ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਨੇ ਸਾਲ 2020—21 ਦੌਰਾਨ 11,49,341 ਮੀਟ੍ਰਿਕ ਟਨ ਸਮੁੰਦਰੀ ਉਤਪਾਦ ਬਰਾਮਦ ਕੀਤੇ


ਐਕੂਆਕਲਚਰ ਖੇਤਰ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ; ਟਿਲੇਪੀਆ ਅਤੇ ਸਜਾਵਟੀ ਫਿੱਸ਼ ਬਰਾਮਦ ਵਿੱਚ ਵੀ ਉਛਾਲ ਆਇਆ

Posted On: 03 JUN 2021 2:04PM by PIB Chandigarh

ਕੋਵਿਡ ਮਹਾਮਾਰੀ ਅਤੇ ਸੁਸਤ ਵਿਦੇਸ਼ੀ ਬਜ਼ਾਰਾਂ ਨੇ ਭਾਰਤ ਦੇ ਫਿਰ ਤੋਂ ਉੱਭਰ ਰਹੇ ਸਮੁੰਦਰੀ ਭੋਜਨ ਖੇਤਰ ਤੇ ਆਪਣਾ ਅਸਰ ਪਾਇਆ ਹੈ ਜਦਕਿ ਦੇਸ਼ ਨੇ ਮਾਲੀ ਸਾਲ 2020—21 ਦੌਰਾਨ 43,717.26 ਕਰੋੜ ਰੁਪਏ (5.96 ਬਿਲੀਅਨ ਅਮਰੀਕੀ ਡਾਲਰ) ਦੀ ਲਾਗਤ ਵਾਲੇ 11,49,341 ਮੀਟ੍ਰਿਕ ਟਨ ਸਮੁੰਦਰੀ ਉਤਪਾਦ ਬਰਾਮਦ ਕੀਤੇ ਹਨ ਅਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਸ ਵਿੱਚ 10.88% ਦੀ ਸੁਕੜਨ ਦਰਜ ਕੀਤੀ ਗਈ ਹੈ ਯੂ ਐੱਸ , ਚੀਨ ਤੇ ਯੂਰਪੀ ਯੂਨੀਅਨ ਮੁੱਖ ਦਰਾਮਦਕਾਰ ਸਨ , ਜਦਕਿ ਫਰੋਜ਼ਨ ਝੀਂਗੇ ਨੇ ਮੁੱਖ ਬਰਾਮਦ ਵਸਤੂ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੈ, ਜਦਕਿ ਉਸ ਦੇ ਬਾਅਦ ਫਰੋਜ਼ਨ ਫਿੱਸ਼ ਰਹੀ ਹੈ
2019—20 ਵਿੱਚ ਭਾਰਤ ਨੇ 46,662.85 ਕਰੋੜ (6.68 ਬਿਲੀਅਨ ਅਮਰੀਕੀ ਡਾਲਰ) ਦੀ ਲਾਗਤ ਵਾਲੇ 12,89,651 ਮੀਟ੍ਰਿਕ ਟਨ ਸਮੁੰਦਰੀ ਭੋਜਨ ਦੀ ਬਰਾਮਦ ਕੀਤੀ ਸੀ ਇਵੇਂ ਰੁਪਏ ਦੇ ਸੰਦਰਭ ਵਿੱਚ 6.31% ਦੀ ਕਮੀ ਆਈ ਹੈ ਅਤੇ 2020—21 ਵਿੱਚ ਡਾਲਰ ਦੀ ਕੀਮਤ ਅਨੁਸਾਰ 10.81% ਦੀ ਕਮੀ ਆਈ ਹੈ
ਸਮੁੰਦਰੀ ਉਤਪਾਦ ਬਰਾਮਦ ਵਿਕਾਸ ਅਥਾਰਟੀ (ਐੱਮ ਪੀ ਡੀ ) ਦੇ ਚੇਅਰਮੈਨ ਸ਼੍ਰੀ ਕੇ ਐੱਸ ਸ੍ਰੀਨਿਵਾਸ ਨੇ ਕਿਹਾ,"ਮਹਾਮਾਰੀ ਨੇ ਸਾਲ ਦੇ ਪਹਿਲੇ ਅੱਧ ਦੌਰਾਨ ਸਮੁੰਦਰੀ ਭੋਜਨ ਦਰਾਮਦ ਤੇ ਬਹੁਤ ਜਿ਼ਆਦਾ ਅਸਰ ਕੀਤਾ ਹੈ ਪਰ 2020—21 ਦੀ ਆਖ਼ਰੀ ਤਿਮਾਹੀ ਵਿੱਚ ਇਹ ਫਿਰ ਤੋਂ ਚੰਗੀ ਤਰ੍ਹਾਂ ਉੱਭਰਿਆ ਹੈ ਐਕੂਆਕਲਚਰ ਖੇਤਰ ਨੇ ਵੀ ਇਸ ਵਿੱਤੀ ਸਾਲ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਡਾਲਰਾਂ ਦੇ ਸੰਦਰਭ ਵਿੱਚ 67.99% ਦਰਾਮਦ ਦਾ ਯੋਗਦਾਨ ਪਾਇਆ ਹੈ ਅਤੇ ਮਾਤਰਾ ਵਿੱਚ 46.45% ਦਾ , ਜੋ ਸਾਲ 2019—20 ਦੇ ਮੁਕਾਬਲੇ ਕ੍ਰਮਵਾਰ 4.41% ਅਤੇ 2.48% ਵੱਧ ਹੈ"
ਫਰੋਜ਼ਨ ਝੀਂਗੇ ਨੇ ਮਾਤਰਾ ਵਿੱਚ 51.36% ਅਤੇ ਕੁੱਲ ਡਾਲਰ ਕਮਾਈ ਦੇ 74.31% ਦਾ ਯੋਗਦਾਨ ਪਾਇਆ ਹੈ ਯੂ ਐੱਸ ਸਭ ਤੋਂ ਵੱਡਾ ਦਰਾਮਦਕਾਰ ਰਿਹਾ ਹੈ (2,72,041 ਮੀਟ੍ਰਿਕ ਟਨ) ਇਸ ਤੋਂ ਬਾਅਦ ਚੀਨ (1,01,846 ਮੀਟ੍ਰਿਕ ਟਨ) ਯੂ (70,133 ਮੀਟ੍ਰਿਕ ਟਨ) , ਜਾਪਾਨ (40,502 ਮੀਟ੍ਰਿਕ ਟਨ) , ਦੱਖਣ ਪੂਰਬ ਏਸ਼ੀਆ (38,389 ਮੀਟ੍ਰਿਕ ਟਨ) ਅਤੇ ਮਿਡਲ ਈਸਟ (29,108 ਮੀਟ੍ਰਿਕ ਟਨ) ਦਰਾਮਦ ਕੀਤੀ ਹੈ
ਪਰ ਝੀਂਗੇ ਦੀ ਬਰਾਮਦ ਵਿੱਚ ਡਾਲਰਾਂ ਦੀ ਕੀਮਤ ਵਿੱਚ 9.47 ਫੀਸਦ ਅਤੇ ਮਾਤਰਾ ਵਿੱਚ 9.50% ਦੀ ਕਮੀ ਆਈ ਹੈ ਸਮੁੱਚੇ ਝੀਗਂਰੇ ਦੀ ਬਰਾਮਦ 4,426.19 ਮਿਲੀਅਨ ਡਾਲਰਜ਼ ਦੀ ਲਾਗਤ ਵਾਲੇ 590227 ਮੀਟ੍ਰਿਕ ਟਨ ਦੀ ਦਰਾਮਦ ਹੋਈ ਹੈ ਵੰਨਮਈ (ਵਾਈਟ ਲੈੱਗ) ਝੀਂਗੇ ਦੀ ਸਾਲ 2020—21 ਵਿੱਚ ਬਰਾਮਦ 5,12,204 ਮੀਟ੍ਰਿਕ ਟਨ ਤੋਂ 4,92,270 ਮੀਟ੍ਰਿਕ ਟਨ ਤੇ ਗਈ ਹੈ ਡਾਲਰ ਦੀ ਕੀਮਤ ਵਿੱਚ ਕੁੱਲ ਵੰਨਮਈ ਝੀਂਗੇ ਦੀ ਬਰਾਮਦ 56.37% ਯੂ ਐੱਸ ਨੂੰ ਕੀਤੀ ਗਈ ਜਦਕਿ ਇਸ ਤੋਂ ਬਾਅਦ ਚੀਨ ਨੂੰ (15.13%) ਯੂ (7.83%) , ਦੱਖਣ ਪੂਰਬੀ ਏਸ਼ੀਆ (5.76%) ਜਾਪਾਨ (4.96%) ਅਤੇ ਮਿਡਲ ਈਸਟ ਨੂੰ (3.59%) ਬਰਾਮਦ ਕੀਤੀ ਗਈ
ਜਾਪਾਨ , ਬਲੈਕ ਟਾਈਗਰ (ਪੀਨੋਇਸ ਮੋਨੋਡੋਨ) ਝੀਂਗੇ ਲਈ ਮੁੱਖ ਬਜ਼ਾਰ ਹੈ ਅਤੇ ਡਾਲਰਾਂ ਦੇ ਸੰਦਰਭ ਵਿੱਚ ਉਸ ਦਾ 39.68% ਹਿੱਸਾ ਹੈ ਇਸ ਤੋਂ ਬਾਅਦ ਯੂ ਐੱਸ (26.03%) , ਦੱਖਣ ਪੂਰਬੀ ਏਸ਼ੀਆ (9.32%) , ਯੂ (8.95%) , ਮਿਡਲ ਈਸਟ (6.04%) ਤੇ ਚੀਨ ਦਾ (3.76%) ਹਿੱਸਾ ਹੈ
ਫਰੋਜ਼ਨ ਫਿੱਸ਼ ਨੇ ਮਾਤਰਾ ਵਿੱਚ 16.37% ਅਤੇ ਡਾਲਰਾਂ ਦੀ ਕਮਾਈ ਵਿੱਚ 6.75% ਨਾਲ ਬਰਾਮਦ ਟੋਕਸੀ ਵਿੱਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ , ਭਾਵੇਂ ਇਸ ਦੀਆਂ ਖੇਪਾਂ ਦੀ ਮਾਤਰਾ ਵਿੱਚ 15.76% ਅਤੇ ਡਾਲਰਾਂ ਦੇ ਸੰਦਰਭ ਵਿੱਚ 21.67% ਦੀ ਕਮੀ ਆਈ ਹੈ
ਹੋਰ ਵਸਤਾਂ , ਦੀ ਤੀਜੀ ਸਭ ਤੋਂ ਵੱਡੀ ਸ਼੍ਰੇਣੀ ਜਿਸ ਵਿੱਚ ਮੁੱਖ ਤੌਰ ਤੇ ਸੁਰੀਮੀਂ (ਫਿਸ਼ ਪੇਸਟ) ਅਤੇ ਸੁਰੀਂਮੀ ਐਨਾਲੋਗ (ਇਮੀਟੇਸ਼ਨ) ਉਤਪਾਦ ਆਉਂਦੇ ਹਨ, ਨੇ ਮਾਤਰਾ ਅਤੇ ਰੁਪਏ ਦੀ ਕੀਮਤ ਵਿੱਚ ਕ੍ਰਮਵਾਰ 0.12% ਅਤੇ 0.26% ਦਾ ਮਾਮੂਲੀ ਵਾਧਾ ਹੋਇਆ ਹੈ , ਪਰ ਡਾਲਰਾਂ ਦੇ ਸੰਦਰਭ ਵਿੱਚ 5.02% ਦੀ ਕਮੀ ਆਈ ਹੈ
ਫਰੋਜ਼ਨ ਸਕੁਇਡ ਅਤੇ ਫਰੋਜ਼ਨ ਕੱਟਲ ਫਿ਼ਸ਼ ਬਰਾਮਦ ਦੀ ਮਾਤਰਾ ਵਿੱਚ 30.19% ਅਤੇ 16.38 ਪ੍ਰਤੀਸ਼ਤ ਕਮੀ ਆਈ ਹੈ ਪਰ ਸੁੱਕੀਆਂ ਵਸਤਾਂ ਵਿੱਚ 1.47% ਅਤੇ 17 % ਮਾਤਰਾ ਅਤੇ ਰੁਪਏ ਦੀ ਕੀਮਤ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ ਠੰਡੀਆਂ ਵਸਤਾਂ ਅਤੇ ਜਿ਼ੰਦਾ ਵਸਤਾਂ ਜਿਹਨਾਂ ਤੇ ਮਹਾਮਾਰੀ ਦੌਰਾਨ ਏਅਰ ਕਾਰਗੋ ਸੰਪਰਕ ਘਟਣ ਨਾਲ ਨਕਾਰਾਤਮਕ ਅਸਰ ਹੋਇਆ ਸੀ, ਵਿੱਚ ਵੀ 16.89% ਅਤੇ 39.91% ਦੀ ਕਮੀ ਆਈ ਹੈ
ਕੈਪਸ਼ਰ ਫਿਸ਼ਰਿਸ ਦਾ ਯੋਗਦਾਨ ਵੀ ਮਾਤਰਾ ਵਿੱਚ 56.03% ਤੋਂ ਘੱਟ ਕੇ 53.55% ਅਤੇ ਡਾਲਰ ਕੀਤਮ ਵਿੱਚ 36.42% ਤੋਂ 32.01% ਘਟਿਆ ਹੈ। ਪਰ ਟਿਲੇਪੀਆ ਅਤੇ ਸਜਾਵਟੀ ਫਿੱਸ਼ ਦੇ ਕਾਰੋਬਾਰ ਵਿੱਚ ਵਧੀਆ ਕਾਰੋਬਾਰ ਦੇ ਸਿੱਟੇ ਵਜੋਂ ਮਾਤਰਾ ਵਿੱਚ 55.83 ਪ੍ਰਤੀਸ਼ਤ ਅਤੇ 66.55% ਦਾ ਕ੍ਰਮਵਾਰ ਵਾਧਾ ਹੋਇਆ ਹੈ ਅਤੇ ਡਾਲਰਾਂ ਦੀ ਕਮਾਈ ਵਿੱਚ ਕ੍ਰਮਤਾਰ 38.07% ਅਤੇ 14.63% ਦਾ ਵਾਧਾ ਹੋਇਆ ਹੈ ਟੂਨਾ ਮੱਛੀ ਨੇ ਮਾਤਰਾ ਵਿੱਚ 14.6% ਦਾ ਵਾਧਾ ਕਰਜ ਕੀਤਾ ਹੈ ਪਰ ਇਸ ਦੀ ਡਾਲਰ ਕਮਾਈ 7.39% ਘਟੀ ਹੈ ਕਰੈਬ ਅਤੇ ਸਕੈਂਪੀ ਦੀ ਬਰਾਮਦ ਵਿੱਚ ਦੋਨੋਂ ਪਾਸਿਓ ਕੀਮਤ ਤੇ ਮਾਤਰਾ ਵਿੱਚ ਗਿਰਾਵਟ ਆਈ ਹੈ
ਯੂ ਐੱਸ , 2,91,948 ਮੀਟ੍ਰਿਕ ਟਨ ਦਰਾਮਦ ਨਾਲ ਭਾਰਤੀ ਸਮੁੰਦਰੀ ਭੋਜਨ ਦਾ ਮੁੱਖ ਦਰਾਮਦਕਾਰ ਲਗਾਤਾਰ ਬਣਿਆ ਹੋਇਆ ਹੈ ਤੇ ਉਸ ਦਾ ਡਾਲਰਾਂ ਵਿੱਚ 41.15% ਹਿੱਸਾ ਹੈ ਉਸ ਮੁਲਕ ਦੀ ਬਰਾਮਦ ਰੁਪਇਆਂ ਦੀ ਕੀਮਤ ਵਿੱਚ 0.48% ਵਧੀ ਹੈ ਪਰ ਮਾਤਰਾ ਅਤੇ ਡਾਲਰਾਂ ਮੁਤਾਬਿਕ 4.34% ਅਤੇ 4.35% ਕ੍ਰਮਵਾਰ ਗਿਰਾਵਟ ਆਈ ਹੈ ਫਰੋਜ਼ਨ ਝੀਂਗਾ , ਯੂ ਐੱਸ ਨੂੰ ਬਰਾਮਦ ਕੀਤੀ ਜਾਣ ਵਾਲੀ ਮੁੱਖ ਵਸਤੂ ਵਜੋਂ ਬਰਕਰਾਰ ਹੈ , ਜਦਕਿ ਵਿਨੰਮਈ ਝੀਂਗੇ ਦੀ ਬਰਾਮਦ ਵਿੱਚ 6.75% ਮਾਤਰਾ ਵਿੱਚ ਵਾਧਾ ਹੋਇਆ ਹੈ ਪਰ ਬਲੈਕ ਟਾਈਗਰ ਝੀਂਗੇ ਦੀ ਦਰਾਮਦ ਮਾਤਰਾ ਅਤੇ ਡਾਲਰਾਂ ਵਿੱਚ 70.96% ਅਤੇ 65.24% ਘਟੀ ਹੈ
ਚੀਨ , 2,18,343 ਮੀਟ੍ਰਿਕ ਟਨ ਸਮੁੰਦਰੀ ਭੋਜਨ ਦੀ ਦਰਾਮਦ ਜਿਸ ਦੀ ਲਾਗਤ 939.17 ਮਿਲੀਅਨ ਡਾਲਰ ਬਣਦੀ ਹੈ , ਨਾਲ ਦੂਜਾ ਵੱਡਾ ਬਜ਼ਾਰ ਹੈ ਤੇ ਡਾਲਰਾਂ ਦੀ ਕਮਾਈ ਵਿੱਚ 15.77% ਅਤੇ ਮਾਤਰਾ ਵਿੱਚ 19% ਦਾ ਹਿੱਸਾ ਹੈ ਪਰ ਇਸ ਮੁਲਕ ਨੂੰ ਕੀਤੀ ਜਾਣ ਵਾਲੀ ਬਰਾਮਦ ਵਿੱਚ ਮਾਤਰਾ ਅਤੇ ਡਾਲਰਾਂ ਵਿੱਚ 33.73 ਪ੍ਰਤੀਸ਼ਤ ਅਤੇ 31.68% ਕ੍ਰਮਵਾਰ ਗਿਰਾਵਟ ਆਈ ਹੈ ਫਰੋਜ਼ਨ ਝੀਂਗਾ ਚੀਨ ਨੂੰ ਬਰਾਮਦ ਕੀਤੀ ਜਾਣ ਵਾਲੀ ਮੁੱਖ ਵਸਤੂ ਸੀ , ਜਿਸ ਦਾ ਮਾਤਰਾ ਵਿੱਚ 46.64% ਅਤੇ ਡਾਲਰਾਂ ਦੀ ਕਮਾਈ ਵਿੱਚ 61.87% ਦਾ ਹਿੱਸਾ ਹੈ
ਯੂ , ਤੀਜੀ ਸਭ ਤੋਂ ਵੱਡੀ ਮੰਜਿ਼ਲ ਹੈ , ਜਿਸ ਦਾ ਡਾਲਰਾਂ ਦੀ ਕੀਮਤ ਵਿੱਚ 13.80% ਦਾ ਹਿੱਸਾ ਹੈ ਅਤੇ ਫਰੋਜ਼ਨ ਝੀਂਗਾ ਦਰਾਮਦ ਕੀਤੀ ਜਾਣ ਵਾਲੀ ਮੁੱਖ ਵਸਤੂ ਹੈ ਪਰ ਯੂ ਮੁਲਕਾਂ ਨੂੰ ਫਰੋਜ਼ਨ ਝੀਂਗੇ ਦੀ ਬਰਾਮਦ ਵਿੱਚ 5.27% ਮਾਤਰਾ ਵਿੱਚ ਅਤੇ 6.48% ਡਾਲਰ ਕੀਮਤ ਵਿੱਚ ਗਿਰਾਵਟ ਆਈ ਹੈ
ਦੱਖਣ ਪੂਰਬੀ ਏਸ਼ੀਆ ਨੂੰ ਕੀਤੀ ਜਾਣ ਵਾਲੀ ਬਰਾਮਦ ਵਿੱਚ ਡਾਲਰਾਂ ਦੇ ਮੁੱਲ ਅਨੁਸਾਰ 11.17% ਦਾ ਹਿੱਸਾ ਹੈ ਪਰ ਇਸ ਵਿੱਚ 2.56% ਮਾਤਰਾ ਵਿੱਚ ਅਤੇ 5.73% ਡਾਲਰਾਂ ਦੀ ਕਮਾਈ ਵਿੱਚ ਗਿਰਾਵਟ ਆਈ ਹੈ ਜਾਪਾਨ ਨੂੰ ਭੇਜਿਆਂ ਜਾਣ ਵਾਲੀਆਂ ਖੇਪਾਂ ਨਾਲ ਉਹ 5ਵਾਂ ਸਭ ਤੋਂ ਵੱਡਾ ਦਰਾਮਦਕਾਰ ਹੈ, ਜਿਸ ਦਾ ਡਾਲਰਾਂ ਅਨੁਸਾਰ 6.92% ਹਿੱਸਾ ਹੈ ਜੋ ਮਾਤਰਾ ਵਿੱਚ 10.52% ਵਧਿਆ ਹੈ ਪਰ ਡਾਲਰ ਦੀ ਕੀਮਤ ਵਿੱਚ 2.42% ਦੀ ਗਿਰਾਵਟ ਆਈ ਹੈ
ਮਿਡਲ ਈਸਟ 6ਵੀਂ ਸਭ ਤੋਂ ਵੱਡੀ ਮੰਜਿ਼ਲ ਹੈ , ਜਿਸ ਦਾ ਡਾਲਰਾਂ ਦੀ ਕੀਮਤ ਅਨੁਸਾਰ 4.22% ਦਾ ਹਿੱਸਾ ਹੈ ਅਤੇ ਇਸ ਵਿੱਚ 15.30% ਅਤੇ 15.51% ਮਾਤਰਾ ਅਤੇ ਡਾਲਰਾਂ ਦੇ ਸੰਬੰਧ ਵਿੱਚ ਕ੍ਰਮਵਾਰ ਗਿਰਾਵਟ ਆਈ ਹੈ ਫਰੋਜ਼ਨ ਝੀਂਗਾ ਬਰਾਮਦ ਦੀ ਮੁੱਖ ਵਸਤੂ ਹੈ ਅਤੇ ਇਸ ਦਾ ਡਾਲਰਾਂ ਮੁਤਾਬਿਕ 72.23% ਦਾ ਹਿੱਸਾ ਹੈ

 

**********

ਵਾਈ ਬੀ / ਐੱਸ ਐੱਸ



(Release ID: 1724104) Visitor Counter : 160