ਰੱਖਿਆ ਮੰਤਰਾਲਾ

ਐਮਵੀ ਐਕਸ-ਪ੍ਰੈਸ ਪਰਲ ਸਮੁੰਦਰੀ ਜਹਾਜ਼ 'ਤੇ ਲੱਗੀ ਅੱਗ' ਨੂੰ ਕੰਟਰੋਲ ਕਰਨ ਲਈ ਇੰਡੀਅਨ ਕੋਸਟ ਗਾਰਡ ਵੱਲੋਂ ਅਣਥੱਕ ਕੋਸ਼ਿਸ਼ਾਂ

Posted On: 30 MAY 2021 7:25PM by PIB Chandigarh

ਇੰਡੀਅਨ ਕੋਸਟ ਗਾਰਡ (ਆਈਸੀਜੀ) ਸ਼੍ਰੀਲੰਕਾ ਦੇ ਕੋਲੰਬੋ ਦੇ ਸਮੁੰਦਰੀ ਕੰਢੇ ਤੇ  ਕੰਨਟੇਨਰ ਸਮੁਦਰੀ ਜਹਾਜ਼ ਐਮਵੀ ਐਕਸ-ਪ੍ਰੈਸ ਪਰਲ ਨੂੰ  ਲੱਗੀ ਅੱਗ ਬੁਝਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ। 25 ਮਈ, 2021 ਤੋਂ ਸ਼੍ਰੀ ਲੰਕਾ ਦੇ ਅਧਿਕਾਰੀਆਂ ਨਾਲ ਸਾਂਝੇ ਤੌਰ 'ਤੇ ਚੱਲ ਰਹੇ 24 ਘੰਟੇ ਚੁਣੌਤੀਪੂਰਨ ਅੱਗ ਬੁਝਾਉ ਓਪਰੇਸ਼ਨ ਨੂੰ ਆਪ੍ਰੇਸ਼ਨ ਸਾਗਰ ਆਰਕਸ਼ਾ 2 ਦਾ ਨਾਂਅ ਦਿੱਤਾ ਗਿਆ ਹੈ, ਜੋ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਵਧ ਰਹੇ ਸਮੁੰਦਰੀ ਸਹਿਯੋਗ ਦਾ ਪ੍ਰਤੀਕ ਹੈ।

ਇਸ ਸਮੇਂ ਸ਼੍ਰੀਲੰਕਾ ਵੱਲੋਂ ਤਾਇਨਾਤ ਤਿੰਨ ਆਈਸੀਜੀ ਸਮੁੰਦਰੀ ਜਹਾਜ਼ ਅਤੇ ਚਾਰ ਟੱਗ ਓਪ੍ਰੇਸ਼ਨ ਵਿੱਚ ਸ਼ਾਮਲ ਹਨ ਅਤੇ ਐਕਸਟਰਨਲ ਅੱਗ ਬੁਝਾਊ ਪ੍ਰਣਾਲੀਆਂ ਦੀ ਵਰਤੋਂ ਨਾਲ ਏਐੱਫਐੱਫਐੱਫ ਅਤੇ ਸਮੁਦਰੀ ਪਾਣੀ ਦਾ ਛਿੜਕਾਅ ਕਰਕੇ ਅੱਗ ਤੇ ਕਾਬੂ ਪਾਉਣ ਲਈ ਆਪ੍ਰੇਸ਼ਨ ਵਿਚ ਨਿਰੰਤ ਸ਼ਾਮਲ ਹਨ। ਅੱਗ ਨੂੰ ਕੰਟਰੋਲ ਹੇਠ ਰੱਖਣ ਦੇ ਵੱਧ ਰਹੇ ਸੰਕੇਤਾਂ ਨਾਲ ਅੱਗ ਬੁਝਾਉਣ ਦੇ ਬਿਨਾਂ ਰੁਕੇ ਸਾਂਝੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਧੂੰਏਂ ਦਾ ਸੰਘਨਾਪਣ ਵੀ ਘੱਟ ਗਿਆ ਹੈ। ਅੱਗ ਨੂੰ ਜਹਾਜ਼ ਦੇ ਪਿਛਲੇ ਹਿੱਸੇ ਦੇ ਨੇੜੇ ਇੱਕ ਛੋਟੇ ਜਿਹੇ ਖੇਤਰ ਤਕ ਸਮੇਟ ਦਿੱਤਾ ਗਿਆ ਹੈ। 

ਆਈਸੀਜੀ ਸਮੁੰਦਰੀ ਜਹਾਜ਼ ‘ਵੈਭਵ’ ਅਤੇ ‘ਵਜਰਾ’ ਆਪਣੀਆਂ ਅੱਗ ਬੁਝਾਉ ਸਮਰੱਥਾਵਾਂ ਤੋਂ ਇਲਾਵਾ, ਤੇਲ ਦੇ ਰੁੜਨ ਕਾਰਨ ਫੈਲਣ ਵਾਲੇ ਪ੍ਰਦੂਸ਼ਣ ਦੇ ਜਵਾਬ (ਪੀਆਰ) ਵਾਲੀਆਂ ਸਮਰੱਥਾਵਾਂ ਨਾਲ ਵੀ ਲੈਸ ਹਨ। 29 ਮਈ, 2021 ਤੋਂ  ਵਿਸ਼ੇਸ਼ਤਾ ਵਾਲਾ ਇੱਕ ਪੀਆਰ ਸਮੁੰਦਰੀ ਜਹਾਜ਼ ਆਈਸੀਜੀਐਸ ਸਮੁੰਦਰ ਪ੍ਰਹਰੀ ਦੀ ਮੌਜੂਦਗੀ ਨੇ ਸਮੁੱਚੀ ਪੀਆਰ ਸਮਰੱਥਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ।  ਇਸਤੋਂ ਇਲਾਵਾ ਸਥਿਤੀ ਦੇ ਹਵਾਈ ਮੁਲਾਂਕਣ ਲਈ ਮਦੁਰੈ ਤੋਂ ਆਈਸੀਜੀ ਡੋਰਨੀਅਰ ਹਵਾਈ ਜਹਾਜ਼ ਰੋਜ਼ਾਨਾ ਉਡਾਣਾਂ ਭਰ ਰਿਹਾ ਹੈ। ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ ਦੀਆਂ ਰਿਪੋਰਟਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਇੱਥੇ ਕੋਈ ਤੇਲ ਨਹੀਂ ਰੁੜਿਆ ਹੈ। ਇਸਤੋਂ ਇਲਾਵਾ ਅੱਗ ਬੁਝਾਉਣ ਦੀ ਸਾਵਧਾਨੀ ਅਤੇ ਸੰਤੁਲਤ ਕਾਰਵਾਈ ਨਾਲ, ਸਮੁੰਦਰੀ ਜਹਾਜ਼ ਦੇ ਸਾਫ ਸੁਥਰੇ ਅਤੇ ਸੁੱਕੇ ਹਿੱਸੇ ਵਿੱਚ ਕੋਈ ਤਬਦੀਲੀ ਨਹੀਂ ਵੇਖੀ ਗਈ ਹੈ, ਜੋ ਇਹ ਦਰਸਾਉਂਦੀ ਹੈ ਕਿ ਸਮੁੰਦਰੀ ਜਹਾਜ਼ ਦੀ ਸਥਿਰਤਾ ਅਤੇ ਵਾਟਰ ਟਾਈਟ ਅਖੰਡਤਾ ਬਰਕਰਾਰ ਹੈ।    

ਆਈਸੀਜੀ ਦੇ ਸਮੁੰਦਰੀ ਜਹਾਜ਼ ਅਤੇ ਸ੍ਰੀਲੰਕਾ ਦੀਆਂ ਟਗਾਂ ਲਗਾਤਾਰ ਬਾਉਂਡਰੀ ਕੂਲਿੰਗ ਕਰ ਰਹੀਆਂ ਹਨ। ਸ੍ਰੀਲੰਕਾ ਦੇ ਇਕ ਹੈਲੀਕਾਪਟਰ ਵੱਲੋਂ ਧਾਤ ਦੀ ਅੱਗ ਨੂੰ ਰੋਕਣ ਅਤੇ ਬੁਝਾਉਣ ਲਈ ਡੀਸੀਪੀ ਬੈਗ ਸੁੱਟਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਕੋਚੀ, ਚੇਨਈ ਅਤੇ ਤੁਤੀਕੋਰਿਨ ਵਿਖੇ ਆਈਸੀਜੀ ਦੀਆਂ ਸਥਾਪਨਾਵਾਂ ਨੂੰ ਪ੍ਰਦੂਸ਼ਣ ਦੇ ਹੁੰਗਾਰੇ ਵੱਜੋਂ ਤੁਰੰਤ ਸਹਾਇਤਾ ਲਈ ਸਟੈਂਡ ਬਾਈ ਰਖਿਆ ਗਿਆ ਹੈ। ਇੰਡੀਅਨ ਕੋਸਟ ਗਾਰਡ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਸ਼੍ਰੀਲੰਕਾ ਨੇਵੀ, ਕੋਸਟ ਗਾਰਡ, ਸਮੁਦਰੀ ਵਾਤਾਵਰਣ ਸੁਰੱਖਿਆ ਅਥਾਰਟੀ (ਐਮਈਪੀਏ) ਅਤੇ ਹੋਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖੇ ਹੋਏ ਹਨ।  

ਦੋਵਾਂ ਦੇਸ਼ਾਂ ਦਰਮਿਆਨ ਸਤੰਬਰ 2020 ਵਿੱਚ ਇਸੇ ਤਰ੍ਹਾਂ ਦੇ ਸਾਂਝੇ ਓਪਰੇਸ਼ਨ ਨੂੰ ਸਾਗਰ ਆਰਕਸ਼ਕ ਦਾ ਨਾਂਅ ਦਿੱਤਾ ਗਿਆ ਸੀ, ਜਦੋਂ ਆਈਸੀਜੀ ਸਮੁੰਦਰੀ ਜਹਾਜ਼ਾਂ ਅਤੇ ਸ੍ਰੀਲੰਕਾ ਦੇ ਅਧਿਕਾਰੀ ਸ੍ਰੀਲੰਕਾ ਦੇ ਪੂਰਬੀ ਤੱਟ ਦੇ ਕੰਢੇ ਤੇ ਐਮਟੀ ਨਿਉ ਡਾਇਮੰਡ ਤੇ ਲੱਗੀ ਅੱਗ ਬੁਝਾਉਣ ਦੇ ਓਪਰੇਸ਼ਨ ਵਿਚ ਸ਼ਾਮਲ ਸਨ। ਐੱਮਟੀ ਨਿਉ ਡਾਇਮੰਡ, ਘਟਨਾ ਦੇ ਸਮੇਂ 2,70,000 ਮੀਟ੍ਰਿਕ ਟਨ ਕੱਚਾ ਤੇਲ ਲੈ ਕੇ ਜਾ ਰਿਹਾ ਸੀ ਅਤੇ ਆਈਸੀਜੀ ਅਤੇ ਸ੍ਰੀਲੰਕਾ ਦੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਸਦਕਾ ਤੇਲ ਰੁੜਨ ਦੀ ਇੱਕ ਵੱਡੀ ਘਟਨਾ ਟੱਲ ਗਈ ਸੀ।   

 

 *************************

 ਏ ਬੀ ਬੀ /ਨੈਮਪੀ /ਡੀ ਕੇ /ਸੈਵੀ/ਏ ਡੀ ਏ (Release ID: 1723027) Visitor Counter : 32