ਮੰਤਰੀ ਮੰਡਲ
ਕੈਬਨਿਟ ਨੇ ‘ਮਾਡਲ ਟੈਨੈਂਸੀ ਐਕਟ’ ਅਪਣਾਉਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ
Posted On:
02 JUN 2021 12:49PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਮਾਡਲ ਟੈਨੈਂਸੀ ਐਕਟ’ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਤਾਂ ਜੋ ਤਾਜ਼ਾ ਕਾਨੂੰਨ ਨੂੰ ਲਾਗੂ ਕਰਕੇ ਜਾਂ ਕਿਰਾਏ ਦੇ ਮੌਜੂਦਾ ਕਾਨੂੰਨਾਂ ਵਿੱਚ ਉਚਿਤ ਤਰੀਕੇ ਸੋਧ ਕਰਕੇ ਅਪਣਾਇਆ ਜਾ ਸਕੇ।
ਇਸ ਨਾਲ ਪੂਰੇ ਦੇਸ਼ ਵਿੱਚ ਮਕਾਨ ਕਿਰਾਏ ਉੱਤੇ ਦੇਣ ਦੇ ਸਬੰਧ ਵਿੱਚ ਕਾਨੂੰਨੀ ਢਾਂਚੇ ਨੂੰ ਦਰੁਸਤ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਇਸ ਦੇ ਸਮੁੱਚੇ ਵਿਕਾਸ ’ਚ ਵਾਧਾ ਹੋਵੇਗਾ।
‘ਮਾਡਲ ਟੈਨੈਂਸੀ ਐਕਟ’ ਦਾ ਉਦੇਸ਼ ਦੇਸ਼ ਵਿੱਚ ਕਿਰਾਏ ’ਤੇ ਮਕਾਨ ਦੇਣ ਦਾ ਇੱਕ ਜੀਵੰਤ, ਟਿਕਾਊ ਤੇ ਸਮਾਵੇਸ਼ੀ ਬਜ਼ਾਰ ਕਾਇਮ ਕਰਨਾ ਹੈ। ਇਸ ਨਾਲ ਸਾਰੇ ਆਮਦਨ ਵਰਗਾਂ ਲਈ ਕਿਰਾਏ ਦੇ ਮਕਾਨਾਂ ਦਾ ਉਚਿਤ ਸਟਾਕ ਕਾਇਮ ਕਰਨਾ ਯੋਗ ਹੋਵੇਗਾ, ਜਿਸ ਨਾਲ ਬੇਘਰੇ ਲੋਕਾਂ ਦੀ ਸਮੱਸਿਆ ਹੱਲ ਹੋਵੇਗੀ। ‘ਮਾਡਲ ਟੈਨੈਂਸੀ ਐਕਟ’ ਨਾਲ ਕਿਰਾਏ ਉੱਤੇ ਮਕਾਨ ਦੇਣ ਦੀ ਪ੍ਰਕਿਰਿਆ ਨੂੰ ਹੌਲ਼ੀ–ਹੌਲ਼ੀ ਇਹ ਰਸਮੀ ਬਜ਼ਾਰ ਬਦਲ ਕੇ ਉਸ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ।
‘ਮਾਡਲ ਟੈਨੈਂਸੀ ਐਕਟ’ ਨਾਲ ਖ਼ਾਲੀ ਪਏ ਮਕਾਨਾਂ ਨੂੰ ਕਿਰਾਏ ’ਤੇ ਦੇਣ ਦੇ ਮੰਤਵਾਂ ਨਾਲ ਉਨ੍ਹਾਂ ਦੇ ਜਿੰਦਰੇ ਖੁੱਲ੍ਹਣ ਵਿੱਚ ਸੁਵਿਧਾ ਮਿਲੇਗੀ। ਇਸ ਨਾਲ ਕਿਰਾਏ ਦੇ ਮਕਾਨਾਂ ਦੇ ਖੇਤਰ ਦੇ ਇੱਕ ਬਿਜ਼ਨਸ ਮਾਡਲ ’ਚ ਨਿਜੀ ਸ਼ਮੂਲੀਅਤ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਮਕਾਨਾਂ ਦੀ ਵੱਡੀ ਕਮੀ ਦੀ ਸਮੱਸਿਆ ਦੂਰ ਹੋਵੇਗੀ।
*****
ਡੀਐੱਸ
(Release ID: 1723778)
Visitor Counter : 259
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada