ਆਯੂਸ਼

ਆਯੁਸ਼ ਮੰਤਰੀ ਭਲਕੇ ਰਿਪੋਜ਼ਟਰੀ ਪੋਰਟਲ ਅਤੇ ਆਯੁਸ਼ ਸੰਜੀਵਨੀ ਐਪ ਦੀ ਸ਼ੁਰੂਆਤ ਕਰਨਗੇ

Posted On: 26 MAY 2021 8:05PM by PIB Chandigarh

 ਆਯੁਸ਼ ਦੇ ਖੇਤਰ ਵਿਚ ਉਸ ਵੇਲੇ ਇੱਕ ਹੋਰ ਮੀਲਪੱਥਰ ਕਾਇਮ ਹੋ ਜਾਵੇਗਾ ਜਦੋਂ  ਆਯੁਸ਼  ਦੇ  ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਆਯੁਸ਼  ਕਲੀਨੀਕਲ ਕੇਸ  ਰਿਪੋਜ਼ਟਰੀ  (ਏਸੀਸੀਆਰ) ਪੋਰਟਲ ਅਤੇ ਆਯੁਸ਼ ਸੰਜੀਵਨੀ ਐਪ ਦਾ ਤੀਜਾ ਸੰਸਕਰਣ ਭਲਕੇ ਇਕ ਵਰਚੁਅਲ  ਸਮਾਰੋਹ ਵਿਚ ਲਾਂਚ ਕਰਨਗੇ।

ਆਯੁਸ਼ ਕਲੀਨਿਕਲ ਰਿਪੋਜ਼ਟਰੀ (ਏਸੀਸੀਆਰ) ਪੋਰਟਲ (https://accr.ayush.gov.in/) ਆਯੁਸ਼ ਪ੍ਰੈਕਟੀਸ਼ਨਰਾਂ ਅਤੇ ਆਮ ਲੋਕਾਂ, ਦੋਵਾਂ ਨੂੰ ਸਹਾਇਤਾ ਦੇਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ। ਇਸ ਪੋਰਟਲ ਦਾ ਉਦੇਸ਼  ਆਯੁਸ਼ ਪ੍ਰੈਕਟੀਸ਼ਨਰਾਂ ਵੱਲੋਂ ਵੱਡੇ ਪੱਧਰ 'ਤੇ ਪ੍ਰਾਪਤ ਕੀਤੇ ਗਏ ਕਲੀਨਿਕਲ  ਨਤੀਜਿਆਂ ਬਾਰੇ ਸਮੁੱਚੀ ਜਾਣਕਾਰੀ ਨੂੰ ਇਕੱਠਾ ਕਰਨਾ ਹੈ। ਇਹ ਸਿਰਫ ਜਾਣਕਾਰੀ ਦੇ  ਪ੍ਰਸਾਰ ਨੂੰ  ਹੀ ਨਹੀਂ ਬਲਕਿ ਹੋਰ ਵਿਸ਼ਲੇਸ਼ਣ ਅਤੇ ਖੋਜ ਦੀ ਸਹੂਲਤ ਵੀ ਦੇਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਬਿਮਾਰੀ ਦੀਆਂ ਵੱਖ ਵੱਖ ਸਥਿਤੀਆਂ ਦੇ ਇਲਾਜ ਲਈ ਆਯੁਸ਼ ਪ੍ਰਣਾਲੀਆਂ ਦੀਆਂ ਤਾਕਤਾਂ ਨੂੰ ਦਸਤਾਵੇਜ਼ ਦੀ ਸ਼ਕਲ ਦੇਵੇਗਾ। 

 

ਪੋਰਟਲ ਨਾ ਸਿਰਫ ਪ੍ਰੈਕਟੀਸ਼ਨਰ ਭਾਈਚਾਰੇ ਅਤੇ ਜਨਤਾ ਨੂੰ ਲਾਭ ਪਹੁੰਚਾਏਗਾ ਬਲਕਿ ਆਯੁਸ਼ ਦੀਆਂ ਸਾਰੀਆਂ ਸਟਰੀਮਾਂ ਦੇ ਠੋਸ ਵਿਗਿਆਨਕ ਅਧਾਰ ਨੂੰ ਵਿਸ਼ਾਲ ਕਰਨ ਵਿੱਚ ਵੀ ਸਹਾਇਤਾ ਕਰੇਗਾ। ਏਸੀਸੀਆਰ ਪੋਰਟਲ ਦੀ ਇਕ ਨੋਟ ਕਰਨ ਯੋਗ ਵਿਸ਼ੇਸ਼ਤਾ ਇਹ ਹੈ ਕਿ ਇਹ ਆਯੁਸ਼ ਪ੍ਰਣਾਲੀਆਂ  ਰਾਹੀਂ  ਇਲਾਜ ਕੀਤੇ ਕੀਤੇ ਗਏ ਕੋਵਿਡ 19 ਮਾਮਲਿਆਂ ਦੀ ਰਿਪੋਰਟਿੰਗ ਅਤੇ ਪਬਲਿਸ਼ਿੰਗ ਕਰਨ ਲਈ  ਸਮਰਪਤ ਭਾਗ ਹੈ। 

 

ਆਯੁਸ਼ ਸੰਜੀਵਨੀ ਐਪ (ਤੀਜਾ ਸੰਸਕਰਣ) ਹੁਣ ਗੂਗਲ ਪਲੇ ਸਟੋਰ ਅਤੇ ਆਈਓਐਸ 'ਤੇ ਪ੍ਰਕਾਸ਼ਤ ਹੋਇਆ ਹੈ। ਇਹ ਸੰਸਕਰਣ ਚੁਣੀਆਂ ਗਈਆਂ ਆਯੁਸ਼ ਦਖਲਅੰਦਾਜ਼ਾਂ, ਜਿਨ੍ਹਾਂ ਵਿੱਚ ਆਯੁਸ਼ 64 ਅਤੇ ਕਬਾਸੁਰਾ  ਕੁਦੀਨੀਰ ਦਵਾਈਆਂ ਵੀ ਗੈਰਲੱਛਣਾਂ ਅਤੇ ਹਲਕੇ ਤੋਂ ਦਰਮਿਆਨੇ ਕੋਵਿਡ -19 ਮਰੀਜ਼ਾਂ ਦਾ ਪ੍ਰਬੰਧਨ ਵੀ ਸ਼ਮਲ ਹੈ, ਦੀ ਐਫੀਕੇਸੀ ਦੇ ਸੰਬੰਧ ਵਿੱਚ ਮਹੱਤਵਪੂਰਣ  ਅਧਿਐਨ  / ਦਸਤਾਵੇਜ਼ਾਂ ਦੀ ਸਹੂਲਤ ਦਿੰਦਾ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਰਾਸ਼ਟਰੀ ਵੰਡ ਮੁਹਿੰਮ ਚੱਲ ਰਹੀ ਹੈ ਜਿਸ ਰਾਹੀਂ ਆਯੁਸ਼ ਮੰਤਰਾਲੇ ਇਨ੍ਹਾਂ ਦੋਵਾਂ ਪ੍ਰਭਾਵਸ਼ਾਲੀ ਆਯੁਸ਼ ਫਾਰਮੂਲਿਆਂ ਨੂੰ ਉਨ੍ਹਾਂ ਕੋਵਿਡ ਮਰੀਜ਼ਾਂ ਨੂੰ ਮੁਫਤ ਪ੍ਰਦਾਨ ਕਰ ਰਿਹਾ ਹੈ ਜੋ ਘਰਾਂ ਵਿੱਚ ਇਕਾਂਤਵਾਸ ਵਿੱਚ ਹਨ। 


 

 ਲਾਂਚ ਸਮਾਰੋਹ ਦੀ ਲਾਈਵ ਸਟ੍ਰੀਮਿੰਗ ਨੂੰ ਆਯੁਸ਼ ਮੰਤਰਾਲੇ ਦੇ ਫੇਸਬੁੱਕ ਅਤੇ ਯੂਟਿਯੂਬ ਸੋਸ਼ਲ ਮੀਡੀਆ ਹੈਂਡਲਾਂ ਤੋਂ ਬਾਅਦ ਦੁਪਹਿਰ 3.30 ਵਜੇ ਤੋਂ ਦੇਖਿਆ ਜਾ ਸਕਦਾ ਹੈ I

------------------------------------

ਐਮਵੀ / ਐਸ ਕੇ



(Release ID: 1722018) Visitor Counter : 208