤ ਕਰੇਗਾ ਕਿ ਦੇਸ਼ਭਰ ਵਿੱਚ ਪੂਰੀ ਪ੍ਰਣਾਲੀ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਸਭ ਤੋਂ ਸਸਤਾ ਉਤਪਾਦਨ ਸਾਧਨ ਪ੍ਰਸਾਰਿਤ ਕੀਤਾ ਜਾਵੇ ਅਤੇ ਇਹ ਨਿਰਮਾਤਾ ਅਤੇ ਵੰਡ ਕੰਪਨੀਆਂ ਦੋਵਾਂ ਦੇ ਲਈ ਲਾਭਦਾਇਕ ਸਥਿਤੀ ਹੋਵੇਗੀ ਜਿਸ ਦੇ ਨਤੀਜੇ ਸਦਕਾ ਅੰਤ ਵਿੱਚ ਬਿਜਲੀ ਉਪਭੋਗਤਾਵਾਂ ਦੇ ਸਲਾਨਾ 12,000 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਵੇਗੀ।
ਐੱਮਬੀਈਡੀ ਸੰਤੁਲਨ ਖੇਤਰ ਨੂੰ ਰਾਸ਼ਟਰੀ ਪੱਧਰ ‘ਤੇ ਵਧਾ ਕੇ ਅਸਥਿਰ ਨਵਿਆਉਣਯੋਗ ਊਰਜਾ ਦੇ ਵੱਡੇ ਪੈਮਾਨੇ ‘ਤੇ ਏਕੀਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਰਿਜ਼ਰਵ ਤੇ ਸਹਾਇਕ ਸੇਵਾਵਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇਗੀ।
ਐੱਮਬੀਈਡੀ ਨੂੰ ਪੜਾਵਾਂ ਵਿੱਚ ਲਾਗੂ ਕਰਨ ਦਾ ਸੁਝਾਵ ਦਿੱਤਾ ਗਿਆ ਹੈ। ਐੱਮਬੀਈਡੀ ਤੰਤਰ ਦੀ ਸਮਰੱਥਾ ਦੀ ਟੈਸਟਿੰਗ ਕਰਨ, ਉਨ੍ਹਾਂ ਕਮੀਆਂ ਜਾਂ ਸੰਭਾਵਿਤ ਮੁੱਦਿਆਂ ਨੂੰ ਪਹਿਚਾਨਣ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਲਾਗੂ ਕਰਨ ਤੋਂ ਪਹਿਲਾਂ ਪਹਿਚਾਨਣ ਦੀ ਜ਼ਰੂਰਤ ਹੈ, ਸਾਰੇ ਹਿਤਧਾਰਕਾਂ ਨੂੰ ਇਸ ਦੇ ਫ੍ਰੇਮਵਰਕ ਨਾਲ ਜਾਣੂ ਕਰਾਉਣ ਅਤੇ ਵੱਡੇ ਪੈਮਾਨੇ ‘ਤੇ ਲਾਗੂ ਕਰਨ ਤੋਂ ਪਹਿਲਾਂ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਪ੍ਰਣਾਲੀ ਨੂੰ ਬਣਾਉਣ ਦੇ ਲਈ ਇਸ ਦੇ ਪਹਿਲੇ ਪੜਾਅ ਵਿੱਚ ਕੇਂਦਰੀ ਉਤਪਾਦਨ ਸਟੇਸ਼ਨਾਂ ਦੇ ਥਰਮਲ ਫਲੀਟ ਨੂੰ ਸ਼ਾਮਲ ਕੀਤਾ ਗਿਆ ਹੈ।
ਪਿਛਲੇ ਇੱਕ ਦਹਾਕੇ ਵਿੱਚ ਮਹੱਤਵਪੂਰਨ ਨਿਵੇਸ਼ਾਂ ਦੇ ਨਾਲ, ਭਾਰਤੀ ਊਰਜਾ ਪ੍ਰਣਾਲੀ ਨੇ ਬਿਜਲੀ ਦੇ ਵੱਡੇ ਅੰਤਰ-ਖੇਤਰੀ ਟਰਾਂਸਫਰ ਦਾ ਟੀਚਾ ਹਾਸਲ ਕੀਤਾ ਹੈ ਅਤੇ “ਇੱਕ ਰਾਸ਼ਟਰ, ਇੱਕ ਗ੍ਰਿਡ, ਇੱਕ ਫ੍ਰਿਕਵੈਂਸੀ” ਦੇ ਪੱਧਰ ਨੂੰ ਪ੍ਰਾਪਤ ਕਰਨ ਦੇ ਲਈ ਵੱਧ ਤੋਂ ਵੱਧ ਰੁਕਾਵਟਾਂ ਨੂੰ ਸਮਾਪਤ ਕੀਤਾ ਹੈ। ਮੌਜੂਦਾ ਸਮੇਂ ਵਿੱਚ ਇਸ ਦੁਨੀਆ ਦੇ ਸਭ ਤੋਂ ਵੱਡੇ ਸਿੰਕ੍ਰੋਨਾਈਜ਼ਡ ਟ੍ਰਾਂਸਮਿਸ਼ਨ ਸਿਸਟਮ ਦਾ ਦਰਜਾ ਹਾਸਲ ਹੈ। ਇਸ ਸਮਰੱਥਾ ਦੇ ਬਾਵਜੂਦ, ਦੇਸ਼ ਵਿੱਚ ਮੌਜੂਦਾ ਬਿਜਲੀ ਪ੍ਰੋਗਰਾਮ ਅਤੇ ਡਿਸਪੈਚ ਤੰਤਰ ਅਲੱਗ ਹੈ ਅਤੇ ਸਮੇਂ ਤੋਂ ਅੱਗੇ ਚਲ ਰਹੀ ਇਸ ਪ੍ਰਕਿਰਿਆ ਦੇ ਕਾਰਨ ਦੇਸ਼ ਦੇ ਉਤਪਾਦਨ ਸੰਸਾਧਨਾਂ ਦਾ ਸਰਬੋਤਮ ਉਪਯੋਗ ਹੋ ਰਿਹਾ ਹੈ। ਇਹ ਦੇਖਿਆ ਗਿਆ ਹੈ ਕਿ ਦੇਸ਼ਭਰ ਵਿੱਚ ਰਾਜ ਆਮ ਤੌਰ ‘ਤੇ ਮਹਿੰਗੇ ਉਤਪਾਦਨ ਪਲਾਂਟ ਦੇ ਪ੍ਰਯੋਗ ਦੇ ਲਈ ਪ੍ਰਤੀਬੱਧ ਰਹਿੰਦੇ ਹਨ ਜਦਕਿ ਸਸਤੇ ਉਤਪਾਦਨ ਪਲਾਂਟ ਦਾ ਪੂਰਾ ਉਪਯੋਗ ਨਹੀਂ ਕੀਤਾ ਜਾਂਦਾ ਹੈ।
ਸਿਕਓਰਿਟੀ ਕਨਸੰਟ੍ਰੇਨਡ ਇਕੋਨੋਮਿਕ ਡਿਸਪੈਚ (ਐੱਸਸੀਈਡੀ) ਪ੍ਰਣਾਲੀ ਲਾਗਤ ਦੇ ਸਰਬੋਤਮ ਉਪਯੋਗ ਦੇ ਵੱਲ ਇੱਕ ਕਦਮ ਵਧਾਉਣ ਦਾ ਯਤਨ ਸੀ। ਇਹ ਪਹਿਲਾਂ ਹੀ ਪ੍ਰਣਾਲੀ ਲਾਗਤ ਵਿੱਚ ਲੋੜੀਂਦੀ ਬੱਚਤ ਕਰ ਚੁੱਕਿਆ ਹੈ। ਇਸ ਦੀ ਟੈਸਟਿੰਗ ਰੀਅਲ ਟਾਈਮ ਬਜ਼ਾਰ- ਅੱਧੇ ਘੰਟੇ ਦੇ ਇੱਕ ਬਜ਼ਾਰ, ਜਿਸ ਨੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਰੀਅਲ ਟਾਈਮ ਦੇ ਕਰੀਬ ਆਯੋਜਿਤ ਬਜ਼ਾਰ ਦੇ ਜ਼ਰੀਏ ਖਰੀਦਦਾਰੀ ਕਰਨ ਅਤੇ ਵੇਚਣ ਦਾ ਅਵਸਰ ਦਿੱਤਾ।
ਸ਼ਰੀਰਕ ਏਕੀਕਰਨ ਦਾ ਪੂਰਾ ਫਾਇਦਾ ਤਦ ਮਿਲੇਗਾ ਜਦੋਂ ਭਾਰਤ ਰਾਜਾਂ ਜਾਂ ਖੇਤਰੀ ਸੀਮਾਵਾਂ ਵਿੱਚ ਮੌਜੂਦ ਅਲੱਗ ਸਵੈ-ਪ੍ਰੋਗਰਾਮ ਅਤੇ ਸੰਤੁਲਨ ਤੰਤਰ ਦੇ ਇਲਾਵਾ ਸਰਬੋਤਮ ਉਪਯੋਗ ਦੇ ਲਈ ਰਾਸ਼ਟਰੀ ਪੱਧਰ ਅਤੇ ਦੇਸ਼-ਵਿਆਪੀ ਸੰਤੁਲਨ ਖੇਤਰ ਵਿੱਚ ਤਬਦੀਲ ਹੋਵੇਗਾ। ਇਸ ਪ੍ਰਕਾਰ ਬਿਜਲੀ ਬਜ਼ਾਰ ਦੇ ਸੰਚਾਲਨ ਵਿੱਚ ਸੁਧਾਰ ਅਤੇ “ਇੱਕ ਰਾਸ਼ਟਰ, ਇੱਕ ਗ੍ਰਿਡ, ਇੱਕ ਫ੍ਰਿਕਵੈਂਸੀ, ਇੱਕ ਦਾਮ” ਫ੍ਰੇਮਵਰਕ ਦੇ ਵੱਲ ਕਦਮ ਵਧਾਉਣ ਦੇ ਲਈ ਮਾਰਕਿਟ ਬੇਸਡ ਇਕੋਨੋਮਿਕ ਡਿਸਪੈਚ (ਐੱਮਬੀਈਡੀ) ਨੂੰ ਲਾਗੂ ਕਰਨਾ ਅਗਲਾ ਕਦਮ ਹੈ।
***
ਐੱਸਐੱਸ/ਆਈਜੀ
(Release ID: 1724454)
Visitor Counter : 187