ਰੇਲ ਮੰਤਰਾਲਾ

“ਤੀਰਥ-ਯਾਤਰੀਆਂ ਨੂੰ ਚਾਰ ਧਾਮਾਂ ਦੇ ਨਾਲ ਬੀਜੀ ਲਿੰਕ ਤੋਂ ਅੱਗੇ ਤੇਜ਼, ਸੁਰੱਖਿਅਤ ਅਤੇ ਆਰਾਮਦਾਇਕ ਮੰਜ਼ਿਲ ਸੰਪਰਕ ਮਿਲਣਾ ਚਾਹੀਦਾ ਹੈ”-ਸ਼੍ਰੀ ਪੀਯੂਸ਼ ਗੋਇਲ


ਰੇਲ ਅਤੇ ਵਣਜ ਤੇ ਉਦਯੋਗ ਤੇ ਉਪਭੋਗਤਾ ਕਾਰਜ ਅਤੇ ਅਨਾਜ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਚਾਰ ਧਾਮ ਪ੍ਰੋਜੈਕਟਾਂ ਦੇ ਲਈ ਆਖਰੀ ਮੀਲ ਸੰਪਰਕ ਯੋਜਨਾਵਾਂ ਦੀ ਸਮੀਖਿਆ ਕੀਤੀ

ਚਾਰ ਧਾਮ ਯਾਨੀ ਯਮੁਨੋਤ੍ਰੀ, ਗੰਗੋਤ੍ਰੀ, ਕੇਦਾਰਨਾਥ ਤੇ ਬਦ੍ਰੀਨਾਥ ਨਾਲ ਨਵੀਂ ਬੀਜੀ ਰੇਲ ਸੰਪਰਕ ਦੇ ਲਈ ਆਖਰੀ ਸਥਾਨ ਸਰਵੇਖਣ (ਐੱਫਐੱਲਐੱਸ) ਪੂਰਾ ਹੋਣ ਦੇ ਕਰੀਬ ਹੈ

Posted On: 27 MAY 2021 3:56PM by PIB Chandigarh

ਰੇਲ ਅਤੇ ਵਣਜ ਤੇ ਉਦਯੋਗ ਅਤੇ ਉਪਭੋਗਤਾ ਕਾਰਜ ਤੇ ਅਨਾਜ ਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਚਾਰ ਧਾਮ ਪ੍ਰੋਜੈਕਟਾਂ ਦੇ ਲਈ ਆਖਰੀ ਮੀਲ ਕਨੈਕਟੀਵਿਟੀ ਯੋਜਨਾਵਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, “ਤੀਰਥ-ਯਾਤਰੀਆਂ ਨੂੰ ਚਾਰ ਧਾਮਾਂ ਦੇ ਨਾਲ ਬੀਜੀ ਲਿੰਕ ਤੋਂ ਅੱਗੇ ਤੇਜ਼, ਸੁਰੱਖਿਅਤ ਅਤੇ ਅਰਾਮਦਾਇਕ ਮੰਜ਼ਿਲ ਸੰਪਰਕ ਮਿਲਣਾ ਚਾਹੀਦਾ ਹੈ।”

ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਾਗਰਿਕਾਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਕਲਪਾਂ ਦੀ ਇੱਕ ਵਿਸਤ੍ਰਿਤ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੰਪੂਰਨ ਪ੍ਰੋਜੈਕਟ ਦੇ ਪੂਰਾ ਹੋਣ ਤੱਕ ਦੇ ਲਈ ਵਿਸਤ੍ਰਿਤ ਲਾਗਤ ਅਨੁਮਾਨਾਂ ਦੇ ਨਾਲ ਸਾਰੇ ਆਖਰੀ ਮੰਜ਼ਿਲ ਦੇ ਸੰਪਰਕ ਦੇ ਵਿਕਲਪਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਮੰਤਰੀ ਨੇ ਕਿਹਾ ਕਿ ਟੂਰਿਜ਼ਮ ਦੀ ਜ਼ਰੂਰਤ ਨੂੰ ਪੂਰਾ ਕਰਨਾ ਅਤੇ ਤੀਰਥ-ਯਾਤਰੀਆਂ ਦੇ ਲਈ ਸੁਰੱਖਿਅਤ ਅਤੇ ਸਮੇਂ ‘ਤੇ ਮੰਦਿਰ ਤੱਕ ਪਹੁੰਚਾਉਣ ਨੂੰ ਸੁਵਿਧਾਜਨਕ ਬਣਾਉਣ ਨੂੰ ਲੈ ਕੇ ਪ੍ਰੋਜੈਕਟ ਦੇ ਲਈ ਇੱਕ ਵਿਆਪਕ ਯੋਜਨਾ ਬਣਾਉਣ ਦੀ ਜ਼ਰੂਰਤ ਹੈ।

ਇਸ ਗੱਲ ਨੂੰ ਰੇਖਾਂਕਿਤ ਕੀਤਾ ਜਾ ਸਕਦਾ ਹੈ ਕਿ ਚਾਰ ਧਾਮ ਯਾਨੀ ਯਮੁਨੋਤ੍ਰੀ, ਗੰਗੋਤ੍ਰੀ, ਕੇਦਾਰਨਾਥ ਅਤੇ ਬਦ੍ਰੀਨਾਥ ਤੋਂ ਨਵੀ ਬੀਜੀ ਰੇਲ ਸੰਪਰਕ ਦੇ ਲਈ ਆਖਰੀ ਸਥਾਨ ਸਰਵੇਖਣ (ਐੱਫਐੱਲਐੱਸ) ਪੂਰਾ ਹੋਣ ਦੇ ਕਰੀਬ ਹੈ।

ਕੇਦਾਰਨਾਥ ਅਤੇ ਬਦ੍ਰੀਨਾਥ ਰੇਲ ਸੰਪਰਕ ਕਰਣਪ੍ਰਯਾਗ ਸਟੇਸ਼ਨ ਤੋਂ ਸ਼ੁਰੂ ਹੋਵੇਗਾ, ਜੋ 125 ਕਿਲੋਮੀਟਰ ਲੰਬੀ ਰਿਸ਼ੀਕੇਸ਼-ਕਰਣਪ੍ਰਯਾਗ ਨਵੀਂ ਬੀਜੀ ਰੇਲ ਲਾਈਨ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਗੰਗੋਤ੍ਰੀ ਅਤੇ ਯਮੁਨੋਤ੍ਰੀ ਰੇਲ ਕਨੈਕਟੀਵਿਟੀ ਮੌਜੂਦਾ ਡੋਈਵਾਲਾ ਸਟੇਸ਼ਨ ਤੋਂ ਸ਼ੁਰੂ ਹੋਵੇਗੀ। ਚਾਰ ਧਾਮ ਬੀਜੀ ਰੇਲ ਕਨੈਕਟੀਵਿਟੀ ਸਰਵੇਖਣ ਦੇ ਅਨੁਸਾਰ, ਨਵੀਂ ਬੀਜੀ ਰੇਲ ਲਾਈਨ ਦਾ ਟਰਮਿਨਲ ਸਟੇਸ਼ਨ ਬਰਕੋਟ, ਉੱਤਰਕਾਸ਼ੀ, ਸੋਨਪ੍ਰਯਾਗ ਅਤੇ ਜੋਸ਼ੀਮੱਠ ਵਿੱਚ ਸਮਾਪਤ ਹੋ ਰਿਹਾ ਹੈ, ਜੋ ਕਿ ਖੜੀ ਢਲਾਨ ਵਾਲੇ ਭੂਭਾਗ ਅਤੇ ਬੀਜੀ ਵਿਵਸਥਾ ਦੀ ਢਾਲ ਦੀ ਸੀਮਾ ਦੇ ਕਾਰਨ ਚਾਰ ਧਾਮ ਮੰਦਿਰਾਂ ਤੋਂ ਘੱਟ ਹਨ। 

ਟੂਰਿਜ਼ਮ ਦੀ ਜ਼ਰੂਰਤ ਨੂੰ ਪੂਰਾ ਕਰਨ ਅਤੇ ਤੀਰਥਯਾਤਰੀਆਂ ਦੇ ਸੁਰੱਖਿਅਤ ਅਤੇ ਸਮੇਂ ‘ਤੇ ਮੰਦਿਰਾਂ ਤੱਕ ਪਹੁੰਚਣ ਨੂੰ ਸੁਵਿਧਾਜਨਕ ਬਣਾਉਣ ਦੇ ਲਈ, ਨਵੇਂ ਬੀਜੀ ਰੇਲਵੇ ਟਰਮਿਨਲ ਸਟੇਸ਼ਨਾਂ ਨੂੰ ਧਾਮਾਂ (ਮੰਦਿਰਾਂ) ਨਾਲ ਜੋੜਣ ਦੇ ਲਈ ਰੀਕੋਨਾਈਸੈਂਸ ਇੰਜੀਨੀਅਰਿੰਗ ਸਰਵੇ (ਆਰਈਐੱਸ) ਉਪਯੁਕਤ ਪ੍ਰਣਾਲੀ ਦੀ ਤਲਾਸ਼ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ, ਜੋ ਵਾਤਾਵਰਣ ਦੇ ਅਨੁਕੂਲ, ਸੁਰੱਖਿਅਤ ਅਤੇ ਨਾਲ ਹੀ ਟੂਰਿਜ਼ਮ ਦੇ ਆਕਰਸ਼ਣ ਦਾ ਕੇਂਦਰ ਹੈ।

ਦੇਸ਼ ਭਰ ਤੋਂ ਵੱਡੀ ਸੰਖਿਆ ਵਿੱਚ ਤੀਰਥਯਾਤਰੀ ਚਾਰ ਧਾਮ ਵਿੱਚ ਆਉਂਦੇ ਹਨ ਅਤੇ ਵੱਡੀ ਸੰਖਿਆ ਵਿੱਚ ਵਿਦੇਸ਼ੀ ਅਤੇ ਘਰੇਲੂ ਟੂਰਿਸਟ ਉੱਤਰਾਖੰਡ ਰਾਜ ਵਿੱਚ ਟ੍ਰੈਕਿੰਗ ਅਤੇ ਨਜ਼ਾਰੇ ਦੇਖਣ ਦੇ ਲਈ ਆਕਰਸ਼ਿਤ ਹੁੰਦੇ ਹਨ। ਮੌਜੂਦਾ ਸੜਕ ਸੰਪਰਕ ਕਮਜ਼ੋਰ ਪਹਾੜੀ ਢਲਾਨਾਂ ਤੋਂ ਹੋ ਕੇ ਗੁਜਰਦਾ ਹੈ ਅਤੇ ਭਾਰ, ਸਮਰੱਥਾ, ਸੁਰੱਖਿਆ ਤੇ ਰਫ਼ਤਾਰ ਦੀਆਂ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰਦਾ ਹੈ। ਇਨ੍ਹਾਂ ਚਾਰ ਧਾਮਾਂ ਤੋਂ ਰੇਲ ਸੰਪਰਕ ਹੋਣ ਦੇ ਬਾਅਦ ਯਾਤਰਾ ਨੂੰ ਵਧੇਰੇ ਸੁਰੱਖਿਅਤ, ਸਸਤੀ, ਆਰਾਮਦਾਇਕ, ਵਾਤਾਵਰਣ ਦੇ ਅਨੁਕੂਲ ਅਤੇ ਸਾਰੇ ਮੌਸਮਾਂ ਦੇ ਅਨੁਕੂਲ ਬਣਾ ਦੇਵੇਗਾ।

 

****

ਡੀਜੇਐੱਨ/ਐੱਮਕੇਵੀ


(Release ID: 1722519) Visitor Counter : 143