ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬ੍ਰਿਕਸ ਦੀ ਬੈਠਕ ਵਿੱਚ ਬਾਇਓਟੈਕਨੋਲੋਜੀ, ਬਾਇਓਮੈਡੀਸਿਨ ਦੇ ਉਭਰਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ

Posted On: 27 MAY 2021 5:09PM by PIB Chandigarh

ਮਾਹਰਾਂ ਨੇ ਬਾਇਓਟੈਕਨੋਲੋਜੀ ਅਤੇ ਬਾਇਓਮੈਡੀਸਿਨ ਦੇ ਵੱਖ-ਵੱਖ ਖੇਤਰਾਂ ਵਿੱਚ ਉਭਰਦੇ ਮੁੱਦਿਆਂ ਨੂੰ ਲੈ ਕੇ ਇਸ ਵਿਸ਼ੇ ‘ਤੇ ਬ੍ਰਿਕਸ ਵਰਕਿੰਗ ਗਰੁੱਪ ਦੀ ਚੌਥੀ ਬੈਠਕ ਵਿੱਚ ਵਿਚਾਰ-ਵਟਾਂਦਾਰਾ ਕੀਤਾ।

 25 ਮਈ ਤੋਂ 26 ਮਈ 2021 ਤੱਕ ਆਯੋਜਿਤ ਔਨਲਾਈਨ ਬੈਠਕ ਵਿੱਚ ਸਾਰੇ ਪੰਜ ਬ੍ਰਿਕਸ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਦੇ ਰਿਸਰਚਰਸ, ਅਕੈਡਮਿਸ਼ਨ ਅਤੇ ਸਰਕਾਰੀ ਅਧਿਕਾਰੀਆਂ ਸਹਿਤ 60 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਬਾਇਓਟੈਕਨੋਲੋਜੀ ਅਤੇ ਬਾਇਓਮੈਡੀਸਿਨ ‘ਤੇ ਕਾਰਜ ਸਮੂਹ ਦੇ ਮੈਂਬਰਾਂ ਨੇ ਰੋਗਾਣੂਨਾਸ਼ਕ ਪ੍ਰਤੀਰੋਧ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਹੈਲਥ ਮੈਡੀਸਿਨ, ਗ਼ੈਰ-ਸੰਚਾਰੀ ਰੋਗ, ਤੰਤੂ ਵਿਕਾਰ, ਐਗਰੋ-ਬਾਇਓਟੈਕਨੋਲੋਜੀ, ਅਨਾਜ ਅਤੇ ਪੋਸ਼ਣ, ਕੈਂਸਰ, ਕੋਵਿਡ ਦੇ ਬਾਅਦ ਦੀਆਂ ਲੰਬੀ ਚੁਣੌਤੀਆਂ ਅਤੇ ਜਟਿਲਤਾਵਾਂ ਜਿਨ੍ਹਾਂ ਵਿੱਚ ਕੋਵਿਡ-19 ਵਾਇਰਸ ਦੇ ਮੌਲਿਕਿਊਲਰ ਪੈਥਜੇਨਿਸਿਸ ਸ਼ਾਮਲ ਹਨ, ਜਿਹੇ ਖੇਤਰਾਂ ਵਿੱਚ ਬ੍ਰਿਕਸ ਦੇਸ਼ਾਂ ਦਰਮਿਆਨ ਖੋਜ ਸਹਾਇਤਾ ਵਿੱਚ ਭਵਿੱਖ ਦੀ ਦਿਸ਼ਾ ‘ਤੇ ਸੁਝਾਅ ਦਿੱਤੇ।

ਬੈਠਕ ਨੂੰ ਡਿਪਾਰਟਮੈਂਟ ਆਵ੍ ਇੰਟਰਨੈਸ਼ਨਲ ਕੌਪਰੇਸ਼ਨ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ (ਐੱਮਓਐੱਸਟੀ), ਚੀਨ ਦੁਆਰਾ ਸਪੋਂਸਰ ਕੀਤਾ ਗਿਆ ਸੀ ਅਤੇ ਚੀਨ ਦੇ ਰਾਸ਼ਟਰੀ ਬਾਇਓਟੈਕਨੋਲੋਜੀ ਵਿਕਾਸ ਕੇਂਦਰ ਨੇ ਆਯੋਜਿਤ ਕੀਤਾ ਸੀ। ਭਾਰਤੀ ਪੱਖ ਤੋਂ, ਜਿਨ੍ਹਾਂ ਪ੍ਰਮੁੱਖ ਵਿਗਿਆਨਕ ਸੰਸਥਾਨਾਂ ਨੇ ਭਾਗ ਲਿਆ ਉਨ੍ਹਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦਿੱਲੀ, ਆੱਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਨਵੀਂ ਦਿੱਲੀ,  ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਜੋਧਪੁਰ, ਭਾਰਤ, ਬਨਾਰਸ ਹਿੰਦੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਸ਼ਾਮਲ ਸਨ।

ਭਾਰਤ ਨੇ ਕੋਵਿਡ ਦੇ ਬਾਅਦ ਦੀਆਂ ਚੁਣੌਤੀਆਂ ਦਾ ਸਮਾਧਾਨ ਤਲਾਸ਼ਣ ਅਤੇ ਗ਼ੈਰ-ਸੰਚਾਰੀ ਰੋਗਾਂ ਨਾਲ ਪ੍ਰਮੁੱਖਤਾ ਦੇ ਨਾਲ ਨਿਪਟਣ ਲਈ ਬ੍ਰਿਕਸ ਕੰਸੋਰਟੀਅਮ ਦਾ ਪ੍ਰਸਤਾਵ ਰੱਖਿਆ, ਜਦਕਿ ਰੂਸ ਨੇ ਸਵਸਥ ਭੋਜਨ ਅਤੇ ਪੋਸ਼ਣ ਦੇ ਲਈ ਲੰਬੇ ਸਮੇਂ ਤੱਕ ਸਥਿਰ ਰਹਿਣ ਵਾਲੀ ਐਗਰੋ-ਬਾਇਓਟੈਕਨੋਲੋਜੀ, ਨਿਊਰੋ-ਰਿਹੈਬਿਲੀਟੇਸ਼ਨ ਦੇ ਲਈ ਵਰਚੁਅਲ ਰਿਅਲਟੀ ਅਧਾਰਿਤ ਐਡਵਾਂਸ ਟੈਕਨੋਲੋਜੀ ਦਾ ਪ੍ਰਸਤਾਵ ਦਿੱਤਾ। ਚੀਨ ਨੇ ਪ੍ਰਮੁੱਖ ਪ੍ਰੋਗਰਾਮ ਦੇ ਰੂਪ ਵਿੱਚ ਕੈਂਸਰ ਰਿਸਰਚ ਦਾ ਪ੍ਰਸਤਾਵ ਰੱਖਿਆ।

ਬ੍ਰਿਕਸ ਕਾੱਲ ਸਕੱਤਰੇਤ ਦੇ ਪ੍ਰਤਿਨਿਧੀ ਨੇ ਸੰਕੇਤ ਦਿੱਤਾ ਕਿ ਅਗਲੀ ਕਾੱਲ ਦਾ ਐਲਾਨ 2021 ਦੀ ਦੂਸਰੀ ਛਮਾਹੀ ਵਿੱਚ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਕਾਰਜ ਸਮੂਹ ਦੀਆਂ ਸਿਫਾਰਸ਼ਾਂ ਸ਼ਾਮਲ ਹੋਣਗੀਆਂ।

ਭਾਰਤੀ ਪੱਖ ਦੀ ਅਗਵਾਈ ਡਾ. ਸੰਜੀਵ ਕੁਮਾਰ ਵਾਰਸ਼ਣੇ, ਸਲਾਹਕਾਰ ਅਤੇ ਪ੍ਰਮੁੱਖ, ਅੰਤਰਰਾਸ਼ਟਰੀ ਸਹਿਯੋਗ ਪ੍ਰਭਾਗ, ਡੀਐੱਸਟੀ ਨੇ ਕੀਤਾ, ਜਿਨ੍ਹਾਂ ਨੇ ਬ੍ਰਿਕਸ ਬਹੁਪੱਖੀ ਪ੍ਰੋਜੈਕਟਾਂ ਦੇ ਸਮਰਥਨ ਦੇ ਲਈ ਵਿੱਤ ਪੋਸ਼ਣ ਸਹਿਤ ਸੰਸਾਧਨਾਂ ਦੇ ਕੋ-ਇਨਵੈਸਟਮੈਂਟ ਦੇ ਲਈ ਭਾਰਤੀ ਪ੍ਰਤੀਬੱਧਤਾ ਨੂੰ ਦੋਹਰਾਇਆ। ਹਰੇਕ ਬ੍ਰਿਕਸ ਦੇਸ਼ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਆਪਣੇ ਅਨੁਭਵ ਅਤੇ ਮਹਾਮਾਰੀ ਨੂੰ ਲੈ ਕੇ ਤਿਆਰੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਹੋਰ ਬ੍ਰਿਕਸ ਦੇਸ਼ਾਂ ਦੇ ਨਾਲ ਸਹਿਯੋਗ ਦੇ ਅਵਸਰ, ਬਾਇਓਟੈਕਨੋਲੋਜੀ ਅਤੇ ਬਾਇਓਮੈਡੀਸਿਨ ਦੇ ਖੇਤਰ ਵਿੱਚ ਆਪਣੀਆਂ ਸਮਰੱਥਾਵਾਂ, ਪ੍ਰਮੁੱਖ ਕਾਰਜਾਂ ਅਤੇ ਉਪਲਬਧੀਆਂ ਸਹਿਤ ਰਿਸਰਚ ਗਤੀਵਿਧੀਆਂ ‘ਤੇ ਚਾਨਣਾ ਪਾਉਂਦੇ ਹੋਏ ਆਪਣੇ ਮੌਜੂਦਾ ਕਾਰਜ, ਸੰਯੁਕਤ ਵਿੱਤ ਪੋਸ਼ਣ ਦੇ ਖੇਤਰਾਂ ਵਿੱਚ ਆਪਣੀ ਰੁਚੀ ਨੂੰ ਪ੍ਰਸਤੁਤ ਕੀਤਾ।

ਬੈਠਕ ਵਿੱਚ ਭਾਗ ਲੈਣ ਵਾਲੇ ਬ੍ਰਿਕਸ ਦੇਸ਼ਾਂ ਦੇ ਪ੍ਰਮੁੱਖ ਇੰਸਟੀਟਿਊਟਸ ਵਿੱਚ ਤਿਯਾਨਜਿਨ ਮੈਡੀਕਲ ਯੂਨੀਵਰਸਿਟੀ ਕੈਂਸਰ ਇੰਸਟੀਟਿਊਟ ਐਂਡ ਹੌਸਪਿਟਲ, ਤਿਯਾਨਜਿਨ, ਚੀਨ, ਪੇਕਿੰਗ ਯੂਨੀਵਰਸਿਟੀ, ਚੀਨ, ਇੰਟਰਨੈਸ਼ਨਲ ਸੈਂਟਰ ਫਾਰ ਜੇਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨੋਲੋਜੀ, ਚੀਨ, ਡਿਪਾਰਟਮੈਂਟ ਆਵ੍ ਸਾਇੰਸ ਐਂਡ ਇਨੋਵੇਸ਼ਨ, ਦੱਖਣ ਅਫਰੀਕਾ, ਸਕੋਲਵੋ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ (ਸਕੋਲਟੈਕ), ਰੂਸ, ਫੈਡਰਲ ਯੂਨੀਵਰਸਿਟੀ ਆਵ੍ ਰਿਯੋ ਡੀ ਜਨੇਰਿਯੋ, ਬ੍ਰਾਜ਼ੀਲ, ਸਿਹਤ ਮੰਤਰਾਲੇ, ਬ੍ਰਾਜ਼ੀਲ, ਸਾਉਥ ਅਫਰੀਕਾ ਮੈਡੀਕਲ ਰਿਸਰਚ ਕਾਉਂਸਿਲ (ਐੱਸਏਐੱਮਆਰਸੀ), ਦੱਖਣ ਅਫਰੀਕਾ ਸ਼ਾਮਲ ਸਨ।

 ਇਹ ਬੈਠਕ 2020-21 ਦੇ ਲਈ ਸਾਰੇ ਬ੍ਰਿਕਸ ਦੇਸ਼ਾਂ ਦੁਆਰਾ ਅਪਣਾਏ ਗਏ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਗਤਿਵਿਧੀਆਂ ਦੇ ਕਲੰਡਰ ਦਾ ਹਿੱਸਾ ਹੈ। ਭਾਰਤ ਨੇ ਜਨਵਰੀ 2021 ਤੋਂ ਬ੍ਰਿਕਸ ਦੀ ਪ੍ਰਧਾਨਗੀ ਗ੍ਰਹਿਣ ਕੀਤੀ ਹੈ; ਬ੍ਰਿਕਸ 2021 ਕਲੰਡਰ ਦੇ ਹਿੱਸੇ ਦੇ ਰੂਪ ਵਿੱਚ ਮੰਤਰੀ ਪੱਧਰੀ ਬੈਠਕਾਂ, ਸੀਨੀਅਰ ਅਧਿਕਾਰੀਆਂ ਦੀਆਂ ਬੈਠਕਾਂ ਅਤੇ ਖੇਤਰੀ ਬੈਠਕਾਂ/ਸੰਮੇਲਨਾਂ ਸਹਿਤ ਲਗਭਗ 100 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।

 

***

 ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)



(Release ID: 1722516) Visitor Counter : 187