ਰੇਲ ਮੰਤਰਾਲਾ

ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ ਰੇਲਵੇ ਦੀ ਪ੍ਰਗਤੀ ਦਾ ਪਹੀਆ ਨਿਰੰਤਰ ਅੱਗੇ ਵਧ ਰਿਹਾ ਹੈ, ਕੋਇਲਾ ਮਾਲ ਢੁਆਈ ਦੇ ਮਾਮਲੇ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 54% ਅਤੇ 2019-20 ਦੀ ਤੁਲਨਾ ਵਿੱਚ 1.4% ਦਾ ਰਿਕਾਰਡ ਵਾਧਾ


ਕਮਾਈ ਅਤੇ ਲੋਡਿੰਗ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਦੇ ਮਾਲ ਢੁਆਈ ਦੇ ਅੰਕੜਿਆਂ ਦਾ ਸਭ ਤੋਂ ਵੱਧ ਪੱਧਰ ‘ਤੇ ਵਧਣ ਦਾ ਸਿਲਸਿਲਾ ਜਾਰੀ

ਵਿੱਤ ਵਰ੍ਹੇ 2021-22 ਵਿੱਚ ਮੌਜੂਦਾ ਮਿਤੀ ਤੱਕ ਭਾਰਤੀ ਰੇਲਵੇ ਦੀ ਕੁੱਲ੍ਹ ਲੋਡਿੰਗ 185.04 ਮਿਲੀਅਨ ਟਨ (ਐੱਮਟੀ) ਹੈ, ਜੋ ਸਮਾਨ ਮਿਆਦ ਵਿੱਚ ਸਾਲ 2019 ਦੇ ਅੰਕੜੇ (167.66 ਐੱਮਟੀ) ਦੀ ਤੁਲਨਾ ਵਿੱਚ 10.37% ਵੱਧ ਹੈ

ਸਮਾਨ ਮਿਆਦ ਵਿੱਚ ਸਾਲ 2020 ਦੇ 116.1 ਐੱਮਟੀ ਲੋਡਿੰਗ ਦੇ ਅੰਕੜੇ ਦੀ ਤੁਲਨਾ ਵਿੱਚ ਇਹ 59.38% ਵੱਧ ਹੈ

ਵਿੱਤ ਵਰ੍ਹੇ 2021-22 ਵਿੱਚ ਭਾਰਤੀ ਰੇਲਵੇ ਨੇ ਮਾਲ ਭਾੜਾ ਲੋਡਿੰਗ ਨਾਲ 18542.8 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਸਮਾਨ ਮਿਆਦ ਵਿੱਚ ਸਾਲ 2019 ਦੀ ਕਮਾਈ (17674 ਕਰੋੜ ਰੁਪਏ) ਦੀ ਤੁਲਨਾ ਵਿੱਚ 4.92% ਅਤੇ ਸਾਲ 2020 ਦੀ ਕਮਾਈ (10540 ਕਰੋੜ ਰੁਪਏ) ਦੀ ਤੁਲਨਾ ਵਿੱਚ 75.93% ਵੱਧ ਹੈ
ਭਾਰਤੀ ਰੇਲਵੇ ਨੇ ਸਤੰਬਰ 2020 ਤੋਂ ਮਈ 2021 ਦੌਰਾਨ ਲਗਾਤਾਰ 9 ਮਹੀਨਿਆਂ ਤੱਕ ਸਭ ਤੋਂ ਵੱਧ ਲੋਡਿੰਗ ਦਰਜ ਕੀਤੀ ਹੈ

Posted On: 21 MAY 2021 5:57PM by PIB Chandigarh

 

ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਵਿੱਤ ਵਰ੍ਹੇ 2021-22 ਵਿੱਚ ਭਾਰਤੀ ਰੇਲਵੇ ਰਿਕਾਰਡ ਮਾਲ ਢੁਆਈ ਦੇ ਨਾਲ ਲਗਾਤਾਰ ਤੇਜ਼ ਗਤੀ ਨਾਲ ਆਪਣੀ ਪ੍ਰਗਤੀ ਦੀ ਰਾਹ ‘ਤੇ ਅੱਗੇ ਵਧ ਰਿਹਾ ਹੈ।

ਭਾਰਤੀ ਰੇਲਵੇ ਨੇ ਵਿੱਤ ਵਰ੍ਹੇ 2021-22 ਵਿੱਚ ਲੋਡਿੰਗ ਦੇ ਅੰਕੜਿਆਂ ਦੇ ਮਾਮਲੇ ਵਿੱਚ 185.04 ਮਿਲੀਅਨ ਟਨ (ਐੱਮਟੀ) ਦੀ ਲੋਡਿੰਗ ਦੇ ਨਾਲ ਸਾਲ 2020 ਅਤੇ 2019 ਦੇ ਅੰਕੜਿਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਦਰਅਸਲ ਲੋਡਿੰਗ ਦੇ ਇਹ ਅੰਕੜੇ ਸਾਲ 2020 ਵਿੱਚ 116.1 ਐੱਮਟੀ ਅਤੇ ਸਾਲ 2019 ਵਿੱਚ 167.66 ਐੱਮਟੀ ਸੀ, ਜੋ ਤੁਲਨਾਤਮਕ ਰੂਪ ਨਾਲ ਕ੍ਰਮਸ਼: 59.38% ਅਤੇ 10.37% ਦੇ ਵਾਧੇ ਨੂੰ ਦਰਸਾਉਂਦਾ ਹੈ।

ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ ਮਾਲ ਭਾੜਾ ਲੋਡਿੰਗ ਨਾਲ 18542.8 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਕਮਾਈ ਸਮਾਨ ਮਿਆਦ ਵਿੱਚ ਸਾਲ 2019 ਦੀ 17,674 ਕਰੋੜ ਰੁਪਏ ਦੀ ਕਮਾਈ ਦੀ ਤੁਲਨਾ ਵਿੱਚ 4.92% ਅਤੇ ਸਾਲ 2020 ਦੀ 10,540.1 ਕਰੋੜ ਰੁਪਏ ਦੀ ਕਮਾਈ ਦੀ ਤੁਲਨਾ ਵਿੱਚ 75.93% ਅਧਿਕ ਹੈ।

ਭਾਰਤੀ ਰੇਲਵੇ ਵਿੱਚ ਸਤੰਬਰ 2020 ਤੋਂ ਮਈ 2021 ਦੌਰਾਨ ਲਗਾਤਾਰ 9 ਮਹੀਨਿਆਂ ਤੱਕ ਸਭ ਤੋਂ ਅਧਿਕ ਲੋਡਿੰਗ ਦਰਜ ਕਰਨ ਦਾ ਸਿਲਸਿਲਾ ਜਾਰੀ ਹੈ।

ਮਿਸ਼ਨ ਮੋਡ ਵਿੱਚ ਕੰਮ ਕਰਦੇ ਹੋਏ ਭਾਰਤੀ ਰੇਲਵੇ ਨੇ ਮਈ 2021 ਦੇ ਮਾਲ ਢੁਆਈ ਦੇ ਅੰਕੜੇ, ਸਮਾਨ ਮਿਆਦ ਵਿੱਚ ਸਾਲ 2019 ਅਤੇ 2020 ਦੇ ਲੋਡਿੰਗ ਅਤੇ ਕਮਾਈ ਦੇ ਅੰਕੜਿਆਂ ਨੂੰ ਪਿੱਛੇ ਛੱਡਦੇ ਹੋਏ ਬਹੁਤ ਅੱਗੇ ਨਿਕਲ ਗਏ ਹਨ।

ਕੋਇਲਾ ਖੇਤਰ ਨੇ ਨਿਰੰਤਰ ਵਿਕਾਸ ਦੇਖਣ ਨੂੰ ਮਿਲਿਆ ਹੈ। ਭਾਰਤੀ ਰੇਲਵੇ ਨੇ ਇਸ ਵਿੱਤ ਵਰ੍ਹੇ 2021-22 ਵਿੱਚ 88.15 ਮਿਲੀਅਨ ਟਨ ਕੋਇਲਾ ਦੀ ਲੋਡਿੰਗ ਕੀਤੀ ਹੈ, ਜੋ ਪਿਛਲੇ ਸਾਲ 2020 ਦੀ ਲੋਡਿੰਗ (57.23 ਮਿਲੀਅਨ ਟਨ) ਦੀ ਤੁਲਨਾ ਵਿੱਚ 54.03% ਅਤੇ ਸਾਲ 2019 ਦੀ ਲੋਡਿੰਗ (86.94 ਮਿਲੀਅਨ ਟਨ) ਦੀ ਤੁਲਨਾ ਵਿੱਚ 1.39% ਵੱਧ ਹੈ।

ਮਈ 2021 (ਹੁਣ ਤੱਕ) ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਲੋਡਿੰਗ 73.45 ਮਿਲੀਅਨ ਟਨ ਸੀ, ਜੋ ਪਿਛਲੇ ਸਾਲ ਦੀ ਇਸ ਮਿਆਦ (50.66 ਮਿਲੀਅਨ ਟਨ) ਦੀ ਤੁਲਨਾ ਵਿੱਚ 44.99% ਵੱਧ ਹੈ। ਸਾਲ 2021 ਦੀ ਲੋਡਿੰਗ ਇਸ ਮਿਆਦ ਵਿੱਚ ਸਾਲ 2019 ਦੇ ਲੋਡਿੰਗ ਅੰਕੜਿਆਂ (66.61 ਐੱਮਟੀ) ਦੀ ਤੁਲਨਾ ਵਿੱਚ 10.27% ਵੱਧ ਹੈ। 

ਭਾਰਤੀ ਰੇਲਵੇ ਦੀ ਲੋਡਿੰਗ 73.45 ਮਿਲੀਅਨ ਟਨ ਰਹੀ, ਜਿਸ ਵਿੱਚ 35.62 ਮਿਲੀਅਨ ਟਨ ਕੋਇਲਾ, 9.77 ਮਿਲੀਅਨ ਟਨ ਲੌਹ ਓਰੇ,3.8 ਮਿਲੀਅਨ ਟਨ ਅਨਾਜ, 2.22 ਮਿਲੀਅਨ ਟਨ ਖਾਦ, 2.02 ਮਿਲੀਅਨ ਟਨ ਖਨਿਜ ਤੇਲ ਅਤੇ 3.15 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਸ਼ਾਮਲ ਹਨ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੇਲਵੇ ਵਿੱਚ ਮਾਲ ਢੁਆਈ ਨੂੰ ਹੁਲਾਰਾ ਦੇਣ ਅਤੇ ਆਕਰਸ਼ਕ ਬਣਾਉਣ ਦੇ ਲਈ ਭਾਰਤੀ ਰੇਲਵੇ ਦੇ ਵੱਲੋਂ ਕਈ ਤਰ੍ਹਾਂ ਦੀਆਂ ਰਿਆਅਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਖਾਸ ਗੱਲ ਇਹ ਹੈ ਕਿ ਮੌਜੂਦਾ ਨੈੱਟਵਰਕ ਵਿੱਚ ਮਾਲ ਗੱਡੀਆਂ ਦੀ ਗਤੀ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।

ਭਾਰਤੀ ਰੇਲਵੇ ਨੇ ਕੋਵਿਡ-19 ਦੇ ਕਠਿਨ ਦੌਰ ਦਾ ਸਦਉਪਯੋਗ ਆਪਣੀ ਸਮਰੱਥਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਦੇ ਤੌਰ ‘ਤੇ ਕੀਤਾ ਹੈ।

****

ਡੀਜੇਐੱਨ/ਐੱਮਕੇਵੀ



(Release ID: 1721144) Visitor Counter : 135


Read this release in: English , Urdu , Hindi , Tamil , Telugu