ਰੱਖਿਆ ਮੰਤਰਾਲਾ
ਡੀ.ਆਰ.ਡੀ.ਓ. ਵਲੋਂ ਉੱਤਰਾਖੰਡ ਦੇ ਹਲਦਵਾਨੀ ’ਚ ਸਥਾਪਤ 500 ਬਿਸਤਰਿਆਂ ਵਾਲੇ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ
Posted On:
02 JUN 2021 1:18PM by PIB Chandigarh
ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਹਲਦਵਾਨੀ ’ਚ ਸਥਾਪਤ 500 ਬੈਡ ਦੇ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤੀਰਥ ਸਿੰਘ ਰਾਵਤ ਨੇ 2 ਜੂਨ, 2021 ਨੂੰ ਕੀਤਾ। ਇਸ ਸਹੂਲਤ ’ਚ 375 ਆਕਸੀਜਨ ਬੈਡ ਅਤੇ ਵੈਂਟੀਲੇਟਰ ਦੀ ਸੁਵਿਧਾ ਵਾਲੇ 125 ਆਈ.ਸੀ.ਯੂ. ਬੈਡ ਸ਼ਾਮਿਲ ਹਨ। 100 ਫ਼ੀਸਦੀ ਪਾਵਰ ਬੈਕਅਪ ਦੇ ਨਾਲ ਸਾਰੇ ਮੌਸਮੀ ਹਾਲਾਤਾਂ ਲਈ ਇਸ ਕੇਂਦਰ ’ਚ ਕੇਂਦਰੀ ਰੂਪ ਨਾਲ ਵਾਤਾਨੁਕੂਲਨ ਦੀ ਸਹੂਲਤ ਉਪਲੱਬਧ ਹੈ। ਪੈਥੋਲਾਜੀ ਪ੍ਰਯੋਗਸ਼ਾਲਾ, ਫਾਰਮੇਸੀ, ਐਕਸ-ਰੇ ਅਤੇ ਈ.ਸੀ.ਜੀ. ਆਦਿ ਇਸ ਸਹੂਲਤ ਦਾ ਅੰਦਰੂਨੀ ਹਿੱਸਾ ਹੈ। ਇਹ ਕੇਂਦਰ 3 ਜੂਨ 2021 ਤੋਂ ਪੂਰੀ ਤਰ੍ਹਾਂ ਨਾਲ ਕਾਰਜ ਕਰਨਾ ਸ਼ੁਰੂ ਕਰ ਦੇਵੇਗਾ।
ਆਧੁਨਿਕ ਸਿਸਟਮ ਸਾਫਟਵੇਅਰ ਦੇ ਮਾਧਿਅਮ ਰਾਹੀ ਉੱਚਿਤ ਨਿਗਰਾਨੀ ਅਤੇ ਹਸਪਤਾਲ ਪ੍ਰਬੰਧਨ ਲਈ ਵਾਈ-ਫਾਈ, ਸੀ.ਸੀ.ਟੀ.ਵੀ. ਅਤੇ ਹੈਲਪ-ਲਾਇਨ ਨੰਬਰ ਦੇ ਨਾਲ ਇੱਕ ਨਿਯੰਤਰਨ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ। ਇਸ ਸਹੂਲਤ ਨੂੰ ਚਲਾਉਣ ਲਈ ਚਿਕਿਤਸਕ ਅਤੇ ਨਰਸਿੰਗ ਸਟਾਫ ਦੀ ਵਿਵਸਥਾ ਇੱਥੇ ਸਥਿਤ ਸਰਕਾਰੀ ਮੈਡੀਕਲ ਕਾਲਜ ਹਲਦਵਾਨੀ ਵਲੋਂ ਕੀਤੀ ਜਾਵੇਗੀ ।
-
21 ਦਿਨ ਵਿੱਚ ਬਣਿਆ ਇਹ ਹਸਪਤਾਲ ਪ੍ਰਤੀਕੂਲ ਮੌਸਮੀ ਹਾਲਾਤਾਂ ਦੇ ਵਿੱਚ 24 ਘੰਟੇ ਲਗਾਤਾਰ ਕੰਮ ਕਰਨ ਵਾਲੇ 350 ਆਦਮੀਆਂ ਦੇ ਅਮਲੇ ਵਲੋਂ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਇਹ ਸਮਾਂਬੰਧ ਚੁਣੌਤੀਪੂਰਨ ਕਾਰਜ ਵੱਖ-ਵੱਖ ਸਰਕਾਰੀ ਏਜੰਸੀਆਂ ’ਚ ਸੰਜੋਗ ਅਤੇ ਦੇਸ਼ਵਿਆਪੀ ਲਾਕਡਾਊਨ ’ਚ ਵਿਸ਼ਾਲ ਮਾਤਰਾ ਵਿੱਚ ਸਾਜੋਸਾਮਾਨ ਦੀ ਵਿਵਸਥਾ ਦਾ ਨਤੀਜਾ ਹੈ। ਭਵਿੱਖ ’ਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਯੋਗ ਬਣਾਉਣ ਲਈ ਹਸਪਤਾਲ ਦੇ ਡਿਜਾਇਨ ਅਤੇ ਕੰਮ ਕਾਜ ਵਿੱਚ ਸਮਰੱਥ ਕਦਮ ਚੁੱਕੇ ਗਏ ਹਨ। ਫਾਇਰ ਡਿਟੇਕਸ਼ਨ ਅਲਾਰਮ ਸਿਸਟਮ , ਫਾਇਰ ਹਾਇਡਰੇਂਟ ਅਤੇ ਫਾਇਰ ਬ੍ਰਿਗੇਡ ਸਮੱਗਰੀਆਂ ਦੇ ਨਾਲ ਲਾਜ਼ਮੀ ਫਾਇਰ ਸੇਫਟੀ ਸ਼ਰਤਾਂ ਯਕੀਨੀ ਬਣਾਈਆਂ ਗਈਆਂ ਹਨ ।
ਕੋਵਿਡ ਦੀ ਵਰਤਮਾਨ ਹਾਲਤ ’ਚ ਇਹ ਕੋਵਿਡ ਕੇਅਰ ਸੈਂਟਰ ਉੱਤਰਾਖੰਡ ਦੇ ਲੋਕਾਂ ਲਈ ਇੱਕ ਅਮੁੱਲ ਸੰਪਤੀ ਹੋਵੇਗੀ ਜੋ ਮਹਾਮਾਰੀ ਦੇ ਦੌਰਾਨ ਸਮੇਂ ਤੇ ਜ਼ਰੂਰੀ ਚਿਕਿਤਸਾ ਦੇਖਭਾਲ ਪ੍ਰਦਾਨ ਕਰੇਗਾ। ਇਸ ਕੋਵਿਡ ਕੇਅਰ ਸੈਂਟਰ ਦਾ ਨਾਮਕਰਨ ਅਤੇ ਸਮਰਪਣ ਸੁਰਗਵਾਸੀ ਜਨਰਲ ਬਿਪਿਨ ਚੰਦਰ ਜੋਸ਼ੀ ਦੇ ਨਾ ’ਤੇ ਕੀਤਾ ਗਿਆ ਹੈ ਜੋ ਉਤਰਾਖੰਡ ਤੋਂ ਤਾਲੁਕ ਰੱਖਦੇ ਸਨ ਅਤੇ ਭਾਰਤੀ ਫੌਜ ਦੇ 17ਵੇਂ ਪ੍ਰਮੁੱਖ ਸਨ ।
ਇਸ ਮੌਕੇ ’ਤੇ ਸੰਸਦ ਡਾ. ਅਜੈ ਭੱਟ, ਉਤਰਾਖੰਡ ਸਰਕਾਰ ’ਚ ਮੰਤਰੀ ਸ਼੍ਰੀ ਬੰਸੀਧਰ ਭਗਤ, ਉਤਰਾਖੰਡ ਦੇ ਨੇਤਾ ਡਾ. ਇੰਦਰਾ ਹਿਰਦੇਏਸ ਅਤੇ ਡੀ.ਆਰ.ਡੀ.ਓ. ਅਤੇ ਰਾਜ ਸਰਕਾਰ ਦੇ ਉੱਤਮ ਅਧਿਕਾਰੀ ਮੌਜੂਦ ਸਨ ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਮਹਾਮਾਰੀ ਦੇ ਦੌਰਾਨ ਲਗਾਤਾਰ ਸਮੇਂ ਤੇ ਸਹਾਇਤਾ ਲਈ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀ ਪ੍ਰਸੰਸ਼ਾ ਕੀਤੀ ਹੈ । ਰੱਖਿਆ ਅਨੁਸੰਧਾਨ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੇੱਡੀ ਨੇ ਇਸ ਕਾਰਜ ਵਿੱਚ ਸ਼ਾਮਿਲ ਟੀਮ ਦੇ ਅਥਕ ਕੋਸ਼ਿਸ਼ਾਂ ਦੀ ਪ੍ਰਸੰਸ਼ਾ ਕੀਤੀ ਅਤੇ ਸਾਥ ਦੇਣ ਲਈ ਉਤਰਾਖੰਡ ਸਰਕਾਰ ਨੂੰ ਧੰਨਵਾਦ ਦਿੱਤਾ ।
**********************
ਏਬੀਬੀ/ਨੰਪੀ/ਡੀਕੇ/ਸੇਵੀ/ਏਡੀਏ
(Release ID: 1723915)
Visitor Counter : 204