ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਧੁਨਿਕ ਟੈਕਨੋਲੋਜੀ ਤੇ ਭਾਰਤ ਦੇ ਰਵਾਇਤੀ ਗਿਆਨ ਦੇ ਸੁਮੇਲ ਨੇ ਲਿਆਂਦਾ ਪੀਣ ਵਾਲਾ ਸੁਰੱਖਿਅਤ ਤੇ ਸਿਹਤਮੰਦ ਪਾਣੀ
प्रविष्टि तिथि:
02 JUN 2021 9:47AM by PIB Chandigarh
ਪਾਣੀ ਨੂੰ ਪੂਰੀ ਤਰ੍ਹਾਂ ਰੋਗਾਣੂ–ਮੁਕਤ ਬਣਾਉਣ ਲਈ ਆਧੁਨਿਕ ਟੈਕਨੋਲੋਜੀ ਤੇ ਆਯੁਰਵੇਦ ਦੇ ਰਵਾਇਤੀ ਭਾਰਤੀ ਗਿਆਨ ਨੂੰ ਮਿਲਾਇਆ ਗਿਆ ਹੈ ਅਤੇ ਇਸ ਸੁਮੇਲ ਨੇ ਕੁਦਰਤੀ ਤੇਲਾਂ ਦੇ ਸੰਭਾਵੀ ਸਿਹਤ ਫ਼ਾਇਦੇ ਉਪਲਬਧ ਕਰਵਾਏ ਹਨ।
ਰੋਗਾਂ ਦੇ ਕਾਰਣ ਬਣਨ ਵਾਲੇ ਸੂਖਮ ਜੀਵਾਂ ਦੇ ਖ਼ਾਤਮੇ ਲਈ ਪਾਣੀ ਨੂੰ ਰੋਗਾਣੂ–ਮੁਕਤ ਬਣਾਉਣਾ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਜੀਵਾਂ ਕਰਕੇ ਹੀ ਪਾਣੀ ਤੋਂ ਅੱਗੇ ਫੈਲਣ ਵਾਲੇ ਅਨੇਕ ਰੋਗ ਲੱਗਦੇ ਹਨ। ਉਂਝ, ਉਪ–ਉਤਪਾਦਾਂ ਨੂੰ ਰੋਗਾਣੂਆਂ ਤੋਂ ਮੁਕਤ ਕਰਦੇ ਸਮੇਂ ਕਲੋਰੀਨੇਸ਼ਨ ਜਿਹੀਆਂ ਰਸਾਇਣਕ ਵਿਧੀਆਂ ਦੇ ਆਮ ਨੁਕਸਾਨ ਹੁੰਦੇ ਹਨ/ ਕੈਂਸਰ ਤੱਕ ਜਿਹਾ ਰੋਗ ਪੈਦਾ ਹੋਣ ਲੱਗਦਾ ਹੈ। ਇਸ ਲਈ, ਅਜਿਹੀ ਟੈਕਨੋਲੋਜੀ ਵਿਕਸਤ ਕਰਨੀ ਜ਼ਰੂਰੀ ਹੈ, ਜੋ ਕਿਫ਼ਾਇਤੀ ਲਾਗਤ ਉੱਤੇ ਪੀਣ ਵਾਲਾ ਸੁਰੱਖਿਅਤ ਤੇ ਸਿਹਤਮੰਦ ਪਾਣੀ ਮੁਹੱਈਆ ਕਰਵਾ ਸਕੇ ਅਤੇ ਜਿਸ ਨੂੰ ਵਰਤਣਾ ਵੀ ਆਸਾਨ ਹੋਵੇ, ਬਾਅਦ ’ਚ ਲੋੜ ਪੈਣ ਉੱਤੇ ਜਿਸ ਦੀ ਵਰਤੋਂ ਵਿੱਚ ਚੋਖਾ ਵਾਧਾ ਕੀਤਾ ਜਾ ਸਕੇ ਅਤੇ ਬਿਨਾ ਕਿਸੇ ਨੁਕਸਾਨ ਉਪ–ਉਤਪਾਦ ਰੋਗਾਣੂਆਂ ਤੋਂ ਮੁਕਤ ਹੋ ਜਾਣ।
ਪੁਣੇ ਸਥਿਤ CSIR-NCLਦੇ ਡਾ. ਵੀ.ਐੱਮ ਭੰਡਾਰੀ ਤੇ ਹੋਰ ਵਿਗਿਆਨੀਆਂ ਦੇ ਸਮੂਹ ਨੇ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ‘ਜਲ ਤਕਨਾਲੋਜੀ’ ਦੀ ਮਦਦ ਨਾਲ ‘ਸਵਾਸਤਿਕ’ (SWASTIK) ਨਾਂ ਦੀ ਇੱਕ ਨਿਵੇਕਲੀ ਹਾਈਬ੍ਰਿੱਡ ਟੈਕਨੋਲੋਜੀ ਵਿਕਸਤ ਕੀਤੀ ਹੈ ਜੋ ਦਬਾਅ ਘਟਾ ਕੇ (ਕੈਵੀਟੇਸ਼ਨ) ਨਾਲ ਕਿਸੇ ਤਰਲ ਪਦਾਰਥ ਨੂੰ ਉਬਾਲਦੀ ਹੈ ਅਤੇ ਐਂਟੀ–ਮਾਈਕ੍ਰੋਬੀਅਲ ਵਿਸ਼ੇਸ਼ਤਾਵਾਂ ਵਾਲੇ ਕੁਦਰਤੀ ਤੇਲਾਂ ਦੀ ਵਰਤੋਂ ਵੀ ਕਰਦੀ ਹੈ। ਇਹ ਟੈਕਨੋਲੋਜੀ ਕਿਫ਼ਾਇਤੀ ਢੰਗ ਨਾਲ ਐਂਟੀਮਾਈਕ੍ਰੋਬੀਅਲ–ਰੋਧਕ ਬੈਕਟੀਰੀਆ ਸਮੇਤ ਨੁਕਸਾਨਦੇਹ ਬੈਕਟੀਰੀਆ (ਸੂਖਮ ਪਰ–ਜੀਵੀਆਂ) ਦਾ ਖ਼ਾਤਮਾ ਕਰ ਸਕਦੀ ਹੈ। ਇਹ ਪਾਣੀ ਨੂੰ ਪੂਰੀ ਤਰ੍ਹਾਂ ਰੋਗਾਣੂ–ਮੁਕਤ ਬਣਾਉਣ ਲਈ ਨਾ ਸਿਰਫ਼ ਆਯੁਰਵੇਦ ਦੇ ਰਵਾਇਤੀ ਭਾਰਤੀ ਗਿਆਨ ਨੂੰ ਸੰਗਠਤ ਕਰਦੀ ਹੈ, ਸਗੋਂ ਇਹ ਕੁਦਰਤੀ ਤੇਲਾਂ ਦੇ ਸੰਭਾਵੀ ਸਿਹਤ ਲਾਭ ਵੀ ਮੁਹੱਈਆ ਕਰਵਾ ਸਕਦੀ ਹੈ।
ਵਰਤੀ ਗਈ ਤਕਨੀਕ – ਹਾਈਡ੍ਰੋਡਾਇਨਾਮਿਕ ਕੈਵੀਟੇਸ਼ਨ; ਕੁਦਰਤੀ ਤੇਲਾਂ ਤੇ ਪੌਦਿਆਂ ਦੇ ਅਰਕ ਦੀ ਸ਼ਕਲ ਵਿੱਚ ਕੁਦਰਤੀ ਸਰੋਤਾਂ ਦੇ ਨਾਲ–ਨਾਲ ਕੈਮਿਸਟ੍ਰੀ (ਰਸਾਇਣ ਵਿਗਿਆਨ), ਬਾਇਓਲੌਜੀ (ਜੀਵ ਵਿਗਿਆਨ) ਅਤੇ ਕੈਮੀਕਲ ਇੰਜੀਨੀਅਰਿੰਗ ਦਾ ਸੁਮੇਲ ਹੈ। ਇਸ ਪ੍ਰਕਿਰਿਆ ਨੂੰ ਭਾਰਤ ਦੇ ਰਵਾਇਤੀ ਗਿਆਨ ਤੋਂ ਪ੍ਰੇਰਣਾ ਮਿਲੀ ਹੈ ਤੇ ਇਸ ਨਾਲ ਕਾਰਜਕੁਸ਼ਲਤਾ ਵਿੱਚ ਵਾਧਾ ਹੋਇਆ ਹੈ ਅਤੇ ਜਲ–ਸ਼ੁੱਧੀਕਰਣ ਦਾ ਖ਼ਰਚਾ ਘਟਿਆ ਹੈ। ਇਸ ਟੀਮ ਨੇ ਗ੍ਰਾਮ–ਨੈਗੇਟਿਵ ਈ. ਕੋਲਾਇ ਅਤੇ ਗ੍ਰਾਮ–ਪੌਜ਼ਿਟਿਵ ਐੱਸ. ਔਰੀਅਸ ਬੈਕਟੀਰੀਆ ਦੇ ਨਾਲ–ਨਾਲ AMR ਬੈਕਟੀਰੀਆ / ਔਖੇ ਮੌਕਾਪ੍ਰਸਤ ਰੋਗਾਣੂ ਫੈਲਾਉਣ ਵਾਲੇ ਬੈਕਟੀਰੀਆ ਦਾ 5–10 ਮਿੰਟਾਂ ਵਿੱਚ ਹੀ ਖ਼ਾਤਮਾ ਕਰ ਵਿਖਾਇਆ ਹੈ। ਇਹ ਵੇਖਿਆ ਗਿਆ ਕਿ ਤੇਲ ਦੀ ਵਰਤੋਂ ਰਾਹੀਂ ਰੋਗਾਣੂ–ਮੁਕਤ ਕਰਨ ਦੀ ਦਰ ਵਿੱਚ ਵਾਧਾ ਹੋਇਆ ਤੇ ਸ਼ੁੱਧੀਕਰਣ ਦੀਆਂ ਹੋਰ ਅਗਾਂਹਵਧੂ ਪ੍ਰਕਿਰਿਆਵਾਂ ਦੇ ਮੁਕਾਬਲੇ ਇਸ ਨਾਲ ਆਪਰੇਸ਼ਨ ਦਾ ਸਮਾਂ ਬਹੁਤ ਜ਼ਿਆਦਾ ਘਟਾਇਆ ਜਾ ਸਕਦਾ ਹੈ ਅਤੇ ਨਤੀਜੇ ਵਜੋਂ ਖ਼ਰਚਾ ਘਟਦਾ ਹੈ।
SWASTIK (ਸੇਫ਼ ਵਾਟਰ ਐਂਡ ਸਸਟੇਨੇਬਲ ਟੈਕਨੋਲੋਜੀ ਇਨੀਸ਼ੀਏਟਿਵ ਫ਼੍ਰੌਮ ਇੰਡੀਅਨ ਨੌਲੇਜ–ਬੇਸ – ਭਾਰਤ ਦੇ ਰਵਾਇਤੀ ਗਿਆਨ ’ਤੇ ਆਧਾਰਤ ਸੁਰੱਖਿਅਤ ਜਲ ਤੇ ਟਿਕਾਊ ਤਕਨਾਲੋਜੀ ਪਹਿਲਕਦਮੀ) ਦੀ ਨਿਵੇਕਲੀ ਰਣਨੀਤੀ ਦੇ ‘ਸੁਰੱਖਿਅਤ ਪਾਣੀ’ ਮੁਹੱਈਆ ਕਰਵਾਉਣ ਦੀਆਂ ਮੱਦਾਂ ਵਿੱਚ ਚੋਖੇ ਫ਼ਾਇਦੇ ਹਨ ਅਤੇ ਅਜਿਹੇ ਸਿਹਤ ਲਾਭ ਵੀ ਸੰਭਵ ਹਨ, ਜੋ ਮਨੁੱਖੀ ਸਰੀਰ ’ਚ ਰੋਗਾਂ ਨਾਲ ਲੜਨ ਦੀ ਸ਼ਕਤੀ (ਇਮਿਊਨਿਟੀ) ਨੂੰ ਵੀ ਵਧਾਉਂਦੇ ਹਨ; ਜੋ ਕੋਵਿਡ–19 ਦੇ ਮੌਜੂਦਾ ਜੁੱਗ ਵਿੱਚ ਉਜਾਗਰ ਹੋਣ ਵਾਲਾ ਇੱਕ ਅਹਿਮ ਪੱਖ ਹੈ।

ਪ੍ਰਕਿਰਿਆ ਪ੍ਰਵਾਹ ਚਿੱਤਰ ਅਤੇ ਘਰੇਲੂ ਵਰਤੋਂ ਅਤੇ ਨਿਗਮ ਦੇ ਜਲ–ਸ਼ੁੱਧੀਕਰਣ ਪਲਾਂਟ ਵਾਸਤੇ ਸੰਭਾਵੀ ਪ੍ਰੋਟੋਟਾਈਪ

ਕੁਦਰਤੀ ਤੇਲਾਂ ਦੀ ਵਰਤੋਂ ਕਰਦਿਆਂ ਨਵੀਂ ਹਾਈਬ੍ਰਿੱਡ ਕੈਵੀਟੇਸ਼ਨ ਟੈਕਨੋਲੋਜੀ ਦਾ ਪ੍ਰਬੰਧ


NCL ਅਤੇ IIT ਬੌਂਬੇ – ਟੈੱਕ–ਫ਼ੈਸਟ–2020 ਵਿਖੇ ਹਾਈਬ੍ਰਿੱਡ ਕੈਵੀਟੇਸ਼ਨ ਟੈਕਨੋਲੋਜੀ ਦਾ ਪ੍ਰਦਰਸ਼ਨ ਕਰਦੇ ਵਿਦਿਆਰਥੀ
******************************
ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)
(रिलीज़ आईडी: 1723783)
आगंतुक पटल : 236