ਕਬਾਇਲੀ ਮਾਮਲੇ ਮੰਤਰਾਲਾ
ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਅਤੇ ਦੀਵ ਵਿੱਚ ਇਸ ਵਰ੍ਹੇ ਵਨ ਧਨ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ
Posted On:
01 JUN 2021 6:09PM by PIB Chandigarh
ਵਨ ਧਨ ਯੋਜਨਾ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਦੇ ਲਈ ਆਯੋਜਿਤ ਰਾਜ ਪੱਧਰੀ ਵੈਬੀਨਾਰ ਦੀ ਲੜੀ ਦੇ ਨਾਲ ਅੱਗੇ ਵਧਦੇ ਹੋਏ, ਟ੍ਰਾਈਫੇਡ ਨੇ ਹਾਲ ਹੀ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਅਤੇ ਦੀਵ ਰਾਜ ਦੀਆਂ ਟੀਮਾਂ ਅਤੇ ਵਨ ਧਨ ਵਿਕਾਸ ਕੇਂਦਰ-ਵੀਡੀਵੀਕੇ ਦੇ ਨਾਲ ਇੱਕ ਆਊਟਰੀਚ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਦਾ ਮੁੱਖ ਕੇਂਦਰ ਬਿੰਦੂ ਪ੍ਰੋਜੈਕਟ ਦੇ ਲਾਗੂਕਰਨ ਦੀ ਪ੍ਰਗਤੀ ਦੇ ਸਬੰਧ ਵਿੱਚ ਅੱਗੇ ਦੀ ਯੋਜਨਾ ਬਣਾਉਣਾ ਸੀ। ਵੱਖ-ਵੱਖ ਏਜੰਸੀਆਂ (ਐੱਸਆਈਏ, ਐੱਸਐੱਨਏ, ਵੀਡੀਵੀਕੇਸੀ) ਦੇ ਪ੍ਰਤੀਭਾਗੀਆਂ ਨੇ ਕਿਹਾ ਕਿ, ਇਸ ਪ੍ਰੋਗਰਾਮ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਾਲ ਦੇ ਸਮਾਪਤ ਹੋਣ ਤੱਕ ਵਰਤਮਾਨ ਵਿੱਚ ਪ੍ਰਵਾਨ ਵੀਡੀਵੀਕੇ ਕਲਸਟਰ ਤੋਂ ਵਧ ਕੇ 10 ਵੀਡੀਵੀਕੇ ਕਲਸਟਰ ਤੱਕ ਵਿਸਤਾਰਿਤ ਕਰਨ ਦੀ ਤਿਆਰੀ ਜ਼ੋਰਾਂ ‘ਤੇ ਹੈ।
ਵੈਬੀਨਾਰ ਦੀ ਸ਼ੁਰੂਆਤ ਟ੍ਰਾਈਫੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਣ ਦੇ ਇੱਕ ਸੰਬੋਧਨ ਦੇ ਨਾਲ ਹੋਈ। ਮੈਨੇਜਿੰਗ ਡਾਇਰੈਕਟਰ ਨੇ ਐੱਮਐੱਫਪੀ ਯੋਜਨਾ, ਵਨ ਧਨ ਯੋਜਨਾ ਅਤੇ ਹੋਰ ਸਬੰਧਿਤ ਪ੍ਰਮੁੱਖ ਪ੍ਰੋਜੈਕਟਾਂ ਦੇ ਲਈ ਐੱਮਐੱਸਪੀ ਦੇ ਲਾਗੂਕਰਨ ਦੀ ਜ਼ਰੂਰਤ ਅਤੇ ਮਹੱਤਵ ਨੂੰ ਦੋਹਰਾਇਆ, ਜੋ ਆਦਿਵਾਸੀ ਲੋਕਾਂ ਦੇ ਲਈ ਰੋਜ਼ਗਾਰ ਅਤੇ ਆਮਦਨ ਦੇ ਸਿਰਜਨ ਵਿੱਚ ਬਹੁਤ ਸਹਾਇਕ ਹੈ। ਉਨ੍ਹਾਂ ਨੇ ਕਿਹਾ ਕਿ, ਮਹਾਮਾਰੀ ਦੇ ਮੌਜੂਦਾ ਸਮੇਂ ਦੌਰਾਨ ਸਾਨੂੰ ਪੂਰਨ ਸੁਰੱਖਿਆ ਉਪਾਵਾਂ ਨੂੰ ਜ਼ਰੂਰੀ ਲਾਗੂ ਕਰਨ ਲਈ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ।
ਇਸ ਦੇ ਬਾਅਦ ਇਲਾਕੇ ਦੇ ਖੇਤਰੀ ਪ੍ਰਬੰਧਕ ਦੁਆਰਾ ਐੱਮਐੱਫਪੀ ਯੋਜਨਾ ਤੇ ਵਨ ਧਨ ਯੋਜਨਾ ਦੇ ਲਈ ਨਿਊਨਤਮ ਸਮਰਥਨ ਮੁੱਲ ਦੇ ਲਾਗੂਕਰਨ ਦੀ ਸਥਿਤੀ ‘ਤੇ ਅਪਡੇਟ ਕਰਨ ਦੀ ਕਾਰਵਾਈ ਕੀਤੀ ਗਈ। ਹਿੱਸਾ ਲੈਣ ਵਾਲੀਆਂ ਲਾਗੂਕਰਨ ਏਜੰਸੀਆਂ ਦੇ ਨਾਲ ਚਰਚਾ ਦੇ ਅਧਾਰ ‘ਤੇ ਇਹ ਫੈਸਲਾ ਲਿਆ ਗਿਆ ਕਿ, ਇਸ ਸਾਲ ਘੱਟ ਤੋਂ ਘੱਟ 10 ਵੀਡੀਵੀਕੇਸੀ ਦਾ ਗਠਨ ਕੀਤਾ ਜਾਵੇਗਾ, ਜਿਸ ਦੇ ਲਈ ਇਸ ਤੋਂ ਇਲਾਵਾ ਸੁਝਾਅ ਪੇਸ਼ ਕੀਤੇ ਜਾਣਗੇ। ਇਸ ਦੇ ਤਹਿਤ 2 ਸਫੂਰਤੀ ਕਲਸਟਰ ਵੀ ਯੋਜਨਾ ਦੀ ਪਾਈਪਲਾਈਨ ਵਿੱਚ ਹਨ। ਇਸ ਗੱਲ ‘ਤੇ ਵੀ ਸਹਿਮਤੀ ਬਣੀ ਹੈ ਕਿ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਡੇਅਰੀ ਸਹਿਕਾਰੀ ਢਾਂਚੇ ਦੇ ਮੌਜੂਦਾ ਸੈਲਫ ਹੈਲਪ ਗਰੁੱਪ ਨੂੰ ਵਨ ਧਨ ਯੋਜਨਾ ਨਾਲ ਜੋੜਿਆ ਜਾਵੇਗਾ। ਟ੍ਰਾਈਫੂਡ ਪਾਰਕ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਖੋਜਣ ਅਤੇ ਇੱਕ ਨਵਾਂ ਟ੍ਰਾਈਬਸ ਇੰਡੀਆ ਆਊਟਲੈੱਟ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਜਾਵੇਗੀ।

ਬੈਠਕ ਦੇ ਦੌਰਾਨ ਇਹ ਸਹਿਮਤੀ ਵੀ ਹੋਈ ਕਿ, ਹਰੇਕ ਵੀਡੀਵੀਕੇਸੀ ਦੇ ਲਈ ਪੰਜ ਪੜਾਵਾਂ ਵਾਲੀ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਪੰਜ-ਪੜਾਵੀ ਯੋਜਨਾ ਦੇ ਪਹਿਲੇ ਪੜਾਵ ਵਿੱਚ ਹਰੇਕ ਵੀਡੀਵੀਕੇਸੀ ਵਿੱਚ ਐੱਮਐੱਫਪੀਐੱਸ ਦੀ ਖਰੀਦ ਦੇ ਲਈ ਵਸਤਾਂ ਦੀ ਪਹਿਚਾਣ ਅਤੇ ਖਰੀਦ ਸਥਾਨ ਤੇ ਗੋਦਾਮਾਂ ਸਹਿਤ ਬੁਨਿਆਦੀ ਢਾਂਚੇ ਦੇ ਯੋਜਨਾਬੱਧ ਵਿਕਾਸ ਦੇ ਨਾਲ ਇਸ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਸ਼ਾਮਲ ਹੈ। ਦੂਸਰੇ ਪੜਾਵ ਵਿੱਚ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹਰੇਕ ਕਲਸਟਰ ਦੇ ਲਈ ਸਥਾਨਕ ਗ਼ੈਰ-ਸਰਕਾਰੀ ਸੰਗਠਨਾਂ ਜਾਂ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਦੇ ਅਧਿਕਾਰੀਆਂ ਦੀ ਸਲਾਹਕਾਰ ਦੇ ਰੂਪ ਵਿੱਚ ਨਿਯੁਕਤੀ ਅਤੇ ਹਰੇਕ ਕਲਸਟਰ ਖਾਤੇ ਵਿੱਚ 10 ਲੱਖ ਰੁਪਏ ਟਰਾਂਸਫਰ ਕਰਕੇ ਸਾਰਿਆਂ ਦੇ ਲਈ ਧਨ ਜਾਰੀ ਕਰਨਾ ਸ਼ਾਮਲ ਹੈ।
ਯੋਜਨਾ ਦੇ ਤੀਸਰੇ ਪੜਾਵ ਵਿੱਚ ਹਰੇਕ ਵੀਡੀਵੀਕੇ ਕਲਸਟਰ ਅਤੇ ਵੀਡੀਵੀਕੇ ਦੀ ਪਹਿਚਾਣ ਦੇ ਲਈ ਬੈਂਕ ਖਾਤਾ ਖੋਲ੍ਹਣ ਤੇ ਪਹਿਚਾਣਸੂਚਕ ਅਤੇ ਬੋਰਡਾਂ ਦੀ ਸਥਾਪਨਾ ਸਹਿਤ ਮੁੱਲ ਜੋੜਨਾ ਤੇ ਹੋਰ ਰਸਮਾਂ ਨੂੰ ਪੂਰਾ ਕਰਨ ਦੇ ਲਈ ਹਰੇਕ ਕਲਸਟਰ ਦੀ ਇੱਕ ਵਪਾਰਕ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਉੱਥੇ ਚੌਥੇ ਪੜਾਵ ਵਿੱਚ ਵਪਾਰਕ ਯੋਜਨਾ ਦੇ ਅਨੁਸਾਰ ਆਪਣੇ ਚੁਣੇ ਹੋਏ ਉਤਪਾਦਾਂ ਦੇ ਉਤਪਾਦਨ, ਬ੍ਰਾਂਡਿੰਗ, ਪੈਕੇਜਿੰਗ ਅਤੇ ਵਿਕਰੀ ਵਿੱਚ ਹਰੇਕ ਕਲਸਟਰ ਦੀ ਅਲੱਗ ਯੋਜਨਾ ਤੇ ਸੁਵਿਧਾ ਪ੍ਰਦਾਨ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ। ਪੰਜਵੇਂ ਅਤੇ ਆਖਰੀ ਪੜਾਵ ਵਿੱਚ ਪ੍ਰੋਗਰਾਮ ਦੇ ਦਾਇਰੇ ਦਾ ਵਿਸਤਾਰ ਕਰਨ ਦੇ ਲਈ ਈਐੱਸਡੀਪੀ, ਸਫੂਰਤੀ ਅਤੇ ਟ੍ਰਾਈਫੂਡ ਯੋਜਨਾਵਾਂ ਨੂੰ ਜ਼ਰੂਰਤ ਅਨੁਸਾਰ ਹੌਲੀ-ਹੌਲੀ ਸੰਬੰਧਿਤ ਸਮੂਹਾਂ ਦੇ ਨਾਲ ਜੋੜਿਆ ਜਾਵੇਗਾ।
ਇਸ ਵੈਬੀਨਾਰ ਦਾ ਬਾਕੀ ਹਿੱਸਾ ਸਥਾਨਕ ਸਰਕਾਰੀ ਟੀਮਾਂ ਜਾਂ ਵਨ ਧਨ ਵਿਕਾਸ ਕੇਂਦਰਾਂ ਤੇ ਸਮੂਹਾਂ ਦੇ ਪ੍ਰਤਿਨਿਧੀਆਂ ਨਾਲ ਸਬੰਧਿਤ ਪ੍ਰਸ਼ਨਾਂ ਦੇ ਸਪਸ਼ਟੀਕਰਨ ‘ਤੇ ਕੇਂਦ੍ਰਿਤ ਸੀ। ਕੋਵਿਡ ਦੌਰਾਨ ਸੁਰੱਖਿਤ ਕਾਰਜਪ੍ਰਣਾਲੀ ਬਾਰੇ ਵੀਡੀਵੀਕੇ ਮੈਂਬਰਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਯੂਨੀਸੇਫ ਦੇ ਪ੍ਰਤਿਨਿਧੀਆਂ ਨੇ ਵੀ ਵੈਬੀਨਾਰ ਵਿੱਚ ਹਿੱਸਾ ਲਿਆ। ਇਹ ਉਪਰੋਕਤ ਗਤੀਵਿਧੀਆਂ ਵਿੱਚੋਂ ਹਰੇਕ ਦੇ ਲਈ ਅਨੁਦਾਨ ਦੇ ਅਧਾਰ ‘ਤੇ ਵਧੇਰੇ ਸੰਖਿਆ ਵਿੱਚ ਜਨਜਾਤੀ ਪਰਿਵਾਰਾਂ ਦੇ ਲਈ ਸਥਾਈ ਆਜੀਵਿਕਾ ਪ੍ਰਦਾਨ ਕਰੇਗਾ, ਜੋ ਰਾਜ ਦੇ ਅਕਾਂਖੀ ਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਥਾਨਕ ਪਰਿਸੰਪੱਤੀਆਂ ਦੇ ਅਧਾਰ ‘ਤੇ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੇ ਕੌਸ਼ਲ ਵਰਗ ਦੇ ਅਧਾਰ ‘ਤੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇੱਕ ਵਿਹਾਰਕਤਾ ਗੈਪ ਫੰਡਿਗ ਦੇ ਰੂਪ ਵਿੱਚ ਪ੍ਰਦਾਨ ਕਰੇਗਾ।
ਟ੍ਰਾਈਫੇਡ ਦੁਆਰਾ 10 ਤੋਂ 28 ਮਈ, 2021 ਦੌਰਾਨ ਦੇਸ਼ ਭਰ ਦੇ ਭਾਗੀਦਾਰ ਰਾਜਾਂ ਦੇ ਸਿਖਰ ਅਧਿਕਾਰੀਆਂ ਦੇ ਨਾਲ ਵੈਬੀਨਾਰ ਦੀ ਇੱਕ ਲੜੀ ਦਾ ਆਯੋਜਨ ਕੀਤਾ ਗਿਆ ਹੈ।
******
ਐੱਨਬੀ/ਯੂਡੀ
(Release ID: 1723791)
Visitor Counter : 230