ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰ ਨੇ ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਰਸਿੰਗ ਮਾਵਾਂ ਲਈ ਵਰਕ ਫਰੋਮ ਹੋਮ ਨੂੰ ਉਤਸ਼ਾਹਤ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ

Posted On: 01 JUN 2021 7:40PM by PIB Chandigarh

ਚਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਵਰਕਰਾਂ ਖ਼ਾਸਕਰ ਨਰਸਿੰਗ ਮਾਵਾਂ ਦੇ ਹਿੱਤਾਂ ਦੀ ਰਾਖੀ ਲਈ ਚੁੱਕੇ ਗਏ ਇਕ ਤਾਜ਼ਾ ਉਪਾਅ ਅਨੁਸਾਰ, ਸਰਕਾਰ ਨੇ ਸਾਰੀਆਂ ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ  ਜਣੇਪਾ ਲਾਭ (ਸੋਧ) ਐਕਟ, 2017 ਦੀ ਧਾਰਾ 5 (5) ਦੇ ਤਹਿਤ ਨਰਸਿੰਗ ਮਾਂਵਾਂ ਲਈ ਘਰ ਤੋਂ ਕੰਮ ਦੀ ਇਜਾਜ਼ਤ ਦੇਣ ਦੇ ਪ੍ਰਾਵਧਾਨ ਅਧੀਨ ਨਰਸਿੰਗ ਮਾਵਾਂ ਨੂੰ  ਵਰਕ ਫਰੋਮ ਹੋਮ ਲਈ ਉਤਸ਼ਾਹਿਤ ਕਰਨ। । ਐਕਟ ਇਹ ਸੁਵਿਧਾ ਪ੍ਰਦਾਨ ਕਰਦਾ ਹੈ ਕਿ ਜਿਥੇ ਕਿਸੇ ਮਹਿਲਾ ਨੂੰ ਸੌਂਪਿਆ ਗਿਆ ਕੰਮ ਇਸ ਤਰ੍ਹਾਂ ਦੀ ਕਿਸਮ ਵਾਲਾ ਹੁੰਦਾ ਹੈ ਕਿ ਉਹ ਵਰਕ ਫਰੋਮ ਹੋਮ ਕਰ ਸਕਦੀ ਹੈ, ਤਾਂ ਮਾਲਕ ਅਜਿਹੇ ਸਮੇਂ ਲਈ ਜਣੇਪਾ ਲਾਭ ਲੈਣ ਤੋਂ ਬਾਅਦ ਅਤੇ ਆਪਸੀ ਸਹਿਮਤੀ ਦੀਆਂ ਸ਼ਰਤਾਂ 'ਤੇ ਮਹਿਲਾ ਨੂੰ ਇਜਾਜ਼ਤ ਦੇ ਸਕਦਾ ਹੈ। 

ਕੋਵਿਡ ਮਹਾਮਾਰੀ ਦੇ ਦੌਰਾਨ ਨਰਸਿੰਗ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਕਮਜ਼ੋਰੀ ਨੂੰ ਵੇਖਦੇ ਹੋਏ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਤੋਂ ਬਚਾਉਣ ਲਈ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਮਾਲਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ ਕਿ ਉਹ ਨਰਸਿੰਗ ਮਾਂਵਾਂ ਨੂੰ ਵਰਕ ਫਰੋਮ ਹੋਮ ਕਰਨ ਦੀ ਇਜਾਜ਼ਤ ਦੇਣ, ਜਿੱਥੇ ਕੰਮ ਦੀ ਪ੍ਰਕ੍ਰਿਤੀ ਇਸ ਤਰ੍ਹਾਂ ਦੇ ਕੰਮ ਦੀ ਇਜਾਜ਼ਤ ਦਿੰਦੀ ਹੈ।  ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਮਹਿਲਾ ਕਰਮਚਾਰੀਆਂ ਅਤੇ ਮਾਲਕਾਂ ਦਰਮਿਆਨ ਐਕਟ ਦੀ ਧਾਰਾ 5 (5) ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕੇ ਜਾ ਸਕਦੇ ਹਨ। ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਅੱਗੇ ਬੇਨਤੀ ਕੀਤੀ ਗਈ ਹੈ ਕਿ ਰੋਜ਼ਗਾਰਦਾਤਾਵਾਂ ਵੱਲੋਂ ਵੱਧ ਤੋਂ ਵੱਧ ਨਰਸਿੰਗ ਮਾਵਾਂ ਨੂੰ ਐਕਟ ਦੀ ਧਾਰਾ 5 (5) ਦੇ ਅਨੁਸਾਰ ਵਰਕ ਫਰੋਮ ਹੋਮ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਦੱਸਿਆ ਗਿਆ ਹੈ ਕਿ ਮਾਲਕ ਨੂੰ ਸਲਾਹ ਦਿੱਤੀ ਜਾ ਸਕਦੀ ਹੈ ਕਿ ਉਹ ਜਿੱਥੇ ਵੀ ਕੰਮ ਦੀ ਪ੍ਰਕਿਰਤੀ ਦੀ ਆਗਿਆ ਦੇਵੇ, ਘੱਟੋ ਘੱਟ ਇਕ ਸਾਲ ਦੀ ਮਿਆਦ ਦੇ ਲਈ ਬੱਚੇ ਦੀ ਜਨਮ ਮਿਤੀ ਤੋਂ ਨਰਸਿੰਗ ਮਾਵਾਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਦੇਵੇ। 

ਕੋਵਿਡ ਦੌਰਾਨ ਨਰਸਿੰਗ ਮਾਵਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਕੰਮ ਦੀ ਕਿਸਮ ਨੂੰ, ਜਿੱਥੇ ਵੀ ਵਰਕ ਫਰੌਮ ਹੋਮ ਦੀ ਲਚਕਤਾ ਪ੍ਰਦਾਨ ਕਰਕੇ ਕੰਮ ਕਰਨ  ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਉੱਥੇ ਇਹ ਕਦਮ ਨਰਸਿੰਗ ਮਾਂਵਾਂ ਨੂੰ ਰੋਜ਼ਗਾਰ ਤੇ ਬਣੇ ਰਹਿਣ ਦੇ ਯੋਗ ਬਣਾਵੇਗਾ। ਇਸ ਲਈ, ਇਸ ਵਿਵਸਥਾ ਦੀ ਇੰਪਲੀਮੈਂਟੇਸ਼ਨ  ਕਿਰਤ ਸ਼ਕਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਇੱਕ ਸਮਰੱਥ ਸਾਧਨ ਦੇ ਰੂਪ ਵਿੱਚ ਕੰਮ ਕਰੇਗੀ। ਇਹ ਇੱਕ ਖੁਸ਼ਹਾਲ ਵਰਕ ਫੋਰਸ ਬਣਾਉਣ ਵਿੱਚ ਵੀ ਯੋਗਦਾਨ ਦੇਵੇਗਾ। 

----------------------------- 

ਐਮਐਸ / ਜੇਕੇ


(Release ID: 1723585) Visitor Counter : 225