ਵਣਜ ਤੇ ਉਦਯੋਗ ਮੰਤਰਾਲਾ
ਮਈ 2021 ਵਿਚ ਭਾਰਤ ਦਾ ਪ੍ਰਭਾਵਸ਼ਾਲੀ ਵਪਾਰਕ ਪ੍ਰਦਰਸ਼ਨ
Posted On:
03 JUN 2021 2:06PM by PIB Chandigarh
ਵਣਜ ਸਕੱਤਰ ਡਾ: ਅਨੂਪ ਵਧਾਵਨ ਨੇ ਅੱਜ ਕਿਹਾ ਕਿ ਮਈ 2021 ਵਿਚ ਵਪਾਰਕ ਬਰਾਮਦ ਦੇ ਆਰਜ਼ੀ ਅੰਕੜਿਆਂ ਨਾਲ ਮਈ 2020 ਦੇ ਪੱਧਰ ਨਾਲੋਂ 67.39 ਪ੍ਰਤੀਸ਼ਤ ਅਤੇ ਮਈ 2019 ਦੇ ਪੱਧਰ ਨਾਲੋਂ 7.93 ਪ੍ਰਤੀਸ਼ਤ ਦਾ ਮਹੱਤਵਪੂਰਣ ਵਾਧਾ ਦਰਸਾਉਣ ਨਾਲ ਭਾਰਤ ਦੀ ਬਰਾਮਦ ਕਾਰਗੁਜ਼ਾਰੀ ਪ੍ਰਭਾਵਸ਼ਾਲੀ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਈ 2021 ਵਿਚ ਪੀਓਐਲ ਅਤੇ ਰਤਨਾਂ ਤੇ ਗਹਿਣਿਆਂ ਨੂੰ ਛੱਡ ਕੇ ਵਪਾਰਕ ਬਰਮਦ 45.96 ਪ੍ਰਤੀਸ਼ਤ ਤੱਕ ਵਧੀ ਹੈ ਜੋ 2020-21 ਦੇ ਉਸੇ ਅਰਸੇ ਤੋਂ ਉਪਰ ਹੈ ਅਤੇ 2019-20 ਦੇ ਉਸੇ ਹੈ ਅਰਸੇ ਦੇ ਮੁਕਾਬਲੇ 11.51 ਪ੍ਰਤੀਸ਼ਤ ਤੋਂ ਵੱਧ ਹੈ।
ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਈ 2021 ਦੇ ਦੌਰਾਨ ਵਪਾਰਕ ਦਰਾਮਦ ਵਿੱਚ 68.54% ਦਾ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਸੀ। ਮਈ 2019 ਦੇ ਮੁਕਾਬਲੇ ਮਈ 2021 ਦੇ ਦੌਰਾਨ ਦਰਾਮਦ (-) 17.47% ਘੱਟ ਗਈ ਹੈ।
ਸੇਵਾ ਦੀ ਬਰਾਮਦ ਦਾ ਮਈ 2021 * ਲਈ 17.85 ਬਿਲੀਅਨ ਅਮਰੀਕੀ ਡਾਲਰ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਮਈ 2020 ਦੇ ਮੁਕਾਬਲੇ 6.44 ਪ੍ਰਤੀਸ਼ਤ ਦੀ ਸਕਾਰਾਤਮਕ ਵਾਧਾ ਦਰਜ਼ ਕਰਦਾ ਹੈ। ਮਈ 2021* ਲਈ ਸੇਵਾਵਾਂ ਦੀ ਦਰਾਮਦ ਦਾ ਅਨੁਮਾਨਿਤ ਮੁੱਲ 9.97 ਅਰਬ ਡਾਲਰ ਹੈ ਜੋ 20 ਮਈ 2020 ਨੂੰ 0.30% ਦਾ ਸਕਾਰਾਤਮਕ ਵਾਧਾ ਦਰਜ਼ ਕਰਦਾ ਹੈ। ਜਦੋਂ ਕਿ, ਮਈ 2021* ਲਈ ਨੈੱਟ ਆਫ ਸਰਵਿਸਿਜ਼ ਐਕਸਪੋਰਟ ਦਾ ਅਨੁਮਾਨਿਤ ਮੁੱਲ 7.88 ਬਿਲੀਅਨ ਅਮਰੀਕੀ ਡਾਲਰ ਹੈ ਜੋ ਮਈ 2020 ਵਿੱਚ 15.39 ਪ੍ਰਤੀਸ਼ਤ ਦੇ ਸਕਾਰਾਤਮਕ ਵਾਧੇ ਨੂੰ ਦਰਜ ਕਰਦਾ ਹੈ।
ਵਸਤਾਂ ਦੇ ਅਨੁਸਾਰ ਵਿਕਾਸ ਦੇ ਰੁਝਾਨ
ਜਿਹੜੀਆਂ ਵਸਤੂਆਂ/ਵਸਤੂ ਸਮੂਹਾਂ ਨੇ ਮਈ 2021 ਤੋਂ ਵੀਜ਼ਾ-ਵਿਜ਼ ਮਈ 2020 ਦੌਰਾਨ ਸਕਾਰਾਤਮਕ ਵਾਧਾ ਦਰਜ ਕੀਤਾ ਹੈ, ਉਨ੍ਹਾਂ ਵਿੱਚ ਹੋਰ ਸੀਰੀਲਜ਼ (823.83%), ਜੂਟ ਨਿਰਮਾਣ, ਜਿਸ ਵਿੱਚ ਫਲੋਰ ਕਵਰਿੰਗ ਸ਼ਾਮਲ ਹੈ, (255.77%), ਪੈਟਰੋਲੀਅਮ ਉਤਪਾਦ (199.85%), ਹਸਤਸ਼ਿਲਪ ਵਸਤਾਂ, ਜਿਨ੍ਹਾਂ ਵਿੱਚ ਹੱਥ ਨਾਲ ਬੁਣੇ ਗਲੀਚੇ ਸ਼ਾਮਲ ਨਹੀਂ ਹਨ,(192.05%), ਰਤਨ ਅਤੇ ਗਹਿਣੇ (179.16%), ਚਮੜਾ ਅਤੇ ਚਮੜਾ ਨਿਰਮਾਣ (155.06%), ਮਨੁੱਖ ਵੱਲੋਂ ਬਣਾਇਆ ਗਿਆ ਧਾਗਾ/ ਫੈਬਰਿਕਸ/ ਮੇਡ-ਅਪਸ, (146.35%), ਮੀਟ, ਡੇਅਰੀ ਅਤੇ ਪੋਲਟਰੀ ਪ੍ਰੋਡਕਟਸ (146.19%) ਕਾਟਨ ਯਾਰਨ/ਫੈਬ੍ਰਿਕਸ, ਮੇਡ ਅਪਸ, ਹੈਂਡ ਲੂਮ ਪ੍ਰੋਡਕਟਸ (137.92%), ਸਾਰੇ ਟੈਕਸਟਾਈਲਾਂ ਦੇ ਆਰਐਮਜੀ, (114.15%), ਕਾਰਪੇਟ (107.97%), ਇਲੈਕਟ੍ਰੋਨਿਕ ਗੁਡਜ਼ (90.8%), ਸੇਰਾਮਿਕ ਉਤਪਾਦ ਅਤੇ ਕੱਚ ਦਾ ਸਾਮਾਨ (81.39%) , ਮਾਈਕਾ, ਕੋਲਾ ਅਤੇ ਹੋਰ ਧਾਤਾਂ ਤੇ ਪ੍ਰੋਸੈਸਡ ਖਣਿਜਾਂ ਸਮੇਤ ਖਣਿਜ (74.95%) , ਸੀਰੀਲਜ ਦੀਆਂ ਤਿਆਰੀਆਂ ਅਤੇ ਫੁਟਕਲ ਪ੍ਰੋਸੈਸਡ ਵਸਤਾਂ (53.66%), ਇੰਜੀਨੀਅਰਿੰਗ ਗੁਡਜ (53.14%), ਕਾਜੂ (38.4%), ਸਮੁਦਰੀ ਉਤਪਾਦ (33.59%),ਆਇਰਨ ਓਰ (25.68%), ਪਲਾਸਟਿਕ ਅਤੇ ਲਿਨੋਲੀਅਮ (20.44%), ਜੈਵਿਕ ਅਤੇ ਗੈਰ ਜੈਵਿਕ ਰਸਾਇਣ (20.11%), ਤੰਬਾਕੂ (15.06%), ਚਾਵਲ (12.22%), ਖਾਣ ਵਾਲੇ ਤੇਲ (8.28%), ਮਸਾਲੇ (1.37%) ਅਤੇ ਕਾਫੀ (1.07 %) ਸ਼ਾਮਲ ਹਨ।
ਲੋਹੇ ਦੀ ਧਾਤ (ਆਇਰਨ ਓਰ) ਦੀ ਬਰਾਮਦ 2020-2021 ਦੇ ਪੂਰੇ ਸਾਲ ਦੌਰਾਨ ਅਤੇ 2021-22 ਦੇ ਪਹਿਲੇ ਦੋ ਮਹੀਨਿਆਂ ਤੋਂ ਨਿਰੰਤਰ ਵਧ ਰਹੀ ਹੈ। ਚੌਲਾਂ ਦੀ ਬਰਾਮਦ ਅਪ੍ਰੈਲ 2020 ਦੇ ਮਹੀਨੇ ਨੂੰ ਛੱਡ ਕੇ 2020-2021, ਅਪ੍ਰੈਲ 2021 ਅਤੇ ਮਈ 2021 ਦੌਰਾਨ ਲਗਾਤਾਰ ਵੱਧ ਰਹੀ ਹੈ। ਸੀਰੀਲ ਦੀਆਂ ਤਿਆਰੀਆਂ ਅਤੇ ਫੁੱਟਕਲ ਪ੍ਰੋਸੈੱਸਡ ਆਈਟਮਾਂ, ਹੋਰ ਅਨਾਜ ਅਤੇ ਖਾਣ ਵਾਲੇ ਤੇਲਾਂ ਦੀ ਬਰਾਮਦ ਜੂਨ 2020 ਤੋਂ ਨਿਰੰਤਰ ਵਧ ਰਹੀ ਹੈ। ਜੂਟ ਦੀਆਂ ਚੀਜਾਂ ਦਾ ਨਿਰਮਾਣ, ਜਿਨ੍ਹਾਂ ਵਿੱਚ ਫਲੋਰ ਕਵਰਿੰਗ ਅਤੇ ਗਲੀਚਿਆਂ ਦਾ ਨਿਰਮਾਣ ਵੀ ਸ਼ਾਮਲ ਹੈ, ਦੀ ਬਰਾਮਦ ਵੀ ਜੁਲਾਈ 2020 ਤੋਂ ਨਿਰੰਤਰ ਵਧ ਰਹੀ ਹੈ। ਹੱਥ ਨਾਲ ਬਣੀ ਕਾਰਪੇਟ, ਸੂਤੀ ਯਾਰਨ / ਫੈਬਰਿਕਸ/ ਮੇਡ ਅਪਸ, ਹੈਂਡ ਲੂਮ ਉਤਪਾਦਾਂ ਆਦਿ, ਸੇਰਾਮਿਕ ਤੇ ਅਤੇ ਸ਼ੀਸ਼ੇ ਦੇ ਬਣੇ ਉਤਪਾਦਾਂ, ਮਸਾਲਿਆਂ ਅਤੇ 'ਹੋਰ' ਸ਼੍ਰੇਣੀਆਂ ਦੀਆਂ ਬਰਾਮਦਾਂ ਸਤੰਬਰ 2020 ਤੋਂ ਨਿਰੰਤਰ ਵੱਧ ਰਹੀਆਂ ਹਨ। ਮਾਈਕਾ, ਕੋਲਾ ਅਤੇ ਹੋਰ ਧਾਤਾਂ, ਖਣਿਜਾਂ, ਜਿਨ੍ਹਾਂ ਵਿੱਚ ਪ੍ਰੋਸੈੱਸਡ ਖਣਿਜ ਵੀ ਸ਼ਾਮਲ ਹਨ, ਦੀ ਬਰਾਮਦ ਵੀ ਅਕਤੂਬਰ 2020 ਤੋਂ ਨਿਰੰਤਰ ਵੱਧ ਰਹੀ ਹੈ।
ਚਮੜੇ ਅਤੇ ਚਮੜੇ ਦੇ ਉਤਪਾਦ, ਮਨੁੱਖ ਵੱਲੋਂ ਬਣਾਏ ਧਾਗੇ / ਫੈਬਰਿਕਸ/ ਮੇਡ -ਅਪਸ, ਅਤੇ ਸਮੁਦਰੀ ਉਤਪਾਦ, ਜੋ ਕਿ ਮਹਾਮਾਰੀ (2020-2021) ਦੌਰਾਨ ਨਕਾਰਾਤਮਕ ਤਰੱਕੀ ਦਰਸਾਉਂਦੇ ਰਹੇ ਸਨ, ਨੇ ਮਾਰਚ 2021 ਤੋਂ ਵਧਣਾ ਸ਼ੁਰੂ ਕੀਤਾ ਹੈ।
* ਨੋਟ: ਆਰਬੀਆਈ ਵੱਲੋਂ ਜਾਰੀ ਕੀਤੇ ਗਏ ਸੇਵਾ ਸੈਕਟਰ ਲਈ ਨਵੀਨਤਮ ਅੰਕੜਾ ਅਪ੍ਰੈਲ 2021 ਦਾ ਹੈ। ਮਈ 2021 ਦਾ ਅੰਕੜਾ ਇਕ ਅਨੁਮਾਨ ਹੈ, ਜੋ ਆਰ ਬੀ ਆਈ ਦੀਆਂ ਬਾਅਦ ਦੀਆਂ ਰਿਲੀਜਾਂ ਨਾਲ ਸੋਧਿਆ ਜਾ ਸਕਦਾ ਹੈ।
--------------------------------
ਵਾਈਬੀ / ਐੱਸ
(Release ID: 1724095)
Visitor Counter : 176