ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਦੀਨਦਯਾਲ ਪੋਰਟ ਟ੍ਰਸਟ ਹਸਪਤਾਲ ਵਿੱਚ ਆਕਸੀਜਨ ਪਲਾਂਟ ਅਤੇ ਫਾਇਰ ਫਾਈਟਿੰਗ ਸਿਸਟਮ ਦਾ ਉਦਘਾਟਨ ਕੀਤਾ


ਪਲਾਂਟ ਜ਼ਰੀਏ ਹਸਪਤਾਲ ਵਿੱਚ 24x7 ਆਕਸੀਜਨ ਸਪਲਾਈ ਸੁਨਿਸ਼ਚਿਤ ਕੀਤੀ ਜਾਵੇਗੀ; ਸਥਾਨਕ ਲੋਕਾਂ ਅਤੇ ਡੀਪੀਕੀ ਸਟਾਫ ਦੇ ਲਈ ਲਾਭਦਾਇਕ

ਆਕਸੀਜਨ ਜਨਰੇਟਰ ਇਕਾਈ 5-6 ਬਾਰ ਪ੍ਰੈਸ਼ਰ ‘ਤੇ ਪ੍ਰਤੀ ਘੰਟਾ 20,000 ਲੀਟਰ ਆਕਸੀਜਨ ਦਾ ਨਿਰਮਾਣ ਕਰ ਸਕਦੀ ਹੈ

Posted On: 02 JUN 2021 5:27PM by PIB Chandigarh

 

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ (ਸੁੰਤਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਵਰਚੁਅਲੀ ਗਾਂਧੀਧਾਮ (ਕੱਛ) ਦੇ ਗੋਪਾਲਪੁਰੀ ਸਥਿਤ ਦੀਨਦਯਾਲ ਪੋਰਟ ਟ੍ਰਸਟ ਹਸਪਤਾਲ ਵਿੱਚ ਮੈਡਕੀਲ ਆਕਸੀਜਨ ਕਾੱਪਰ ਪਾਈਪਿੰਗ ਨੈਟਵਰਕ ਦੇ ਨਾਲ ਮੈਡੀਕਲ ਆਕਸੀਜਨ ਉਤਪਾਦਨ ਇਕਾਈ ਅਤੇ ਹਰ ਸਬੰਧਿਤ ਸੁਵਿਧਾਵਾਂ ਜਿਹੇ ਕਿ ਫਾਇਰ ਫਾਈਟਿੰਗ ਸਿਸਟਮ ਤੇ ਆਕਸੀਜਨ ਸਿਲੰਡਰ ਬੈਂਕ ਰਾਹੀਂ ਆਟੋਮੈਟਿਕ ਆਕਸੀਜਨ ਸੋਰਸ ਚੇਂਜਓਵਰ ਸਿਸਟਮ ਦਾ ਉਦਘਾਟਨ ਕੀਤਾ।

 

E:\Surjeet Singh\June 2021\02 June\1.jpg

ਇਸ ਅਵਸਰ ‘ਤੇ ਬੋਲਦੇ ਹੋਏ, ਸ਼੍ਰੀ ਮਾਂਡਵੀਯਾ ਨੇ ਸਿਰਫ 20 ਦਿਨਾਂ ਵਿੱਚ ਆਕਸੀਜਨ ਪਲਾਂਟ ਦੇ ਕੰਮ ਨੂੰ ਪੂਰਾ ਕਰਨ ਦੇ ਲਈ ਪੋਰਟ ਟੀਮ ਅਤੇ ਸਾਰੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ। ਮਹਾਮਾਰੀ ਵਿੱਚ ਸਾਰੇ ਪੋਰਟਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਪੋਰਟ ਆਕਸੀਜਨ ਸਪਲਾਈ ਨੂੰ ਸੁਵਿਧਾਜਨਕ ਬਣਾ ਕੇ, ਕੋਵਿਡ-19 ਨਾਲ ਜੁੜੇ ਕਾਰਗੋਜ਼ ਦੇ ਲਈ ਗ੍ਰੀਨ ਚੈਨਲ ਬਣਾ ਕੇ ਅਤੇ ਪੋਰਟ ਚਾਰਜਸ ਮਾਫ ਕਰਕੇ ਕੋਵਿਡ-19 ਨਾਲ ਲੜਾਈ ਵਿੱਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੋਰਟ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣਾ ਜਾਰੀ ਰੱਖਣਗੇ।

ਦੀਨਦਯਾਲ ਪੋਰਟ ਸਾਰੇ ਵੱਡੇ ਪੋਰਟਾਂ ਵਿੱਚੋਂ ਪਹਿਲਾਂ ਵੱਡਾ ਪੋਰਟ ਹੈ ਜਿਸ ਨੇ ਮਹਾਮਾਰੀ ਦੇ ਵਿੱਚ ਇਸ ਤਰ੍ਹਾਂ ਦੀ ਆਕਸੀਜਨ ਉਤਪਾਦਨ ਇਕਾਈ ਨੂੰ ਸਥਾਪਿਤ ਅਤੇ ਚਾਲੂ ਕੀਤਾ ਹੈ। ਪੋਰਟ ਹਸਪਤਾਲ ਵਿੱਚ ਸਥਾਪਿਤ ਆਕਸੀਜਨ ਉਤਪਾਦਨ ਇਕਾਈ ਦੀ ਸਮਰੱਥਾ 5-6 ਬਾਰ ਪ੍ਰੈਸ਼ਰ ‘ਤੇ 20 ਘਣ ਮੀਟਰ/ਪ੍ਰਤੀ ਘੰਟਾ ਯਾਨੀ 20,000 ਲੀਟਰ/ਘੰਟਾ ਹੈ, ਜੋ ਕਿ ਲਗਭਗ 03 ਜੰਬੋ ਸਿਲ਼ੰਡਰ ਪ੍ਰਤੀ ਘੰਟਾ ਦੇ ਬਰਾਬਰ ਹੈ, ਜਿਸ ਦਾ ਇਸਤੇਮਾਲ ਕੋਵਿਡ ਦੇ ਇਲਾਜ ਵਿੱਚ ਅਤੇ ਨਾਲ ਹੀ ਡੀਪੀਟੀ ਸਟਾਫ ਦੇ ਹੋਰ ਮਰੀਜਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਸਥਾਨਕ ਲੋਕਾਂ ਦੇ ਇਲਾਜ ਵਿੱਚ ਕੀਤਾ ਜਾ ਸਕਦਾ ਹੈ। ਇਹ ਸਿਸਟਮ ਮਰੀਜ ਦੇ ਇਲਾਜ ਦੇ ਲਈ ਨਿਯਮਿਤ ਰੂਪ ਨਾਲ ਸਿਲੰਡਰ ਭਰਨ ਦੀ ਮੁਸ਼ਕਿਲ ਨੂੰ ਖਤਮ ਕਰ ਦੇਵੇਗੀ, ਜੋ ਕਿ ਇੱਕ ਬੋਝਲ ਪ੍ਰਕਿਰਿਆ ਹੈ ਅਤੇ ਹਸਪਤਾਲ ਨੂੰ ਸੁਚਾਰੂ ਅਤੇ ਨਿਰੰਤਰ ਆਕਸੀਜਨ ਸਪਲਾਈ ਸੁਨਿਸ਼ਚਿਤ ਕਰੇਗੀ।

ਇਹ ਆਕਸੀਜਨ ਇਕਾਈ, ਦਬਾਅ ਸਥਿਤੀ ਵਿੱਚ ਛਾਏ ਗਏ ਆਯਾਤ ਅਣੂ ਆਕਸੀਜਨ ਰਾਹੀਂ ਪ੍ਰੈਸ਼ਰ ਵਿੰਗ ਐਡਸਾੱਪਰਸ਼ਨ ਮੈਥਡ ਦੀ ਨਿਯਮਿਤ ਪ੍ਰਕਿਰਿਆ ਦੁਆਰਾ ਆਕਸੀਜਨ ਗੈਸ ਬਣਾਉਂਦੀ ਹੈ ਅਤੇ ਆਖਰੀ ਵਿੱਚ ਘੱਟ ਤੋਂ ਘੱਟ 93% ਸ਼ੁੱਧਤਾ ਦੇ ਨਾਲ ਆਕਸੀਜਨ ਪ੍ਰਦਾਨ ਕਰਦੀ ਹੈ।

E:\Surjeet Singh\June 2021\02 June\2.jpg

 

ਮੈਡੀਕਲ ਆਕਸੀਜਨ ਕਾੱਪਰ ਪਾਈਪਿੰਗ ਨੈਟਵਰਕ ਦੀ ਸਥਾਪਨਾ ਮੈਡੀਕਲ ਆਕਸੀਜਨ ਗੈਸ ਦੇ ਵੰਡ ਦੇ ਲਈ ਕੀਤੀ ਗਈ ਹੈ ਜੋ ਹਸਪਤਾਲ ਦੇ ਸਾਰੇ ਵਾਰਡਾਂ ਜਿਵੇਂ ਕਿ ਪੁਰਸ਼ ਵਾਰਡ, ਮਹਿਲਾ ਵਾਰਡ, ਬੱਚਿਆਂ ਦੇ ਵਾਰਡ, ਪ੍ਰਸੂਤੀ ਵਾਰਡ, ਵਿਸ਼ੇਸ਼ ਕਮਰੇ, ਪ੍ਰਸਤਾਵਿਤ ਆਈਸੀਯੂ ਕਮਰੇ, ਵਾਆਈਪੀ ਕਮਰੇ, ਓਪਰੇਸ਼ਨ ਥੀਏਟਰ, ਆਈਸੋਲੇਸ਼ਨ ਵਾਰਡ ਆਦਿ ਵਿੱਚ ਹਰੇਕ ਆਕਸੀਜਨ ਫਿਟਿੰਗ ਬੈੱਡ ਨਾਲ ਜੁੜਿਆ ਹੈ। ਨੈਟਵਰਕ ਪਾਈਪਲਾਈਨ ਵਿੱਚ ਵੱਖ-ਵੱਖ ਅਕਾਰਾਂ ਦੀ ਭਾਰੀ ਕਾੱਪਰ ਵਾਲੀਆਂ ਸੀਮਲੈਸ ਪਾਈਪਾਂ ਲਗੀਆਂ ਹਨ ਤਾਕਿ ਹਸਪਤਾਲ ਵਿੱਚ ਚਿੰਨ੍ਹਿਤ ਵਾਰਡਾਂ ਦੇ 78 ਬੈੱਡ ਪੋਇੰਟਸ ‘ਤੇ ਆਕਸੀਜਨ ਰੇਗੂਲੇਟਰ, ਫਲੋ ਮੀਟਰ ਅਤੇ ਕੰਟ੍ਰੋਲ ਵਾੱਲਵ ਦੇ ਨਾਲ ਪੂਰੇ ਨੈਟਵਰਕ ਵਿੱਚ ਸਮਾਨ ਆਕਸੀਜਨ ਦਾਬ ਵੰਡ ਸੁਨਿਸ਼ਿਚਤ ਕੀਤਾ ਜਾ ਸਕੇ। ਕਿਸੇ ਪ੍ਰਕਾਰ ਦੀ ਬੇਲੋੜੀ ਆਕਸੀਜਨ ਸਪਲਾਈ, ਖਰਾਬੀ, ਰਿਸਾਵ ਆਦਿ ਤੋਂ ਪਹਿਲਾਂ ਹੀ ਹਸਪਤਾਲ ਨੂੰ ਸੁਚੇਤ ਕਰਨ ਦੇ ਲਈ ਪਾਈਪਲਾਈਨ ਵਿੱਚ ਨਿਮਨ ਆੱਕਸੀਜਨ ਦਾਬ ਅਲਰਟ ਸਿਸਟਮ ਲਗਾਇਆ ਗਿਆ ਹੈ।

ਆਕਸੀਜਨ ਸਪਲਾਈ ਦੇ ਵੈਕਲਪਿਕ ਸਰੋਤ ਦੇ ਰੂਪ ਵਿੱਚ ਆਕਸੀਜਨ ਉਤਪਾਦਨ ਇਕਾਈ ਦੇ ਕੋਲ ਹੀ ਇੱਕ ਆਕਸੀਜਨ ਸਿਲੰਡਰ ਬੈਂਕ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ‘ਆਟੋਮੈਟਿਕ ਆਕਸੀਜਨ ਸਰੋਤ ਚੇਂਜਓਵਰ ਸਿਸਟਮ’ ਲਗੀ ਹੈ ਜੋ ਆਕਸੀਜਨ ਉਤਪਾਦਨ ਇਕਾਈ ਵਿੱਚ ਕੋਈ ਖਰਾਬੀ ਆਉਣ, ਊਰਜਾ ਦੀ ਸਪਲਾਈ ਵਿਘਨ ਹੋਣ ਤੇ ਜਾਂ ਇਸ ਦੇ ਵਿਪਰੀਤ ਹੋਣ ‘ਤੇ ਸਿਲੰਡਰ ਬੈਂਕ ਸਰੋਤ ‘ਤੇ ਤਬਦੀਲ ਹੋ ਜਾਵੇਗੀ।

ਪੋਰਟ ਕਲੋਨੀ ਹਸਪਤਾਲ ਵਿੱਚ ਮੌਡਰਨ ਫਾਇਰ ਫਾਈਟਿੰਗ ਸਿਸਟਮ ਵੀ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਫਾਇਰ ਅਲਾਰਮ ਸਿਸਟਮ, ਸਮੋਕ ਡਿਟੈਕਸ਼ਨ, ਹਸਪਤਾਲ ਦੇ ਵਾਰਡਾਂ ਅਤੇ ਕਮਰਿਆਂ ਵਿੱਚ ਫਾਇਰ ਸਪ੍ਰਿੰਕਲਰ ਸਿਸਟਮ, ਆਟੋਮੈਟਿਕ ਫਲੋ ਸਵਿਚ ਪੈਨਲ, ਅੱਗ ਬੁਝਾਊ ਯੰਤਰ ਆਦਿ ਵਿਸ਼ੇਸ਼ਤਾਵਾਂ ਹਨ। ਇਸ ਫਾਇਰ ਫਾਈਟਿੰਗ ਸਿਸਟਮ ਵਿੱਚ 650 ਲੀਟਰ ਪ੍ਰਤੀ ਮਿੰਟ (ਐੱਲਪੀਐੱਮ) ਦੀ ਪੰਪ ਸਮਰੱਥਾ ਹੈ ਅਤੇ ਲੋੜੀਂਦਾ ਪ੍ਰਵਾਹ ਅਤੇ ਦਾਬ, ਸੁਰੱਖਿਆ ਨਿਰਦੇਸ਼ਕ ਆਦਿ ਦੇ ਲਈ ਪੂਰੇ ਹਸਪਤਾਲ ਪਰਿਸਰ ਵਿੱਚ ਇੱਕ ਮੁੱਖ ਪੰਪ, ਜਾੱਕੀ ਪੰਪ ਅਤੇ ਵੱਖ-ਵੱਖ ਅਕਾਰ ਦੀ ਹੈਵੀ-ਡਿਊਟੀ ਪਾਈਪ ਲਗੀ ਹੈ।

*****

ਬੀਐੱਨ/ਜੇਕੇ



(Release ID: 1724086) Visitor Counter : 169