PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
23 MAY 2021 6:48PM by PIB Chandigarh
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
36 ਦਿਨਾਂ ਤੋਂ ਬਾਅਦ ਸਭ ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2.4 ਲੱਖ ਦਰਜ; ਰੋਜ਼ਾਨਾ ਪਾਜ਼ਿਟਿਵਿਟੀ ਦਰ ਘਟ ਕੇ 11.34 ਫੀਸਦੀ ਹੋਈ
• ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਧ 21.23 ਲੱਖ ਟੈਸਟਾਂ ਨਾਲ ਭਾਰਤ ਨੇ ਇੱਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ।
• ਇਹ ਭਾਰਤ ਵਿੱਚ ਕਰਵਾਏ ਗਏ 20 ਲੱਖ ਤੋਂ ਵੱਧ ਟੈਸਟਾਂ ਦਾ ਲਗਾਤਾਰ ਪੰਜਵਾਂ ਦਿਨ ਹੈ। ਜਨਵਰੀ 2020 ਤੋਂ, ਭਾਰਤ ਨੇ ਆਪਣੀ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦਰਜ ਕਰਦੇ ਹੋਏ ਇਸ ਨੂੰ ਵਧਾ ਕੇ ਲਗਭਗ 25 ਲੱਖ ਟੈਸਟ ਰੋਜ਼ਾਨਾ ਤੱਕ ਕੀਤਾ ਹੈ।
• ਲਗਾਤਾਰ ਗਿਰਾਵਟ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਰੋਜ਼ਾਨਾ ਪਾਜ਼ਿਟਿਵਿਟੀ ਦਰ ਘਟ ਕੇ 11.34 ਫੀਸਦੀ ਹੋ ਗਈ ਹੈ। ਪੌਜ਼ੀਟਿਵ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਵਿੱਚ ਲਗਾਤਾਰ ਸੱਤ ਦਿਨਾਂ ਦੌਰਾਨ 3 ਲੱਖ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ।
• ਪਿਛਲੇ 24 ਘੰਟਿਆਂ ਦੌਰਾਨ 2,40,842 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ 17 ਅਪ੍ਰੈਲ 2021 ਤੋਂ ਬਾਅਦ ਦਾ ਸਭ ਤੋਂ ਘੱਟ ਦਰਜ ਕੀਤਾ ਗਿਆ ਅੰਕੜਾ ਹੈ, ਜਦੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2.34 ਲੱਖ ਸੀ।
• ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ ਨੌਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 3,55,102 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।
• ਰਾਸ਼ਟਰੀ ਪੱਧਰ ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.13 ਫੀਸਦੀ ਤੇ ਖੜ੍ਹੀ ਹੈ।
• ਪਿਛਲੇ 24 ਘੰਟਿਆਂ ਦੌਰਾਨ 3,741 ਮੌਤਾਂ ਦਰਜ ਕੀਤੀਆਂ ਗਈਆਂ ਹਨ।
• ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 19.50 ਕਰੋੜ ਤੋਂ ਪਾਰ ਹੋ ਗਈ ਹੈ।
https://www.pib.gov.in/PressReleasePage.aspx?PRID=1721015
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21.80 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਹਾਲੇ ਵੀ 1.90 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਹਨ
ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫਤ ਮੁਹੱਈਆ ਕਰਵਾ ਕੇ ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦਾ ਸਮਰਥਨ ਕਰ ਰਹੀ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀ ਸਿੱਧੀ ਖਰੀਦ ਦੀ ਸਹੂਲਤ ਵੀ ਦੇ ਰਹੀ ਹੈ। ਟੀਕਾਕਰਣ, ਕੋਵਿਡ-19 ਮਹਾਮਾਰੀ ਦੇ ਨਿਯੰਤਰਣ ਅਤੇ ਪ੍ਰਬੰਧਨ ਦੀ ਭਾਰਤ ਸਰਕਾਰ ਦੀ ਪੰਜ-ਨੁਕਾਤੀ ਰਣਨੀਤੀ ਦਾ ਇਕ ਜ਼ਰੂਰੀ ਅਤੇ ਅਨਿੱਖੜਵਾਂ ਅੰਗ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਟੈਸਟ, ਟ੍ਰੈਕ, ਟ੍ਰੀਟ, ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ। ਰਣਨੀਤੀ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਹਰ ਮਹੀਨੇ ਕੁਲ ਸੈਂਟਰਲ ਡਰੱਗਜ਼ ਲੈਬਾਰਟਰੀ (ਸੀਡੀਐਲ) ਦੁਆਰਾ ਪ੍ਰਵਾਨਿਤ ਟੀਕਿਆਂ ਵਿਚੋਂ 50 ਪ੍ਰਤੀਸ਼ਤ ਲਵੇਗੀ। ਭਾਰਤ ਸਰਕਾਰ ਮਹੀਨਾਵਾਰ ਸੀਡੀਐਲ ਦੇ ਮਾਨਤਾ ਪ੍ਰਾਪਤ ਟੀਕਿਆਂ ਦਾ 50 ਪ੍ਰਤੀਸ਼ਤ ਹਿੱਸਾ ਪ੍ਰਾਪਤ ਕਰਨਾ ਜਾਰੀ ਰੱਖੇਗੀ। ਇਹ ਟੀਕੇ ਰਾਜ ਸਰਕਾਰਾਂ ਨੂੰ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾਏ ਜਾਣਗੇ, ਜਿਵੇਂ ਕਿ ਪਹਿਲਾਂ ਕੀਤਾ ਜਾ ਰਿਹਾ ਸੀ। ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 21.80 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (21,80,51,890) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।
https://www.pib.gov.in/PressReleasePage.aspx?PRID=1721016
ਕੋਵਿਡ ਰਾਹਤ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਖ-ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ-19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ-19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੀ/ਸਪੁਰਦ ਕੀਤੀ ਜਾ ਰਹੀ ਹੈ।
ਕੁਲ ਮਿਲਾ ਕੇ 16,630 ਆਕਸੀਜਨ ਕੰਸੰਟ੍ਰੇਟਰਸ, 15,961 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 11,516 ਵੈਂਟੀਲੇਟਰਸ / ਬੀਆਈਪੀਏਪੀ, 6.9 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ 2021 ਤੋਂ 22 ਮਈ 2021 ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ ਕੀਤੇ / ਭੇਜੇ ਗਏ ਹਨ।
https://www.pib.gov.in/PressReleasePage.aspx?PRID=1721035
ਕੇਂਦਰੀ ਰੱਖਿਆ ਮੰਤਰੀ ਨੇ ਬਾਰ੍ਹਵੀਂ ਕਲਾਸ ਦੀਆਂ ਪਰੀਖਿਆਵਾਂ ਅਤੇ ਕਿੱਤਾਮੁਖੀ ਕੋਰਸਾਂ ਦੀਆਂ ਦਾਖਲਾ ਪਰੀਖਿਆਵਾਂ ਦੇ ਸੰਚਾਲਨ ਲਈ ਨੈਸ਼ਨਲ ਕੰਸਲਟੇਸ਼ਨ ਦੀ ਪ੍ਰਧਾਨਗੀ ਕੀਤੀ
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਵਲੋਂ ਅੱਜ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ ਅਤੇ ਪ੍ਰਸ਼ਾਸਕਾਂ ਨਾਲ ਰਾਸ਼ਟਰੀ ਸਲਾਹ ਮਸ਼ਵਰਾ ਆਯੋਜਿਤ ਕੀਤਾ ਗਿਆ। ਸਲਾਹ ਮਸ਼ਵਰੇ ਦੀ ਪ੍ਰਧਾਨਗੀ ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤੀ ਅਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ', ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਕਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ, ਕੇਂਦਰੀ ਵਣ, ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਮੀਟਿੰਗ ਵਿਚ ਸ਼ਾਮਿਲ ਹੋਏ।
ਮੀਟਿੰਗ ਨੂੰ ਸਮਾਪਤ ਕਰਦਿਆਂ ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪਰੀਖਿਆਵਾਂ ਸੰਚਾਲਤ ਕਰਨ ਲਈ ਭਾਗੀਦਾਰਾਂ ਵਲੋਂ ਦਿੱਤੇ ਗਏ ਤਜਵੀਜ਼ਾਂ ਤੇ ਹਾਂ-ਪੱਖੀ ਸੁਝਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਜੇਕਰ ਕੋਈ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਇਸ ਮੰਗਲਵਾਰ ਯਾਨੀਕਿ 25 ਮਈ ਤੱਕ ਸਿੱਖਿਆ ਮੰਤਰਾਲਾ ਨੂੰ ਭੇਜ ਦੇਣ। ਉਨ੍ਹਾਂ ਕਿਹਾ ਕਿ ਮੰਤਰਾਲਾ ਇਨ੍ਹਾਂ ਸਾਰੇ ਸੁਝਾਵਾਂ ਤੇ ਵਿਚਾਰ ਕਰੇਗਾ ਅਤੇ ਜਲਦੀ ਹੀ ਅੰਤਿਮ ਫੈਸਲਾ ਲਵੇਗਾ। ਉਨ੍ਹਾਂ ਇਸ ਗੱਲ ਨੂੰ ਮੁੜ ਤੋਂ ਦੁਹਰਾਇਆ ਕਿ ਸਰਕਾਰ ਦੀ ਤਰਜੀਹ ਇਕ ਸੁਰੱਖਿਅਤ ਵਾਤਾਵਰਨ ਵਿਚ ਸਾਰੀਆਂ ਹੀ ਪਰੀਖਿਆਵਾਂ ਨੂੰ ਸੰਚਾਲਤ ਕਰਨਾ ਹੈ।
https://www.pib.gov.in/PressReleasePage.aspx?PRID=1721088
ਆਕਸੀਜਨ ਐਕਸਪ੍ਰੈੱਸ ਦੁਆਰਾ ਆਕਸੀਜਨ ਦੀ ਸਪਲਾਈ 15000 ਮੀਟ੍ਰਿਕ ਟਨ ਤੋਂ ਉੱਪਰ ਪਹੁੰਚੀ
ਅਸਾਮ ਵਿੱਚ ਅੱਜ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ ਨੇ ਅੱਜ 80 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ
ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ 936 ਟੈਂਕਰਾਂ ਵਿੱਚ ਲਗਭਗ 15284 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਤਰਲ ਆਕਸੀਜਨ ਦੀ ਸਪਲਾਈ ਕਰ ਚੁੱਕਿਆ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਹੁਣ ਤੱਕ 234 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਵੱਖ-ਵੱਖ ਰਾਜਾਂ ਨੂੰ ਆਕਸੀਜਨ ਦੇ ਰੂਪ ਵਿੱਚ ਰਾਹਤ ਪਹੁੰਚਾਈ ਹੈ।
https://www.pib.gov.in/PressReleasePage.aspx?PRID=1721032
****
ਐੱਮਵੀ
(Release ID: 1721430)
Visitor Counter : 163