ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਸ਼ਮੀਰ ਦੇ ਟੀਕਾਕਰਣ ਅਭਿਯਾਨ ਨੂੰ ‘ਜਨ ਅੰਦੋਲਨ’ ਵਿੱਚ ਤਬਦੀਲ ਕਰਨ ਦੀ ਤਾਕੀਦ ਕੀਤੀ


ਕਸ਼ਮੀਰ ਦੇ ਕਮਿਊਨਿਟੀ ਨੇਤਾਵਾਂ ਦੇ ਨਾਲ ਗੱਲਬਾਤ ਕਰਦੇ ਹੋਏ, ਮੰਤਰੀ ਨੇ ਘਾਟੀ ਦੇ ਗ੍ਰਾਮੀਣ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਮੁਫਤ ਟੈਲੀ-ਕੰਸਲਟੇਸ਼ਨ ਸੁਵਿਧਾਵਾਂ ਨੂੰ ਮੁੜ-ਸਰਜੀਤ ਕਰਨ ‘ਤੇ ਜ਼ੋਰ ਦਿੱਤਾ

Posted On: 22 MAY 2021 4:38PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਸ਼ਮੀਰੀ ਨੇਤਾਵਾਂ ਨਾਲ ਘਾਟੀ ਵਿੱਚ ਟੀਕਾਕਰਣ ਅਭਿਯਾਨ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੇ ਰਾਜਨੀਤਿਕ ਅਤੇ ਵਿਚਾਰਕ ਮਤਭੇਦਾਂ ਤੋਂ ਉੱਪਰ ਉੱਠੀਏ ਅਤੇ ਇਕਜੁੱਟ ਹੋ ਕੇ ਕੋਵਿਡ ਦੇ ਖ਼ਿਲਾਫ਼ ਲੜਾਈ ਲੜੀਏ ਅਤੇ ਕਸ਼ਮੀਰ ਜਿਹੇ ਸਵਰਗ ਨੂੰ ਬਚਾਈਏ।

 

ਕਸ਼ਮੀਰ ਘਾਟੀ ਦੇ ਰਾਜਨੇਤਾਵਾਂ ਅਤੇ ਜਨਤਕ ਕਾਰਜਕਰਤਾਵਾਂ ਦੇ ਨਾਲ ਗੱਲਬਾਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵੈਕਸੀਨ ਅਭਿਯਾਨ ਨੂੰ ਜਨ ਅੰਦੋਲਨ ਵਿੱਚ ਤਬਦੀਲ ਕਰਨ ਦੀ ਦਿਸ਼ਾ ਵਿੱਚ ਚੁਣੇ ਹੋਏ ਪ੍ਰਤੀਨਿਧੀ, ਸੋਸ਼ਲ ਵਰਕਰ, ਧਾਰਮਿਕ ਪ੍ਰਮੁੱਖ ਅਤੇ ਸੀਨੀਅਰ ਨੇਤਾ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਟੀਕਾਕਰਣ ਅਭਿਯਾਨ ਦੇ ਸਫਲ ਹੋਣ ਨਾਲ ਇਸ ਦਾ ਸਕਾਰਾਤਮਕ ਸੰਦੇਸ਼ ਪੂਰੇ ਦੇਸ਼ ਵਿੱਚ ਜਾਵੇਗਾ।

 

ਡਾ. ਜਿਤੇਂਦਰ ਸਿੰਘ ਨੇ ਕਸ਼ਮੀਰ ਘਾਟੀ ਵਿੱਚ ਨਾਗਰਿਕ ਸਮਾਜ ਦੁਆਰਾ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਸ਼ੈਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਘਾਟੀ ਦੇ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਇਸ ਮਹਾਮਾਰੀ ਦੇ ਖ਼ਿਲਾਫ਼ ਚਲ ਰਹੀ ਜਨਤਕ ਲੜਾਈ ਵਿੱਚ ਜਨਪ੍ਰਤੀਨਿਧੀਆਂ ਨੂੰ ਨਾਲ ਰੱਖਣ ਦੀ ਉਨ੍ਹਾਂ ਨੇ ਸਲਾਹ ਦਿੱਤੀ ਸੀ।

 

E:\Surjeet Singh\May 2021\24 May\1.jpg

 

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ਨੂੰ ਦੋਹਰਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਸ਼ਮੀਰ ਘਾਟੀ ਸਹਿਤ ਪੂਰੇ ਦੇਸ਼ ਦੀ ਸਥਿਤੀ ‘ਤੇ ਨਿਗਰਾਨੀ ਰੱਖਣ ਵਿੱਚ ਵਿਅਕਤੀਗਤ ਰੂਪ ਨਾਲ ਰੁਚੀ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਜ਼ਰੂਰਤ ਹੁੰਦੀ ਹੈ, ਪ੍ਰਧਾਨ ਮੰਤਰੀ ਜਿਲ੍ਹਾ ਪ੍ਰਸ਼ਾਸਨ ਅਤੇ ਮੈਡੀਕਲ ਸਮੁਦਾਏ ਦੇ ਨਾਲ ਸੰਪਰਕ ਕਰ ਇਹ ਸੁਨਿਸ਼ਚਿਤ ਕਰਦੇ ਹਨ ਕਿ ਬਿਨਾਂ ਸਮਾਂ ਗਵਾਏ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ।

ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਕਸ਼ਮੀਰ ਘਾਟੀ ਨੂੰ ਉਸ ਸਮੇਂ ਕੋਵਿਡ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਈਦ ਦਾ ਤਿਉਹਾਰ ਸੀ, ਬਸੰਤ ਦਾ ਮੌਸਮ ਸੀ, ਟੂਰਿਸਟਾਂ ਦੇ ਆਵਾਗਮਨ ਵਿੱਚ ਵਾਧਾ ਹੋ ਰਿਹਾ ਸੀ ਅਤੇ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋ ਰਹੀ ਸੀ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤਾ ਕਿ ਅਸੀਂ ਜਨਤਕ ਪ੍ਰਯਤਨ ਅਤੇ ਦ੍ਰਿੜ ਇੱਛਾ ਸ਼ਕਤੀ ਦੁਆਰਾ ਇਸ ਆਪਦਾ ਤੋਂ ਬਾਹਰ ਨਿਕਲਾਂਗੇ ਅਤੇ ਖੁਸ਼ਹਾਲ ਸਮੇਂ ਵਿੱਚ ਵਾਪਸ ਪਰਤਾਂਗੇ।
 

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਸ਼ਮੀਰ ਘਾਟੀ ਦੇ ਜਿਲ੍ਹਾ ਕਲੈਕਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਪੀਪਲ ਫਰੈਂਡਲੀ ਟੀਕਾਕਰਣ ਕੈਂਪਾਂ ਦੇ ਆਯੋਜਨ ਵਿੱਚ ਕਮਿਊਨਿਟੀ ਨੇਤਾਵਾਂ ਨੂੰ ਸ਼ਾਮਲ ਕਰਨ ਅਤੇ ਕਿਹਾ ਕਿ ਵੈਕਸੀਨ ਦੀ ਲੋੜੀਂਦੀ ਖੁਰਾਕ ਜਲਦੀ ਹੀ ਉਪਲਬਧ ਕਰਾਈ ਜਾਵੇਗੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਅਤੇ ਹੋਮ ਆਈਸੋਲੇਸ਼ਨ ਵਾਲੇ ਰੋਗੀਆਂ ਦੇ ਲਈ ਵੱਡੇ ਪੈਮਾਨੇ ‘ਤੇ ਮੁਫਤ ਟੈਲੀ-ਕੰਸਲਟੇਸ਼ਨ ਸੁਵਿਧਾਵਾਂ ਸਥਾਪਿਤ ਕਰਨ ਦੇ ਲਈ ਜ਼ਰੂਰੀ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਗ਼ੈਰ ਸਰਕਾਰੀ ਸੰਗਠਨ, ਯੁਵਾ ਸਮੂਹ ਅਤੇ ਪਾਰਟੀ ਕਾਰਜਕਰਤਾ ਸੁਰੱਖਿਅਤ ਕੋਵਿਡ ਪ੍ਰੋਟੋਕੌਲ ਦਾ ਪਾਲਣ ਕਰਦੇ ਹੋਏ ਜਨਤਕ ਸਿਹਤ ਕੇਂਦਰਾਂ ਜਾਂ ਪੰਚਾਇਤ ਭਵਨਾਂ ਵਿੱਚ ਟੈਲੀ-ਕੰਸਲਟੇਸ਼ਨ ਦਾ ਆਯੋਜਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੇ ਪੇਸ਼ੇਵਰ ਮਾਰਗਦਰਸ਼ਨਾਂ ਨਾਲ ਮਹਾਮਾਰੀ ਨਾਲ ਲੜਣ ਦੇ ਲਈ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਸੈਲਫ-ਸਟਾਈਲਡ ਉਪਾਵਾਂ ਦਾ ਵੀ ਉਪਯੋਗ ਕੀਤਾ ਜਾ ਸਕੇਗਾ।

 

ਨੇਤਾਵਾਂ ਦੁਆਰਾ ਉਠਾਏ ਗਏ ਕੁੱਝ ਮੁੱਦਿਆਂ ‘ਤੇ ਪ੍ਰਤਿਕਿਰਿਆ ਵਿਅਕਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 24 ਮਈ ਤੋਂ ਮੈਡੀਕਲ ਕਰਮਚਾਰੀਆਂ ਦੀ ਭਰਤੀ ਦੇ ਲਈ ਵਾਕ ਇਨ ਇੰਟਰਵਿਊ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ ਇਸ ਦੌਰਾਨ ਪੋਸਟ ਗਰੈਜੁਏਟ ਅਤੇ ਗਰੈਜੁਏਟ ਦੇ ਅੰਤਿਮ ਵਰ੍ਹਿਆਂ ਦੇ ਮੈਡੀਕਲ ਵਿਦਿਆਰਥੀਆਂ ਅਤੇ ਨਰਸਿੰਗ ਕਰਮਚਾਰੀਆਂ ਨੂੰ ਜੀਐੱਮਸੀ ਅਤੇ ਹੋਰ ਸਬੰਧਤ ਹਸਪਤਾਲਾਂ ਵਿੱਚ ਲਗਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਮਾਨਵ ਸੰਸਾਧਨ ਦੀ ਕਮੀ ਦੀ ਸਮੱਸਿਆ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਵੈਂਟੀਲੇਟਰ ਦਾ ਸੰਚਾਲਨ ਕਰਨ ਦੇ ਲਈ ਸ਼ੌਰਟ ਟਰਮ ਟਰੇਨਿੰਗ ਪ੍ਰੋਗਰਾਮ ਦੀ ਵੀ ਗੱਲ ਕੀਤੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਨਿਯਮਿਤ ਰੂਪ ਨਾਲ ਵੱਖ-ਵੱਖ ਜਿਲ੍ਹਾ ਪ੍ਰਸ਼ਾਸਨਾਂ ਦੇ ਨਾਲ-ਨਾਲ ਸ਼ੇਰ-ਏ-ਕਸ਼ਮੀਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸ (ਐੱਸਕੇਆਈਐੱਮਐੱਸ), ਸੌਰਾ ਸਹਿਤ ਜੰਮੂ-ਕਸ਼ਮੀਰ ਦੇ ਦੋਵੇਂ ਖੇਤਰਾਂ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਦੇ ਮੈਡੀਕਲ ਅਧਿਕਾਰੀਆਂ ਦੇ ਨਾਲ ਸੰਪਰਕ ਵਿੱਚ ਹਨ।


 

ਗ਼ੈਰ-ਕੋਵਿਡ ਵਾਲੇ ਗੰਭੀਰ ਰੋਗੀਆਂ, ਵਿਸ਼ੇਸ਼ ਰੂਪ ਨਾਲ ਕੈਂਸਰ ਰੋਗੀਆਂ ਦੇ ਲਈ ਕੀਮੋਥੇਰੇਪੀ ਅਤੇ ਕਿਡਨੀ ਰੋਗੀਆਂ ਦੇ ਲਈ ਡਾਯਲਿਸਿਸ ਦੀ ਜ਼ਰੂਰਤ ਬਾਰੇ ਉਤਪੰਨ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਜੀਐੱਮਸੀ, ਸ਼੍ਰੀਨਗਰ ਅਤੇ ਐੱਸਕੇਆਈਐੱਮਐੱਸ ਵਿੱਚ ਅਜਿਹੇ ਰੋਗੀਆਂ ਦੇ ਲਈ ਬੈੱਡ ਨਿਰਧਾਰਿਤ ਕਰਨ ਦੀ ਦਿਸ਼ਾ ਵਿੱਚ ਪ੍ਰਯਤਨ ਕੀਤੇ ਜਾ ਰਹੇ ਹਨ।

ਇਸ ਬੈਠਕ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੇ ਕਸ਼ਮੀਰ ਵਿੱਚ ਕੋਵਿਡ ਸਬੰਧਿਤ ਸਮੱਗਰੀ ਭੇਜਣ ਦੇ ਲਈ ਕੇਂਦਰੀ ਮੰਤਰੀ ਦੇ ਪ੍ਰਤੀ ਅਭਾਰ ਵਿਅਕਤ ਕੀਤਾ ਅਤੇ ਹੋਰ ਜਿਲ੍ਹਿਆਂ ਵਿੱਚ ਵੰਡ ਕਰਨ ਦੇ ਲਈ ਅਤੇ ਵੱਧ ਖੇਪ ਪ੍ਰਦਾਨ ਕਰਨ ਦੀ ਮੰਗ ਕੀਤੀ। ਇਸ ਹਫਤੇ, ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਸ਼੍ਰੀਨਗਰ ਦੇ ਦੋ ਰਾਜਧਾਨੀ ਸ਼ਹਿਰਾਂ ਦੇ ਲਈ ਕ੍ਰਮ ਵਾਰ: ਕੋਵਿਡ ਸਬੰਧਿਤ ਸਮੱਗਰੀਆਂ ਦੀ ਅਲੱਗ-ਅਲੱਗ ਖੇਪ ਰਵਾਨਾ ਕੀਤੀ ਸੀ, ਜਿਸ ਵਿੱਚ ਫੇਸ ਮਾਸਕ, ਸੈਨੀਟਾਈਜ਼ਰ ਅਤੇ ਹੋਰ ਸਮਾਨਾਂ ਨਾਲ ਯੁਕਤ ਅਲੱਗ-ਅਲੱਗ ਕਿੱਟਾਂ ਮੌਜੂਦ ਸਨ।

 

ਡਾ. ਜਿਤੇਂਦਰ ਸਿੰਘ ਦੇ ਨਾਲ ਕੋਵਿਡ ਤਿਆਰੀਆਂ ਅਤੇ ਚੁੱਕੇ ਗਏ ਕਦਮਾਂ ‘ਤੇ ਆਯੋਜਿਤ ਹੋਈ ਇਸ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਹੋਰ ਲੋਕਾਂ ਦੇ ਨਾਲ ਡਾ. ਰਫੀ, ਮੋਹੰਮਦ ਅਨਵਰ ਖਾਨ, ਦਰਖਸ਼ਾਂ ਅੰਦ੍ਰਾਬੀ, ਅਲਤਾਫ ਠਾਕੁਰ, ਮੰਜੂਰ ਭੱਟ, ਗੁਲਾਮ ਅਹਿਮਦ ਮੀਰ, ਬਿਲਾਲ ਪੱਰੇ, ਆਰਿਫ ਰਜਾ, ਅਲੀ ਮੋਹੰਮਦ ਮੀਰ, ਅਸ਼ੋਕ ਭੱਟ ਵੀ ਸ਼ਾਮਲ ਹੋਏ।

 

    <><><><>

ਐੱਸਐੱਨਸੀ


 



(Release ID: 1721427) Visitor Counter : 140


Read this release in: English , Urdu , Hindi , Tamil , Telugu