ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ (ਏ ਪੀ ਈ ਡੀ ਏ) ਵੱਲੋਂ ਬਾਗਬਾਨੀ ਉਤਪਾਦਾਂ ਤੇ ਕੇਂਦਰਿਤ ਦੂਜਾ ਵਰਚੁਅਲ ਵਪਾਰ ਮੇਲਾ ਸ਼ੁਰੂ ਹੋਇਆ


ਮੇਲੇ ਲਈ ਵਿਸ਼ਵ ਪੱਧਰ ਤੇ ਉਤਸ਼ਾਹ ਭਰਿਆ ਹੁੰਗਾਰਾ ਮਿਲਿਆ ਹੈ

Posted On: 27 MAY 2021 5:27PM by PIB Chandigarh

ਕੋਵਿਡ 19 ਮਹਾਮਾਰੀ ਦੌਰਾਨ ਭਾਰਤ ਦੀ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਸੰਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਅਪੀਡਾ ਵੱਲੋਂ ਬਾਗਬਾਨੀ ਤੇ ਕੇਂਦਰਿਤ ਆਯੋਜਿਤ ਦੂਜੇ ਵਰਚੁਅਲ ਵਪਾਰ ਮੇਲੇ ਦਾ ਅੱਜ ਉਦਘਾਟਨ ਕੀਤਾ ਗਿਆ । 
ਤਿੰਨ ਦਿਨਾਂ ਚੱਲਣ ਵਾਲੇ ਵੀ ਟੀ ਐੱਫ (27 ਮਈ ਤੋਂ 29 ਮਈ 2021 ਤੱਕ) ਮੇਲੇ ਵਿੱਚ ਭਾਰਤ ਨੇ ਵਿਲੱਖਣ ਫਲ ,  ਸਬਜ਼ੀਆਂ ਅਤੇ ਵਿਸ਼ਵੀ ਦਰਾਮਦਕਾਰਾਂ ਲਈ ਵੱਖ ਵੱਖ ਖੇਤਰਾਂ ਤੋਂ ਪ੍ਰਾਪਤ ਕੀਤੇ ਫੁੱਲਾਂ ਤੇ ਅਧਾਰਿਤ ਉਤਪਾਦ ਦਰਸਾਏ ਹਨ । ਵਰਚੁਅਲ ਪਲੇਟਫਾਰਮ ਤੇ 471 ਤੋਂ ਵੱਧ ਬਰਾਮਦਕਾਰਾਂ ਨੇ ਆਪਣੇ ਉਤਪਾਦ ਪ੍ਰਦਰਸਿ਼ਤ ਕੀਤੇ ਹਨ । 543 ਦਰਾਮਦਕਾਰਾਂ ਨੇ ਵੀ ਟੀ ਐੱਫ ਵਿੱਚ ਹਿੱਸਾ ਲੈਣ ਲਈ ਆਪਣਾ ਪੰਜੀਕਰਨ ਕੀਤਾ ਹੈ ।
ਦਰਾਮਦਕਾਰਾਂ ਨੇ ਤਾਜ਼ੀਆਂ ਸਬਜ਼ੀਆ , ਤਾਜ਼ੇ ਅੰਬ , ਤਾਜ਼ੇ ਅਨਾਰ ਅਤੇ ਅੰਗੂਰ ਅਤੇ ਹੋਰ ਤਾਜ਼ੇ ਫਲ ਵਿਸ਼ਵੀ ਦਰਾਮਦਕਾਰਾਂ ਦੇ ਸ਼ੋਅਕੇਸ ਕੀਤੇ ਹਨ । ਭਾਰਤ , ਸਿੰਗਾਪੁਰ , ਅਮਰੀਕਾ , ਆਸਟ੍ਰੇਲੀਆ , ਬਰਤਾਨੀਆ , ਨਾਈਜੀਰੀਆ , ਬਹਿਰੀਨ , ਇਜ਼ਰਾਈਲ , ਸੁਰੀਨੇਮ , ਅਫਗਾਨਿਸਤਾਨ , ਜਾਪਾਨ , ਆਈਸਲੈਂਡ , ਮਾਲਦੀਵ ਅਤੇ ਬਰੂਨੀ ਪਹਿਲਾਂ ਹੀ ਇਸ ਵੀ ਟੀ ਐੱਫ ਵਿੱਚ ਹਿੱਸਾ ਲੈ ਚੁੱਕੇ ਹਨ ।
ਇਸ ਤੋਂ ਪਹਿਲਾਂ ਅਪੀਡਾ (ਏ ਪੀ ਈ ਡੀ ਏ) ਨੇ 10 ਤੋਂ 12 ਮਾਰਚ 2021 ਦੌਰਾਨ ਪਹਿਲਾ ਵੀ ਟੀ ਐੱਫ ਆਯੋਜਿਤ ਕੀਤਾ ਸੀ । ਇਸ ਵਿੱਚ 313 ਪ੍ਰਦਰਸ਼ਨ ਕਰਤਾਵਾਂ ਨੇ ਮੈਗਾ ਵਰਚੁਅਲ ਈਵੇਂਟ ਲਈ ਪੰਜੀਕ੍ਰਿਤ ਕੀਤਾ ਸੀ ਅਤੇ ਬਾਸਮਤੀ ਚਾਵਲ , ਗੈਰ ਬਾਸਮਤੀ ਚਾਵਲ , ਜਵਾਰ , ਕਣਕ , ਮੱਕਾ , ਮੂੰਗਫਲੀ ਅਤੇ ਮੋਟੇ ਅਨਾਜ ਦੀਆਂ ਸ਼੍ਰੇਣੀਆਂ ਵਿੱਚ ਉਤਪਾਦਾਂ ਨੂੰ 128 ਸਟਾਲਾਂ ਵਿੱਚ ਸੋ਼ਅਕੇਸ ਕੀਤਾ ਗਿਆ ਸੀ । ਵਿਸ਼ਵ ਭਰ ਵਿੱਚੋਂ ਖਰੀਦਦਾਰਾਂ ਨੇ ਵੀ ਟੀ ਐੱਫ ਦੌਰਾਨ ਦਰਸਾਈਆਂ ਗਈਆਂ ਉਤਪਾਦ ਸ਼੍ਰੇਣੀਆਂ ਦੀਆਂ ਕਿਸਮਾਂ ਵਿੱਚ ਵੱਡੀ ਦਿਲਚਸਪੀ ਦਿਖਾਈ ਸੀ । 
ਕਿਉਂਕਿ ਸਰੀਰਿਕ ਸਫ਼ਰ ਅਤੇ ਵਪਾਰ ਲਈ ਕੋਵਿਡ 19 ਨਾਲ ਸੰਬੰਧਤ ਰੋਕਾਂ ਹਨ । ਇਸ ਲਈ ਅਪੀਡਾ ਨੇ ਭਾਰਤ ਦੀਆਂ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਨੂੰ ਟਿਕਾਈ ਰੱਖਣ ਲਈ ਵੀ ਟੀ ਐੱਫ ਦੇ ਸੰਕਲਪ ਦੀ ਪਹਿਲਕਦਮੀ ਕੀਤੀ ਹੈ ਅਤੇ ਬਰਾਮਦ ਦੇ ਵਿਸਥਾਰ ਲਈ ਨਵੇਂ ਬਜ਼ਾਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ।
ਕੋਵਿਡ 19 ਤੋਂ ਪਹਿਲਾਂ ਵਾਲੇ ਯੁੱਗ ਵਿੱਚ ਅਪੀਡਾ ਦੁਆਰਾ ਖੇਤੀਬਾੜੀ ਫੂਡ ਦੀ ਦਰਾਮਦ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ ਅਤੇ ਵਪਾਰ ਮੇਲੇ ਲਗਾਏ ਜਾਂਦੇ ਸਨ । ਵੀ ਟੀ ਐੱਫ ਵਿੱਚ ਵਪਾਰ ਸਹੂਲਤਾਂ ਇੰਟਰ ਐਕਟਿਵ ਤਕਨਾਲੋਜੀ ਵਰਤ ਕੇ ਦਿੱਤੀਆਂ ਜਾਂਦੀਆਂ ਹਨ ।
ਵੀ ਟੀ ਐੱਫ ਵਿੱਚ ਦਰਾਮਦਕਾਰਾਂ ਅਤੇ ਬਰਾਮਦਕਾਰਾਂ ਦੀਆਂ ਮੀਟਿੰਗਾਂ ਆਡੀਓ ਦੇ ਨਾਲ ਵੀਡੀਓ ਸੈਸ਼ਨਾਂ ਰਾਹੀਂ ਬਿਨਾਂ ਕਿਸੇ ਰੁਕਾਵਟ ਤੋਂ ਕੀਤੀਆਂ ਜਾਂਦੀਆਂ ਸਨ । ਮੇਲੇ ਵਿੱਚ ਵਰਕਸ਼ਾਪ , ਉਤਪਾਦ ਨੂੰ ਲਾਂਚ ਕਰਨ , ਲਾਈਵ ਸਟ੍ਰੀਮਸ ਅਤੇ ਵੈਬੀਨਾਰ ਦੀ ਸਹੂਲਤ ਮੁਹੱਈਆ ਕੀਤੀ ਜਾਂਦੀ ਸੀ । ਵਰਚੁਅਲ ਮੀਟਿੰਗ, ਨਿਜੀ ਮੀਟਿੰਗ ਦੇ ਨਾਲ ਵਿਅਕਤੀਗਤ ਮੀਟਿੰਗ ਦੀ ਵੀ ਸਹੂਲਤ ਦਿੰਦੀ ਹੈ ।
ਦਰਾਮਦਕਾਰਾਂ ਤੇ ਬਰਾਮਦਕਾਰਾਂ ਵਿਚਾਲੇ ਆਨਲਾਈਨ ਗੱਲਬਾਤ ਅਤੇ ਇਸ ਗੱਲਬਾਤ ਦੌਰਾਨ ਅਦਾਨ—ਪ੍ਰਦਾਨ ਕੀਤਾ ਗਿਆ ਡਾਟਾ ਦੋਨੋਂ ਹੀ ਸੁਰੱਖਿਅਤ ਹਨ ਅਤੇ ਸੰਬੰਧਤ ਧਿਰਾਂ ਵੱਲੋਂ ਹੀ ਇਹਨਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ।
ਅਜਿਹੀਆਂ ਵਰਚੁਅਲ ਈਵੇਂਟਸ ਕਫਾਇਤੀ ਅਤੇ ਉਤਪਾਦਕ ਪਲੇਟਫਾਰਮ ਮੁਹੱਈਆ ਕਰਦੀਆਂ ਹਨ , ਜਿੱਥੇ ਵਿਕਰੇਤਾ ਅਤੇ ਖਰੀਦਦਾਰ ਸਲਾਹ ਮਸ਼ਵਰਾ ਜਾਂ ਵਪਾਰ ਬਾਰੇ ਆਹਮੋ—ਸਾਹਮਣੇ ਵਿਚਾਰ ਵਟਾਂਦਰਾ ਕਰ ਸਕਦੇ ਹਨ ਅਤੇ ਉਹਨਾਂ ਨੂੰ ਰੀਅਲ ਟਾਈਮ ਪ੍ਰਦਰਸ਼ਨੀ ਅਤੇ ਮੇਲਿਆਂ ਵਾਂਗ ਮਹਿਸੂਸ ਹੁੰਦਾ ਹੈ । 
ਅਪੀਡਾ ਆਪਣੀ ਪ੍ਰਕਿਰਿਆ ਪ੍ਰਣਾਲੀ ਆਨਲਾਈਨ , ਟਰੇਸੇਬਿਲਟੀ ਨੂੰ ਲਾਗੂ ਕਰਨ ਅਤੇ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਦੀ ਪ੍ਰਕਿਰਿਆ ਦੇ ਸੰਦਰਭ ਵਿੱਚ ਪਹਿਲਾਂ ਵੀ ਆਈ ਟੀ ਪਹਿਲਕਦਮੀਆਂ ਕਰਨ ਵਾਲਾ ਮੋਢੀ ਰਿਹਾ ਹੈ ।

 

*********************

 

ਵਾਈ ਬੀ / ਐੱਸ ਐੱਸ


(Release ID: 1722302) Visitor Counter : 140


Read this release in: English , Urdu , Hindi , Tamil , Telugu