ਨੀਤੀ ਆਯੋਗ

ਨੀਤੀ ਆਯੋਗ 3 ਜੂਨ, 2021 ਨੂੰ SDG ਇੰਡੀਆ ਇੰਡੈਕਸ ਅਤੇ ਡੈਸ਼ਬੋਰਡ ਜਾਰੀ ਕਰੇਗਾ

Posted On: 02 JUN 2021 11:45AM by PIB Chandigarh

ਭਾਰਤੀ ‘ਟਿਕਾਊ ਵਿਕਾਸ ਦੇ ਟੀਚਿਆਂ’ (SDG) ਦੇ ਸੂਚਕ–ਅੰਕ (ਇੰਡੈਕਸ) ਦੀ ਤੀਜੀ ਵਿਆਖਿਆ ਨੀਤੀ ਆਯੋਗ ਵੱਲੋਂ 3 ਜੂਨ, 2021 ਨੂੰ ਲਾਂਚ ਕੀਤੀ ਜਾਵੇਗੀ। ਪਹਿਲਾਂ ਦਸੰਬਰ 2018 ’ਚ ਲਾਂਚ ਗਿਆ ਇਹ ਸੂਚਕ–ਅੰਕ ਦੇਸ਼ ਵਿੱਚ SDGs ਬਾਰੇ ਪ੍ਰਗਤੀ ਉੱਤੇ ਨਜ਼ਰ ਰੱਖਣ ਲਈ ਬੁਨਿਆਦੀ ਟੂਲ ਬਣ ਚੁੱਕਾ ਹੈ ਅਤੇ ਨਾਲ ਹੀ ਇਸ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਮੁਕਾਬਲਾ ਅਰੰਭਿਆ ਹੈ, ਜਿਨ੍ਹਾਂ ਨੂੰ ਵਿਸ਼ਵ ਟੀਚਿਆਂ ਉੱਤੇ ਦਰਜਾਬੰਦੀ ਦਿੱਤੀ ਜਾਂਦੀ ਹੈ। ਨੀਤੀ ਆਯੋਗ ਦੇ ਉੱਪ–ਚੇਅਰਮੈਨ ਡਾ. ਰਾਜੀਵ ਕੁਮਾਰ ‘ਐੱਸਡਜੀ ਇੰਡੀਆ ਇੰਡੈਕਸ ਐਂਡ ਡੈਸ਼ਬੋਰਡ, 2020–21’ ਡਾ. ਵਿਨੋਦ ਪੌਲ, ਮੈਂਬਰ (ਸਿਹਤ), ਨੀਤੀ ਆਯੋਗ, ਸ੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਤੇ ਸੁਸ਼੍ਰੀ ਸੰਯੁਕਤ ਸਮਦਦਾਰ, ਸਲਾਹਕਾਰ (ਐੱਸਡੀਜੀ), ਨੀਤੀ ਆਯੋਗ ਦੀ ਮੌਜੂਦਗੀ ਵਿੱਚ ਲਾਂਚ ਕਰਨਗੇ। ਨੀਤੀ ਆਯੋਗ ਨੇ ਇਸ ਇੰਡੈਕਸ ਨੂੰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਬੁਨਿਆਦੀ ਧਿਰਾਂ; ਭਾਰਤ ’ਚ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਣ (MoSPI) ਮੰਤਰਾਲੇ ਅਤੇ ਹੋਰ ਪ੍ਰਮੁੱਖ ਕੇਂਦਰੀ ਮੰਤਰਾਲਿਆਂ ਨਾਲ ਵਿਆਪਕ ਸਲਾਹ–ਮਸ਼ਵਰੇ ਤੋਂ ਬਾਅਦ ਡਿਜ਼ਾਇਨ ਤੇ ਵਿਕਸਤ ਕੀਤਾ ਹੈ।

ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ, 2020–21: ਕਾਰਜ ਦੇ ਦਹਾਕੇ ਵਿੱਚ ਭਾਈਵਾਲੀਆਂ

ਇਹ ਇੰਡੈਕਸ ਭਾਰਤ ’ਚ ਸੰਯੁਕਤ ਰਾਸ਼ਟਰ ਦੇ ਤਾਲਮੇਲ ਨਾਲ ਵਿਕਸਤ ਕੀਤਾ ਗਿਆ ਹੈ, ਇਹ ਦੇਸ਼ ਵਿੱਚ ਵਿਸ਼ਵ–ਪੱਧਰੀ ਟੀਚਿਆਂ ਤੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਰਾਸ਼ਟਰੀ ਅਤੇ ਉੱਪ–ਰਾਸ਼ਟਰੀ ਪੱਧਰ ਉੱਤੇ ਦੇਸ਼ ਦੀ ਯਾਤਰਾ ਨੂੰ ਨਾਪਦਾ ਹੈ ਅਤੇ ਇਹ ਟਿਕਾਊਯੋਗਤਾ, ਸਹਿਣ ਦੀ ਸਮਰੱਥਾ ਅਤੇ ਭਾਈਵਾਲੀਆਂ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਨ ਦੇ ਇੱਕ ਐਡਵੋਕੇਸੀ ਟੂਲ ਵਜੋਂ ਸਫ਼ਲ ਰਿਹਾ ਹੈ। ਸਾਡੇ ਪਿੱਛੇ 2030 ਦਾ ਏਜੰਡਾ ਹਾਸਲ ਕਰਨ ਦੀ ਇੱਕ–ਤਿਹਾਈ ਯਾਤਰਾ ਨਾਲ ਇੰਡੈਕਸ ਰਿਪੋਰਟ ਦਾ ਇਹ ਸੰਸਕਰਣ ਭਾਈਵਾਲੀਆਂ ਦੇ ਮਹੱਤਵ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਸ ਦਾ ਸਿਰਲੇਖ ‘ਐੱਸਡੀਜੀ ਇੰਡੀਆ ਇੰਡੈਕਸ ਐਂਡ ਡੈਸ਼ਬੋਰਡ 2020–21: ਪਾਰਟਨਰਸ਼ਿਪਸ ਇਨ ਦਿ ਡੈਕੇਡ ਆੱਵ੍ ਐਕਸ਼ਨ’ (ਐੱਸਡੀਜੀ ਭਾਰਤ ਸੂਚਕ–ਅੰਕ ਅਤੇ ਡੈਸ਼ਬੋਰਡ 2020–21: ਕਾਰਜ ਦੇ ਦਹਾਕੇ ਵਿੱਚ ਭਾਈਵਾਲੀਆਂ) ਹੈ।

ਇਸ ਅਹਿਮ ਟੂਲ ਵਿੱਚ ਹੋਰ ਸੋਧ ਕਰਨ ਤੇ ਸੁਧਾਰ ਲਿਆਉਣ ਦੀ ਪਹਿਲਕਦਮੀ, ਹਰੇਕ ਸੰਸਕਰਣ ਨਾਲ, ਨਿਰੰਤਰ ਕਾਰਗੁਜ਼ਾਰੀ ਦੇ ਮਾਪਦੰਡ ਤੇ ਪ੍ਰਗਤੀ ਨੂੰ ਨਾਪਣ ਦੀ ਲੋੜ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ ਐੱਸਡੀਜੀ ਨਾਲ ਸਬੰਧਤ ਤਾਜ਼ਾ ਡਾਟਾ ਦੀ ਉਪਲਬਧਤਾ ਦੇ ਖਾਤੇ ਨਾਲ ਸੰਚਾਲਿਤ ਹੁੰਦੀ ਰਹੀ ਹੈ। 2018–19 ਦੌਰਾਨ ਪਹਿਲੇ ਸੰਸਕਰਣ ਵਿੱਚ 13 ਟੀਚਿਆਂ, 39 ਨਿਸ਼ਾਨਿਆਂ ਅਤੇ 62 ਸੂਚਕਾਂ ਤੋਂ ਲੈ ਕੇ ਦੂਜੇ ਸੰਸਕਰਣ ਵਿੱਚ 17 ਟੀਚਿਆਂ, 54 ਨਿਸ਼ਾਨਿਆਂ ਤੇ 100 ਸੂਚਕਾਂ ਨੂੰ ਅਤੇ ਇੰਡੈਕਸ ਦੇ ਇਸ ਤੀਜੇ ਸੰਸਕਰਣ ਵਿੱਚ 17 ਟੀਚਿਆਂ, 70 ਨਿਸ਼ਾਨਿਆਂ ਤੇ 115 ਸੂਚਕਾਂ ਨੂੰ ਕਵਰ ਕੀਤਾ ਗਿਆ ਹੈ।

ਵਿਧੀ–ਵਿਗਿਆਨ ਤੇ ਪ੍ਰਕਿਰਿਆ

ਇਸ ਸੂਚਕ–ਅੰਕ ਦਾ ਨਿਰਮਾਣ ਅਤੇ ਵਿਧੀ–ਵਿਗਿਆਨ ਮੁਤਾਬਕ ਚੱਲਣ ਵਿੱਚ ਐੱਸਡੀਜੀਜ਼ ਅਤੇ ਉਨ੍ਹਾਂ ਨੂੰ ਦਰਜਾਬੰਦੀ ਦੇਣ ਬਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਾਰਗੁਜ਼ਾਰੀ ਨਾਪਣ; ਵਧੇਰੇ ਧਿਆਨ ਦੇਣ ਵਾਲੇ ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰਨ; ਅਤੇ ਉਨ੍ਹਾਂ ਵਿਚਾਲੇ ਤੰਦਰੁਸਤ ਮੁਕਾਬਲਾ ਉਤਸ਼ਾਹਿਤ ਕਰਨ ਦੇ ਕੇਂਦਰੀ ਉਦੇਸ਼ ਸ਼ਾਮਲ ਹਨ। ਸੂਚਕ–ਅੰਕ ਦਾ ਅਨੁਮਾਨ ਪਹਿਲੇ 16 ਟੀਚਿਆਂ ਲਈ ਸੂਚਕਾਂ ਉੱਤੇ ਡਾਟਾ ਉੱਪਰ ਆਧਾਰਤ ਹੈ ਅਤੇ ਟੀਚਾ 17 ਲਈ ਗੁਣਾਤਮਕ ਮੁੱਲਾਂਕਣ ਨਾਲ ਹੈ। ਟੀਚੇ ਦੀ ਸਥਾਪਨਾ ਅਤੇ ਸਕੋਰਜ਼ ਦੇ ਸਾਧਾਰਣੀਕਰਣ ਦੀ ਤਕਨੀਕੀ ਪ੍ਰਕਿਰਿਆ ਵਿਸ਼ਵ ਪੱਧਰ ਉੱਤੇ ਸਥਾਪਤ ਵਿਧੀ–ਵਿਗਿਆਨ ਅਨੁਸਾਰ ਹੈ। ਟੀਚਾ ਸਥਾਪਤ ਕਰਨ ਨਾਲ ਹਰੇਕ ਸੂਚਕ ਲਈ ਨਿਸ਼ਾਨੇ ਤੋਂ ਦੂਰੀ ਨਾਪਣੀ ਸੌਖੀ ਹੋ ਜਾਂਦੀ ਹੈ, ਸਕਾਰਾਤਮਕ ਤੇ ਨਕਾਰਾਤਮਕ ਸੂਚਕਾਂ ਦੇ ਸਾਧਾਰਣੀਕਰਨ ਦੀ ਪ੍ਰਕਿਰਿਆ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਟੀਚਾ–ਕ੍ਰਮ ਅਨੁਸਾਰ ਸਕੋਰਜ਼ ਦੀ ਤੁਲਨਾ ਕੀਤੀ ਜਾਂਦੀ ਹੈ ਤੇ ਅਨੁਮਾਨ ਲਾਇਆ ਜਾਂਦਾ ਹੈ। ਕਿਸੇ ਰਾਜ ਦਾ ਸੰਯੁਕਤ ਸਕੋਰ ਹਰੇਕ ਟੀਚੇ ਨੂੰ ਓਨੇ ਹੀ ਵਜ਼ਨ ਦਾ ਟੀਚਾ ਦੇ ਕੇ ਕੱਢਿਆ ਜਾਂਦਾ ਹੈ ਅਤੇ ਇਸ ਦੌਰਾਨ 2030 ਦੇ ਏਜੰਡੇ ਅਣਵੰਡੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

ਸੂਚਕਾਂ ਦੀ ਚੋਣ ਤੋਂ ਪਹਿਲਾਂ ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ, ਕੇਂਦਰੀ ਮੰਤਰਾਲਿਆਂ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਬੰਧਤ ਧਿਰਾਂ ਨਾਲ ਪੂਰੇ ਤਾਲਮੇਲ ਦੁਆਰਾ ਸਲਾਹ–ਮਸ਼ਵਰੇ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਂਦੀ ਹੈ। ਇਸ ਚੋਣ ਪ੍ਰਕਿਰਿਆ ਦੌਰਾਨ ਸੂਚਕਾਂ ਦੀ ਖਰੜਾ ਸੂਚੀ ਉੱਤੇ ਟਿੱਪਣੀਆਂ ਤੇ ਸੁਝਾਵਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਤੇ ਇਹ ਸੂਚੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਜਾਂਦੀ ਹੈ। ਸੂਚਕ–ਅੰਕ ਨੂੰ ਆਕਾਰ ਦੇਣ ਵਿੱਚ ਇਸ ਸਥਾਨਕੀਕਰਣ ਟੂਲ ਦੀ ਸਬੰਧਤ ਧਿਰ ਤੇ ਦਰਸ਼ਕ, ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਅਹਿਮ ਭੂਮਿਕਾ ਹੈ, ਇਸ ਲਈ ਇਸ ਨੂੰ ਸਥਾਨਕ ਅੰਤਰ–ਦ੍ਰਿਸ਼ਟੀਆਂ ਤੇ ਬੁਨਿਆਦੀ ਅਨੁਭਵਾਂ ਦੀ ਫ਼ੀਡਬੈਕ ਦੀ ਪ੍ਰਕਿਰਿਆ ਨਾਲ ਭਰਪੂਰ ਬਣਾਇਆ ਜਾਂਦਾ ਹੈ।

ਇਹ ਸੂਚਕ–ਅੰਕ 2030 ਦੇ ਏਜੰਡੇ ਅਧੀਨ ਵਿਸ਼ਵ ਟੀਚਿਆਂ ਦੀ ਵਿਆਪਕ ਪ੍ਰਕਿਰਤੀ ਦੇ ਸੁਮੇਲ ਦੀ ਨੁਮਾਇੰਦਗੀ ਕਰਦਾ ਹੈ ਅਤੇ ਨਾਲ ਹੀ ਰਾਸ਼ਟਰੀ ਤਰਜੀਹਾਂ ਨੂੰ ਵੀ ਧਿਆਨ ਗੋਚਰੇ ਰੱਖਿਆ ਜਾਂਦਾ ਹੈ। ਇਸ ਸੂਚਕ–ਅੰਕ (ਇੰਡੈਕਸ) ਦੀ ਮੌਡਿਯੂਲਰ ਪ੍ਰਕਿਰਤੀ; ਸਿਹਤ, ਸਿੱਖਿਆ, ਲਿੰਗ, ਆਰਥਿਕ ਵਿਕਾਸ, ਸੰਸਥਾਨ, ਜਲਵਾਯੂ ਤਬਦੀਲੀ ਤੇ ਵਾਤਾਵਰਣ ਸਮੇਤ ਟੀਚਿਆਂ ਦੀ ਪਾਸਾਰਾਤਮਕ ਪ੍ਰਕਿਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਗਤੀ ਨੂੰ ਨਾਪਣ ਦਾ ਇੱਕ ਨੀਤੀਗਤ ਟੂਲ ਅਤੇ ਰੈਡੀ ਰੈਕਨਰ (ਗਣਨਾਵਾਂ ਕਰਨ ਵਾਲੀ ਹੈਂਡਬੁੱਕ) ਬਣ ਚੁੱਕੀ ਹੈ। ਰਾਜਾਂ ਨੂੰ XV ਵਿੱਤ ਕਮਿਸ਼ਨ ਦੇ ਘੇਰੇ ਬਾਰੇ ਸੂਚਿਤ ਕਰਨ ਤੋਂ ਲੈ ਕੇ ਭਾਰਤ ਦੇ ‘ਐੱਸਡੀਜੀ ਨਿਵੇਸ਼ ਨਕਸ਼ੇ’ ਤੱਕ; ਇਹ ਸੂਚਕ ਅੰਕ ਦੇਸ਼ ਵਿੱਚ ਐੱਸਡੀਜੀ ਏਜੰਡਾ ਲਾਗੂ ਕਰਨ ਵਿੱਚ ਵੀ ਸਫ਼ਲ ਰਿਹਾ ਹੈ; ਜਿਸ ਲਈ ਰਾਜ ਦੇ ਐੱਸਡੀਜੀ ਦ੍ਰਿਸ਼ਟੀ ਦੇ ਵਿਕਾਸ ਦਸਤਾਵੇਜ਼ਾਂ ਤੇ ਰੂਪ–ਰੇਖਾਵਾਂ, ਰਾਜ ਤੇ ਜ਼ਿਲ੍ਹੇ ਦੇ ਸੂਚਕ ਢਾਂਚਿਆਂ ਤੇ ਸੰਸਥਾਨਾਂ ਦੀ ਮਜ਼ਬੂਤ ਸਮੀਖਿਆ ਤੇ ਪੈਰਵਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।

ਨੀਤੀ ਆਯੋਗ ਕੋਲ ਰਾਸ਼ਟਰੀ ਤੇ ਉੱਪ–ਰਾਸ਼ਟਰੀ ਪੱਧਰ ਉੱਤੇ SDGs ਨੂੰ ਅਪਨਾਉਣ ਤੇ ਉਨ੍ਹਾਂ ਦੀ ਨਿਗਰਾਨੀ ਦੇ ਮਾਮਲੇ ਤਾਲਮੇਲ ਕਾਇਮ ਕਰਨ ਦਾ ਅਧਿਕਾਰ ਹੈ। ਐੱਸਡੀਜੀ ਇੰਡੀਆ ਇੰਡੈਕਸ ਅਤੇ ਡੈਸ਼ਬੋਰਡ ਨੀਤੀ ਆਯੋਗ ਦੀਆਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟਿਕਾਊ ਵਿਕਾਸ ਦੇ ਟੀਚਿਆਂ ਦੇ ਸਥਾਨਕੀਕਰਣ ਪ੍ਰਤੀ ਪ੍ਰਤੀਬੱਧਤਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਅਤੇ ਐੱਸਡੀਜੀ ਢਾਂਚੇ ਅਧੀਨ ਪ੍ਰਗਤੀ ਉੱਤੇ ਨਿਗਰਾਨੀ ਵਿੱਚ ਸੁਧਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਦੀ ਪ੍ਰਤੀਨਿਧਤਾ ਕਰਦਾ ਹੈ

*****

ਡੀਐੱਸ/ਏਕੇਜੇ



(Release ID: 1723931) Visitor Counter : 157