PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 22 MAY 2021 6:16PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਸਮੁੱਚੇ ਤੌਰ ‘ਤੇ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 20,66,285 ਟੈਸਟ ਕੀਤੇ ਗਏ ਹਨ।

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਘਟ ਕੇ 12.45  ਫੀਸਦੀ ਹੋ ਗਈ ਹੈ।

  • ਦੇਸ਼ ਵਿੱਚ ਹੁਣ ਤੱਕ 224 ਆਕਸਜੀਨ ਐਕਸਪ੍ਰੈੱਸ ਦੇ ਦੁਆਰਾ ਮਿਸ਼ਨ ਮੋਡ ਵਿੱਚ 884 ਟੈਂਕਰਾਂ ਵਿੱਚ 14500 ਮੀਟ੍ਰਿਕ ਟਨ ਆਕਸੀਜਨ ਸਪਲਾਈ ਕੀਤੀ ਗਈ।

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

G:\Surjeet Singh\May 2021\13 May\image0038C45.jpg

 

 

9ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ

  • ਪਿਛਲੇ 24 ਘੰਟਿਆਂ ਦੌਰਾਨ 20.66 ਲੱਖ ਤੋਂ ਵੱਧ ਟੈਸਟ ਕੀਤੇ ਜਾਣ ਨਾਲ, ਭਾਰਤ ਨੇ ਇੱਕ ਦਿਨ ਵਿੱਚ ਕਰਵਾਏ ਗਏ ਸਭ ਤੋਂ ਵੱਧ ਟੈਸਟਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਭਾਰਤ ਵਿੱਚ ਕਰਵਾਏ ਗਏ  20 ਲੱਖ ਤੋਂ ਵੱਧ ਟੈਸਟਾਂ ਦਾ ਲਗਾਤਾਰ ਚੌਥਾ ਦਿਨ ਹੈ।                       

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਘਟ ਕੇ 12.45  ਫੀਸਦੀ ਹੋ ਗਈ ਹੈ।

  • ਸਮੁੱਚੇ ਤੌਰ ‘ਤੇ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 20,66,285 ਟੈਸਟ ਕੀਤੇ ਗਏ ਹਨ।

  • ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ ਨੌਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।  ਪਿਛਲੇ 24 ਘੰਟਿਆਂ ਦੌਰਾਨ 3,57,630 ਰਿਕਵਰੀ ਰਜਿਸਟਰ ਕੀਤੀ ਗਈ ਹੈ।

  • ਪਾਜ਼ਿਟਿਵ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਵਿੱਚ ਲਗਾਤਾਰ ਛੇ ਦਿਨਾਂ ਦੌਰਾਨ 3 ਲੱਖ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ।

  • ਪਿਛਲੇ 24 ਘੰਟਿਆਂ ਦੌਰਾਨ 2,57,299 ਨਵੇਂ ਮਾਮਲੇ ਸਾਹਮਣੇ ਆਏ ਹਨ।

  • 10 ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 78.12  ਫੀਸਦੀ ਨਵੇਂ ਕੇਸ ਸਾਹਮਣੇ ਆ ਰਹੇ ਹਨ।

  • ਤਮਿਲ ਨਾਡੂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ  36,184 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕਰਨਾਟਕ ਵਿੱਚ 32,218 ਨਵੇਂ ਕੇਸ ਸਾਹਮਣੇ ਆਏ ਹਨ।

https://www.pib.gov.in/PressReleasePage.aspx?PRID=1720821

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਕੋਵਿਡ-19 ਟੀਕਾਕਰਣ ਦੀ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਫੇਜ਼ - 3 ਦੀ ਰਣਨੀਤੀ ਨੂੰ ਲਾਗੂ ਕਰਨ ਦਾ ਕੰਮ 1 ਮਈ 2021 ਤੋਂ ਸ਼ੁਰੂ ਹੋ ਗਿਆ ਹੈ। 

ਰਣਨੀਤੀ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਹਰ ਮਹੀਨੇ ਕੁਲ ਸੈਂਟਰਲ ਡਰੱਗਸ ਲੈਬਾਰਟਰੀ (ਸੀਡੀਐਲ) ਦੁਆਰਾ ਪ੍ਰਵਾਨਿਤ ਟੀਕਿਆਂ ਵਿਚੋਂ 50 ਪ੍ਰਤੀਸ਼ਤ ਲਵੇਗੀ। ਭਾਰਤ ਸਰਕਾਰ ਮਹੀਨਾਵਾਰ ਸੀਡੀਐਲ ਦੇ ਮਾਨਤਾ ਪ੍ਰਾਪਤ ਟੀਕਿਆਂ ਦਾ 50 ਪ੍ਰਤੀਸ਼ਤ ਹਿੱਸਾ ਪ੍ਰਾਪਤ ਕਰਨਾ ਜਾਰੀ ਰੱਖੇਗੀI ਇਹ ਟੀਕੇ ਰਾਜ ਸਰਕਾਰਾਂ ਨੂੰ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾਏ ਜਾਣਗੇ, ਜਿਵੇਂ ਕਿ ਪਹਿਲਾਂ ਕੀਤਾ ਜਾ ਰਿਹਾ ਸੀ।

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 21 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (21,33,74,720) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

https://www.pib.gov.in/PressReleasePage.aspx?PRID=1720817

 

ਭਾਰਤ ਵਿੱਚ ਟੀਕਾਕਰਣ ਦਾ ਅੰਕੜਾ ਵਧ ਕੇ 19.32 ਕਰੋੜ ਤੋਂ ਅਧਿਕ ਹੋਇਆ

ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ ਰਾਤ 8 ਵਜੇ ਤੱਕ ਪੂਰੇ ਦੇਸ਼ ਭਰ ਵਿੱਚ ਟੀਕਾ ਲਗਵਾਉਣ ਵਾਲਿਆਂ ਦੀ ਸੰਖਿਆ 19.32 ਕਰੋੜ ਨੂੰ ਪਾਰ ਗਈ। ਦੇਸ਼ ਵਿੱਚ ਟੀਕਾ ਲਗਵਾਉਣ ਵਾਲਿਆਂ ਦੀ ਸੰਖਿਆ 19,32,97,222  ਤੱਕ ਪਹੁੰਚ ਗਈ ਹੈ।

18 ਤੋਂ 44 ਸਾਲ ਦੇ ਉਮਰ ਦੇ 6,63,353 ਲਾਭਾਰਥੀਆਂ ਨੇ ਅੱਜ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਵਾਈ ਅਤੇ ਤੀਸਰੇ ਪੜਾਅ ਦੀ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 37 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ  92,73,550  ਲੋਕਾਂ ਨੂੰ ਟੀਕੇ ਦੀ ਖੁਰਾਕ ਲਗਾਈ ਜਾ ਚੁੱਕੀ ਹੈ।

https://www.pib.gov.in/PressReleasePage.aspx?PRID=1720775

 

ਕੋਵਿਡ ਰਾਹਤ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਖ-ਵੱਖ ਦੇਸ਼ਾਂ/ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ-19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ-19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੀ/ਸਪੁਰਦ ਕੀਤੀ ਜਾ ਰਹੀ ਹੈ I

ਕੁਲ ਮਿਲਾ ਕੇ 16,530  ਆਕਸੀਜਨ ਕੰਸੰਟ੍ਰੇਟਰਸ, 15,901  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 11,416 ਵੈਂਟੀਲੇਟਰਜ਼/ਬੀਆਈਪੀਏਪੀ,  6.6 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 21 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ ਕੀਤੇ/ਭੇਜੇ ਗਏ ਹਨ।

https://www.pib.gov.in/PressReleasePage.aspx?PRID=1720876

 

ਵਧ ਰਹੇ ਮਯੂਕੋਰਮੀਕੋਸਿਸ ਦੇ ਮਾਮਲਿਆਂ ਦੇ ਮੱਦੇਨਜ਼ਰ ਐਮਫੋਟੇਰਿਸਿਨ-ਬੀ ਦੀ ਤਾਜ਼ਾ ਐਲੋਕੇਸ਼ਨ - ਸ਼੍ਰੀ ਸਦਾਨੰਦ ਗੌੜਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ ਵੱਖ-ਵੱਖ ਰਾਜਾਂ ਵਿੱਚ ਮਯੂਕੋਰਮੀਕੋਸਿਸ ਦੇ ਵੱਧ ਰਹੇ ਕੇਸਾਂ ਦੀ ਵਿਸਥਾਰਤ ਸਮੀਖਿਆ ਤੋਂ ਬਾਅਦ, ਐਮਫੋਟੇਰਿਸਿਨ-ਬੀ  ਦੀਆਂ ਕੁੱਲ 23680 ਵਾਧੂ ਸ਼ੀਸ਼ੀਆਂ ਅੱਜ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਲੋਕੇਟ ਕੀਤੀਆਂ  ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਅਲਾਟਮੈਂਟ ਮਰੀਜ਼ਾਂ ਦੀ ਕੁੱਲ ਸੰਖਿਆ ਦੇ ਅਧਾਰ ਤੇ ਕੀਤੀ ਗਈ ਹੈ ਜੋ ਕਿ ਦੇਸ਼ ਭਰ ਵਿੱਚ ਲਗਭਗ 8848 ਹੈ।

https://www.pib.gov.in/PressReleasePage.aspx?PRID=1720822

 

ਦੇਸ਼ ਵਿੱਚ ਹੁਣ ਤੱਕ 224 ਆਕਸਜੀਨ ਐਕਸਪ੍ਰੈੱਸ ਦੇ ਦੁਆਰਾ ਮਿਸ਼ਨ ਮੋਡ ਵਿੱਚ 884 ਟੈਂਕਰਾਂ ਵਿੱਚ 14500 ਮੀਟ੍ਰਿਕ ਟਨ ਆਕਸੀਜਨ ਸਪਲਾਈ ਕੀਤੀ ਗਈ

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ 884 ਟੈਂਕਰਾਂ ਵਿੱਚ ਲਗਭਗ 14500 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਤਰਲ ਆਕਸੀਜਨ ਦੀ ਸਪਲਾਈ ਕਰ ਚੁੱਕਿਆ ਹੈ।

ਇਸ ਅਭਿਯਾਨ ਦੇ ਤਹਿਤ ਹੁਣ ਤੱਕ 224 ਆਕਸੀਜਨ ਐਕਸਪ੍ਰੈੱਸ ਦੀ ਯਾਤਰਾ ਪੂਰੀ ਹੋ ਚੁੱਕੀ ਹੈ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਗਈ ਹੈ।

ਇਸ ਰਿਲੀਜ਼ ਦੇ ਜਾਰੀ ਹੋਣ ਦੇ ਸਮੇਂ ਤੱਕ 8 ਆਕਸੀਜਨ ਐਕਸਪ੍ਰੈੱਸ 35 ਟੈਂਕਰਾਂ ਵਿੱਚ 563 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਨਿਰਧਾਰਿਤ ਰਾਜਾਂ ਵਿੱਚ ਪਹੁੰਚਾਉਣ ਦੇ ਲਈ ਆਪਣੇ ਮਾਰਗ ‘ਤੇ ਚਲ ਰਹੀਆਂ ਹਨ।

ਹੁਣ ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਆਕਸੀਜਨ ਦੀ ਦੈਨਿਕ ਸਪਲਾਈ 800 ਮੀਟ੍ਰਿਕ ਟਨ ਤੋਂ ਵੱਧ ਹੋ ਗਈ ਹੈ।

https://www.pib.gov.in/PressReleasePage.aspx?PRID=1720874

 

ਬਾਰਵ੍ਹੀਂ ਕਲਾਸ ਦੇ ਇਮਤਿਹਾਨ ਅਤੇ ਪ੍ਰੋਫੈਸ਼ਨਲ ਕੋਰਸਾਂ ਲਈ ਦਾਖ਼ਲਾ ਇਮਤਿਹਾਨ ਕਰਵਾਉਣ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਚਾਰ-ਵਟਾਂਦਰੇ ਲਈ ਇੱਕ ਉੱਚ ਪੱਧਰੀ ਮੀਟਿੰਗ ਭਲਕੇ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ, ਸਿੱਖਿਆ ਸਕੱਤਰਾਂ ਅਤੇ ਸੂਬਾ ਇਮਤਿਹਾਨ ਬੋਰਾਡਾਂ ਦੇ ਚੇਅਰਪਰਸਨਜ਼ ਅਤੇ ਭਾਗੀਦਾਰਾਂ ਨਾਲ  ਬਾਰਵ੍ਹੀਂ ਕਲਾਸ ਦੇ ਇਮਤਿਹਾਨ ਅਤੇ ਪ੍ਰੋਫੈਸ਼ਨਲ ਕੋਰਸਜ਼ ਲਈ ਦਾਖ਼ਲਾ ਇਮਤਿਹਾਨ ਦੇ ਪ੍ਰਸਤਾਵਾਂ ਬਾਰੇ ਭਲਕੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਮੀਟਿੰਗ ਦੀ ਪ੍ਰਧਾਨਗੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਕਰਨਗੇ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ”, ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਵੀ ਮੀਟਿੰਗ ਵਿੱਚ ਹਾਜ਼ਰ ਹੋਣਗੇ।

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਸਿੱਖਿਆ ਮੰਤਰਾਲਾ ਦਾ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਅਤੇ ਸੀ ਬੀ ਐੱਸ ਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਮਤਿਹਾਨ ਕਰਵਾਉਣ ਬਾਰੇ ਆਪਸ਼ਨਸ ਦੀ ਭਾਲ ਕਰ ਰਹੇ ਹਨ। ਉੱਚ ਸਿੱਖਿਆ ਵਿਭਾਗ ਵੀ ਉੱਚ ਸਿੱਖਿਆ ਸੰਸਥਾਵਾਂ ਲਈ ਇਮਤਿਹਾਨਾਂ ਦੀਆਂ ਤਰੀਖ਼ਾਂ ਨੂੰ ਪੱਕਿਆਂ ਕਰਨ ਲਈ ਵਿਚਾਰ ਵਟਾਂਦਰਾ ਕਰ ਰਿਹਾ ਹੈ।

https://www.pib.gov.in/PressReleasePage.aspx?PRID=1720838

 
ਰੋਡ ਟ੍ਰਾਂਸਪਰੋਟ ਅਤੇ ਰਾਜਮਾਰਗ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਰਲ ਆਕਸੀਜਨ ਦੀ ਟ੍ਰਾਂਸਪੋਰਟ ਦੀ ਜ਼ਰੂਰਤ ਵਿੱਚ ਵਾਧੇ ਨੂੰ ਦੇਖਦੇ ਹੋਏ “ਜੋਖਿਮ ਪੂਰਨ ਕਾਰਗੋ” ਦੇ ਟ੍ਰਾਂਸਪਰੋਟ ਲਈ ਟ੍ਰੇਂਡ ਡਰਾਇਵਰਾਂ ਦਾ ਇੱਕ ਸਮੂਹ ਬਣਾਉਣ ਨੂੰ ਕਿਹਾ

ਵਰਤਮਾਨ ਵਿੱਚ ਜਾਰੀ ਕੋਵਿਡ-19 ਮਹਾਮਾਰੀ ਦੌਰਾਨ, ਦੇਸ਼ ਦੇ ਕਈ ਹਿੱਸਿਆਂ ਵਿੱਚ ਤਰਲ ਆਕਸੀਜਨ (ਐੱਲਓਐਕਸ) ਦੇ ਜਲਦੀ ਤੇ ਸੁਚਾਰੂ ਟ੍ਰਾਂਸਪਰੋਟ ‘ਤੇ ਪ੍ਰਮੁੱਖ ਰੂਪ ਨਾਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਮੌਜੂਦਾ ਨਿਯਮਾਂ ਦੇ ਅਨੁਸਾਰ ਅਤੇ ਸੀਐੱਮਵੀਆਰ, 1989 ਦੇ ਅਨੁਰੂਪ, ਇਸ ਮਾਮਲੇ ਵਿੱਚ ਉਚਿਤ ਟ੍ਰੇਨਿੰਗ ਦੇ ਨਾਲ-ਨਾਲ ‘ਜੋਖਿਮਪੂਰਨ ਕਾਰਗੋ’ ਲਾਇਸੈਂਸ ਰੱਖਣ ਵਾਲੇ ਟ੍ਰੇਂਡ ਡਰਾਇਵਰਾਂ ਨੂੰ ਹੀ ਤਰਲ ਆਕਸੀਜਨ (ਐੱਲਓਐੱਕਸ) ਟੱਰਕਾਂ ਨੂੰ ਸੰਚਾਲਿਤ ਕਰਨ ਦੀ ਅਨੁਮਤੀ ਹੈ ਇਸ ਲਈ, ਟ੍ਰੇਂਡ ਡਰਾਇਵਰਾਂ ਦਾ ਇੱਕ ਵੱਡਾ ਸਮੂਹ ਉਪਲਬਧ ਕਰਵਾਉਣ ਦੀ ਤਤਕਾਲ ਜ਼ਰੂਰਤ ਹੈ ਜੋ 24X7 ਸੰਚਾਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਡਰਾਇਵਰਾਂ ਦੇ ਪੂਰਕ/ਜਾਂ ਉਨ੍ਹਾਂ ਨੂੰ ਬਦਲਣ ਵਿੱਚ ਸਹਾਇਕ ਬਣ ਸਕਣ।

ਇਸ ਸੰਦਰਭ ਵਿੱਚ, ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟ੍ਰੇਂਡ ਡਰਾਇਵਰਾਂ ਦਾ ਇੱਕ ਸਮੂਹ ਬਣਾਉਣ ਦੀ ਸਲਾਹ ਦਿੱਤੀ ਹੈ ਅਤੇ ਅਜਿਹੇ 500 ਟ੍ਰੇਂਡ ਡਰਾਇਵਰਾਂ ਨੂੰ ਤੁਰੰਤ ਉਪਲਬਧ ਕਰਵਾਏ ਜਾਣ ਨੂੰ ਕਿਹਾ ਹ ਕਿ ਅਗਲੇ ਦੋ ਮਹੀਨਿਆਂ ਵਿੱਚ ਇਨ੍ਹਾਂ ਡਰਾਇਵਰਾਂ ਦੀ ਸੰਖਿਆ ਨੂੰ 2500 ਤੱਕ ਵਧਾਇਆ ਜਾਣਾ ਹੈ।

https://www.pib.gov.in/PressReleasePage.aspx?PRID=1720829

 

ਸਰਕਾਰ ਨੇ ਆਕਸੀਜਨ ਕੰਸਟ੍ਰੇਟਰ ਵਿੱਚ ਮਹੱਤਵਪੂਰਨ ਘਟਕਾਂ ਅਤੇ ਇਨੋਵੇਸ਼ਨਾਂ ‘ਤੇ ਖੋਜ ਅਤੇ ਵਿਕਾਸ ਪ੍ਰਸਤਾਵ ਮੰਗੇ ਗਏ

ਸਰਕਾਰ ਦੀ ਇੱਕ ਨਵੀਂ ਪਹਿਲ ਜਲਦੀ ਹੀ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਉੱਭਰਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੇਕ-ਇਨ-ਇੰਡੀਆ ਆਕਸੀਜਨ ਕੰਸੰਟ੍ਰੇਟਰ ਨਾਲ ਸਬੰਧਿਤ ਮਹੱਤਵਪੂਰਨ ਘਟਕਾਂ ਅਤੇ ਇਨੋਵੇਸ਼ਨਾਂ ‘ਤੇ ਖੋਜ ਅਤੇ ਵਿਕਾਸ ਨੂੰ ਉਤਪ੍ਰੇਰਿਤ ਕਰੇਗੀ। ਇਸ ਪਹਿਲ ਵਿੱਚ ਵਿਗਿਆਨ ਅਤੇ ਇੰਜੀਨੀਅਰੀ ਖੋਜ ਬੋਰਡ (ਐੱਸਈਆਰਬੀ) ਦੁਆਰਾ  ਅਤੇ ਖੋਜ ਸੰਸਥਾਨਾਂ/ਲੈਬਾਂ, ਯੂਨੀਵਰਸਿਟੀਆਂ ਅਤੇ ਮੈਡੀਕਲ ਸੰਸਥਾਨਾਂ, ਸਟਾਰਟ-ਅੱਪਸ ਅਤੇ ਉਦਯੋਗਾਂ ਦੇ ਵਿਗਿਆਨਿਕ ਦੇ ਪ੍ਰਸਤਾਵਾਂ ਲਈ ਸੱਦੇ ਸ਼ਾਮਲ ਹੈ। ਐੱਸਈਆਰਬੀ, ਆਕਸੀਜਨ ਕੰਸਟ੍ਰੇਟਰ (ਵਿਅਕਤੀਗਤ/ ਪੋਰਟੇਬਲ) ਦੇ ਵਿਕਾਸ ਦੀ ਜਾਂਚ ਅਤੇ ਇਨੋਵੇਸ਼ਨ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ  ਕਾਨੂੰਨੀ ਸੰਸਥਾ ਹੈ।

https://www.pib.gov.in/PressReleasePage.aspx?PRID=1720877

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਰਾਜ ਦੀਆਂ ਆਕਸੀਜਨ ਲੋੜਾਂ ਦੀ ਪੂਰਤੀ ਲਈ “ਮਿਸ਼ਨ ਆਕਸੀਜਨ ਸੈਲਫ਼-ਰਿਲਾਇੰਸ” ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਆਕਸੀਜਨ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦਿੱਤੇ ਜਾਣਗੇ। ਇਸ ਸਮੇਂ ਰਾਜ ਦੀ ਆਕਸੀਜਨ ਉਤਪਾਦਨ ਦੀ ਸਮਰੱਥਾ ਪ੍ਰਤੀ ਦਿਨ 1300 ਮੀਟ੍ਰਿਕ ਟਨ ਹੈ। ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਰਾਜ ਸਰਕਾਰ ਨੇ 3000 ਮੀਟ੍ਰਿਕ ਟਨ ਆਕਸੀਜਨ ਪ੍ਰਤੀ ਦਿਨ ਪੈਦਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਕੁਝ ਪ੍ਰੋਤਸਾਹਨ ਘੋਸ਼ਿਤ ਕੀਤੇ ਹਨ। ਸਿਰਫ 30 ਜੂਨ ਤੋਂ ਪਹਿਲਾਂ ਅਪਲਾਈ ਕਰਨ ਵਾਲਿਆਂ ਨੂੰ ਹੀ ਇਸ ਨੀਤੀ ਦਾ ਲਾਭ ਮਿਲੇਗਾ।

  • ਗੁਜਰਾਤ: ਮੁੱਖ ਮੰਤਰੀ ਵਿਜੈ ਰੁਪਾਣੀ ਨੇ ਕੈਬਨਿਟ ਮੈਂਬਰਾਂ ਅਤੇ ਅਕਾਦਮਿਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮੌਜੂਦਾ ਵਿੱਦਿਅਕ ਸੈਸ਼ਨ ਦੇ ਸਾਢੇ 9 ਮਿਲੀਅਨ ਵਿਦਿਆਰਥੀਆਂ ਲਈ ਰਾਜ ਦੀਆਂ ਸਰਕਾਰੀ, ਗ਼ੈਰ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਯੋਗਤਾ ਅਧਾਰਿਤ ਪ੍ਰਗਤੀ ਦਾ ਐਲਾਨ ਕੀਤਾ ਹੈ। ਮੈਡੀਕਲ ਅਤੇ ਪੈਰਾ-ਮੈਡੀਕਲ ਦੇ ਵਿਦਿਆਰਥੀਆਂ ਨੂੰ ਲਾਭ ਨਹੀਂ ਮਿਲੇਗਾ। ਅਹਿਮਦਾਬਾਦ ਦੇ 1200 ਬਿਸਤਰਿਆਂ ਵਾਲੇ ਸਿਵਲ ਕੋਵਿਡ ਹਸਪਤਾਲ ਵਿੱਚ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 50% ਘੱਟ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 84,421 ਹੈ। ਹੁਣ ਤੱਕ 9469 ਮਰੀਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਹੁਣ ਤੱਕ 7,80,471 ਲੋਕ ਗੁਜਰਾਤ ਵਿੱਚ ਕੋਰੋਨਾ ਨਾਲ ਸੰਕ੍ਰਮਿਤ ਹੋਏ ਹਨ, ਜਿਨ੍ਹਾਂ ਵਿੱਚੋਂ 6,86,581 ਲੋਕ ਠੀਕ ਹੋ ਚੁੱਕੇ ਹਨ।

  • ਰਾਜਸਥਾਨ: ਮਿਊਕੋਰਮਾਈਕੋਸਿਸ ਨੂੰ ਇੱਕ ਮਹਾਮਾਰੀ ਘੋਸ਼ਿਤ ਕਰਨ ਤੋਂ ਦੋ ਦਿਨ ਬਾਅਦ, ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਨਿੱਜੀ ਹਸਪਤਾਲਾਂ ਵਿੱਚ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੇ ਦਾਖਲੇ ਅਤੇ ਇਲਾਜ ਦੇ ਖਰਚੇ ਨੂੰ ਸੀਮਤ ਕਰ ਦਿੱਤਾ ਹੈ। ਮੁਫ਼ਤ ਇਲਾਜ ਲਈ ਚਿਰੰਜੀਵੀ ਯੋਜਨਾ ਬੀਮਾ ਯੋਜਨਾ ਦੇ ਤਹਿਤ ਬਿਮਾਰੀ ਵੀ ਕਵਰ ਕੀਤੀ ਜਾਏਗੀ। ਐੱਨਏਬੀਐੱਚ ਦੁਆਰਾ ਪ੍ਰਵਾਨਿਤ ਹਸਪਤਾਲ ਔਸਤਨ ਬਿਮਾਰੀ ਵਾਲੇ ਮਰੀਜ਼ਾਂ ਨੂੰ ਆਕਸੀਜਨ ਵਾਲੇ ਆਈਸੋਲੇਸ਼ਨ ਬਿਸਤਰੇ ਲਈ 5500 ਰੁਪਏ ਪ੍ਰਤੀ ਦਿਨ, ਉਨ੍ਹਾਂ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਲਈ 8250 ਰੁਪਏ ਪ੍ਰਤੀ ਦਿਨ ਲੈ ਸਕਦੇ ਹਨ ਜੋ ਵੈਂਟੀਲੇਟਰਾਂ ਤੋਂ ਬਿਨਾਂ ਆਈਸੀਯੂ ਬੈੱਡਾਂ ਦੀ ਵਰਤੋਂ ਕਰਨਗੇ, ਉਨ੍ਹਾਂ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਲਈ 9900 ਰੁਪਏ ਪ੍ਰਤੀ ਦਿਨ ਲੈ ਸਕਦੇ ਹਨ ਜੋ ਵੈਂਟੀਲੇਟਰਾਂ ਸਮੇਤ ਆਈਸੀਯੂ ਬੈੱਡਾਂ ਦੀ ਵਰਤੋਂ ਕਰਨਗੇ। ਰੋਜ਼ਾਨਾ ਕੇਸਾਂ ਵਿੱਚ ਗਿਰਾਵਟ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ ਕਿਉਂਕਿ ਰਾਜ ਵਿੱਚ ਕੋਵਿਡ-19 ਦੇ 6,225 ਮਾਮਲੇ ਸਾਹਮਣੇ ਆਏ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ‘ਬਲੈਕ ਫੰਗਸ’ ਨੂੰ ਮਹਾਮਾਰੀ ਐਲਾਨਿਆ ਗਿਆ ਹੈ। ਰਾਜ ਸਿਹਤ ਕਮਿਸ਼ਨਰ ਆਕਾਸ਼ ਤ੍ਰਿਪਾਠੀ ਨੇ ਦੱਸਿਆ ਕਿ ਰਾਜ ਵਿੱਚ ਬਲੈਕ ਫੰਗਸ ਦੇ 610 ਕੇਸ ਹਨ ਅਤੇ ਉਨ੍ਹਾਂ ਦੇ ਇਲਾਜ ਲਈ ਇੰਜੈਕਸ਼ਨ ਐਮਫੋਟੇਰੇਸੀਨ - ਬੀ ਦੀਆਂ 36,000 ਸ਼ੀਸ਼ੀਆਂ ਦੀ ਲੋੜ ਹੈ। ਇਨ੍ਹਾਂ ਵਿੱਚੋਂ 190 ਮਰੀਜ਼ ਭੋਪਾਲ ਦੇ ਹਸਪਤਾਲਾਂ ਵਿੱਚ ਹਨ। ਅਗਲੇ 10 ਦਿਨਾਂ ਲਈ ਇੰਦੌਰ ਦੇ ਨਾਲ-ਨਾਲ ਭੋਪਾਲ ਵਿੱਚ ਵੀ ਸਖਤ ਲੌਕਡਾਊਨ ਰਹੇਗਾ। ਰਾਜ ਸਰਕਾਰ ਨੇ 31 ਮਈ ਤੱਕ ਲੌਕਡਾਊਨ ਵਿੱਚ ਕਿਸੇ ਤਰ੍ਹਾਂ ਦੀ ਰਿਆਇਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਜ ਵਿੱਚ ਕੱਲ੍ਹ ਕੋਰੋਨਾ ਦੇ 4384 ਕੇਸ ਸਾਹਮਣੇ ਆਏ ਸਨ। ਰਾਜ ਵਿੱਚ ਲਾਗ ਦੀ ਦਰ 5% ਤੋਂ ਹੇਠਾਂ ਚਲੀ ਗਈ ਹੈ, ਹਾਲਾਂਕਿ ਮੌਤ ਦਰ ਹਾਲੇ ਵੀ ਉੱਚੀ ਹੈ। ਗ੍ਰਾਮੀਣ ਖੇਤਰਾਂ ਵਿੱਚ ਪਾਜ਼ਿਟਿਵਿਟੀ ਦਰ 3% ਹੈ ਜਿੱਥੇ ਸ਼ਹਿਰੀ ਖੇਤਰਾਂ ਵਿੱਚ ਪਾਜ਼ਿਟਿਵਿਟੀ ਦਰ 4% ਹੈ। ਸ਼ੁੱਕਰਵਾਰ ਨੂੰ ਰਾਜ ਦੇ 27 ਜ਼ਿਲ੍ਹਿਆਂ ਵਿੱਚ ਇੱਕ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਇਸ ਸਮੇਂ ਰਾਜ ਵਿੱਚ 67,625 ਐਕਟਿਵ ਮਰੀਜ਼ ਹਨ। ਇਨ੍ਹਾਂ ਵਿੱਚੋਂ 65% ਹੋਮ ਆਈਸੋਲੇਸ਼ਨ ਵਿੱਚ ਹਨ।

  • ਛੱਤੀਸਗੜ੍ਹ: ਰਾਜ ਦੀ ਔਸਤਨ ਪਾਜ਼ਿਟਿਵ ਦਰ ਹੁਣ 8% ਤੱਕ ਪਹੁੰਚ ਗਈ ਹੈ। ਰਾਜ ਸਰਕਾਰ ਗ਼ੈਰ ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਬਾਰੇ ਮਹੱਤਵਪੂਰਨ ਜਾਣਕਾਰੀ ਦਾ ਪ੍ਰਸਾਰ ਕਰ ਰਹੀ ਹੈ ਅਤੇ ਲੋਕਾਂ ਨੂੰ ਕੋਵਿਡ ਟੀਕਾਕਰਣ ਲਈ ਪ੍ਰੇਰਿਤ ਕਰ ਰਹੀ ਹੈ। ਭਿਲਾਈ ਵਿੱਚ, ਰਾਸ਼ਟਰੀ ਰੋਜ਼ੀ ਰੋਟੀ ਮਿਸ਼ਨ ਦੇ ਅਧੀਨ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹ ਲੋਕਾਂ ਦੇ ਟੀਕਾਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਰਾਜਨੰਦਗਾਓਂ ਜ਼ਿਲ੍ਹੇ ਵਿੱਚ ਕੋਰੋਨਾ ਦੀ ਲਾਗ ਨੂੰ ਕਾਬੂ ਵਿੱਚ ਲਿਆਉਣ ਲਈ ਪੋਲਿੰਗ ਸਟੇਸ਼ਨ ਪੱਧਰ ’ਤੇ ਕੋਟਵਰ, ਪਿੰਡ ਪਟੇਲ, ਪੰਚਾਇਤ ਸੈਕਟਰੀ, ਆਂਗਨਵਾੜੀ ਵਰਕਰਾਂ ਅਤੇ ਅਧਿਆਪਕਾਂ ਦੇ ਨਾਲ-ਨਾਲ ਹੋਰ ਸਥਾਨਕ ਲੋਕਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਪਿੰਡ ਵਾਸੀਆਂ ਨੂੰ ਟੀਕਾਕਰਣ ਦੇ ਨਾਲ-ਨਾਲ ਕੋਵਿਡ ਦੇ ਢੁੱਕਵੇਂ ਵਿਵਹਾਰ ਲਈ ਪ੍ਰੇਰਿਤ ਕਰ ਰਹੀਆਂ ਹਨ। ਛੱਤੀਸਗੜ੍ਹ ਦੇ ਸ਼ਿਮਲਾ ਵਜੋਂ ਮਸ਼ਹੂਰ ਮਾਈਨਪਤ ਵਿੱਚ ਰਹਿੰਦੇ ਸਾਰੇ ਤਿੱਬਤੀ ਸ਼ਰਨਾਰਥੀਆਂ ਨੂੰ ਕੋਵਿਡ ਟੀਕਾ ਲਗਵਾਇਆ ਗਿਆ ਹੈ।

  • ਗੋਆ: ਬਲੈਕ ਫੰਗਸ ਦੇ ਮਾਮਲਿਆਂ ਦੇ ਇਲਾਜ ਲਈ ਰਾਜ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਗੋਆ ਮੈਡੀਕਲ ਕਾਲਜ ਵਿਖੇ ਸਮਰਪਿਤ 20 ਬਿਸਤਰਿਆਂ ਵਾਲੇ ਵਾਰਡ ਦੀ ਘੋਸ਼ਣਾ ਕੀਤੀ ਹੈ। ਸੁਵਿਧਾ ਨੂੰ 60 ਬਿਸਤਰਿਆਂ ਵਾਲੇ ਪੀਡੀਆਟ੍ਰਿਕ ਆਈਸੀਯੂ ਅਤੇ ਇਸਨੂੰ ਇੱਕ ਸੰਪੂਰਨ ਐੱਮਆਈਸੀਯੂ ਨਾਲ ਜੋੜਿਆ ਜਾਣਾ ਹੈ। ਕੋਵਿਡ-19 ਦੀ ਅਨੁਮਾਨਤ ਤੀਜੀ ਲਹਿਰ ਦੇ ਪ੍ਰਬੰਧਨ ਲਈ ਮਾਹਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਡਾ: ਜਗਦੀਸ਼ ਕਾਕੋਡਕਰ ਨੂੰ ਸਕੱਤਰ, ਡਾ: ਸ਼ਿਵਾਨੰਦ ਬਾਂਡੇਕਰ ਨੂੰ ਚੇਅਰਮੈਨ, ਡਾ. ਜੋਸ ਡੀਸੁਜਾ ਨੂੰ ਵਾਈਸ ਚੇਅਰਮੈਨ ਐਲਾਨਿਆ ਗਿਆ ਹੈ ਅਤੇ ਪੰਜ ਹੋਰ ਮੈਂਬਰ ਇਸ ਵਿੱਚ ਸ਼ਾਮਲ ਹੋਣਗੇ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 528676 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 63470 ਹੈ। ਕੁੱਲ ਮੌਤਾਂ ਦੀ ਗਿਣਤੀ 12888 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 848290 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 243458 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2668693 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 442469 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 728607 ਹੈ। ਕੁੱਲ ਐਕਟਿਵ ਕੋਵਿਡ ਕੇਸ 54397 ਹਨ। ਮੌਤਾਂ ਦੀ ਗਿਣਤੀ 7317 ਹੈ। ਹੁਣ ਤੱਕ ਕੁੱਲ 5202934 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 57737 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 5675 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 680 ਹੈ।

  • ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 175384 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 31519 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2638 ਹੈ।

 

 

ਫੈਕਟ ਚੈੱਕ

https://twitter.com/PIBFactCheck/status/1395794757062852611

https://twitter.com/PIBFactCheck/status/1396011812479324160

 

 *****

 

ਐੱਮ/ਏਪੀ



(Release ID: 1721510) Visitor Counter : 148


Read this release in: English , Hindi , Marathi , Gujarati