ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਨੇ ਪੰਜਾਬ ਯੂਨੀਵਰਸਿਟੀ ਦੀ ਐੱਸਏਆਈਐੱਫ਼ ਸਹੂਲਤ ਦਾ ਸਮਰਥਨ ਕੀਤਾ ਜਿਸਨੇ ਭਾਰਤ ਦੇ ਹਸਪਤਾਲਾਂ ਵਿੱਚ ਹਵਾ ਸ਼ੁੱਧ ਕਰਨ ਵਾਲੀਆਂ ਇਕਾਈਆਂ ਦਾਨ ਕਰਨ ਦੇ ਲਈ ਮੌਲੀਕਿਊਲ, ਯੂਐੱਸਏ ਦੇ ਨਾਲ ਭਾਈਵਾਲੀ ਕੀਤੀ

Posted On: 31 MAY 2021 4:06PM by PIB Chandigarh

ਚੰਡੀਗੜ੍ਹ, ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਹਸਪਤਾਲਾਂ ਵਿੱਚ ਕੋਵਿਡ ਵਾਰਡ ਅਤੇ ਆਈਸੀਯੂ ਜਲਦੀ ਹੀ ਹਵਾ ਸ਼ੁੱਧ ਕਰਨ ਵਾਲੀਆਂ ਇਕਾਈਆਂ ਦੀ ਸਹਾਇਤਾ ਨਾਲ ਆਪਣੀ ਵੈਂਟੀਲੇਸ਼ਨ ਸਹੂਲਤਾਵਾਂ ਵਿੱਚ ਸੁਧਾਰ ਕਰਨ ਦੇ ਯੋਗ ਹੋ ਜਾਣਗੇ| ਇਹ ਸਹੂਲਤਾਂ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਯਤਨ ਰਾਹੀਂ ਇੱਕ ਯੂਐੱਸ ਅਧਾਰਤ ਕੰਪਨੀ ਤੋਂ ਪ੍ਰਾਪਤ ਹੋਣਗੀਆਂ।

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੂਫਿਸਟੀਕੇਟਿਡ ਐਨਾਲਿਟੀਕਲ ਇੰਸਟ੍ਰੂਮੈਂਟੇਸ਼ਨ ਫੈਸਿਲਿਟੀ (ਐੱਸਏਆਈਐੱਫ਼) ਦਾ ਸਮਰਥਨ ਕੀਤਾ, ਜਿਸਨੇ ਯੂਐੱਸਏ ਅਧਾਰਤ ਮੌਲੀਕਿਊਲ ਕੰਪਨੀ ਨਾਲ ਭਾਈਵਾਲੀ ਕੀਤੀ ਹੈ, ਜੋ ਕਿ ਏਅਰ ਪਿਯੂਰੀਫ਼ਾਇੰਗ ਨਿਰਮਾਤਾ ਹੈ| ਉਸਦੇ ਨਾਲ ਮਿਲ ਕੇ ਫਿਲਹਾਲ ਕਰੀਬ 10 ਹਸਪਤਾਲਾਂ ਵਿੱਚ ਮੌਲੀਕਿਊਲ ਦੇ ਏਅਰ ਪਿਯੂਰੀਫਾਇਰ ਨੂੰ ਲਗਾਉਣ ਦੀ ਯੋਜਨਾ ਹੈ, ਅਤੇ ਇਸ ਕੰਮ ਦੀ ਤਰੱਕੀ ਦੇ ਨਾਲ ਇਨ੍ਹਾਂ ਹਸਪਤਾਲਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ|

ਇਸ ਭਾਈਵਾਲੀ ਸਦਕਾ ਦੇਸ਼ ਦੇ ਹਸਪਤਾਲਾਂ ਵਿੱਚ ਏਅਰ ਪਿਯੂਰੀਫਾਇਰ ਮੌਲੀਕਿਊਲ ਅਤੇ ਏਅਰ ਪ੍ਰੋ ਆਰਐਕਸ ਯੂਨਿਟ ਦਾਨ ਕੀਤੇ ਗਏ ਹਨ। ਅੱਜ ਦੀ ਤਾਰੀਖ ਤੱਕ ਤਕਰੀਬਨ 6 ਰਾਜ ਕਵਰ ਕੀਤੇ ਜਾ ਚੁੱਕੇ ਹਨ| ਭਾਰਤ ਦੇ ਜ਼ਿਆਦਾ ਕੋਵਿਡ ਪ੍ਰਭਾਵਿਤ ਰਾਜਾਂ ਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਸਹਾਇਤਾ ਦੇਣ ਲਈ ਅਤੇ ਮਰੀਜ਼ਾਂ, ਡਾਕਟਰਾਂ ਅਤੇ ਸਟਾਫ਼ ਨੂੰ ਲਾਜ਼ਮੀ ਲੋੜੀਂਦੀ ਸਾਫ਼ ਹਵਾ ਮੁਹੱਈਆ ਕਰਾਉਣ ਲਈ ਇਹ ਯਤਨ ਕਰ ਰਹੇ ਹਨ।

ਏਅਰ ਪਿਯੂਰੀਫਾਇਰ ਦੀ ਸਥਾਪਨਾ ਹਸਪਤਾਲਾਂ ਵਿੱਚ ਅੰਦਰੂਨੀ ਹਵਾ ਸ਼ੁੱਧਤਾ ਨੂੰ ਵਧਾਵੇਗੀ ਅਤੇ ਵੈਂਟੀਲੇਸ਼ਨ ਦੀ ਸਹੂਲਤ ਏਰੋਸੋਲਾਈਜ਼ਡ ਸਾਹ/ਛਿੱਕ, ਖੰਘ ਆਦਿ ਦੀਆਂ ਬੂੰਦਾਂ ਦੇ ਸੰਪਰਕ ਨੂੰ ਘਟਾ ਕੇ ਕੋਵਿਡ-19 ਦੇ ਪ੍ਰਸਾਰਣ ਨੂੰ ਰੋਕਣ ਵਿੱਚ ਸਹਾਇਤਾ ਕਰੇਗੀ| ਇਹ ਕੋਵਿਡ-19 ਮਹਾਮਾਰੀ ਦੇ ਵੱਧਦੇ ਦੌਰ ਵਿੱਚ ਨਾਗਰਿਕਾਂ ਅਤੇ ਸਿਹਤ ਕਰਮਚਾਰੀਆਂ ਦੀ ਸਿਹਤ ਪ੍ਰਤੀ ਚਿੰਤਾਵਾਂ ਦਾ ਹੱਲ ਪੇਸ਼ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ|

ਮੌਲੀਕਿਊਲ ਦੀ ਕੋਰ ਤਕਨਾਲੋਜੀ, ਫੋਟੋਇਲੈਕਟ੍ਰੋ ਕੈਮੀਕਲ ਆਕਸੀਡੇਸ਼ਨ (ਪੀਈਸੀਓ) - ਹਵਾ ਵਿੱਚ ਫੈਲਣ ਵਾਲੇ ਪ੍ਰਦੂਸ਼ਕਾਂ ਜਿਵੇਂ ਵਾਇਰਸ, ਬੈਕਟਰੀਆ, ਮੋਲਡ, ਜਾਂ ਹਵਾ ਵਿੱਚਲੇ ਰਸਾਇਣਾਂ ਜਿਨ੍ਹਾਂ ਨੂੰ ਵੋਲੇਟਾਈਲ ਆਰਗੈਨਿਕ ਕੰਪਾਉਂਡ (ਵੀਓਸੀ) ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਨਸ਼ਟ ਕਰਨ ਲਈ ਤਿਆਰ ਕੀਤੀ ਗਈ ਹੈ| ਇਨ੍ਹਾਂ ਮੌਲੀਕਿਊਲ ਏਅਰ ਪਿਯੂਰਿਫਾਇਰਜ਼ ਲਈ ਪੀਈਸੀਓ ’ਤੇ ਟੈਸਟ ਕਰਨ ਨਾਲ ਇਹ ਕੋਰੋਨਾ ਵਾਇਰਸ ਸਟ੍ਰੈਨਜ਼ (ਪੋਰਸਿਨ ਅਤੇ ਬੋਵੀਨ) ਅਤੇ ਐੱਚ1ਐੱਨ1 ਫਲੂ ਵਾਇਰਸ ਦੀ ਸਰਗਰਮੀ ਨੂੰ 99.99% ਤੱਕ ਘੱਟ ਕਰਦਾ ਹੈ, ਵੀਓਸੀ ਅਤੇ ਓਜ਼ੋਨ (ਏਅਰਬੋਰਨ ਕੈਮੀਕਲਜ਼) ਨੂੰ 95% ਤੱਕ ਨਸ਼ਟ ਕਰਦਾ ਹੈ, ਹਵਾ ਵਿੱਚਲੇ ਬੈਕਟਰੀਆ, ਮੋਲਡ ਅਤੇ ਵਾਇਰਸਾਂ ਦਾ 99.9% ਤੱਕ ਵਿਨਾਸ਼ ਕਰਦਾ ਹੈ|

ਪਹਿਲੇ ਬੈਚ ਵਿੱਚ, ਮੌਲੀਕਿਊਲ ਏਅਰ ਪਿਯੂਰੀਫਾਇਰ ਮਿਨੀ ਅਤੇ ਮੌਲੀਕਿਊਲ ਏਅਰ ਪ੍ਰੋ ਆਰਐਕਸ ਯੂਨਿਟਾਂ ਨੂੰ ਤਕਨੀਕੀ ਸਟਾਫ਼ ਮੈਂਬਰਾਂ ਦੁਆਰਾ ਐੱਸਏਆਈਐੱਫ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਾਪਤ ਕੀਤਾ ਗਿਆ, ਅਸੈਂਬਲ ਕੀਤਾ ਗਿਆ ਅਤੇ ਟੈਸਟ ਕੀਤਾ ਗਿਆ| ਮੌਲੀਕਿਊਲ ਏਅਰ ਪ੍ਰੋ ਆਰਐਕਸ ਯੂਨਿਟ ਅਸਲ ਵਿੱਚ ਅਮਰੀਕਾ ਵਿੱਚ ਡਾਕਟਰੀ ਉਦੇਸ਼ਾਂ ਲਈ ਤਿਆਰ ਕੀਤੇ ਗਏ ਸਨ ਅਤੇ ਹਸਪਤਾਲਾਂ ਵਿੱਚ ਬਹੁ-ਮੰਤਵੀ ਸਹੂਲਤਾਂ ਜਿਵੇਂ ਕਿ ਐਮਰਜੈਂਸੀ ਵਾਰਡਾਂ, ਆਈਸੀਯੂਜ਼, ਅਤੇ ਇਸ ਤਰਾਂ ਦੇ ਹੋਰ ਇਲਾਕਿਆਂ ਵਿੱਚ ਹਵਾ ਸ਼ੁੱਧਤਾ ਲਈ ਅਨੁਕੂਲ ਬਣਾਏ ਗਏ ਸਨ ਅਤੇ ਹੁਣ ਇਹ ਭਾਰਤ ਵਿੱਚ ਕੋਵਿਡ-19 ਦੀ ਰੋਕਥਾਮ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ।

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਡੀਐੱਸਟੀ ਦੁਆਰਾ ਸਮਰਥਿਤ ਵਿਗਿਆਨਕ ਬੁਨਿਆਦੀ ਢਾਂਚੇ ਅਤੇ ਗਿਆਨ ਕੇਂਦਰਾਂ ਦੀਆਂ ਕਈ ਸਹਿਯੋਗੀ ਕਹਾਣੀਆਂ ਸਾਹਮਣੇ ਆਈਆਂ ਹਨ, ਜਿਵੇਂ ਕਿ ਪੰਜਾਬ ਯੂਨੀਵਰਸਿਟੀ ਵਿਖੇ ਐੱਸਏਆਈਐੱਫ਼ ਨੇ ਕੋਵਿਡ-19 ਦੀਆਂ ਮੰਗਾਂ ਨੂੰ ਦੇਖਦੇ ਹੋਏ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਤੇਜ਼ ਅਤੇ ਪੈਮਾਨੇਦਾਰ ਹੱਲ ਪੇਸ਼ ਕੀਤਾ ਹੈ| ਇੱਥੇ ਇੱਕ ਅਹਿਮ ਸਬਕ ਇਹ ਹੈ ਕਿ ਵਿਗਿਆਨਕ ਅਤੇ ਤਕਨੀਕੀ ਬੁਨਿਆਦੀ ਢਾਂਚਾ, ਮਨੁੱਖੀ ਅਤੇ ਗਿਆਨ ਸਰੋਤ ਤੇਜ਼ੀ ਨਾਲ ਕਾਰਵਾਈਆਂ ਦੀ ਜ਼ਰੂਰਤ ਵਾਲੇ ਕਿਸੇ ਸਪੱਸ਼ਟ ਅਤੇ ਮੌਜੂਦਾ ਸੰਕਟ ਦਾ ਮੁਕਾਬਲਾ ਕਰਨ ਲਈ ਡੂੰਘੀ ਸੰਪੱਤੀ ਬਣ ਸਕਦੇ ਹਨ।”

Description: C:\Users\user\Desktop\Molekule\AIR Purifier\DSCN4775.JPG  Description: C:\Users\user\Desktop\Molekule\AIR Purifier\DSCN4787.JPG

ਹਸਪਤਾਲਾਂ ਵਿੱਚ ਯੂਨਿਟ ਵੰਡਣ ਤੋਂ ਪਹਿਲਾਂ, ਇਨ੍ਹਾਂ ਉਪਕਰਣਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਡਾਇਰੈਕਟਰਾਂ/ ਮੁੱਖ ਮੈਡੀਕਲ ਅਫ਼ਸਰਾਂ/ ਮੈਡੀਕਲ ਸੁਪਰਡੈਂਟਾਂ ਨੂੰ ਸਮਝਾਇਆ ਜਾਂਦਾ ਸੀ| ਐੱਸਏਆਈਐੱਫ਼ ਚੰਡੀਗੜ੍ਹ ਦੇ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਦੇ ਸੰਚਾਰਨ ਨੂੰ ਰੋਕਣ ਲਈ ਐਮਰਜੈਂਸੀ ਵਾਰਡਾਂ, ਆਈਸੀਯੂ, ਕੋਵਿਡ ਵਾਰਡਾਂ, ਅਤੇ ਇੱਥੋਂ ਤੱਕ ਕਿ ਵੇਟਿੰਗ ਰੂਮਾਂ ਵਿੱਚ ਵੀ ਇਹ ਏਅਰ ਪਿਯੂਰੀਫਾਇਰ ਸਥਾਪਤ ਕਰਨ ਵਿੱਚ ਸਹਾਇਤਾ ਕੀਤੀ।

ਏਅਰ ਪਿਯੂਰੀਫਾਇਰ ਦੀ ਸਥਾਪਨਾ ਦੇ ਵੇਰਵੇ

1. ਪੰਜਾਬ ਯੂਨੀਵਰਸਿਟੀ ਦੇ ਕੋਵਿਡ ਕੇਅਰ ਸੈਂਟਰ (100 ਬਿਸਤਰੇ ਦੀ ਸਮਰੱਥਾ), ਸਿਹਤ ਕੇਂਦਰ ਅਤੇ ਡਾ. ਹਰਵੰਸ਼ ਸਿੰਘ ਜੱਜ ਇੰਸਟੀਟੀਊਟ ਆਫ਼ ਡੈਂਟਲ ਸਾਇੰਸਜ਼ ਅਤੇ ਹਸਪਤਾਲ, ਪੰਜਾਬ ਯੂਨੀਵਰਸਿਟੀ ਵਿੱਚ 42 ਯੂਨਿਟ ਵੰਡੇ ਗਏ।

2. 40 ਯੂਨਿਟ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ, ਸ਼ਿਮਲਾ ਲਈ ਭੇਟ ਕੀਤੇ ਗਏ|

3. 1 ਮੌਲੀਕਿਊਲ ਏਅਰ ਪ੍ਰੋ ਆਰਐਕਸ ਯੂਨਿਟ ਸਮੇਤ 60 ਯੂਨਿਟਾਂ ਨੂੰ ਡਾਇਰੈਕਟਰ, ਪੀਜੀਆਈਐੱਮਈਆਰ, ਚੰਡੀਗੜ੍ਹ ਨੂੰ ਸੌਂਪਿਆ ਗਿਆ|

4. 30 ਯੂਨਿਟ ਡਾ: ਅਮਨਦੀਪ ਕੰਗ, ਪ੍ਰਿੰਸੀਪਲ ਡਾਇਰੈਕਟਰ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਨੂੰ ਸੌਂਪੇ ਗਏ ਹਨ|

5. 20 ਯੂਨਿਟ ਡਾ: ਜਸਬਿੰਦਰ ਕੌਰ, ਪ੍ਰਿੰਸੀਪਲ ਡਾਇਰੈਕਟਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ -32, ਚੰਡੀਗੜ੍ਹ ਨੂੰ ਸੌਂਪੇ ਗਏ।

 

6. ਏਮਜ਼, ਬਠਿੰਡਾ ਨੇ ਐੱਸਏਆਈਐੱਫ਼, ਪੀਯੂ ਤੋਂ 20 ਮੌਲੀਕਿਊਲ ਏਅਰ ਪਿਯੂਰੀਫਾਇਰ ਯੂਨਿਟ ਪ੍ਰਾਪਤ ਕੀਤੇ|

****

ਐੱਸਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)


(Release ID: 1723291) Visitor Counter : 143


Read this release in: English , Urdu , Hindi , Tamil , Telugu