ਇਸਪਾਤ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸੇਲ ਦੇ ਦੁਰਗਾਪੁਰ ਸਟੀਲ ਪਲਾਂਟ ਵਿੱਚ ਜੰਬੋ ਕੋਵਿਡ ਕੇਅਰ ਫੈਸੀਲਿਟੀ ਦਾ ਉਦਘਾਟਨ ਕੀਤਾ, ਇਸ ਨੂੰ ਪ੍ਰਧਾਨ ਮੰਤਰੀ ਦੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਮੰਤਰ ਦੇ ਅਨੁਰੂਪ ਦੱਸਿਆ
Posted On:
31 MAY 2021 7:49PM by PIB Chandigarh
ਕੇਂਦਰੀ ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸੇਲ ਦੇ ਦੁਰਗਾਪੁਰ ਸਟੀਲ ਪਲਾਂਟ ਵਿੱਚ ਜੰਬੋ ਕੋਵਿਡ ਕੇਅਰ ਸੁਵਿਧਾ ਦਾ ਉਦਘਾਟਨ ਕੀਤਾ। ਇਸ ਵਰਚੁਅਲ ਪ੍ਰੋਗਰਾਮ ਵਿੱਚ ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਪੱਛਮ ਬੰਗਾਲ ਦੇ ਕਾਨੂੰਨ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਮੋਲੋਏ ਘਟਕ, ਸਾਂਸਦ ਸ਼੍ਰੀ ਐੱਸਐੱਸ ਆਹਲੂਵਾਲੀਆ, ਵਿਧਾਇਕ, ਸਟੀਲ ਮੰਤਰਾਲਾ, ਰਾਜ ਸਰਕਾਰ ਅਤੇ ਸੇਲ ਦੇ ਅਧਿਕਾਰੀ ਸ਼ਾਮਿਲ ਹੋਏ।
ਇਸ ਤਰ੍ਹਾਂ ਦੇ ਜੰਬੋ ਕੋਵਿਡ ਕੇਅਰ ਸੁਵਿਧਾ ਦੇ ਤਹਿਤ ਦੁਰਗਾਪੁਰ ਸਟੀਲ ਪਲਾਂਟ ਵਿੱਚ 200 ਬੈੱਡ ਦੀ ਕੋਵਿਡ ਕੇਅਰ ਫੈਸਿਲਿਟੀ ਸ਼ੁਰੂ ਕੀਤੀ ਗਈ ਹੈ। ਇਹ ਕੋਵਿਡ ਕੇਂਦਰ ਪ੍ਰਾਣ ਵਾਯੂ ਆਕਸੀਜਨ ਦੀ ਸੁਵਿਧਾ ਨਾਲ ਸੁਸੱਜਿਤ ਹੈ, ਜਿਸ ਨੂੰ ਇੱਕ ਸਮਰਪਿਤ ਪਾਈਪਲਾਈਨ ਰਾਹੀਂ ਸਿੱਧੇ ਪਲਾਂਟ ਤੋਂ ਕੱਢਿਆ ਜਾਵੇਗਾ, ਜਿਸ ਨਾਲ ਰੋਗੀਆਂ ਲਈ ਨਿਰਵਿਘਨ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ। ਕੋਵਿਡ ਹਸਪਤਾਲ ਲਈ ਦੋ ਮੰਜਿਲਾ ਇਮਾਰਤ ਨੂੰ ਮੋਡੀਫਾਈਡ ਕੀਤਾ ਗਿਆ ਹੈ ਅਤੇ ਉਸ ਵਿੱਚ ਸਾਰੇ ਜ਼ਰੂਰੀ ਇਨਸਟਾਲੇਸ਼ਨ ਅਤੇ ਮੈਡੀਕਲ ਉਪਕਰਨਾਂ ਨੂੰ ਲਗਾਇਆ ਗਿਆ ਹੈ। ਰਾਸ਼ਟਰੀ ਰਾਜਮਾਰਗ-ਜੀਟੀ ਰੋਡ ਦੇ ਨੇੜੇ ਸਥਿਤ ਇਹ ਕੇਂਦਰ ਹੋਣ ਨਾਲ ਇਸ ਖੇਤਰ ਦੇ ਕੋਵਿਡ ਰੋਗੀਆਂ ਨੂੰ ਹਸਪਤਾਲ ਤੱਕ ਪਹੁੰਚਾਉਣਾ ਹੋਰ ਅਸਾਨ ਹੋ ਗਿਆ ਹੈ।

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਖੇਤਰ ਵਿੱਚ ਕੋਵਿਡ ਨਾਲ ਸੰਬੰਧਿਤ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਦੇ ਰੋਗੀਆਂ ਨੂੰ ਬਹੁਤ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਦਰਗਾਪੁਰ ਅਤੇ ਬਰਨਪੁਰ ਵਿੱਚ ਸੇਲ ਦੇ ਦੋਵੇਂ ਸਟੀਲ ਪਲਾਂਟ ਰਾਜ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ਵਿੱਚ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਮਜ਼ਬੂਤੀ ਦੇ ਨਾਲ ਖੜ੍ਹੇ ਹਨ। ਸੇਲ ਨੇ ਇਸ ਮਹਾਮਾਰੀ ਨਾਲ ਲੜਨ ਵਿੱਚ ਬੰਗਾਲ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਹਾਲ ਹੀ ਵਿੱਚ, ਬਰਨਪੁਰ ਵਿੱਚ 200 ਬੈੱਡ ਵਾਲੇ ਇੱਕ ਕੋਵਿਡ ਕੇਅਰ ਕੇਂਦਰ ਨੂੰ ਰਾਸ਼ਟਰ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ ਸੀ। ਸੇਲ ਦੁਆਰਾ ਫਾਸਟ ਟ੍ਰੈਕ ਮੋਡ ਵਿੱਚ ਸਥਾਪਿਤ ਕੀਤੀ ਜਾ ਰਹੀ ਜੰਬੋ ਕੋਵਿਡ ਕੇਅਰ ਫੈਸਲਿਟੀ ਲੜੀ ਦਾ ਇਹ ਪਹਿਲਾ ਕੇਂਦਰ ਸੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸਰੋਤ ਤੋਂ ਇਸਤੇਮਾਲ ਕਰਕੇ ਗੈਸ ਆਕਸੀਜਨ ਦੀ ਧਾਰਨਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਦੁਰਗਾਪੁਰ ਦੀ ਕੋਵਿਡ ਕੇਅਰ ਫੈਸੀਲਿਟੀ ਵੀ ਪ੍ਰਧਾਨ ਮੰਤਰੀ ਦੀ ਸੋਚ ‘ਤੇ ਅਧਾਰਿਤ ਹੈ “ਜਹਾਂ ਬਿਮਾਰ, ਵਹੀਂ ਉਪਚਾਰ”। ਇਸ ਦੇ ਨਾਲ ਹੀ ਇਹ ਕੇਂਦਰ ਪ੍ਰਧਾਨ ਮੰਤਰੀ ਦੇ ਮੰਤਰ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਅਨੁਰੂਪ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਖਿਲਾਫ਼ ਟੀਕਾਕਰਣ ਸਾਡਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਸਵਦੇਸ਼ੀ ਵੈਕਸੀਨ ਨਿਰਮਾਤਾ ਆਪਣੀ ਸਮਰੱਥਾ ਵਿੱਚ ਵਰਨਣਯੋਗ ਵਾਧਾ ਕਰਨ ਦੀ ਪ੍ਰਕਿਰਿਆ ਵਿੱਚ ਹੈ। ਹੋਰ ਦੇਸ਼ਾਂ ਵਿੱਚ ਉਪਲਬਧ ਟੀਕੇ ਵੀ ਭਾਰਤ ਪੁਹੰਚਣ ਦੀ ਪ੍ਰਕਿਰਿਆ ਵਿੱਚ ਹਨ। ਸ਼੍ਰੀ ਪ੍ਰਧਾਨ ਨੇ ਉਦਯੋਗ ਜਗਤ ਨਾਲ ਸਾਰੇ ਹਿਤਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ 1+2 ਦੇ ਮੰਤਰ ਨਾਲ ਟੀਕਾ ਲਗਵਾਉਣ ਦੀ ਤਾਕੀਦ ਕੀਤੀ। ਜਿਸ ਵਿੱਚ ਯਾਨੀ ਹਰ ਕਰਮਚਾਰੀ ਦੇ ਨਾਲ ਦੋ ਗ਼ੈਰ ਕਰਮਚਾਰੀਆਂ ਨੂੰ ਵੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ, ਜਿਸ ਵਿੱਚ ਠੇਕੇ ‘ਤੇ ਕੰਮ ਕਰਨ ਵਾਲੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਿਲ ਹਨ।
ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਸਟੀਲ ਅਤੇ ਪ੍ਰੈਟ੍ਰੋਲੀਅਮ ਖੇਤਰ ਰਾਸ਼ਟਰ ਦੇ ਨਾਲ ਖੜ੍ਹਾ ਹੈ। ਇਨ੍ਹੀਂ ਦਿਨੀਂ ਖੇਤਰ ਨੇ ਦੇਸ਼ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਦੋ ਮਹੀਨੇ ਪਹਿਲਾਂ ਐੱਲਐੱਮਓ ਦੀ ਜ਼ਰੂਰਤ ਕੇਵਲ 1300 ਮੀਟ੍ਰਿਕ ਟਨ ਸੀ, ਲੇਕਿਨ ਦੂਜੀ ਲਹਿਰ ਦੇ ਕਾਰਨ ਇਸ ਦੀ ਮੰਗ ਵਿੱਚ ਵਾਧਾ ਹੋਇਆ ਜੋ ਮਈ ਦੇ ਪਹਿਲੇ ਹਫਤੇ ਵਿੱਚ ਪ੍ਰਤੀ ਦਿਨ 10,000 ਮੀਟ੍ਰਿਕ ਟਨ ਤੋਂ ਵੱਧ ਹੋ ਗਈ। ਜ਼ਿਆਦਾਤਰ ਜ਼ਰੂਰਤ ਸਟੀਲ ਪਲਾਂਟਾਂ ਦੁਆਰਾ ਪੂਰੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਤਰਲ ਨਾਈਟ੍ਰੋਜਨ ਅਤੇ ਆਰਗਨ ਦੀ ਉਤਪਾਦਨ ਸਮਰੱਥਾ ਵਿੱਚ ਬਦਲਾਅ ਕਰਕੇ ਅਤੇ ਖੁਦ ਦੀ ਆਕਸੀਜਨ ਦੀ ਜ਼ਰੂਰਤ ਨੂੰ ਘੱਟ ਕਰਕੇ, ਸਾਡੀਆਂ ਸਟੀਲ ਕੰਪਨੀਆਂ ਨੇ ਕਾਰੋਬਾਰ ਤੋਂ ਪਰ੍ਹੇ ਦੇਖਿਆ ਹੈ ਅਤੇ ਇਸ ਅਭੂਤਪੂਰਵ ਸਮੇਂ ਵਿੱਚ ਦੇਸ਼ ਦੇ ਨਾਲ ਖੜ੍ਹੇ ਰਹਿਣ ਦਾ ਕੰਮ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਚੁਣੌਤੀ ਹੈ ਜਿਸ ਦਾ ਸਾਹਮਣਾ ਸਾਡਾ ਦੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਸੰਕਟ ਦੇ ਹਰ ਪਹਿਲੂ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਚੁਣੌਤੀਪੂਰਨ ਸਮੇਂ ਵਿੱਚ ਦੇਸ਼ ਨੇ ਦਿਖਾ ਦਿੱਤਾ ਹੈ ਕਿ ਉਹ ਸਾਥ ਆ ਸਕਦਾ ਹੈ। ਭਾਰਤ ਯਕੀਨਨ ਜਿੱਤੇਗਾ ਅਤੇ ਇਸ ਅਦ੍ਰਿਸ਼ ਦੁਸ਼ਮਣ ‘ਤੇ ਜਿੱਤ ਪ੍ਰਾਪਤ ਕਰੇਗਾ।
******
ਵਾਈਬੀ
(Release ID: 1723439)
ਵਿਜ਼ੀਟਰ ਕਾਊਂਟਰ : 175