ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

BRICS ਦੇ ਕਾਰਜਕਾਰੀ ਦਲ ਦੀ ਬੈਠਕ ’ਚ ਹੋਈ ‘ਹਾਈ ਪਰਫ਼ਾਰਮੇਂਸ ਕੰਪਿਊਟਿੰਗ’ (HPC) ਅਤੇ ‘ਇਨਫ਼ਾਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀਸ’ (ICT) ਬਾਰੇ ਵਿਚਾਰ–ਚਰਚਾ

Posted On: 30 MAY 2021 9:56AM by PIB Chandigarh

BRICS ਦੇ ਕਾਰਜ–ਦਲ ਦੀ ਬੈਠਕ ਵਿੱਚ BRICS (ਬ੍ਰਿਕਸ) ਦੇਸ਼ਾਂ ਵਿਚਾਲੇ ਭਵਿੱਖ ’ਚ ‘ਹਾਈ ਪਰਫ਼ਾਰਮੈਂਸ ਕੰਪਿਊਟਿੰਗ’ (HPC) ਤਿਆਰ ਕਰਨ ਤੇ ਇਸ ਨੂੰ ਮੌਸਮ–ਜਲਵਾਯੂ/ਪਰਿਆਵਰਣ ਉੱਤੇ ਲਾਗੂ ਕਰਨ; ਸੁਪਰ–ਕੰਪਿਊਟਰਜ਼ ਨੂੰ ਦਵਾਈਆਂ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ HPC ਆਧਾਰਤ ਪ੍ਰੀਸਿਜ਼ਨ ਦਵਾਈ ਅਤੇ ਜਨ ਸਿਹਤ, ਖ਼ਾਸ ਤੌਰ ਉੱਤੇ ਮਹਾਮਾਰੀ ਨਾਲ ਲੜਨ ਦੇ ਨਾਲ–ਨਾਲ ਟਿਕਾਊ ਵਿਕਾਸ ਲਈ ਜਿਓਇਨਫ਼ਾਰਮੈਟਿਕਸ ਜਿਹੇ ਖੇਤਰਾਂ ਵਿੱਚ ਆਪਸੀ ਤਾਲਮੇਲ ਰਾਹੀਂ ਖੋਜ ਸਬੰਧੀ ਦਿਸ਼ਾ–ਨਿਰਦੇਸ਼ਾਂ ਬਾਰੇ ਵਿਚਾਰ–ਚਰਚਾ ਕੀਤੀ ਗਈ।

ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ ਦੀ ਲੀਹ ਉੱਤੇ ‘ਹਾਈ ਪਰਫ਼ਾਰਮੈਂਸ ਕੰਪਿਊਟਿੰਗ’ (HPC) ਅਤੇ ‘ਇਨਫ਼ਾਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀਸ’ (ICT) ਬਾਰੇ BRICS ਦੇ ਪੰਜਵੇਂ ਕਾਰਜਕਾਰੀ ਦਲ ਦੀ ਬੈਠਕ ਦੀ ਮੇਜ਼ਬਾਨੀ ਕੀਤੀ ਗਈ ਸੀ ਅਤੇ ਇਸ ਦਾ ਆਯੋਜਨ ਦੱਖਣੀ ਅਫ਼ਰੀਕਾ ਵੱਲੋਂ 27–28 ਮਈ, 2021 ਨੂੰ ਆੱਨਲਾਈਨ ਵਿਧੀ ਨਾਲ ਕੀਤਾ ਗਿਆ ਸੀ।

ਸਾਰੇ ਪੰਜ BRICS ਦੇਸ਼ – ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਨੇ ਇਸ ਬੈਠਕ ਵਿੱਚ ਭਾਗ ਲਿਆ। ਇਸ ਬੈਠਕ ਵਿੱਚ 50 ਤੋਂ ਵੱਧ ਖੋਜਕਾਰ, ਅਕਾਦਮੀਸ਼ੀਅਨ (ਸਿੱਖਿਆ ਸ਼ਾਸਤਰੀ) ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ‘ਇੰਟਰਨੈਸ਼ਨਲ ਕੋਆਪ੍ਰੇਸ਼ਨ ਡਿਵੀਜ਼ਨ’ ਦੇ ਸਲਾਹਕਾਰ ਅਤੇ ਮੁਖੀ ਸ੍ਰੀ ਸੰਜੀਵ ਕੁਮਾਰ ਵਾਰਸ਼ਨੇ, ਜਿਨ੍ਹਾਂ ਨੇ ਭਾਰਤ ਵਾਲੇ ਪਾਸਿਓਂ ਬੈਠਕ ਦੀ ਅਗਵਾਈ ਕੀਤੀ, ਨੇ ਮੈਡੀਕਲ ਵਿਗਿਆਨਾਂ, ਖੇਤੀਬਾੜੀ, ਪ੍ਰਿਥਵੀ ਵਿਗਿਆਨ ਮੌਡਲਿੰਗ ਅਤੇ ਸਿਮੂਲੇਸ਼ਨ ਦੇ ਖੇਤਰਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਬਿੱਗ ਡਾਟਾ, ਮਸ਼ੀਨ ਲਰਨਿੰਗ ਤੇ ਉਨ੍ਹਾਂ ਦੀਆਂ ਸੰਭਾਵੀ ਐਪਲੀਕੇਸ਼ਨਜ਼ ਜਿਹੇ ਨਵੇਂ ਅਨੁਸ਼ਾਸਨਾਂ ਦੇ ਉਭਾਰ ਦੇ ਮੱਦੇਨਜ਼ਰ ਇਸ ਖੇਤਰ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ BRICS ਦੇ ਬਹੁ–ਪੱਖੀ ਪ੍ਰੋਜੈਕਟਾਂ ਦੀ ਮਦਦ ਲਈ ਫ਼ੰਡਿੰਗ ਸਮੇਤ ਸਰੋਤਾਂ ਦੇ ਸਹਿ–ਨਿਵੇਸ਼ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਹਰੇਕ ਦੇਸ਼ ਨੇ HPC ਬੁਨਿਆਦੀ ਢਾਂਚਿਆਂ ਦੇ ਨੈੱਟਵਰਕ ਦਾ ਨਿਰਮਾਣ ਕਰਨ ਅਤੇ BRICS ਦੇਸ਼ਾਂ ਵਿਚਾਲੇ ਤਾਲਮੇਲ ਹੋਰ ਵਧਾਉਣ ਲਈ ਦਿਲਚਸਪੀ ਵਾਲੇ ਖੇਤਰਾਂ ਵਿੱਚ ਪ੍ਰਗਤੀ ਬਾਰੇ ਵਿਚਾਰ ਸਾਂਝੇ ਕੀਤੇ।

ਭਾਰਤ ਵੱਲੋਂ C-DAC ਦੇ ਸੀਨੀਅਰ ਡਾਇਰੈਕਟਰ ਡਾ. ਸੰਜੇ ਵਾਂਢਕਰ ਨੇ ਨੈਸ਼ਨਲ ਸੁਪਰ–ਕੰਪਿਊਟਿੰਗ ਮਿਸ਼ਨ ਅਧੀਨ ਸੁਪਰ–ਕੰਪਿਊਟਰਜ਼ ਦੇ ਵਿਕਾਸ ਤੇ ਦਵਾਈਆਂ ਤਿਆਰ ਕਰਨ ਵਿੱਚ ਉਨ੍ਹਾਂ ਨੂੰ ਲਾਗੂ ਕਰਨ ਅਤੇ ਵਰਤੋਂਕਾਰ–ਪੱਖੀ ਤੇ ਹੜ੍ਹਾਂ ਬਾਰੇ ਪੂਰਵ–ਅਨੁਮਾਨ ਅਤੇ ਅਗਾਊਂ ਚੇਤਾਵਨੀ ਦੇਣ ਵਾਲੀ ਵਿਆਪਕ ਪ੍ਰਣਾਲੀ ਤਿਆਰ ਕਰਨ ਦੀ ਭਾਰਤ ਦੀ ਪਹਿਲਕਦਮੀ ਦੀ ਪੇਸ਼ਕਾਰੀ ਕੀਤੀ।

ਭਾਰਤ; ਸਿਹਤ, ਖੇਤੀਬਾੜੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਡੂੰਘੀ ਤਕਨਾਲੋਜੀ ਨਾਲ ਸਬੰਧਤ BRICS ਦੇਸ਼ਾਂ ਦੇ ਸਟਾਰਟ–ਅੱਪਸ ਵਿਚਾਲੇ ਸਹਿਯੋਗ ਸਬੰਧੀ ਖ਼ੁਲਾਸਾ ਸਾਂਝਾ ਕੀਤਾ। ਚੀਨ ਨੇ AI+HPC+5G–ਆਧਾਰਤ ਡਿਜੀਟਲ ਟਵਿਨ ਪਲੈਟਫ਼ਾਰਮਜ਼ ਅਤੇ ਸਮਾਰਟ ਮੈਨੂਫ਼ੈਕਚਰਿੰਗ, ਪ੍ਰੀਸਿਜ਼ਨ ਖੇਤੀ ਅਤੇ; ਪ੍ਰੀਸਿਜ਼ਨ ਦਵਾਈ ਲਈ ਇੱਕ ਓਪਨ–ਸੋਰਸ ਈਕੋਸਿਸਟਮ ਦਾ ਪ੍ਰਸਤਾਵ ਰੱਖਿਆ। ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਨੇ ਡਿਜੀਟਲ ਅਰਥ ਬਾਰੇ ਪ੍ਰਮੁੱਖ ਪ੍ਰੋਜੈਕਟ ਦਾ ਪ੍ਰਸਤਾਵ ਰੱਖਿਆ।

ਕਾਰਜ–ਦਲ ਦੀਆਂ ਸਿਫ਼ਾਰਸ਼ਾਂ, ਜਿਨ੍ਹਾਂ ਉੱਤੇ ਸਾਰੇ BRICS ਦੇਸ਼ ਸਰਬਸੰਮਤੀ ਨਾਲ ਸਹਿਮਤ ਹੋਏ ਹਨ, ਪ੍ਰਸਤਾਵਾਂ ਲਈ ਅਗਲੀ BRICS ਕਾੱਲ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। BRICS ਕਾੱਲ ਸਕੱਤਰੇਤ ਦੇ ਪ੍ਰਤੀਨਿਧ ਨੇ ਸੰਕੇਤ ਦਿੱਤਾ ਹੈ ਕਿ ਅਗਲੀ ਕਾੱਲ ਦਾ ਐਲਾਨ 2021 ਦੇ ਦੂਜੇ ਅੱਧ ਦੌਰਾਨ ਕਰਨ ਦੀ ਸੰਭਾਵਨਾ ਹੈ।

BRICS HPC ਅਤੇ ICT ਦਾ ਕਾਰਜ–ਦਲ BRICS ਮੈਂਬਰ ਦੇਸ਼ਾਂ ਖੋਜਕਾਰਾਂ ਲਈ ਇੱਕ ਮੰਚ ਮੁਹੱਈਆ ਕਰਵਾਉਂਦਾ ਹੈ, ਜਿੱਥੇ ਭਾਈਵਾਲੀਆਂ ਵਿਕਸਤ ਕਰਨ ਅਤੇ ਕਿਫ਼ਾਇਤੀ ਸਿਹਤ–ਸੰਭਾਲ, ਟਿਕਾਊ ਖੇਤੀ, ਮੌਸਮ ਦੀ ਅੱਤ ਨਾਲ ਸਬੰਧਤ ਈਵੇਂਟਸ ਅਤੇ ਮੌਸਮ ਅਤੇ ਜਲਵਾਯੂ ਮੌਡਲਿੰਗ ਆਦਿ ਜਿਹੀਆਂ ਸਮਾਜਕ ਚੁਣੌਤੀਆਂ ਲਈ ਡੂੰਘੀ ਟੈਕਨੋਲੋਜੀ ਉੱਤੇ ਆਧਾਰਤ ਸਮਾਧਾਨ ਵਿਕਸਤ ਕਰਨ ਲਈ ਆਪਸੀ ਦਿਲਚਸਪੀ ਵਾਲੇ ਖੇਤਰਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਜਾ ਸਕਦਾ ਹੈ।

BRICS ਦੇਸ਼ਾਂ ਦੇ ਇਨ੍ਹਾਂ ਵਿਗਿਆਨਕ ਸੰਸਥਾਨਾਂ ਨੇ ਇਸ ਬੈਠਕ ਵਿੱਚ ਭਾਗ ਲਿਆ – ਭਾਰਤ ਤੋਂ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST), ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ (MEITY), ‘ਸੈਂਟਰ ਫ਼ਾਰ ਡਿਵੈਲਪਮੈਂਟ ਆੱਵ੍ ਐਡਵਾਂਸ ਕੰਪਿਊਟਿੰਗ’ (C-DAC); ਨੈਸ਼ਨਲ ਲੈਬਾਰੇਟਰੀ ਆੱਵ੍ ਸਾਇੰਟੀਫ਼ਿਕ ਕੰਪਿਊਟੇਸ਼ਨ (LNCC), ਬ੍ਰਾਜ਼ੀਲ, ਸੇਨਾਇ ਕਲਾਈਮੇਟਕ, ਰਿਸਰਚ ਇੰਸਟੀਚਿਊਟ ਇਨ ਬ੍ਰਾਜ਼ੀਲ, ਰਿਸਰਚ ਕੰਪਿਊਟਿੰਗ ਸੈਂਟਰ, ਮਾਸਕੋ ਸਟੇਟ ਯੂਨੀਵਰਸਿਟੀ (RCC MSU), ਰੂਸ, ਰੂਸ ਤੋਂ ਗੁਆਂਗਜ਼ੂ ਯੂਨੀਵਰਸਿਟੀ, ਸੁਨ ਯਾਤ–ਸੇਨ ਯੂਨੀਵਰਸਿਟੀ ਅਤੇ ਡਿਪਾਰਟਮੈਂਟ ਆੱਵ੍ ਸਾਇੰਸ ਐਂਡ ਇਨੋਵੇਸ਼ਨ, ਦੱਖਣੀ ਅਫ਼ਰੀਕਾ, ਨੈਸ਼ਨਲ ਰਿਸਰਚ ਫ਼ਾਊਂਡੇਸ਼ਨ (NRF), ਦੱਖਣੀ ਅਫ਼ਰੀਕਾ, ਸਾਊਥ ਅਫ਼ਰੀਕਨ ਵੈਦਰ ਸਰਵਿਸ, ਦੱਖਣੀ ਅਫ਼ਰੀਕਾ।

ਇਹ ਬੈਠਕ ਸਾਰੇ BRICS ਦੇਸ਼ਾਂ ਵੱਲੋਂ ਅਪਣਾਏ ਗਏ ‘ਗਤੀਵਿਧੀਆਂ 2020–21’ ਦੇ BRICS ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਕੈਲੰਡਰ ਦਾ ਹਿੱਸਾ ਹੈ। ਭਾਰਤ ਨੇ ਜਨਵਰੀ 2021 ਤੋਂ BRICS ਪ੍ਰਧਾਨਗੀ ਸੰਭਾਲਾ ਹੈ। ਮੰਤਰੀ ਪੱਧਰ ਦੀਆਂ ਬੈਠਕਾਂ, ਸੀਨੀਅਰ ਅਧਿਕਾਰੀਆਂ ਦੀਆਂ ਬੈਠਕਾਂ ਅਤੇ ਸੈਕਟੋਰੀਅਲ ਬੈਠਕਾਂ/ਕਾਨਫ਼ਰੰਸਾਂ ਸਮੇਤ ਲਗਭਗ 100 ਈਵੈਂਟਸ BRICS 2021 ਕੈਲੰਡਰ ਦੇ ਹਿੱਸੇ ਵਜੋਂ ਆਯੋਗਜਤ ਕੀਤੇ ਜਾਣਗੇ।

https://static.pib.gov.in/WriteReadData/userfiles/image/image001FWQY.jpg

*****

ਐੱਸਐੱਸ


(Release ID: 1723029) Visitor Counter : 186