ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕੋਵਿਡ ਮਹਾਮਾਰੀ ਦੀ ਵਰਤਮਾਨ ਸਥਿਤੀ ਦੇਖਦੇ ਹੋਏ ਫਲੈਕਸੀ (ਫਲੈਕੀਸਬਲ) ਹਾਜ਼ਰੀ ਵਿਕਲਪ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ
ਉਨ੍ਹਾਂ ਨੇ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਆਪਣੀ ਅਪੀਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ ਜਲਦੀ ਤੋਂ ਜਲਦੀ ਖੁਦ ਦਾ ਟੀਕਾਕਰਣ ਕਰਵਾਉਣ
Posted On:
01 JUN 2021 5:14PM by PIB Chandigarh
ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ , ਲੋਕ ਸ਼ਿਕਾਇਤ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੀ ਵਰਤਮਾਨ ਸਥਿਤੀ ਦੇਖਦੇ ਹੋਏ ਫਲੈਕਸੀ (ਫਲੈਕਸੀਬਲ) ਹਾਜ਼ਰੀ ਦੇ ਵਿਕਲਪ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ।
ਇਹ ਦਫ਼ਤਰਾਂ ਵਿੱਚ ਫਲੈਕਸੀ ਉਪਸਥਿਤੀ ਦਾ ਪ੍ਰਾਵਧਾਨ ਕਰਨ ਵਾਲੇ ਪਹਿਲੇ ਆਦੇਸ਼ ਦੀ ਨਿਰੰਤਰਤਾ ਵਿੱਚ ਹੈ। ਇਸ ਤੋਂ ਪਹਿਲਾਂ, ਦਫ਼ਤਰਾਂ ਵਿੱਚ 50 ਪ੍ਰਤੀਸ਼ਤ ਹਾਜ਼ਰੀ ਦੇ ਪੈਟਰਨ ‘ਤੇ ਕੰਮ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ।
ਵਰਤਮਾਨ ਆਦੇਸ਼ ਦੀਆਂ ਮੁੱਖ ਗੱਲਾਂ
(1) ਮੰਤਰਾਲਿਆਂ/ਵਿਭਾਗਾਂ ਦੇ ਸਕੱਤਰਾਂ ਅਤੇ ਜੁੜੇ ਤੇ ਅਧੀਨ ਦਫ਼ਤਰਾਂ ਦੇ ਮੁਖੀਆਂ ਨੂੰ ਦਫ਼ਤਰਾਂ ਵਿੱਚ ਕੋਵਿਡ ਦੇ ਪੌਜ਼ੀਵਿਟ ਕੇਸਾਂ ਅਤੇ ਕਾਰਜਾਤਮਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪੱਧਰਾਂ ‘ਤੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਨੂੰ ਨਿਯਮਿਤ ਕਰਨਾ ਲਾਜ਼ਮੀ ਕੀਤਾ ਗਿਆ ਹੈ।
(2) ਵਿਕਲਾਂਗ ਵਿਅਕਤੀਆਂ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ ਪ੍ਰਦਾਨ ਕੀਤੀ ਜਾ ਸਕਦੀ ਹੈ, ਪਰ ਉਹ ਘਰ ਤੋਂ ਕੰਮ ਕਰਦੇ ਰਹਿਣਗੇ।
(3) ਭੀੜ-ਭਾੜ ਤੋਂ ਬਚਣ ਲਈ ਅਧਿਕਾਰੀ /ਕਰਮਚਾਰੀ ਵਿਭਾਗ ਦੇ ਮੁਖੀਆਂ ਦੁਆਰਾ ਤੈਅ ਕੀਤੇ ਗਏ ਦਫ਼ਤਰਾਂ/ਕਾਰਜ ਸਥਾਨਾਂ ਵਿੱਚ ਅਲੱਗ-ਅਲੱਗ ਸਮੇਂ ਦਾ ਪਾਲਣ ਕਰਨਗੇ।
(4) ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਉਦੋਂ ਤੱਕ ਦਫ਼ਤਰ ਵਿੱਚ ਆਉਣ ਤੋਂ ਛੋਟ ਪ੍ਰਦਾਨ ਕੀਤੀ ਜਾਵੇਗੀ ਜਦੋਂ ਤੱਕ ਕਿ ਕੰਟੇਨਮੈਂਟ ਜ਼ੋਨ ਨੂੰ ਡਿਨੋਟੀਫਾਈ ਨਹੀਂ ਕੀਤਾ ਜਾਂਦਾ ਹੈ। ਇਹ ਅਧਿਕਾਰੀ/ਕਰਮਚਾਰੀ, ਜੋ ਕੰਟੇਨਮੈਂਟ ਜ਼ੋਨ ਵਿੱਚ ਰਹਿ ਰਹੇ ਹਨ, ਘਰ ਤੋਂ ਕੰਮ ਕਰਨਗੇ ਅਤੇ ਹਮੇਸ਼ਾ ਟੈਲੀਫੋਨ ਅਤੇ ਸੰਚਾਰ ਦੇ ਇਲੈਕਟ੍ਰੌਨਿਕ ਸਾਧਨਾਂ ਰਾਹੀਂ ਉਪਲਬਧ ਰਹਿਣਗੇ।
(5) ਦਫ਼ਤਰ ਵਿੱਚ ਹਾਜ਼ਿਰ ਹੋਣ ਵਾਲੇ ਸਾਰੇ ਅਧਿਕਾਰੀ ਕੋਵਿਡ-ਉੱਚਿਤ ਵਿਵਹਾਰ ਦਾ ਸਖਤੀ ਨਾਲ ਪਾਲਣ ਕਰਨਗੇ, ਜਿਸ ਵਿੱਚ ਮਾਸਕ, ਪਹਿਨਣਾ, ਸਰੀਰਕ ਦੂਰੀ ਦਾ ਪਾਲਣ ਕਰਨਾ, ਸੈਨੀਟਾਈਜ਼ਰ ਦੀ ਵਰਤੋਂ ਕਰਨਾ ਅਤੇ ਸਾਬੁਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣਾ ਸ਼ਾਮਿਲ ਹੈ।
ਮੰਤਰੀ ਨੇ ਉਮੀਦ ਵਿਅਕਤ ਕੀਤੀ ਕਿ ਇਨ੍ਹਾਂ ਸਾਰੇ ਨਿਰਦੇਸ਼ਾਂ ਦਾ ਪਾਲਣ ਸਾਰੇ ਨਾਗਰਿਕਾਂ ਅਤੇ ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿਤ ਵਿੱਚ ਪੂਰਨ ਰੂਪ ਨਾਲ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਉਂਦੇ ਕਿ ਸਰਕਾਰੀ ਕੰਮ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕੋਵਿਡ ਦੇ ਕਾਰਨ ਸਰਕਾਰੀ ਕਰਮਚਾਰੀਆਂ ਦੇ ਬੀਮਾਰ ਹੋਣ ਨਾਲ ਹੋਣ ਵਾਲੇ ਮਾਨਵ ਦਿਵਸਾਂ ਦੇ ਨੁਕਸਾਨ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਸਾਰੇ ਯਤਨ ਕੀਤੇ ਜਾਣਗੇ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਸੰਤੋਖ ਵਿਅਕਤ ਕੀਤਾ ਕਿ ਕਾਰਜ ਸਥਾਨਾਂ ‘ਤੇ ਟੀਕਾਕਰਣ ਕਰਨ ਦੀ ਧਾਰਨਾ ਇੱਕ ਸਫਲ ਮਾਡਲ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਦੀ ਨਕਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਨੌਰਥ ਬਲਾਕ ਵਿੱਚ ਚਲਾਏ ਜਾ ਰਹੇ ਟੀਕਾਕਰਣ ਕੇਂਦਰ ਵਿੱਚ ਹੁਣ ਤੱਕ 228 ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਅਤੇ ਕਿਹਾ ਕਿ ਕੇਂਦਰ ਸਰਕਾਰ ਦੇ ਹੋਰ ਦਫ਼ਤਰਾਂ ਅਤੇ ਵਿਭਾਗਾਂ ਵਿੱਚ ਵੀ ਇਸ ਪ੍ਰਕਾਰ ਦੇ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਇੱਕ ਵਾਰ ਫਿਰ ਤੋਂ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਾਰੇ ਯੋਗ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਦੀ ਅਪੀਲ ਨੂੰ ਦੁਹਰਾਇਆ।
ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਮਹਾਮਾਰੀ ਦੌਰਾਨ ਪਿਛਲੇ ਇੱਕ ਸਾਲ ਵਿੱਚ, ਡੀਓਪੀਟੀ ਨੇ ਸਰਕਾਰੀ ਦਫ਼ਤਰਾਂ ਵਿੱਚ ਪਾਲਣ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਦਾ ਇੱਕ ਸੈੱਟ ਵਿਕਸਿਤ ਕੀਤਾ ਹੈ, ਜਿਸ ਦਾ ਉਦੇਸ਼ ਨਾ ਕੇਵਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣਾ ਹੈ ਬਲਕਿ ਇਸ ਵਿੱਚ ਦਫ਼ਤਰ ਨੂੰ ਪ੍ਰਭਾਵੀ ਰੂਪ ਨਾਲ ਅਤੇ ਬਿਨਾ ਕਿਸੇ ਰੁਕਾਵਟ ਦੇ ਚਲਾਉਣ ਦਾ ਟੀਚਾ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਡੀਓਪੀਟੀ ਦੁਆਰਾ ਵਿਕਸਿਤ ਕੀਤਾ ਗਿਆ ਵਰਕ ਫਰਮ ਹੋਮ (ਡਬਲਯੂਐੱਫਐੱਚ) ਪ੍ਰੋਟੋਕੋਲ ਇੰਨਾ ਸਫਲ ਰਿਹਾ ਹੈ ਕਿ ਕਈ ਵਾਰ ਇੱਥੇ ਹੋਣ ਵਾਲਾ ਕੰਮ ਆਮ ਪਰਿਸਥਿਤੀਆਂ ਤੋਂ ਵੀ ਜ਼ਿਆਦਾ ਹੁੰਦਾ ਹੈ ਕਿਉਂਕਿ ਸਰਕਾਰ ਕਰਮਚਾਰੀ ਕਾਰਜ ਦਿਵਸਾਂ ਜਾਂ ਛੁੱਟੀਆਂ ਦੇ ਦਿਨ ਵੀ ਔਨਲਾਈਨ ਕੰਮ ਕਰਦੇ ਹਨ।
<><><><><>
ਐੱਸਐੱਨਸੀ
(Release ID: 1723784)
Visitor Counter : 199