ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ


ਨੈਸ਼ਨਲ ਡਿਜੀਟਲ ਹੈਲਥ ਮਿਸ਼ਨ (ਐੱਨਡੀਐੱਚਐੱਮ) ਨਾਗਰਿਕਾਂ ਲਈ ਇਨੋਵੇਸ਼ਨਾਂ ਅਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਨਾਲ ਡਿਜੀਟਲ ਹੈਲਥ ਟੈੱਕ ਕ੍ਰਾਂਤੀ ਲੈ ਕੇ ਆਵੇਗਾ



ਨੈਸ਼ਨਲ ਡਿਜੀਟਲ ਹੈਲਥ ਮਿਸ਼ਨ (ਐੱਨਡੀਐੱਚਐੱਮ) ਦੇ ਤਹਿਤ ਅਪ੍ਰੇਸ਼ਨਸ ਦਾ ਵਿਸਤਾਰ ਕਰਨ ਲਈ ਉਪਰਾਲੇ ਤੇਜ਼ ਕੀਤੇ ਜਾਣ: ਪ੍ਰਧਾਨ ਮੰਤਰੀ



ਐੱਨਡੀਐੱਚਐੱਮ, ਨਾਗਰਿਕਾਂ ਦੇ ਲਈ ਈਜ਼ ਆਵ੍ ਲਿਵਿੰਗ ਲੈ ਕੇ ਆਵੇਗਾ ਤਾਕਿ ਉਹ ਵੱਡੀ ਗਿਣਤੀ ਵਿੱਚ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਣ: ਪ੍ਰਧਾਨ ਮੰਤਰੀ

Posted On: 27 MAY 2021 3:25PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ (ਐੱਨਡੀਐੱਚਐੱਮ) ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। 15 ਅਗਸਤ 2020 ਨੂੰ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਨੇ ਐੱਨਡੀਐੱਚਐੱਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਡਿਜੀਟਲ ਮੋਡਿਊਲਸ ਅਤੇ ਰਜਿਸਟ੍ਰੀਆਂ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਇਸ ਮਿਸ਼ਨ ਨੂੰ ਛੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ ਹੁਣ ਤੱਕ ਲਗਭਗ 11.9 ਲੱਖ ਹੈਲਥ ਆਈਡੀਜ਼ ਜਨਰੇਟ ਕੀਤੀਆਂ ਗਈਆਂ ਹਨ ਅਤੇ ਇਸ ਪਲੈਟਫਾਰਮ 'ਤੇ 3106 ਡਾਕਟਰ ਅਤੇ 1490 ਸੁਵਿਧਾਵਾਂ ਰਜਿਸਟਰ ਹੋਈਆਂ ਹਨ

 

ਇਹ ਪਰਿਕਲਪਨਾ ਕੀਤੀ ਗਈ ਹੈ ਕਿ ਯੂਨੀਫਾਈਡ ਹੈਲਥ ਇੰਟਰਫੇਸ (ਯੂਐੱਚਆਈ) - ਡਿਜੀਟਲ ਹੈਲਥ ਲਈ ਇੱਕ ਖੁੱਲ੍ਹਾ ਅਤੇ ਇੰਟਰ-ਅਪ੍ਰੇਬਲ ਆਈਟੀ ਨੈੱਟਵਰਕ, ਜਲਦੀ ਹੀ ਚਾਲੂ ਕੀਤਾ ਜਾਣਾ ਚਾਹੀਦਾ ਹੈ ਇਹ ਇੰਟਰਫੇਸ ਜਨਤਕ ਅਤੇ ਪ੍ਰਾਈਵੇਟ ਸਮਾਧਾਨਾਂ ਅਤੇ ਐਪਸ ਨੂੰ ਪਲੱਗ ਇਨ ਕਰਨ ਅਤੇ ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਦਾ ਹਿੱਸਾ ਬਣਨ ਦੇ ਯੋਗ ਬਣਾਏਗਾ ਇਹ ਉਪਭੋਗਤਾਵਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਜਿਵੇਂ ਕਿ ਟੈਲੀ-ਕੰਸਲਟੇਸ਼ਨਸ ਜਾਂ ਲੈਬ ਟੈਸਟਾਂ ਦੀ ਸਰਚ, ਬੁੱਕਿੰਗ ਅਤੇ ਲਾਭ ਲੈਣ ਦੀ ਇਜ਼ਾਜਤ ਦੇਵੇਗਾ ਸਿਸਟਮ ਇਹ ਸੁਨਿਸ਼ਚਿਤ ਕਰੇਗਾ ਕਿ ਸਿਰਫ ਵੈਰੀਫਾਈਡ ਹੈਲਥਕੇਅਰ ਪ੍ਰੋਵਾਈਡਰ ਹੀ ਇਸ ਈਕੋਸਿਸਟਮ ਵਿੱਚ ਸ਼ਾਮਲ ਹੋਣਇਸ ਪ੍ਰਕਾਰ ਨਾਗਰਿਕਾਂ ਲਈ ਇਨੋਵੇਸ਼ਨਸ ਅਤੇ ਕਈ ਤਰ੍ਹਾਂ ਦੀਆਂ ਹੈਲਥ ਸੇਵਾਵਾਂ ਦੇ ਨਾਲ ਡਿਜੀਟਲ ਹੈਲਥ ਟੈੱਕ ਕ੍ਰਾਂਤੀ ਆਉਣ ਦੀ ਸੰਭਾਵਨਾ ਹੈ ਇਸ ਤਰੀਕੇ ਨਾਲ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਅਤੇ ਮਨੁੱਖੀ ਸਰੋਤਾਂ ਦਾ ਉਪਯੋਗ ਦੇਸ਼ ਭਰ ਵਿੱਚ ਵਧੇਰੇ ਕੁਸ਼ਲਤਾ ਨਾਲ ਕੀਤਾ ਜਾ ਸਕਦਾ ਹੈ

 

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਵ੍ ਇੰਡੀਆ (ਐੱਨਪੀਸੀਆਈ) ਦੁਆਰਾ ਵਿਕਸਿਤ ਕੀਤੇ ਗਏ ਯੂਪੀਆਈ ਈ-ਵਾਊਚਰ ਦੀ ਧਾਰਨਾ 'ਤੇ ਵੀ ਚਰਚਾ ਕੀਤੀ ਗਈ। ਇਹ ਡਿਜੀਟਲ ਭੁਗਤਾਨ ਵਿਕਲਪ ਵਿਸ਼ੇਸ਼ ਉਦੇਸ਼ ਨਾਲ ਜੁੜੀਆਂ ਉਨ੍ਹਾਂ ਵਿੱਤੀ ਟ੍ਰਾਂਜ਼ੈਕਸ਼ਨਾਂ ਨੂੰ ਸਮਰੱਥ ਬਣਾਏਗਾ ਜੋ ਕਿ ਸਿਰਫ ਨਿਯਤ ਉਪਭੋਗਤਾ ਦੁਆਰਾ ਹੀ ਕੀਤੀਆਂ ਜਾ ਸਕਦੀਆਂ ਹਨ ਇਹ ਵੱਖ ਵੱਖ ਸਰਕਾਰੀ ਯੋਜਨਾਵਾਂ ਦੀ ਟੀਚਾਗਤ ਅਤੇ ਕੁਸ਼ਲ ਡਿਲਿਵਰੀ ਲਈ ਲਾਭਦਾਇਕ ਹੋ ਸਕਦਾ ਹੈ

 

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਐੱਨਡੀਐੱਚਐੱਮ ਦੇ ਤਹਿਤ ਅਪ੍ਰੇਸ਼ਨਸ ਦਾ ਵਿਸਤਾਰ ਕਰਨ ਲਈ ਉਪਰਾਲੇ ਤੇਜ਼ ਕੀਤੇ ਜਾਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਡੀਐੱਚਐੱਮ ਵੱਡੀ ਗਿਣਤੀ ਵਿੱਚ ਸਿਹਤ ਸੇਵਾਵਾਂ ਦਾ ਲਾਭ ਦੇਣ ਲਈ ਨਾਗਰਿਕਾਂ ਵਾਸਤੇ ਈਜ਼ ਆਵ ਲਿਵਿੰਗ ਲਿਆਏਗਾਉਨ੍ਹਾਂ ਕਿਹਾ ਕਿ ਹਾਲਾਂਕਿ ਤਕਨੀਕੀ ਪਲੈਟਫਾਰਮ ਅਤੇ ਰਜਿਸਟ੍ਰੀਆਂ ਤਿਆਰ ਕਰਨਾ ਲਾਜ਼ਮੀ ਤੱਤ ਹਨ, ਪਰ ਦੇਸ਼ ਭਰ ਦੇ ਨਾਗਰਿਕਾਂ ਲਈ ਇਸ ਪਲੈਟਫਾਰਮ ਦੀ ਉਪਯੋਗਤਾ ਸਿਰਫ ਇੱਕ ਡਾਕਟਰ ਨਾਲ ਟੈਲੀ ਕੰਸਲਟੇਸ਼ਨ ਕਰਨ, ਲੈਬ ਸੇਵਾਵਾਂ ਪ੍ਰਾਪਤ ਕਰਨ, ਟੈਸਟ ਰਿਪੋਰਟਾਂ ਜਾਂ ਸਿਹਤ ਰਿਕਾਰਡਾਂ ਨੂੰ ਡਿਜੀਟਲ ਰੂਪ ਵਿੱਚ ਡਾਕਟਰ ਨੂੰ ਟ੍ਰਾਂਸਫਰ ਕਰਨ ਅਤੇ ਉਪਰੋਕਤ ਸੇਵਾਵਾਂ ਵਿੱਚੋਂ ਕਿਸੇ ਲਈ ਡਿਜੀਟਲੀ ਭੁਗਤਾਨ ਕਰਨ ਨਾਲ ਹੀ ਦਿਖਾਈ ਦੇਵੇਗੀ। ਉਨ੍ਹਾਂ ਸਿਹਤ ਮੰਤਰਾਲੇ ਅਤੇ ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਦੇ ਨਾਲ ਨਾਲ ਐੱਨਐੱਚਏ ਨੂੰ ਵੀ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਪ੍ਰਯਤਨਾਂ ਵਿੱਚ ਤਾਲਮੇਲ ਰੱਖਣ ਦੇ ਨਿਰਦੇਸ਼ ਦਿੱਤੇ।

 

*****

 

ਡੀਐੱਸ/ਏਕੇਜੇ


(Release ID: 1722264) Visitor Counter : 264