ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ


ਹੁਣ ਤੱਕ 18,040 ਆਕਸੀਜਨ ਕੰਸਨਟ੍ਰੇਟਰਜ਼ , 19,085 ਆਕਸੀਜਨ ਸਿਲੰਡਰਜ਼ , 19 ਆਕਸੀਜਨ ਜਨਰੇਸ਼ਨ ਪਲਾਂਟਸ , 15,256 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , 7.7 ਲੱਖ ਰੇਮਡੇਸਿਵਿਰ ਟੀਕੇ, 12 ਲੱਖ ਫੈਵੀਪਿਰਾਵੀਰ ਗੋਲੀਆਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪੁਰਦ ਕੀਤੇ / ਭੇਜੇ ਗਏ ਹਨ

Posted On: 29 MAY 2021 2:01PM by PIB Chandigarh

ਭਾਰਤ ਸਰਕਾਰ ਵੱਖ ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ । ਇਹ ਰਾਹਤ ਕੋਵਿਡ 19 ਦੇ ਪ੍ਰਬੰਧਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੇ / ਸਪੁਰਦ ਕੀਤੇ ਜਾ ਰਹੇ ਹਨ ।

ਕੁਲ ਮਿਲਾ ਕੇ 18,040 ਆਕਸੀਜਨ ਕੰਸਨਟ੍ਰੇਟਰਜ਼, 19,085  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 15,256 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , 7.7 ਲੱਖ ਰੇਮਡੇਸਿਵਿਰ ਟੀਕੇ , 12 ਲੱਖ ਫੈਵੀਪਿਰਾਵੀਰ ਗੋਲੀਆਂ 27 ਅਪ੍ਰੈਲ ਤੋਂ 28 ਮਈ 2021 ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ / ਭੇਜੇ ਗਏ ਹਨ ।

27 / 28 ਮਈ 2021 ਤੁਰਕੀ , ਇੰਡੀਅਨ ਬਿਜ਼ਨਸ ਐਸੋਸੀਏਸ਼ਨ (ਤਾਇਵਾਨ) , ਰੋਸ਼ੇ (ਸਵਿਟਜ਼ਰਲੈਂਡ) ਅਤੇ ਏਲੀਲਿਲੀ ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਹਨ ।

Consignments

Quantity

Oxygen Concentrators

20

Oxygen Concentrator Plants

5

Oxygen Cylinders

680

Tocilizumab

50,000

Baricitinib

20,000

Ventilators/Bi-PAP/CPAP

50


* ਕ੍ਰਿਪਾ ਕਰਕੇ ਨੋਟ ਕੀਤਾ ਜਾਵੇ ਕਿ ਇਸ ਵਿੱਚ ਤੁਰਕੀ ਤੋਂ ਪ੍ਰਾਪਤ 680 ਆਕਸੀਜਨ ਸਿਲੰਡਰ , ਜਿਨ੍ਹਾਂ ਦੇ ਕੁਝ ਪਾਲਣਾ ਮੁੱਦੇ ਹਨ , ਨੂੰ ਵੇਅਰ ਹਾਊਸ ਤੇ ਰੋਕਿਆ ਗਿਆ ਹੈ ।

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਜਾਰੀ ਅਭਿਆਸ ਹੈ ।

ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।

 

*************************


ਐੱਮ ਵੀ


(Release ID: 1722806) Visitor Counter : 153