ਬਿਜਲੀ ਮੰਤਰਾਲਾ

ਐੱਨਟੀਪੀਸੀ ਬੰਗਾਈਗਾਂਵ ਵਿੱਚ ਕੋਵਿਡ ਕੇਅਰ ਸੈਂਟਰ ਸ਼ੁਰੂ

Posted On: 26 MAY 2021 10:30AM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦੀ ਇੱਕ ਮਹਾਰਤਨ ਕੰਪਨੀ ਐੱਨਟੀਪੀਸੀ ਕੋਵਿਡ ਨਾਲ ਲਗਾਤਾਰ ਲੜ ਰਹੀ ਹੈ। ਪ੍ਰੋਫੈਸ਼ਨਲਾਂ ਦੀ ਇੱਕ ਸਮਰਪਿਤ ਟੀਮ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਕੋਵਿਡ ਦੇ ਖ਼ਿਲਾਫ਼ ਪ੍ਰਯਤਨਾਂ ਨੂੰ ਜਾਰੀ ਰੱਖਦੇ ਹੋਏ ਐੱਨਟੀਪੀਸੀ ਬੰਗਾਈਗਾਂਵ ਮੈਡੀਕਲ ਇਕਾਈ ਨੇ ਅਪੋਲੋ ਟੈਲੀਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਅੱਜ ਤੋਂ ਐੱਨਟੀਪੀਸੀ ਬੰਗਾਈਗਾਂਵ ਕੋਵਿਡ ਕੇਅਰ ਸੈਂਟਰ ਸ਼ੁਰੂ ਕਰ ਦਿੱਤਾ ਹੈ। ਸੈਂਟਰ ਦਾ ਉਦਘਾਟਨ ਕੱਲ, 25 ਮਈ, 2021 ਨੂੰ ਸੀਜੀਐੱਮ ਸ਼੍ਰੀ ਸੁਬ੍ਰਤ ਮੰਡਲ ਨੇ ਕੀਤਾ। ਉਨ੍ਹਾਂ ਨੇ ਸੈਂਟਰ ਵਿੱਚ ਉਬਲਬਧ ਸੁਵਿਧਾਵਾਂ ਦਾ ਵੀ ਨਿਰੀਖਣ ਕੀਤਾ।

E:\surjeet pib work\2021\may\26 May\1.jpg

ਦੂਰ-ਦੁਰਾਡੇ ਦੇ ਕੋਵਿਡ ਮਾਮਲਿਆਂ ਦੇ ਪ੍ਰਬੰਧਨ ਦੇ ਲਈ ਇਸ ਸੈਂਟਰ ਵਿੱਚ ਸ਼ਾਨਦਾਰ ਟੈਕਨੋਲੋਜੀ ਉਪਲਬਧ ਹੈ। ਕੋਵਿਡ ਕੇਅਰ ਸੈਂਟਰ ਵਿੱਚ 10 ਕੋਵਿਡ ਬੈੱਡ ਮੌਜੂਦ ਹਨ। ਹਰ ਬੈੱਡ ‘ਤੇ ਸ਼ਰੀਰ ਦੇ ਤਾਪਮਾਨ, ਐੱਸਪੀਓ-2, ਦਿਲ ਦੀ ਧੜਕਨ, ਰਕਤਚਾਪ ਅਤੇ ਰੇਸਪਿਰੇਟਰੀ ਰੇਟ ਦੀ ਮੌਨੀਟਰਿੰਗ ਕਰਨ ਦੇ ਲਈ ਉਪਕਰਣ ਲਗਾਏ ਗਏ ਹਨ।

E:\surjeet pib work\2021\may\26 May\2.jpg

ਸੈਂਟਰ ਵਿੱਚ ਇੱਕ ਈ-ਆਈਸੀਯੂ ਹੈ, ਜੋ ਇਨਵੇਸਿਵ ਵੈਂਟੀਲੇਟਰ, ਮਲਟੀਚੈਨਲ ਬੈਡਸਾਈਡ ਮੌਨੀਟਰ, ਵੈਬਕੈਮ ਅਤੇ ਐੱਲਈਡੀ ਟੈਲੀਵਿਜ਼ਨ ਨਾਲ ਲੈਸ ਹੈ, ਜੋ ਅਪੋਲੋ ਹਸਪਤਾਲ, ਚੇਨੱਈ ਨਾਲ ਜੁੜਿਆ ਹੈ, ਤਾਕਿ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਦੀ ਅਸਲ ਸਥਿਤੀ ਦੀ ਨਿਗਰਾਨੀ ਹੋ ਸਕੇ। ਇਸ ਦੇ ਇਲਾਵਾ 2 ਬਾਈਪੈਪ ਮਸ਼ੀਨਾਂ ਹਨ, ਜੋ ਨੌਨ-ਇਨਵੇਸਿਵ ਵੈਂਟੀਲੇਟਰ ਦੇ ਲਈ ਹਨ। ਨਾਲ ਹੀ ਸੱਤ ਆਕਸੀਜਨ ਕਨਸੰਟ੍ਰੇਟਰ ਅਤੇ ਆਕਸੀਜਨ ਸਿਲੰਡਰ ਵੀ ਹਨ, ਤਾਕਿ ਆਕਸੀਜਨ ਦੀ ਜ਼ਰੂਰਤ ਪੈਣ ‘ਤੇ ਇਨ੍ਹਾਂ ਦਾ ਉਪਯੋਗ ਕੀਤਾ ਜਾ ਸਕੇ। ਡੀ-ਡਾਈਮਰ, ਟ੍ਰੋਪੋਨਿਨ, ਸੀਆਰਪੀ, ਏਬੀਜੀ, ਅਤੇ ਈਸੀਜੀ ਦੀ ਜਾਂਚ ਤੇ ਵਿਸ਼ਲੇਸ਼ਣ ਕਰਨ ਦੀ ਸੁਵਿਧਾ, ਹਰ ਜਗ੍ਹਾ ਅਸਾਨੀ ਨਾਲ ਪਹੁੰਚਣ ਵਾਲੀਆਂ ਦੋ ਟ੍ਰਾਲੀਆਂ ਵੀ ਹਨ, ਜਿਨ੍ਹਾਂ ‘ਤੇ ਪਲਸ ਔਕਸੀਮੀਟਰਸ ਆਈਆਰ ਥਰਮਾਮੀਟਰ ਆਦਿ ਜਿਹੇ ਉਪਕਰਣ ਰੱਖੇ ਜਾਂਦੇ ਹਨ। ਇਸ ਤਰ੍ਹਾਂ ਸੈਂਟਰ ਹਰ ਕਿਸਮ ਦੀ ਆਪਦਾ ਦਾ ਸਾਹਮਣਾ ਕਰਨ ਵਿੱਚ ਸਮਰੱਥ ਹੈ। ਇਸ ਦੇ ਇਲਾਵਾ, ਨਮੂਨੇ ਲੈਣ ਦੇ ਲਈ 2 ਕੀਓਸਕ, 6 ਡਾਕਟਰ ਅਤੇ 10 ਨਰਸਾਂ 24 ਘੰਟੇ ਮਰੀਜ਼ਾਂ ਦੀ ਸੇਵਾ ਵਿੱਚ ਤਤਪਰ ਹਨ।

************

ਐੱਸਐੱਸ/ਆਈਜੀ
 


(Release ID: 1722214) Visitor Counter : 214


Read this release in: English , Urdu , Hindi , Tamil , Telugu