ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੋਵਿਡ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰਿਕ ਪੈਂਸ਼ਨ ਨਿਯਮਾਂ ਨੂੰ ਅਸਾਨ ਬਣਾਇਆ ਗਿਆ : ਡਾ. ਜਿਤੇਂਦਰ ਸਿੰਘ

Posted On: 31 MAY 2021 7:08PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕੋਵਿਡ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰਿਕ ਪੈਂਸ਼ਨ ਦੇ ਨਿਯਮਾਂ ਨੂੰ ਅਸਾਨ ਬਣਾਇਆ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੌਰਾਨ ਪੈਂਸ਼ਨ ਅਤੇ ਪੈਂਸ਼ਨ ਭੋਗੀ ਭਲਾਈ ਵਿਭਾਗ (ਡੀਓਪੀ ਐਂਡ ਪੀਡਲਬਯੂ) ਦੁਆਰਾ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਦੇ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਹੋਰ ਵਿਹਾਰਾਂ ਅਤੇ ਪ੍ਰਕਿਰਿਆ ਦਾ ਇੰਤਜਾਰ ਕੀਤੇ ਬਿਨਾ, ਪਰਿਵਾਰ ਦੇ ਯੋਗ ਮੈਂਬਰ ਦੁਆਰਾ ਪਰਿਵਾਰਿਕ ਪੈਂਸ਼ਨ ਅਤੇ ਮੌਤ ਪ੍ਰਮਾਣ ਪੱਤਰ ਲਈ ਦਾਅਵਾ ਪੇਸ਼ ਕਰਨ ਲਈ ਅਸਥਾਈ ਪਰਿਵਾਰਿਕ ਪੈਸ਼ਨ ਦੀ ਤੁਰੰਤ ਪ੍ਰਵਾਨਗੀ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਵਧਾਨ ਕੋਵਿਡ ਮਹਾਮਾਰੀ ਦੌਰਾਨ ਹੋਈ ਮੌਤ ਲਈ ਲਾਗੂ ਹੁੰਦਾ ਹੈ, ਚਾਹੇ ਮੌਤ ਕੋਵਿਡ ਦੇ ਕਾਰਨ ਹੋਈ ਹੋਵੇ ਜਾਂ ਗ਼ੈਰ-ਕੋਵਿਡ ਕਾਰਨ ਨਾਲ।

 

G:\Surjeet Singh\May 2021\13 May\image001FW2Q.jpg

 

ਸੀਸੀਐੱਸ (ਪੈਸ਼ਨ) ਨਿਯਮ 1972 ਦੇ ਨਿਯਮ 80 (ਏ) ਦੇ ਅਨੁਸਾਰ, ਸਰਕਾਰੀ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋਣ ‘ਤੇ ਪਰਿਵਾਰ ਦੇ ਯੋਗ ਮੈਂਬਰ ਨੂੰ ਆਰਜ਼ੀ ਅਸਥਾਈ ਪੈਂਸ਼ਨ ਦੀ ਪ੍ਰਵਾਨਗੀ ਪ੍ਰਦਾਨ ਕੀਤੀ ਜਾ ਸਕਦੀ ਹੈ, ਜਦੋਂ ਪਰਿਵਾਰਿਕ ਪੈਂਸ਼ਨ ਦਾ ਮਾਮਲਾ ਵੇਤਨ ਅਤੇ ਲੇਖਾ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੋਵੇ। ਹਾਲਾਂਕਿ, ਵਰਤਮਾਨ ਵਿੱਚ ਚਲ ਰਹੀ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਰਿਵਾਰਿਕ ਪੈਂਸ਼ਨ ਦਾ ਮਾਮਲਾ ਵੇਤਨ  ਅਤੇ ਲੇਖਾ ਦਫ਼ਤਰ  ਨੂੰ  ਭੇਜੇ ਬਿਨਾ ਹੀ ਪਰਿਵਾਰ ਦੇ ਯੋਗ ਮੈਂਬਰ ਦੁਆਰਾ ਪਰਿਵਾਰਿਕ ਪੈਂਸ਼ਨ ਅਤੇ ਮੌਤ ਪ੍ਰਮਾਣ ਪੱਤਰ ਲਈ ਦਾਅਵਾ ਪ੍ਰਾਪਤ ਹੋਣ ‘ਤੇ ਅਸਥਾਈ ਪਰਿਵਾਰਿਕ ਪੈਂਸ਼ਨ ਨੂੰ ਤੁਰੰਤ ਪ੍ਰਵਾਨਗੀ ਪ੍ਰਦਾਨ ਕੀਤੀ ਜਾਵੇ।

ਇਸੇ ਪ੍ਰਕਾਰ, ਉਨ੍ਹਾਂ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲ ਹੀ ਵਿੱਚ ਘੋਸ਼ਿਤ ਕੀਤੇ ਗਏ ਇੱਕ ਹੋਰ ਮਹੱਤਵਪੂਰਨ ਸੁਧਾਰ ਵਿੱਚ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਅਸਥਾਈ ਪੈਂਸ਼ਨ ਦਾ ਭੁਗਤਾਨ ਪੀਏਓ ਦੀ ਸਹਿਮਤੀ ਨਾਲ ਅਤੇ ਵਿਭਾਗ ਦੇ ਮੁਖੀ ਦੁਆਰਾ ਅਨੁਮੋਦਨ ਕਰਨ ਦੇ ਬਾਅਦ ਰਿਟਾਇਰਮੈਂਟ ਦੀ ਤਾਰੀਖ ਤੋਂ ਇੱਕ ਸਾਲ ਦੀ ਅਵਧੀ ਲਈ ਕੀਤਾ ਜਾ ਸਕਦਾ ਹੈ। 

ਸੀਸੀਐੱਸ (ਪੈਂਸ਼ਨ), 1972 ਦੇ ਨਿਯਮ 64 ਦੇ ਅਨੁਸਾਰ ਜੇ ਕਿਸੇ ਸਰਕਾਰੀ ਕਰਮਚਾਰੀ ਦੀ ਆਪਣੀ ਪੈਂਸ਼ਨ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ  ਰਿਟਾਇਰਮੈਂਟ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਅਸਥਾਈ ਪੈਂਸ਼ਨ ਦੀ ਪ੍ਰਵਾਨਗੀ ਆਮ ਰੂਪ ਨਾਲ ਛੇ ਮਹੀਨਿਆਂ ਦੀ ਅਵਧੀ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਕੋਵਿਡ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿੱਥੇ ਕਾਗਜਾਤ ਜਮ੍ਹਾਂ ਕਰਨ ਵਿੱਚ ਦੇਰੀ ਹੋ ਰਹੀ ਹੈ, ਉੱਥੇ ਨਿਯਮ 64 ਦੇ ਅਨੁਸਾਰ ਅਸਥਾਈ ਪਰਿਵਾਰਿਕ ਪੈਂਸ਼ਨ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੈਂਸ਼ਨ ਅਤੇ ਪੈਂਸ਼ਨਭੋਗੀ ਭਲਾਈ ਵਿਭਾਗ ਦੁਆਰਾ ਸਮੇਂ-ਸਮੇਂ ‘ਤੇ ਪੈਸ਼ਨਭੋਗੀਆਂ ਅਤੇ ਬਜ਼ੁਰਗ ਨਾਗਰਿਕਾਂ ਨਾਲ ਸੰਬੰਧਿਤ ਹਰੇਕ ਮੁੱਦੇ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲਤਾ ਦੇ ਨਾਲ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸੇ ਦੇ ਅਨੁਰੂਪ ਸੁਧਾਰ ਵੀ ਕੀਤੇ ਜਾ ਰਹੇ ਹਨ।

 

 

<><><><><>

ਐੱਸਐੱਨਸੀ



(Release ID: 1723405) Visitor Counter : 167