ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਰਲ ਆਕਸੀਜਨ ਦੀ ਢੁਆਈ ਦੀ ਜ਼ਰੂਰਤ ਵਿੱਚ ਵਾਧੇ ਨੂੰ ਦੇਖਦੇ ਹੋਏ “ਜੋਖਿਮ ਪੂਰਨ ਕਾਰਗੋ” ਦੇ ਟ੍ਰਾਂਸਪੋਰਟ ਲਈ ਟ੍ਰੇਂਡ ਡਰਾਇਵਰਾਂ ਦਾ ਇੱਕ ਸਮੂਹ ਬਣਾਉਣ ਨੂੰ ਕਿਹਾ

Posted On: 22 MAY 2021 12:24PM by PIB Chandigarh

ਵਰਤਮਾਨ ਵਿੱਚ ਜਾਰੀ ਕੋਵਿਡ-19 ਮਹਾਮਾਰੀ ਦੌਰਾਨ, ਦੇਸ਼ ਦੇ ਕਈ ਹਿੱਸਿਆਂ ਵਿੱਚ ਤਰਲ ਆਕਸੀਜਨ (ਐੱਲਓਐਕਸ) ਦੇ ਜਲਦੀ ਤੇ ਸੁਚਾਰੂ ਟ੍ਰਾਂਸਪੋਰਟ ‘ਤੇ ਪ੍ਰਮੁੱਖ ਰੂਪ ਨਾਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਸੰਬੰਧ ਵਿੱਚ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਮੌਜੂਦਾ ਨਿਯਮਾਂ ਦੇ ਅਨੁਸਾਰ ਅਤੇ ਸੀਐੱਮਵੀਆਰ, 1989 ਦੇ ਅਨੁਰੂਪ, ਇਸ ਮਾਮਲੇ ਵਿੱਚ ਉੱਚਿਤ ਟ੍ਰੇਨਿੰਗ ਦੇ ਨਾਲ-ਨਾਲ ‘ਜੋਖਿਮਪੂਰਨ ਕਾਰਗੋ’ ਲਾਇਸੈਂਸ ਰੱਖਣ ਵਾਲੇ ਟ੍ਰੇਂਡ ਡਰਾਇਵਰਾਂ ਨੂੰ ਹੀ ਤਰਲ ਆਕਸੀਜਨ (ਐੱਲਓਐੱਕਸ) ਟਰੱਕਾਂ ਨੂੰ ਸੰਚਾਲਿਤ ਕਰਨ ਦੀ ਅਨੁਮਤੀ ਹੈ ਇਸ ਲਈ , ਟ੍ਰੇਂਡ ਡਰਾਇਵਰਾਂ ਦਾ ਇੱਕ ਵੱਡਾ ਸਮੂਹ ਉਪਲੱਬਧ ਕਰਵਾਉਣ ਦੀ ਤਤਕਾਲ ਜ਼ਰੂਰਤ ਹੈ । ਜੋ 24X7 ਸੰਚਾਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਡਰਾਇਵਰਾਂ ਦੇ ਪੂਰਕ/ਅਤੇ ਉਨ੍ਹਾਂ ਨੂੰ ਬਦਲਣ ਵਿੱਚ ਸਹਾਇਕ ਬਣ ਸਕਣ।

ਇਸ ਸੰਦਰਭ ਵਿੱਚ, ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟ੍ਰੇਂਡ ਡਰਾਇਵਰਾਂ ਦਾ ਇੱਕ ਸਮੂਹ ਬਣਾਉਣ ਦੀ ਸਲਾਹ ਦਿੱਤੀ ਹੈ ਅਤੇ ਅਜਿਹੇ 500 ਟ੍ਰੇਂਡ ਡਰਾਇਵਰਾਂ ਨੂੰ ਤੁਰੰਤ ਉਪਲੱਬਧ ਕਰਵਾਏ ਜਾਣ ਨੂੰ ਕਿਹਾ ਹੈ ਕਿ ਅਗਲੇ ਦੋ ਮਹੀਨਿਆਂ ਵਿੱਚ ਇਨ੍ਹਾਂ ਡਰਾਇਵਰਾਂ ਦੀ ਸੰਖਿਆ ਨੂੰ 2500 ਤੱਕ ਵਧਾਇਆ ਜਾਣਾ ਹੈ।

ਨਾਲ ਹੀ, ਇਸ ਰਣਨੀਤੀ ਦੇ ਇੱਕ ਅੰਗ ਦੇ ਰੂਪ ਜਿਸ ਨੂੰ ਇੱਕ ਅਤਿਰਿਕਤ ਪੂਲ ਬਣਾਉਣ ਦੇ ਲਈ ਅਪਣਾਇਆ ਜਾ ਸਕਦਾ ਹੈ, ਨਿਮਨਲਿਖਿਤ ਸੁਝਾਅ ਦਿੱਤੇ ਗਏ ਹਨ :-

ਇੱਕ ਸੰਖੇਪ ਪ੍ਰੋਗਰਾਮ ਅਤੇ ਅਪ੍ਰੈਂਟਿਸਸ਼ਿਪ  ਰਾਹੀਂ ਖਤਰਨਾਕ ਰਸਾਇਣਾਂ ਅਤੇ ਐੱਲਐੱਮਓ ਦੇ ਪ੍ਰਬੰਧਨ ਵਿੱਚ ਟ੍ਰੇਨਿੰਗ ਦੇ ਨਾਲ ਇੱਕ ਕੁਸ਼ਲ ਤੇਜ਼ੀ ਨਾਲ ਕੰਮ ਕਰਨ ਵਿੱਚ ਸਮਰੱਥ ਚਾਲਕ।

ਤਿੰਨ-ਚਾਰ ਦਿਨ ਦੇ ਛੋਟੇ ਪ੍ਰੋਗਰਾਮ ਅਤੇ ਅਪ੍ਰੈਂਟਿਸਸ਼ਿਪ ਰਾਹੀਂ ਖਤਰਨਾਕ ਰਸਾਇਣਾਂ ਅਤੇ ਐੱਲਐੱਮਓ ਦੇ ਸੰਚਾਲਨ ਲਈ ਕੁਸ਼ਲ ਐੱਲਐੱਮਵੀ ਲਾਇਸੈਂਸ ਧਾਰਕ

ਇਸ ਤਰ੍ਹਾਂ ਦੇ ਟ੍ਰੇਨਿੰਗ ਮਾਡਿਊਲ ਨੂੰ ਲੌਜੀਸਟਿਕਸ ਸੈਕਟਰ ਸਕਿੱਲ ਕਾਊਂਸਿਲ (ਐੱਲਐੱਸਐੱਸਸੀ), ਇੰਡੀਅਨ ਕਾਊਂਸਿਲ (ਆਈਸੀਸੀ), ਨੈਸ਼ਨਲ ਸਕਿੱਲ ਡਿਵਲਪਮੈਂਟ ਕਾਪੋਰੇਸ਼ਨ (ਐੱਨਐੱਸਡੀਸੀ) ਅਤੇ ਮੈਡੀਕਲ ਆਕਸੀਜਨ ਨਿਰਮਾਤਾਵਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਸੰਚਾਲਿਤ ਕਰਨ ਲਈ ਐੱਚਐੱਮਵੀ/ਹਾਨੀਕਾਰਕ ਰਸਾਇਣਿਕ ਲਾਇਸੈਂਸ ਵਾਲੇ ਕੁਝ ਸਥਾਨਿਕ ਡਰਾਇਵਰਾਂ ਦੀ ਸਿਫਾਰਿਸ਼ ਕਰਨ ਦੀ ਬੇਨਤੀ ਕੀਤੀ ਗਈ ਹੈ।

ਨਾਲ ਹੀ, ਸਾਰੇ ਕੁਸ਼ਲ ਡਰਾਇਵਰਾਂ ਦੀ ਸੂਚੀ ਇੱਕ ਡਿਜਿਟਲ ਪਲੇਟਫਾਰਮ ‘ਤੇ ਉਪਲੱਬਧ ਕਰਵਾਈ ਜਾਵੇਗੀ ਅਤੇ ਇਨ੍ਹਾਂ ਟ੍ਰੇਂਡ  ਡਰਾਇਵਰਾਂ ਦੀਆਂ ਸੇਵਾਵਾਂ ਦਾ ਉਪਯੋਗ ਕ੍ਰਾਓਜੈਨਿਕ ਐੱਲਐੱਮਓ ਟੈਂਕਰਾਂ ਨੂੰ ਲਿਜਾਣ ਲਈ ਕੀਤਾ ਜਾ ਸਕਦਾ ਹੈ।

ਇਹ ਵੀ ਸਲਾਹ ਦਿੱਤੀ ਗਈ ਹੈ ਕਿ ਐੱਲਓਐਕਸ ਟੈਂਕਰ ਡਰਾਇਵਰਾਂ ਨੂੰ ਇੱਕ ਵਿਸ਼ੇਸ ਕੋਵਿਡ ਟੀਕਾਕਰਣ ਅਭਿਯਾਨ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਅਤੇ ਜਦੋਂ ਉਹ ਕੋਵਿਡ ਸੰਕ੍ਰਮਿਤ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਉਣ ਅਤੇ ਇਲਾਜ ਲਈ ਪ੍ਰਾਥਮਿਕਤਾ ਦਿੱਤੀ ਜਾ ਸਕਦੀ ਹੈ।

 

*****

ਬੀਐੱਨ/ਆਰਆਰ



(Release ID: 1721422) Visitor Counter : 165