ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਸ਼ਾਖਾਪਟਨਮ ਵਿੱਚ ਰਾਸ਼ਟਰੀ ਸਟੀਲ ਨਿਗਮ ਲਿਮਿਟਡ ਦੇ ਜੰਬੋ ਕੋਵਿਡ-ਕੇਅਰ ਸੈਂਟਰ ਦਾ ਉਦਘਾਟਨ ਕੀਤਾ; ਇਸ ਨੂੰ ਸਹਿਕਾਰੀ ਸੰਘਵਾਦ ਦਾ ਪ੍ਰਤੀਕ ਦੱਸਿਆ

Posted On: 30 MAY 2021 12:16PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਸ਼ਟਰੀ ਸਟੀਲ ਨਿਗਮ ਲਿਮਿਟੇਡ, ਵਿਸ਼ਾਖਾਪਟਨਮ ਸਟੀਲ ਪਲਾਂਟ ਟਾਉਨਸ਼ਿਪ ਵਿੱਚ ਆਕਸੀਜਨ ਯੁਕਤ 300 ਬੈੱਡ ਦੀ ਸੁਵਿਧਾ ਦੇ ਨਾਲ ਜੰਬੋ ਕੋਵਿਡ-ਕੇਅਰ ਸੈਂਟਰ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਕੀਤਾ। ਇਸ ਵਰਚੁਅਲ ਉਦਘਾਟਨ ਸਮਾਰੋਹ ਵਿੱਚ ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਸ਼੍ਰੀ ਏ. ਕਾਲੀ ਕ੍ਰਿਸ਼ਣ ਸ਼੍ਰੀਨਿਵਾਸ, ਆਂਧਰਾ ਪ੍ਰਦੇਸ਼ ਦੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਐੱਮ. ਗੌਤਮ ਰੈੱਡੀ, ਆਂਧਰਾ ਪ੍ਰਦੇਸ਼ ਦੇ ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ, ਖਾਣ ਤੇ ਭੂ-ਵਿਗਿਆਨ ਮੰਤਰੀ ਸ਼੍ਰੀ ਪੀ. ਰਾਮਚੰਦਰ ਰੈੱਡੀ, ਸੰਸਦ ਮੈਂਬਰ ਅਤੇ ਵਿਧਾਇਕ, ਸਟੀਲ ਮੰਤਰਾਲੇ ਦੇ ਸਕੱਤਰ, ਭਾਰਤ ਸਰਕਾਰ ਅਤੇ ਆਂਧਰਾ ਪ੍ਰਦੇਸ਼ ਸਰਕਾਰ ਅਤੇ ਰਾਸ਼ਟਰੀ ਸਟੀਲ ਨਿਗਮ ਲਿਮਿਟਡ ਦੇ ਅਧਿਕਾਰੀ ਵੀ ਮੌਜੂਦ ਸਨ।

 

ਰਾਸ਼ਟਰੀ ਸਟੀਲ ਨਿਗਮ ਲਿਮਿਟੇਡ ਵਿੱਚ ਕੋਵਿਡ ਕੇਅਰ ਸੈਂਟਰ ਦੇ ਉਦਘਾਟਨ ਨੂੰ ਸਹਿਕਾਰੀ ਸੰਘਵਾਦ ਦਾ ਇੱਕ ਆਦਰਸ਼ ਉਦਾਹਰਣ ਦੱਸਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ, ਲੋਕਤੰਤਰ ਵਿੱਚ ਸਰਕਾਰ ਲੋਕਾਂ ਦੀ ਸਿਹਤ ਅਤੇ ਭਲਾਈ ਲਈ ਜਿੰਮੇਦਾਰ ਹੁੰਦੀ ਹੈ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ “ਜਹਾਂ ਬਿਮਾਰ, ਵਹੀਂ ਉਪਚਾਰ” ਦੇ ਦ੍ਰਿਸ਼ਟੀਕੋਣ ਨੂੰ ਤੁਰੰਤ ਲਾਗੂਕਰਨ ਵਿੱਚ ਜਨਤਕ ਖੇਤਰ ਦੇ ਉਪਕ੍ਰਮ ਦੀ ਮਦਦ ਕਰਨ ਵਿੱਚ ਰਾਜ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਸਮਰਥਨ ਦੀ ਭਰਪੂਰ ਸਰਾਹਨਾ ਕੀਤੀ। ਸਟੀਲ ਮੰਤਰੀ ਨੇ ਕਿਹਾ ਕਿ, “ਪ੍ਰਧਾਨ ਮੰਤਰੀ ਦੇ ਸੱਦੇ ਦੇ ਬਾਅਦ, ਅਸੀਂ ਸਟੀਲ ਕੰਪਨੀਆਂ ਨੂੰ ਸਟੀਲ ਪਲਾਂਟ ਦੇ ਕੋਲ ਹੀ ਆਕਸੀਜਨ ਦੀ ਸਪਲਾਈ ਦੇ ਨਾਲ ਜੰਬੋ ਕੋਵਿਡ ਕੇਅਰ ਸੈਂਟਰ ਬਣਾਉਣ ਲਈ ਤਿਆਰ ਕੀਤਾ ਹੈ।”

ਸ਼੍ਰੀ ਪ੍ਰਧਾਨ ਨੇ ਕਿਹਾ ਕਿ, ਫਿਲਹਾਲ ਅਸੀਂ ਕੋਵਿਡ ਦੀ ਦੂਸਰੀ ਲਹਿਰ ਦੇ ਮੱਧ ਵਿੱਚ ਹੈ ਅਤੇ ਅਸੀਂ ਕਾਫੀ ਹੱਦ ਤੱਕ ਆਕਸੀਜਨ, ਰੇਮਡੇਸਿਵਿਰ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਦੀ ਚੁਣੌਤੀ ਨੂੰ ਪਾਰ ਕਰ ਲਿਆ ਹੈ। ਸਾਡੀ ਅਗਲੀ ਚੁਣੌਤੀ ਦੇਸ਼ ਦੀ ਵਿਸ਼ਾਲ ਆਬਾਦੀ ਦਾ ਟੀਕਾਕਰਣ ਕਰਨਾ ਹੈ। ਸਟੀਲ ਮੰਤਰੀ ਨੇ ਕਿਹਾ ਕਿ, ਸਾਡੇ ਘਰੇਲੂ ਉਤਪਾਦਕਾਂ ਦੇ ਦੁਆਰਾ ਉਤਪਾਦਨ ਦਾ ਵਿਸਤਾਰ ਕਰਨ ਅਤੇ ਵਿਸ਼ਵ ਪੱਧਰ ‘ਤੇ ਵੈਕਸੀਨ ਉਤਪਾਦਕਾਂ ਦੇ ਨਾਲ ਚਲ ਰਹੀ ਗੱਲਬਾਤ ਦੇ ਨਾਲ ਹੀ, ਜੂਨ ਦੇ ਮਹੀਨੇ ਤੋਂ ਟੀਕਿਆਂ ਦੀ ਸਪਲਾਈ ਵਿੱਚ ਉੱਚਿਤ ਵਾਧਾ ਹੋਣਾ ਤੈਅ ਹੈ। ਉਨ੍ਹਾਂ ਨੇ ਖੁਸ਼ੀ ਜਾਹਿਰ  ਕਰਦੇ ਹੋਏ ਕਿਹਾ ਹੈ ਕਿ, ਆਰਆਈਐੱਨਐੱਲ ਵਿੱਚ ਰਾਜ ਸਰਕਾਰ ਦੇ ਸਹਿਯੋਗ ਨਾਲ ਲੋਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ, ਮੈਂ ਆਰਆਈਐੱਨਐੱਨ ਦੁਆਰਾ ਰਾਜ ਸਰਕਾਰ ਦੇ ਸਹਿਯੋਗ ਨਾਲ ਇਲਾਕੇ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਟੀਕਾ ਲਗਾਉਣ ਲਈ ਅਤੇ ਅਧਿਕ ਟੀਕੇ ਖਰੀਦਣ ਦੀ ਅਪੀਲ ਕਰਦਾ ਹਾਂ।

ਕੇਂਦਰੀ ਮੰਤਰੀ ਨੇ ਕੋਵਿਡ-ਮਹਾਮਾਰੀ ਦੌਰਾਨ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਸਟੀਲ ਪਲਾਂਟਾਂ ਦੀ ਸਰਾਹਨਾ ਕੀਤੀ। ਸ਼੍ਰੀ ਪ੍ਰਧਾਨ ਨੇ ਕਿਹਾ ਕਿ, ਆਰਆਈਐੱਨਐੱਲ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਆਪਣੇ ਫਰਜ਼ਾਂ ਦੀ ਸੀਮਾ-ਰੇਖਾ ਤੋਂ ਅੱਗੇ ਵੱਧ ਕੇ ਕੰਮ ਕੀਤਾ ਹੈ। ਰਾਸ਼ਟਰੀ ਸਟੀਲ ਨਿਗਮ ਲਿਮਟਿਡ ਤੋਂ ਪਹਿਲੀ ਆਕਸੀਜਨ ਐਕਸਪ੍ਰੈੱਸ 23 ਅਪ੍ਰੈਲ ਨੂੰ 100 ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ ਮਹਾਰਾਸ਼ਟਰ ਪਹੁੰਚੀ ਸੀ। ਇਸ ਸਾਲ ਪਹਿਲੀ ਅਪ੍ਰੈਲ ਤੋਂ, 6500 ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ ਹੈ ਅਤੇ ਕੁੱਲ ਮਿਲਾ ਕੇ 15000 ਮੀਟ੍ਰਿਕ ਟਨ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਆਰਆਈਐੱਨਐੱਲ ਦੁਆਰਾ ਕੀਤੀ ਗਈ ਹੈ ਜੋ ਇਸ ਕਠਿਨ ਸਮੇਂ ਵਿੱਚ ਇੱਕ ਮਹਾਨ ਸੇਵਾ ਕਾਰਜ ਹੈ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ, ਅੱਜ ਇੱਥੇ ਉਪਲੱਬਧ ਕਰਵਾਈ ਗਈ 300 ਬੈੱਡ ਦੀ ਸੁਵਿਧਾ ਇੱਕ ਸ਼ੁਰੂਆਤ ਭਰ ਹੈ ਅਤੇ ਇਹ ਕੋਵਿਡ ਕੇਅਰ ਸੈਂਟਰ ਵਰਤਮਾਨ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਖੇਤਰ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਬਹੁਤ ਹੀ ਜ਼ਰੂਰੀ ਹੁਲਾਰਾ ਦੇਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ, ਨਵੇਂ ਬੀਓਓ ਪਲਾਂਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਪ੍ਰਕਿਰਿਆ ਜਾਰੀ ਹੈ, ਜੋ 100 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਉਤਪਾਦਨ ਸਮਰੱਥਾ ਵਿੱਚ ਹੋਰ ਵਾਧਾ ਕਰ ਸਕਦੀ ਹੈ। ਸਟੀਲ ਮੰਤਰੀ ਨੇ ਦੱਸਿਆ ਕਿ, ਦੂਸਰੇ ਪੜਾਅ ਵਿੱਚ ਕੋਵਿਡ ਕੇਅਰ ਸੈਂਟਰ ਦੀ ਸਮਰੱਥਾ ਨੂੰ ਵਧਾ ਕੇ ਇਸ ਵਿੱਚ 1000 ਬੈੱਡ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

 

ਵਰਤਮਾਨ ਵਿੱਚ ਟ੍ਰੇਨੀ ਹੋਸਟਲ-1 ਵਿੱਚ 100 ਤੇ ਗੁਰਜਾਦਾ ਕਲਾਸ਼ੇਤ੍ਰਮ ਵਿੱਚ 200 ਬੈੱਡ ਦੀ ਵਿਵਸਥਾ ਕੀਤੀ ਗਈ ਹੈ, ਜੋ ਸਾਰੇ ਅੰਦਰੂਨੀ ਰੂਪ ਨਾਲ ਤਿਆਰ ਕੀਤੇ ਗਏ ਹਨ। ਗੁਰਜਾਦਾ ਕਲਾਸ਼ੇਤ੍ਰਮ ਦੇ ਸਾਰੇ ਬੈੱਡ ਤੱਕ ਆਕਸੀਜਨ ਪਹੁੰਚਾਉਣ ਵਾਲੇ ਸਿਲੰਡਰ ਬੈਂਕ ਦੇ ਨਾਲ ਹੀ ਕੇਂਦਰੀ ਆਕਸੀਜਨ ਸਪਲਾਈ ਪ੍ਰਣਾਈ ਨੂੰ ਇਸ ਸੰਗਠਨ ਦੇ ਕਰਮਚਾਰੀਆਂ ਦੁਆਰਾ ਡਿਜ਼ਾਇਨ ਅਤੇ ਸਥਾਪਿਤ ਕੀਤਾ ਗਿਆ ਹੈ।

 

*****

ਵਾਈਬੀ



(Release ID: 1723125) Visitor Counter : 151


Read this release in: English , Urdu , Hindi , Tamil , Telugu