ਬਿਜਲੀ ਮੰਤਰਾਲਾ

ਪਾਵਰਗ੍ਰਿਡ ਨੇ ਰੈਫਰਲ ਹਸਪਤਾਲ ਸਬ-ਸਟੇਸ਼ਨ ਵਿੱਚ ਆਕਸੀਜਨ ਪਲਾਂਟ ਅਤੇ ਨੇੜਲੇ ਖੇਤਰਾਂ ਵਿੱਚ ਭਰੋਸੇਯੋਗ ਬਿਜਲੀ ਸਪਲਾਈ ਦੇ ਲਈ ਟ੍ਰਾਂਸਫਾਰਮਰ ਚਾਲੂ ਕੀਤਾ

Posted On: 24 MAY 2021 1:57PM by PIB Chandigarh

 

ਬਿਜਲੀ ਮੰਤਰਾਲੇ ਦੇ ਅਧੀਨ ਮਹਾਰਤਨ ਜਨਤਕ ਉੱਦਮ ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਆਪਣੇ ਟ੍ਰਾਂਸਮਿਸ਼ਨ ਨੈਟਵਰਕ ਰਾਹੀਂ ਮਹਾਮਾਰੀ ਦੌਰਾਨ ਭਰੋਸੇਯੋਗ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਸਰਗਰਮੀ ਨਾਲ 24X7 ਕੰਮ ਕਰ ਰਹੀ ਹੈ।

ਬਿਜਲੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਤੇ ਨਾਗਾਲੈਂਡ ਦੇ ਇੱਕ ਮਾਤਰ ਆਕਸੀਜਨ ਪਲਾਂਟ ਨੂੰ ਲੋੜੀਂਦੀ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਨਾਗਾਲੈਂਡ ਦੇ ਬਿਜਲੀ ਵਿਭਾਗ ਨੇ ਪਾਵਰਗ੍ਰਿਡ ਤੋਂ ਦੀਮਾਪੁਰ ਸਥਿਤ ਰੈਫਰਲ ਹਸਪਤਾਲ ਸਬ-ਸਟੇਸ਼ਨ ‘ਤੇ 10 ਮੈਗਾ ਵੋਲਟ ਐੱਮਪੇਅਰ (ਐੱਮਵੀਏ) ਟ੍ਰਾਂਸਫਾਰਮਰ ਚਾਲੂ ਕਰਨ ਦੀ ਤਾਕੀਦ ਕੀਤੀ।

ਸਮੇਂ ਦੀ ਮੰਗ ਦੇ ਮੁਤਾਬਿਕ ਕਾਰਵਾਈ ਕਰਦੇ ਹੋਏ ਪਾਵਰਗ੍ਰਿਡ ਦੀ ਟੀਮ ਨੇ ਦੋ ਦਿਨਾਂ ਦੇ ਅੰਦਰ ਸਫਲਤਾਪੂਰਵਕ 22-5-2021 ਨੂੰ 19.30 ਵਜੇ ਟ੍ਰਾਂਸਫਾਰਮਰ ਚਾਲੂ ਕਰ ਦਿੱਤਾ, ਜਿਸ ਨਾਲ ਆਕਸੀਜਨ ਪਲਾਂਟ ਤੇ ਨੇੜਲੇ ਖੇਤਰਾਂ ਨੂੰ ਨਿਸ਼ਚਿਤ ਰੂਪ ਨਾਲ ਬਿਜਲੀ ਦੀ ਸਪਲਾਈ ਹੋਵੇਗੀ।

ਪਾਵਰਗ੍ਰਿਡ ਦੁਆਰਾ 33/11 ਕੇਵੀ ਰੈਫਰਲ ਹਸਪਤਾਲ ਨਾਗਾਲੈਂਡ ਵਿੱਚ ਨਵਾਂ ਟ੍ਰਾਂਸਫਾਰਮਰ ਚਾਲੂ ਕੀਤੇ ਜਾਣ ਨਾਲ ਨਾਗਾ ਯੂਨਾਈਟੇਡ ਪਿੰਡ ਸਥਿਤ ਬੀਐੱਮਏ ਦੇ ਪਲਾਂਟ ਦੀ ਬਿਜਲੀ ਪ੍ਰਣਾਲੀ ਦੀ ਭਰੋਸੇਯੋਗਤਾ ਵਧੇਗੀ ਜੋ ਪਹਿਲਾਂ 5 ਐੱਮਵੀਏ ਟ੍ਰਾਂਸਫਾਰਮਰ ਨਾਲ ਚਲ ਰਹੀ ਸੀ। ਟ੍ਰਾਂਸਫਾਰਮਰ ਦੇ ਚਾਲੂ ਹੋਣ ਨਾਲ ਸਬ-ਸਟੇਸਨ ਦੇ 11 ਕੇਵੀ ਦੇ ਆਉਟਗੋਈਂਗ ਰੋਂਗਮੇ ਫੀਡਰ ਰਾਹੀਂ ਆਕਸੀਜਨ ਪਲਾਂਟ ਨੂੰ ਦਿਨ-ਰਾਤ ਗੁਣਵੱਤਾ ਵਾਲੀ ਬਿਜਲੀ ਉਪਲਬਧ ਹੋਵੇਗੀ।

ਇਹ ਕਾਰਜ ਪਾਵਰਗ੍ਰਿਡ ਦੇ ਇੰਜੀਨੀਅਰਾਂ ਨੇ ਲੌਕਡਾਊਨ ਦੌਰਾਨ ਕੋਵਿਡ-19 ਪ੍ਰੋਟੋਕਾੱਲ ਦਾ ਪਾਲਣ ਕਰਦੇ ਹੋਏ ਉੱਤਰ-ਪੂਰਬ ਖੇਤਰ ਬਿਜਲੀ ਸੁਧਾਰ ਪ੍ਰੋਜੈਕਟ (ਐੱਨਈਆਰਪੀਐੱਸਆਈਪੀ) ਦੇ ਰੂਪ ਵਿੱਚ ਕੀਤਾ। ਐੱਨਈਆਰਪੀਐੱਸਆਈਪੀ ਬਿਜਲੀ ਮੰਤਰਾਲੇ ਦੀ ਕੇਂਦਰੀ ਯੋਜਨਾ ਹੈ ਜਿਸ ਦਾ ਉਦੇਸ਼ ਦੇਸ਼ ਦੇ ਉੱਤਰ-ਪੂਰਬ ਖੇਤਰ ਦੇ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨਾ ਹੈ।

ਯੋਜਨਾ 6 ਲਾਭਾਰਥੀ ਉੱਤਰ-ਪੂਰਬ ਰਾਜਾਂ – ਅਸਾਮ, ਮਣੀਪੁਰ, ਮੇਘਾਲਯ, ਮਿਜ਼ੋਰਮ, ਨਾਗਾਲੈਂਡ ਤੇ ਤ੍ਰਿਪੁਰਾ ਦੇ ਸਹਿਯੋਗ ਨਾਲ ਪਾਵਰਗ੍ਰਿਡ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਪ੍ਰੋਜੈਕਟ ਦਾ ਮੁੱਖ ਉਦੇਸ਼ ਉੱਤਰ-ਪੂਰਬ ਖੇਤਰ ਦੇ ਸੰਪੂਰਣ ਆਰਥਿਕ ਵਿਕਾਸ ਦੇ ਪ੍ਰਤੀ ਭਾਰਤ ਸਰਕਾਰ ਦੇ ਸੰਕਲਪ ਅਤੇ ਉੱਤਰ-ਪੂਰਬ ਦੇ ਰਾਜਾਂ ਦੇ ਅਧੀਨ ਟ੍ਰਾਂਸਮਿਸ਼ਨ ਤੇ ਵੰਡ ਢਾਂਚਾ ਨੂੰ ਮਜ਼ਬੂਤ ਬਣਾਉਣਾ ਹੈ। ਇਸ ਯੋਜਨਾ ਦੇ ਲਾਗੂ ਕਰਨ ਨਾਲ ਭਰੋਸੇਯੋਗ ਪਾਵਰਗ੍ਰਿਡ ਬਣੇਗੀ ਅਤੇ ਉੱਤਰ-ਪੂਰਬ ਖੇਤਰ ਦੇ ਰਾਜਾਂ ਦੀ ਆਗਾਮੀ ਲੋਡ ਕੇਂਦਰਾਂ ਨਾਲ ਕਨੈਕਟੀਵਿਟੀ ਵਧੇਗੀ ਅਤੇ ਇਸ ਤਰ੍ਹਾਂ ਉੱਤਰ-ਪੂਰਬ ਖੇਤਰ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਉਪਭੋਗਤਾਵਾਂ ਨੂੰ ਗ੍ਰਿਡ ਨਾਲ ਜੁੜੀ ਬਿਜਲੀ ਦੇ ਲਾਭ ਦਾ ਵਿਸਤਾਰ ਹੋਵੇਗਾ। ਦੇਸ਼ ਸੇਵਾ ਦੇ ਪ੍ਰਤੀ ਸੰਕਲਪ ਦੇ ਰੂਪ ਵਿੱਚ ਟੀਮ ਪਾਵਰਗ੍ਰਿਡ ਨੇ ਮਹਾਮਾਰੀ ਦੇ ਦੌਰਾਨ ਬਿਜਲੀ ਟ੍ਰਾਂਸਮਿਸ਼ਨ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

***

ਐੱਸਐੱਸ/ਆਈਜੀ
 



(Release ID: 1721421) Visitor Counter : 145