ਬਿਜਲੀ ਮੰਤਰਾਲਾ

ਪਾਵਰਗ੍ਰਿਡ ਨੇ ਬੰਗਲੁਰੂ ਵਿੱਚ ਕੋਵਿਡ-19 ਟੀਕਾਕਰਣ ਕੈਂਪ ਲਗਾਇਆ

Posted On: 26 MAY 2021 3:05PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਭਾਰਤ ਸਰਕਾਰ ਮਹਾਰਤਨ ਕੇਂਦਰੀ ਜਨਤਕ ਖੇਤਰ ਦਾ ਉੱਦਮ (ਸੀਪੀਐੱਸਯੂ) ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਉਣ ਦੇ ਲਈ ਦੇਸ਼ਭਰ ਵਿੱਚ ਕਈ ਟੀਕਾਕਰਣ ਅਭਿਯਾਨ ਚਲਾ ਰਿਹਾ ਹੈ। ਪਾਵਰਗ੍ਰਿਡ ਦੇ ਸਾਰੇ ਅਦਾਰਿਆਂ ਵਿੱਚ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਖੇਤਰੀ ਹੈੱਡਕੁਆਰਟਰ ਦੇ ਕਰਮਚਾਰੀਆਂ, ਪਰਿਵਾਰ ਦੇ ਨਿਰਭਰ/ਗ਼ੈਰ-ਨਿਰਭਰ ਮੈਂਬਰਾਂ ਦੇ ਲਾਭ ਦੇ ਲਈ ਦੱਖਣੀ ਖੇਤਰ-II, ਖੇਤਰੀ ਹੈੱਡਕੁਆਰਟਰ, ਬੰਗਲੁਰੂ ਵਿੱਚ ਇੱਕ ਟੀਕਾਕਰਣ ਕੈਂਪ ਲਗਾਇਆ ਗਿਆ। ਉੱਥੇ ਸੁੱਰਖਿਆ ਕਰਮਚਾਰੀਆਂ, ਡ੍ਰਾਇਵਰਾਂ, ਕੰਟੀਨ ਅਤੇ ਟ੍ਰਾਂਜ਼ਿਟ ਕੈਂਪ ਕਰਮਚਾਰੀਆਂ ਦੇ ਲਈ ਏਐੱਮਸੀ ਦੇ ਨਾਲ ਯੇਲਹੰਕਾ ਸਬ-ਸਟੇਸ਼ਨ, ਬਿਦਾਦੀ ਸਬ-ਸਟੇਸ਼ਨ, ਸੋਮਨਹੱਲੀ ਸਬ-ਸਟੇਸ਼ਨ, ਤੁਮਕੁਰ ਸਬ-ਸਟੇਸ਼ਨ ਵਿੱਚ ਟੀਕਾਕਰਣ ਕੈਂਪ ਲਗਾਇਆ ਗਿਆ ਹੈ।

ਬੰਗਲੁਰੂ ਸਥਿਤ ਮਣੀਪਾਲ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਕੈਂਪ ਵਿੱਚ ਪਾਵਰ ਸਿਸਟਮ ਅਪਰੇਸ਼ਨ (ਪੋਸੋਕੋ) ਅਤੇ ਦੱਖਣ ਖੇਤਰੀ ਬਿਜਲੀ ਕਮੇਟੀ (ਐੱਸਆਰਪੀਸੀ) ਦੇ ਲਗਭਗ 110 ਕਰਮਚਾਰੀ, ਪਰਿਵਾਰ ਦੇ ਨਿਰਭਰ ਮੈਂਬਰ ਅਤੇ ਕੰਟਰੈਕਟ ਕਰਮਚਾਰੀ ਸ਼ਾਮਲ ਹੋਏ। ਇਸ ਕੈਂਪ ਵਿੱਚ 250 ਟੀਕਿਆਂ ਦੀ ਖੁਰਾਕ ਦਿੱਤੀ ਗਈ।

 

. ***

ਐੱਸਐੱਸ/ਆਈਜੀ

 


(Release ID: 1722451) Visitor Counter : 127