ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਵਿੱਚ ਕੋਵਿਡ ਸੰਬੰਧਿਤ ਸਮੁਦਾਇਕ ਸੇਵਾ ਪ੍ਰੋਗਰਾਮਾਂ ‘ਤੇ ਚਰਚਾ ਲਈ ਬੈਠਕ ਬੁਲਾਈ


ਮੰਤਰੀ ਦੁਆਰਾ 30 ਮਈ ਨੂੰ ਮੋਦੀ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਦੇ ਅਵਸਰ ‘ਤੇ ਸਮੁਦਾਇਕ “ਸੇਵਾ”/ਸਰਵਿਸ ਪ੍ਰੋਗਰਾਮਾਂ ਦੀ ਯੋਜਨਾਂ ‘ਤੇ ਵੀ ਚਰਚਾ ਕੀਤੀ ਗਈ

Posted On: 27 MAY 2021 6:05PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਆਪਣੇ ਲੋਕਸਭਾ ਖੇਤਰ ਉਧਮਪੁਰ-ਕਠੁਆ-ਡੋਡਾ ਦੇ ਲਈ ਬੈਠਕ ਕੀਤੀ, ਜਿਸ ਵਿੱਚ ਉਨ੍ਹਾਂ  ਨੇ ਪ੍ਰਤੀਨਿਧੀਆਂ ਅਤੇ ਪ੍ਰਮੁੱਖ ਨੇਤਾਵਾਂ ਦੇ ਨਾਲ ਗੱਲਬਾਤ ਕੀਤੀ ਅਤੇ ਕੋਵਿਡ ਨਾਲ ਸੰਬੰਧਿਤ ਹੁਣ ਤੱਕ ਕੀਤੇ ਗਏ  ਸਮੁਦਾਇਕ  ਸੇਵਾ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮਹੀਨੇ ਦੀ 30 ਤਾਰੀਖ ਨੂੰ ਮੋਦੀ ਸਰਕਾਰ ਦੇ ਸੱਤ ਸਾਲ ਪੂਰੇ ਹੋਣ ਦੇ ਅਵਸਰ ‘ਤੇ ਸਮੁਦਾਇਕ  “ਸੇਵਾ”/ਸਰਵਿਸ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਯੋਜਨਾ ‘ਤੇ ਵੀ ਚਰਚਾ ਕੀਤੀ।

ਇਹ ਸੂਚਿਤ ਕੀਤਾ ਗਿਆ  ਕਿ 28 ਤਾਰੀਖ ਤੋਂ ਪੂਰੇ ਲੋਕਸਭਾ ਖੇਤਰ ਵਿੱਚ ਬੂਥ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਖੂਨਦਾਨ ਕੈਂਪ ਵੀ ਸ਼ਾਮਿਲ ਹਨ। 30 ਤਾਰੀਖ ਨੂੰ ਲੋਕਸਭਾ ਖੇਤਰ ਦੇ ਸਾਰੇ ਛੇ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਪੰਚਾਇਤੀ ਸਥਾਨਾਂ ‘ਤੇ “ਸੇਵਾ” ਜਾਂ ਸਮੁਦਾਇਕ  ਸੇਵਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕੋਵਿਡ ਸੰਬੰਧਿਤ ਸਮੱਗਰੀਆਂ ਜਿਵੇਂ ਫੇਸ ਮਾਸਕ, ਸੈਨੀਟਾਈਜ਼ਰ, ਫੂਡ ਰਾਸ਼ਨ ਦੇ ਨਾਲ-ਨਾਲ ਆੱਕਸੀਮੀਟਰ ਆਦਿ ਦੀ ਵੰਡ ਕੀਤੀ ਜਾਵੇਗੀ।

 

 

 

ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਚੁਣੇ ਹੋਏ ਖੇਤਰ ਵਿੱਚ ਚਲ ਰਹੀਆਂ ਵਿਵਸਥਾਵਾਂ ਦੇ ਸੰਦਰਭ ਵਿੱਚ ਬੋਲਦੇ ਹੋਏ, ਮੰਤਰੀ ਨੇ ਕਿਹਾ ਕਿ ਸਾਰੀਆਂ ਕੋਵਿਡ-19 ਵਿਵਸਥਾਵਾਂ, ਚਾਹੇ ਉਹ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਹੋਵੇ ਜਾਂ ਵੈਂਟੀਲੇਟਰ ਦੀ ਉਪਲਬਧਤਾ ਹੋਵੇ, ਅੱਪ ਟੂ ਡੇਟ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਰੋਗੀਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਚੁਣਾਵੀ ਖੇਤਰ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਸਮੇਂ ‘ਤੇ ਲਗਾ ਦਿੱਤੇ ਗਏ ਹਨ ਅਤੇ ਸਾਰੇ ਜ਼ਿਲ੍ਹਿਆਂ  ਕਾਰਯਕਰਤਾਵਾਂ ਦੁਆਰਾ ਕੋਵਿਡ ਸੰਬੰਧਿਤ ਸਮੱਗਰੀਆਂ ਵੰਡੀਆਂ ਜਾ ਰਹੀਆਂ ਹਨ।

ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਇਹ ਵੀ ਦੱਸਿਆ ਕਿ ਚੁਣੇ ਖੇਤਰ ਦੇ ਪਿੰਡਾਂ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਲੀ- ਮਸ਼ਵਰਾ ਸੁਵਿਧਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਮਾਨਤਾ ਪ੍ਰਾਪਤ ਡਾਕਟਰਾਂ ਦੇ ਪੈਨਲ ਲਈ ਪਹਿਲੇ ਤੋਂ ਹੀ ਦਿਸ਼ਾ-ਨਿਰਦੇਸ਼ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੰਧਾਧੁੰਧ  ਤਰੀਕੇ ਨਾਲ ਕੀਤੇ ਜਾ ਰਹੇ ਰੈਫਰਲ ਪ੍ਰਕਿਰਿਆ ‘ਤੇ ਰੋਕ ਲਗਾ ਕੇ ਜ਼ਿਲ੍ਹਾ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਬੋਝ ਨੂੰ ਘੱਟ ਕੀਤਾ ਜਾਵੇਗਾ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਉਪਲੱਬਧ ਅੰਕੜਿਆਂ ਦੇ ਅਨੁਸਾਰ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 66% ਤੋਂ ਅਧਿਕ ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ, ਜੋ ਰਾਸ਼ਟਰੀ ਔਸਤ ਤੋਂ ਅਧਿਕ ਹੈ ਅਤੇ ਇਹ ਉਤਸ਼ਾਹਜਨਕ ਸੰਕੇਤ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੁਣ ਲੋਕ ਟੀਕਾ ਲਗਵਾਉਣ ਵਿੱਚ ਸੰਕੋਚ ਨਹੀਂ ਕਰ ਰਹੇ ਹਨ।

ਵਰਤਮਾਨ ਸਮੇਂ ਵਿੱਚ ਜੰਮੂ-ਕਸ਼ਮੀਰ ਵਿੱਚ ਕੋਵਿਡ ਪੌਜ਼ੀਟਿਵਿਟੀ ਅਤੇ ਮੌਤ ਦਰ ਦੇ ਬਾਰੇ ਵਿੱਚ ਮੰਤਰੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੋਵਿਡ –19 ਸੰਬੰਧਿਤ ਮੌਤ ਅਤੇ ਪੌਜ਼ੀਟਿਵਿਟੀ ਦਰ ਵਿੱਚ ਕਾਫੀ ਕਮੀ ਆਈ ਹੈ ਜੋ ਕਿ ਮਹਾਮਾਰੀ ਦੌਰਾਨ ਇੱਕ ਚੰਗਾ ਸੰਕੇਤ ਹੈ ਅਤੇ ਜੰਮੂ-ਕਸ਼ਮੀਰ ਵਿੱਚ ਨਵੇਂ ਰੂਪ ਨਾਲ ਵਿਕਸਿਤ ਕੀਤੀਆਂ ਗਈਆਂ ਸਿਹਤ ਸੁਵਿਧਾਵਾਂ ਦੇ ਕਾਰਣ ਲੋਕਾਂ ਦੇ ਵਿਸ਼ਵਾਸ ਵਿੱਚ ਵਾਧਾ ਹੋ ਸਕਦਾ ਹੈ।

ਮੰਤਰੀ ਨੇ ਦੱਸਿਆ ਕਿ 30 ਮਈ ਨੂੰ ਕੇਂਦਰ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਦੇ ਅਵਸਰ ‘ਤੇ ਕੋਵਿਡ-19 ਲਈ ਰਾਹਤ ਸਮੱਗਰੀਆਂ ਦੀ ਵੰਡ ਕਰਨ ਦੇ ਇਲਾਵਾ ਖੂਨਦਾਨ ਕੈਂਪ ਵੀ ਆਯੋਜਿਤ ਕੀਤੇ ਜਾਣਗੇ।

ਬੈਠਕ ਦੌਰਾਨ ਹਿਤਧਾਰਕਾਂ ਦੇ ਉਧਮਪੁਰ ਲੋਕਸਭਾ ਖੇਤਰ ਵਿੱਚ ਕੋਵਿਡ ਸੰਬੰਧਿਤ ਰਾਹਤ ਸਮੱਗਰੀਆਂ ਨੂੰ ਭੇਜਣ ਅਤੇ ਜਿੱਥੇ ਜ਼ਰੂਰਤ ਹੈ ਉੱਥੇ ਆਕਸੀਜਨ ਪਲਾਂਟ ਦੀ ਸਥਾਪਨਾ ਕਰਨ ਲਈ ਕੇਂਦਰੀ ਮੰਤਰੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

ਗੱਲਬਾਤ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਹੋਈਆ ਚੁਣੌਤੀਆਂ ਦੇ ਬਾਵਜੂਦ , ਉਨ੍ਹਾਂ ਦੇ ਚੋਣ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਵਿਕਾਸ ਕਾਰਜ ਜਾਰੀ ਰਹੇ ਹਨ, ਜੋ ਕਿ ਸਾਰੀਆਂ ਪਰਿਸਥਿਤੀਆਂ ਵਿੱਚ ਵਿਕਾਸ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

<><><><><> 

ਐੱਮਏ/ਐੱਸਐੱਨਸੀ


(Release ID: 1722517) Visitor Counter : 157


Read this release in: English , Urdu , Hindi , Tamil , Telugu