ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਟੀਕਾਕਰਨ ਬਾਰੇ ਕੋਰੀਆਂ ਕਲਪਨਾਵਾਂ ਦਾ ਭੰਡਾਫੋੜ
ਭਾਰਤ ਸਰਕਾਰ ਸਮੁੱਚੀ ਜਨਸੰਖਿਆ ਦੇ ਤੇਜੀ ਨਾਲ ਟੀਕਾਕਰਣ ਲਈ ਟੀਕਿਆਂ ਦੀ ਦਰਾਮਦ ਦੀ ਭਾਲ ਕਰ ਰਹੀ ਹੈ
ਨਿਰਮਾਣ ਸਮਰੱਥਾ ਦੀ ਕੁਸ਼ਲਤਾ ਕੋਈ ਮੁੱਦਾ ਨਹੀਂ
Posted On:
28 MAY 2021 9:22PM by PIB Chandigarh
ਭਾਰਤ ਸਰਕਾਰ ਇਸ ਸਾਲ ਜਨਵਰੀ ਤੋਂ ਲੈ ਕੇ, “ਸਰਕਾਰ ਦੀ ਸਮੁੱਚੀ" ਪਹੁੰਚ ਅਧੀਨ ਟੀਕਾਕਰਨ ਵਿੱਚ ਕੋਵਿਡ ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ।
ਕੋਵਿਡ ਇੱਕ ਵਿਸ਼ਵਵਿਆਪੀ ਪ੍ਰਭਾਵ ਵਾਲੀ ਮਹਾਮਾਰੀ ਹੈ, ਜਿਸ ਕਾਰਨ ਸਾਰੇ ਦੇਸ਼ਾਂ ਵਿੱਚ ਨਿਰਮਾਣ ਦੀ ਸੀਮਤ ਗਿਣਤੀ ਵਾਲੇ ਨਿਰਮਾਤਾਵਾਂ ਦੀ ਟੀਕੇ ਦੀ ਸੀਮਤ ਨਿਰਮਾਣ ਸਮਰੱਥਾ ਨਾਲ ਇੱਕ ਵਿਸ਼ਵਵਿਆਪੀ ਉੱਚ ਮੰਗ ਹੈ। 1.4 ਬਿਲੀਅਨ ਦੀ ਆਬਾਦੀ ਵਾਲੇ ਭਾਰਤ ਦਾ ਵਿਸ਼ਵ ਦੀ ਆਬਾਦੀ ਵਿੱਚ ਇਕ ਵੱਡਾ ਹਿੱਸਾ ਹੈ, ਜਿਸਦਾ ਅਨੁਮਾਨ ਵਿਸ਼ਵ ਬੈਂਕ ਵੱਲੋਂ 7.7 ਅਰਬ (ਵਿਸ਼ਵ ਦੀ ਕੁਲ ਆਬਾਦੀ) ਲਗਾਇਆ ਗਿਆ ਹੈ।
ਭਾਰਤ ਵਿਚ, ਜਨਵਰੀ 2021 ਵਿਚ ਦੋ ਟੀਕੇ ਰੈਗੂਲੇਟਰੀ ਸੰਸਥਾ ਵੱਲੋਂ ਮਨਜ਼ੂਰ ਕੀਤੇ ਗਏ ਸਨ। ਦੋ ਨਿਰਮਾਤਾ: ਸੀਰਮ ਇੰਸਟੀਚਿਉਟ ਅਤੇ ਭਾਰਤ ਬਾਇਓਟੈਕ ਵਿਚ ਦਸੰਬਰ, 2020 ਦੇ ਮਹੀਨੇ ਵਿਚ ਤਕਰੀਬਨ 1 ਕਰੋੜ ਖੁਰਾਕਾਂ ਉਪਲਬਧ ਕਰਵਾਉਣ ਦੀ ਸਮਰੱਥਾ ਸੀ।
ਕੋਵਿਡ-19 ਲਈ ਟੀਕਾ ਪ੍ਰਸ਼ਾਸਨ ਉਪਰ ਰਾਸ਼ਟਰੀ ਮਾਹਿਰ ਗਰੁੱਪ (ਐਨਈਜੀਵੀਏਸੀ) ਦੀ ਸਥਾਪਨਾ ਅਗਸਤ 2020 ਵਿੱਚ ਪਹਿਲਾਂ ਹੀ ਕਰ ਦਿਤੀ ਗਈ ਸੀ ਤਾਂ ਜੋ ਟੀਕੇ ਨੂੰ ਪੇਸ਼ ਕਰਨ ਦੇ ਸਾਰੇ ਪਹਿਲੂਆਂ, ਜਿਸ ਵਿਚ ਲਾਭਪਾਤਰੀਆਂ ਦੀ ਤਰਜ਼ੀਹ, ਖਰੀਦ, ਟੀਕੇ ਦੀ ਚੋਣ ਅਤੇ ਇਸ ਦੀ ਸਪੁਰਦਗੀ ਸ਼ਾਮਲ ਹੈ, ਦਾ ਮਾਰਗਦਰਸ਼ਨ ਕੀਤਾ ਜਾ ਸਕੇ।
ਭਾਰਤ ਵਿਚ ਕੋਵਿਡ -19 ਟੀਕਾਕਰਨ ਲਈ ਲਾਭਪਾਤਰੀਆਂ ਦੀ ਤਰਜੀਹ ਉਪਲਬਧ ਵਿਗਿਆਨਕ ਸਬੂਤ, ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਸਤਾਵਤ ਦਿਸ਼ਾ ਨਿਰਦੇਸ਼ਾਂ, ਵਿਸ਼ਵ ਪੱਧਰੀ ਉਦਾਹਰਣਾਂ ਅਤੇ ਦੂਜੇ ਦੇਸ਼ਾਂ ਵਿਚ ਅਮਲ ਕੀਤੇ ਜਾਣ ਵਾਲੇ ਅਭਿਆਸਾਂ ਦੀ ਸਮੀਖਿਆ ਦੇ ਮੁੱਢਲੇ ਉਦੇਸ਼ ਦੇ ਅਧਾਰ ਤੇ ਕੀਤੀ ਗਈ ਹੈ:
* ਹੈਲਥਕੇਅਰ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਬਚਾਅ ਕਰਨਾ ਅਤੇ ਇਸ ਨਾਲ ਮਹਾਮਾਰੀ ਪ੍ਰਤੀਕ੍ਰਿਆ ਪ੍ਰਣਾਲੀ।
*ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਅਤੇ ਬਿਮਾਰੀ ਦੇ ਕਾਰਨ ਮੌਤ ਦੇ ਖਤਰੇ ਅਤੇ ਸਭ ਤੋਂ ਵੱਧ ਜੋਖਮ ਵਾਲੇ ਵਿਅਕਤੀਆਂ ਨੂੰ ਬਚਾਉਣਾ।
ਇਸ ਦੇ ਅਨੁਸਾਰ, ਸਾਡੇ ਦੇਸ਼ ਵਿੱਚ ਟੀਕਾਕਰਨ ਦੀ ਮੁਹਿੰਮ ਨੂੰ ਕ੍ਰਮਵਾਰ 16 ਜਨਵਰੀ 21 ਨੂੰ ਹੈਲਥ ਕੇਅਰ ਵਰਕਰਾਂ (ਐਚਸੀਡਬਲਯੂ'ਜ) ਨਾਲ ਸ਼ੁਰੂ ਹੋਣ ਵਾਲੇ ਤਰਜੀਹੀ ਸਮੂਹਾਂ ਨੂੰ ਕਵਰ ਕਰਨ ਲਈ ਵਧਾਇਆ ਗਿਆ ਹੈ, ਇਸ ਤੋਂ ਬਾਅਦ ਫਰੰਟ ਲਾਈਨ ਵਰਕਰਾਂ (ਐੱਫਐੱਲਡਬਲਯੂ'ਜ), ਲਈ 2 ਫਰਵਰੀ 21 ਤੋਂ, 60 ਸਾਲ ਜਾਂ ਇਸਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ 45-59 ਸਾਲ ਦੀ ਉਮਰ ਵਾਲੇ ਜਿਨ੍ਹਾਂ ਦੀ ਪਛਾਣ 20 ਸਹਿ-ਰੋਗਾਂ ਨਾਲ ਕੀਤੀ ਗਈ ਹੈ, ਨੂੰ ਪਹਿਲੀ ਮਾਰਚ 21 ਤੋਂ ਕਵਰ ਕੀਤਾ ਗਿਆ ਸੀ। ਇਸ ਤੋਂ ਬਾਅਦ, ਪਹਿਲੀ ਅਪ੍ਰੈਲ 21 ਤੋਂ, 45 ਸਾਲ ਜਾਂ ਇਸਤੋਂ ਵੱਧ ਉਮਰ ਦੇ ਸਾਰੇ ਵਿਅਕਤੀ ਟੀਕਾਕਰਨ ਦੇ ਯੋਗ ਹਨ।
ਅਜਿਹੀ ਪਹੁੰਚ ਨੇ ਰਜਿਸਟਰਡ ਐਚਸੀਡਬਲਯੂਜ਼ ਵਿਚ 90% ਤੋਂ ਵੱਧ ਪਹਿਲੀ ਖੁਰਾਕ ਕਵਰੇਜ ਪ੍ਰਾਪਤ ਕਰਕੇ ਅਤੇ 1 ਪ੍ਰਤੀਸ਼ਤ ਰਜਿਸਟਰਡ ਐਫਐਲਡਬਲਯੂਜ਼ ਵਿਚ ਲਗਭਗ 84% ਕਵਰੇਜ ਪ੍ਰਾਪਤ ਕਰਕੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਹਨ, ਜੋ ਉਨ੍ਹਾਂ ਨੂੰ ਇਸ ਲਹਿਰ ਤੋਂ ਬਚਾਉਂਦੇ ਹਨ ਅਤੇ ਜੋ ਕੋਵਿਡ -19 ਦੀ ਦੂਜੀ ਲਹਿਰ ਵਿਚਾਲੇ ਸਿਹਤ ਸੰਭਾਲ ਸੇਵਾਵਾਂ, ਨਿਗਰਾਨੀ ਅਤੇ ਕੰਟੇਨਮੈਂਟ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਇਸੇ ਤਰ੍ਹਾਂ ਮੌਤ ਦਰ ਨੂੰ ਘਟਾਉਣ ਤੇ ਧਿਆਨ ਕੇਂਦਰਤ ਕਰਨ ਨਾਲ, ਅਗਲੇ ਪੜਾਅ ਵਿਚ 60 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਵਿਅਕਤੀਆਂ ਅਤੇ ਉਹ ਜੋ 45-59 ਸਾਲ ਦੀ ਉਮਰ ਦੇ ਸਹਿ ਬਿਮਾਰੀਆਂ ਵਾਲੇ ਹਨ, ਦਾ 1 ਮਾਰਚ 21 ਤੋਂ ਟੀਕਾਕਰਨ ਕੀਤਾ ਜਾਣਾ ਸ਼ਾਮਲ ਹੈ, ਇਸ ਤੋਂ ਬਾਅਦ 1 ਅਪ੍ਰੈਲ 21 ਤੋਂ 45 ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਟੀਕਾ ਲਗਾਇਆ ਜਾਣਾ ਹੈ।
ਕੋਵਿਡ-19 ਟੀਕਾਕਰਣ ਦਾ ਤੀਜਾ ਪੜਾਅ ਪਹਿਲੀ ਮਈ 21 ਤੋਂ ਸ਼ੁਰੂ ਹੋ ਗਿਆ ਹੈ ਜਿਸ ਵਿੱਚ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਸਾਰੇ ਨਾਗਰਿਕ ਟੀਕਾਕਰਨ ਦੇ ਯੋਗ ਹਨ। 1 ਮਈ 2021 ਨੂੰ ਇਕ ‘ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸਲਰੇਟਿਡ ਨੈਸ਼ਨਲ ਕੋਵਿਡ-19 ਟੀਕਾਕਰਨ ਰਣਨੀਤੀ’ ਅਪਣਾਈ ਗਈ ਸੀ ਜੋ ਕੋਵਿਡ-19 ਟੀਕਾਕਰਨ ਮੁਹਿੰਮ ਦੇ ਚੱਲ ਰਹੇ ਤੀਜੇ ਪੜਾਅ ਨੂੰ ਸੇਧ ਦੇ ਰਹੀ ਹੈ। ਇਸ ਰਣਨੀਤੀ ਦਾ ਉਦੇਸ਼ ਟੀਕਾ ਨਿਰਮਾਤਾਵਾਂ ਨੂੰ ਟੀਕਾ ਉਤਪਾਦਨ ਵਧਾਉਣ ਲਈ ਉਤਸ਼ਾਹਤ ਕਰਨਾ ਅਤੇ ਨਵੇਂ ਨਿਰਮਾਤਾਵਾਂ ਨੂੰ ਆਕਰਸ਼ਤ ਕਰਨਾ ਹੈ। ਇਹ ਟੀਕੇ ਦੇ ਉਤਪਾਦਨ ਨੂੰ ਵਧਾਏਗਾ ਜਿਸ ਦੇ ਨਤੀਜੇ ਵਜੋਂ ਟੀਕਿਆਂ ਦੀ ਵਿਸ਼ਾਲ ਉਪਲਬਧਤਾ ਕਾਰਨ ਟੀਕਿਆਂ ਦੀ ਕੀਮਤ, ਖਰੀਦ ਅਤੇ ਟੀਕਾ ਪ੍ਰਸ਼ਾਸਨ ਵਿਚ ਲਚਕਤਾ ਪੈਦਾ ਹੋਵੇਗੀ ਜਿਸ ਦੇ ਨਤੀਜੇ ਵਜੋਂ ਟੀਕਾਕਰਨ ਦੀ ਕਵਰੇਜ ਵਿਚ ਬੇਹਤਰੀ ਆਵੇਗੀ।
ਅੱਜ ਦੀ ਤਾਰੀਕ ਤਕ, ਭਾਰਤ ਆਪਣੀ ਟੀਕਾਕਰਨ ਮੁਹਿੰਮ ਵਿਚ ਕੋਵਿਡ -19 ਵਿਰੁੱਧ ਤਿੰਨ ਟੀਕੇ ਇਸਤੇਮਾਲ ਕਰ ਰਿਹਾ ਹੈ; ਇਸ ਵਿਚ ਸ਼ਾਮਲ ਹਨ- ਸੀਰਮ ਇੰਸਟੀਚਿਉਟ ਆਫ ਇੰਡੀਆ ਦਾ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦਾ ਕੋਵੇਕਸਿਨ, ਜਿਨ੍ਹਾਂ ਨੇ ਮਈ 2021 ਦੇ ਮਹੀਨੇ ਵਿਚ ਟੀਕੇ ਦੀਆਂ ਤਕਰੀਬਨ 7.92 ਕਰੋੜ ਖੁਰਾਕਾਂ ਸਪਲਾਈ ਕੀਤੀਆਂ ਹਨ।
ਨਿਰਮਾਣ ਸਮਰੱਥਾਵਾਂ ਵਧਾ ਦਿੱਤੀਆਂ ਗਈਆਂ ਹਨ। ਟੀਕਾ ਇੱਕ ਜੀਵ-ਵਿਗਿਆਨਕ ਉਤਪਾਦ ਹੋਣ ਕਰਕੇ ਇਸਦੀ ਹਾਰਵੈਸਟਿੰਗ ਅਤੇ ਗੁਣਵੱਤਾ ਦੀ ਜਾਂਚ ਵਿੱਚ ਸਮਾਂ ਲਗਦਾ ਹੈ। ਸੁਰੱਖਿਅਤ ਉਤਪਾਦ ਨੂੰ ਯਕੀਨੀ ਬਣਾਉਣ ਲਈ ਅਜਿਹਾ ਰਾਤੋ-ਰਾਤ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ, ਨਿਰਮਾਣ ਦੀ ਸਮਰੱਥਾ ਵਿੱਚ ਵਾਧੇ ਲਈ ਵੀ ਇੱਕ ਮਾਰਗ ਦਰਸ਼ਕ ਪ੍ਰਕਿਰਿਆ ਦੀ ਜ਼ਰੂਰਤ ਹੈ।
ਰੂਸੀ ਸਪੁਤਨਿਕ-ਵੀ ਐਮਰਜੈਂਸੀ ਦੀ ਸਥਿਤੀ ਵਿਚ ਸੀਮਤ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਪ੍ਰਵਾਨਗੀ ਪ੍ਰਾਪਤ ਕਰਨ ਵਾਲੀ ਤੀਜੀ ਵੇਕਸਿਨ ਹੈ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਵਿਚ ਇਸਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਦੇ ਆਉਣ ਵਾਲੇ ਦਿਨਾਂ ਵਿਚ ਵਾਧਾ ਹੋਣ ਦੀ ਉਮੀਦ ਹੈ।
ਭਾਰਤ ਸਰਕਾਰ, ਐਨਈਜੀਵੀਏਸੀ ਰਾਹੀਂ ਕੋਵਿਡ-19 ਟੀਕੇ ਦੇਸ਼ ਵਿਚ ਉਪਲਬਧ ਕਰਾਉਣ ਲਈ ਫਾਈਜ਼ਰ, ਮੋਡਰੇਨਾ ਆਦਿ ਵਰਗੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਕਾ ਨਿਰਮਾਤਾਵਾਂ ਨਾਲ ਨਿਯਮਤ ਗੱਲਬਾਤ ਕਰ ਰਹੀ ਹੈ।
ਠੋਸ ਕਾਰਵਾਈਆਂ ਇਸ ਗੱਲ ਦਾ ਸਖਤ ਸੰਕੇਤ ਹਨ ਕਿ ਭਾਰਤ ਸਰਕਾਰ ਦੇਸ਼ ਵਿਚ ਟੀਕੇ ਦੇ ਉਤਪਾਦਨ ਨੂੰ ਵਧਾਉਣ ਦੇ ਸਾਰੇ ਯਤਨ ਕਰ ਰਹੀ ਹੈ ਅਤੇ ਇਸਦੇ ਨਾਲ ਹੀ ਵਿਦੇਸ਼ੀ ਟੀਕਾ ਨਿਰਮਾਤਾਵਾਂ ਨੂੰ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਲਈ ਲੋੜੀਂਦੀਆਂ ਟੀਕਾ ਖੁਰਾਕਾਂ ਸਪਲਾਈ ਕਰਨ ਲਈ ਆਕਰਸ਼ਤ ਕਰ ਰਹੀ ਹੈ।
ਉਪਲਬਧਤਾ ਦੀਆਂ ਮਜ਼ਬੂਰੀਆਂ ਦੇ ਬਾਵਜੂਦ, ਭਾਰਤ ਨੇ ਸਿਰਫ 130 ਦਿਨਾਂ ਵਿਚ 200 ਮਿਲੀਅਨ ਵਿਅਕਤੀਆਂ ਨੂੰ ਕਵਰ ਕਰਨ ਵਿਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜੋ ਵਿਸ਼ਵ ਵਿੱਚ ਤੀਜੀ ਸਭ ਤੋਂ ਵਿਸ਼ਾਲ ਕਵਰੇਜ ਹੈ।
-------------------------------------
ਐਮ.ਵੀ.
(Release ID: 1722595)
ਵਿਜ਼ੀਟਰ ਕਾਊਂਟਰ : 175