ਰੱਖਿਆ ਮੰਤਰਾਲਾ

ਫ਼ੌਜ ਮੁਖੀ ਨੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ

Posted On: 03 JUN 2021 4:13PM by PIB Chandigarh

ਕਸ਼ਮੀਰ ਘਾਟੀ ਦੀ ਆਪਣੀ ਦੋ ਦਿਨਾਂ ਫੇਰੀ ਦੇ ਦੂਜੇ ਦਿਨ ਫ਼ੌਜ ਮੁਖੀ ਜਨਰਲ ਐੱਮ ਐੱਮ ਨਰਵਣੇ (ਸੀਓਐਸ) ਨੇ ਕੰਟਰੋਲ ਰੇਖਾ ਦੇ ਨਾਲ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ।

 

ਸੀਓਏਐਸ ਨੇ ਫ਼ੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਡੀ ਪੀ ਪਾਂਡੇ ਦੇ ਨਾਲ ਚੌਕੀਆਂ ਅਤੇ ਯੂਨਿਟਾਂ ਦਾ ਦੌਰਾ ਕੀਤਾ, ਜਿਥੇ ਸਥਾਨਕ ਕਮਾਂਡਰਾਂ ਨੇ ਸੀਓਏਐਸ ਨੂੰ ਮੌਜੂਦਾ ਸੁਰੱਖਿਆ ਸਥਿਤੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਅੱਤਵਾਦੀਆਂ ਵੱਲੋਂ ਘੁਸਪੈਠ ਨੂੰ ਰੋਕਣ ਲਈ ਕੀਤੇ ਗਏ ਉਪਾਵਾਂ ਬਾਰੇ ਦੱਸਿਆ। ਸੀਓਏਐਸ ਨੇ ਫ਼ੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉੱਚ ਮਨੋਬਲ ਅਤੇ ਕਾਰਜਸ਼ੀਲ ਤਿਆਰੀ ਦੀ ਉੱਚ ਸਥਿਤੀ ਲਈ ਉਨ੍ਹਾਂ ਦੀ ਤਾਰੀਫ ਕੀਤੀ। ਕੰਟਰੋਲ ਰੇਖਾ ਦੇ ਨਾਲ ਲੱਗਦੀ ਸ਼ਾਂਤੀ ਦੀ ਮੌਜੂਦਾ ਸਥਿਤੀ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਸਾਰੇ ਕਮਾਂਡਰਾਂ ਅਤੇ ਜਵਾਨਾਂ ਚੌਕਸ ਰਹਿਣ ਅਤੇ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਨੂੰ ਅਸਰਦਾਰ ਢੰਗ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਲਈ ਆਗਾਹ ਕੀਤਾ। ਫ਼ੌਜ ਮੁਖੀ ਨੇ ਖੇਤਰ ਦੀ ਸ਼ਾਂਤੀ ਕਾਇਮ ਰੱਖਣ ਅਤੇ ਕੋਵਿਡ-19 ਮਹਾਮਾਰੀ ਦੇ ਫੈਲਣ ਦਾ ਮੁਕਾਬਲਾ ਕਰਨ ਲਈ ਤਹਿ ਦਿਲੋਂ ਲੋਕਾਂ ਤੱਕ ਪਹੁੰਚ ਕਰਨ ਲਈ ਉਨ੍ਹਾਂ ਦੀਆਂ ਸਰਕਾਰੀ ਏਜੰਸੀਆਂ ਦੀ ਤਾਰੀਫ਼ ਕੀਤੀ।

 

C:\Users\dell\Desktop\WhatsAppImage2021-06-03at15.49.52(1)ET8X.jpeg

C:\Users\dell\Desktop\WhatsAppImage2021-06-03at15.49.52FD0Q.jpeg

********************

 

ਏਏ/ ਬੀਐੱਸਸੀ/ ਵੀਬੀਵਾਈ
 



(Release ID: 1724091) Visitor Counter : 115