ਬਿਜਲੀ ਮੰਤਰਾਲਾ

ਐੱਨਟੀਪੀਸੀ ਊਂਚਾਹਾਰ ਨੇ ਆਕਸੀਜਨ ਪਲਾਂਟ ਕੀਤਾ ਰਾਏ–ਬਰੇਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਹਵਾਲੇ

Posted On: 31 MAY 2021 3:35PM by PIB Chandigarh

ਬਿਜਲੀ ਮੰਤਰਾਲੇ ਅਧੀਨ ਆਉਣ ਵਾਲਾ ਮਹਾਰਾਸ਼ਟਰ ਸਥਿਤ ਕੇਂਦਰੀ ਜਨਤਕ ਖੇਤਰ ਅਦਾਰਾ (CPSU) ਐੱਨਟੀਪੀਸੀ (NTPC – ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟੇਡ) ਨੇ ਕੋਵਿਡ ਵਿਰੁੱਧ ਜੰਗ ਵਿੱਚ ਨਿਰੰਤਰ ਮਦਦ ਕਰਨ ਦੀਆਂ ਕੋਸ਼ਿਸ਼ਾਂ ਅਧੀਨ ਐੱਨਟੀਪੀਸੀ ਊਂਚਾਹਾਰ ’ਚ ਇੱਕ ਆਕਸੀਜਨ ਪਲਾਂਟ ਕਾਇਮ ਕੀਤਾ ਹੈ। ਇਹ ਪਲਾਂਟ ਉੱਤਰ ਪ੍ਰਦੇਸ਼ ਦੇ ਰਾਏ–ਬਰੇਲੀ ਜ਼ਿਲ੍ਹਾ ਪ੍ਰਸ਼ਾਸਨ ਹਵਾਲੇ ਕੀਤਾ ਗਿਆ। ਇਸ ਪਲਾਂਟ ਨੂੰ ਰਵਾਨੀ ਨਾਲ ਚੱਲਦਾ ਰੱਖਣ ਲਈ ਐੱਨਟੀਪੀਸੀ ਵੱਲੋਂ ਇਸ ਕਾਰਜਕਾਰੀ ਇਕਾਈ ਨੂੰ ਸਾਰੇ ਜ਼ਰੂਰੀ ਉਪਕਰਣ ਤੇ ਸਰੋਤ ਉਪਲਬਧ ਕਰਵਾਏ ਗਏ ਸਨ। ਇਸ ਆਕਸੀਜਨ ਪਲਾਂਟ ਦੇ ਸਥਾਪਤ ਹੋਣ ਨਾਲ ਲੋੜਵੰਦ ਜਨਤਾ ਤੱਕ ਆਕਸੀਜਨ ਸੁਵਿਧਾ ਤੁਰੰਤ ਨਿਯਮਤ ਰੂਪ ਵਿੱਚ ਉਪਲਬਧ ਹੋਵੇਗੀ।

ਪਹਿਲਾਂ, ਐੱਨਟੀਪੀਸੀ ਵੱਲੋਂ ਊਂਚਾਹਾਰ ਕਮਿਊਨਿਟੀ ਹੈਲਥ ਸੈਂਟਰ ਨੂੰ 10 ਆਕਸੀਜਨ ਸਿਲੰਡਰ ਸਪਲਾਈ ਕੀਤੇ ਗਏ ਸਨ। ਸੰਕਟ ਦੀ ਸਥਿਤੀ ਵਿੱਚ ਐੱਨਟੀਪੀਸੀ ਊਂਚਾਹਾਰ ਦੀ ਇਹ ਪਹਿਲਕਦਮੀ ਆਸ ਦੀ ਇੱਕ ਕਿਰਨ ਵਜੋਂ ਉੱਭਰੀ ਹੈ ਕਿਉਂਕਿ ਹੁਣ ਦਿਹਾਤੀ ਜਨਤਾ ਨੂੰ ਵੀ ਬਿਹਤਰ ਸਿਹਤ ਸੁਵਿਧਾਵਾਂ ਮਿਲ ਸਕਣਗੀਆਂ।

************

ਐੱਸਐੱਸ/ਆਈਜੀ



(Release ID: 1723290) Visitor Counter : 124


Read this release in: English , Urdu , Hindi , Tamil , Telugu