ਸਿੱਖਿਆ ਮੰਤਰਾਲਾ
ਬਾਰਵ੍ਹੀਂ ਕਲਾਸ ਦੇ ਇਮਤਿਹਾਨ ਅਤੇ ਪ੍ਰੋਫੈਸ਼ਨਲ ਕੋਰਸਾਂ ਲਈ ਦਾਖ਼ਲਾ ਇਮਤਿਹਾਨ ਕਰਾਉਣ ਬਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਵਿਚਾਰ ਵਟਾਂਦਰੇ ਲਈ ਇੱਕ ਉੱਚ ਪੱਧਰੀ ਮੀਟਿੰਗ ਭਲਕੇ
ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਮੀਟਿੰਗ ਦੀ ਪ੍ਰਧਾਨਗੀ ਕਰਨਗੇ
ਕੇਂਦਰੀ ਸਿੱਖਿਆ ਮੰਤਰੀ ਨੇ ਇਮਤਿਹਾਨ ਕਰਾਉਣ ਬਾਬਤ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖਿਆ ਹੈ
प्रविष्टि तिथि:
22 MAY 2021 1:21PM by PIB Chandigarh
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ , ਸਿੱਖਿਆ ਸਕੱਤਰਾਂ ਅਤੇ ਸੂਬਾ ਇਮਤਿਹਾਨ ਬੋਰਾਡਾਂ ਦੇ ਚੇਅਰਪਰਸਨਜ਼ ਅਤੇ ਭਾਗੀਦਾਰਾਂ ਨਾਲ ਬਾਰਵ੍ਹੀਂ ਕਲਾਸ ਦੇ ਇਮਤਿਹਾਨ ਅਤੇ ਪ੍ਰੋਫੈਸ਼ਨਲ ਕੋਰਸਜ਼ ਲਈ ਦਾਖ਼ਲਾ ਇਮਤਿਹਾਨ ਦੇ ਪ੍ਰਸਤਾਵਾਂ ਬਾਰੇ ਭਲਕੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ।
ਮੀਟਿੰਗ ਦੀ ਪ੍ਰਧਾਨਗੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਕਰਨਗੇ । ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” , ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਵੀ ਮੀਟਿੰਗ ਵਿੱਚ ਹਾਜ਼ਰ ਹੋਣਗੇ ।
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਸਿੱਖਿਆ ਮੰਤਰਾਲਾ ਦਾ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਅਤੇ ਸੀ ਬੀ ਐੱਸ ਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਮਤਿਹਾਨ ਕਰਾਉਣ ਬਾਰੇ ਆਪਸ਼ਨਸ ਦੀ ਭਾਲ ਕਰ ਰਹੇ ਹਨ । ਉੱਚ ਸਿੱਖਿਆ ਵਿਭਾਗ ਵੀ ਉੱਚ ਸਿੱਖਿਆ ਸੰਸਥਾਵਾਂ ਲਈ ਇਮਤਿਹਾਨਾਂ ਦੀਆਂ ਤਰੀਖ਼ਾਂ ਨੂੰ ਪੱਕਿਆਂ ਕਰਨ ਲਈ ਵਿਚਾਰ ਵਟਾਂਦਰਾ ਕਰ ਰਿਹਾ ਹੈ ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੋਵਿਡ 19 ਮਹਾਮਾਰੀ ਨੇ ਵੱਖ ਵੱਖ ਖੇਤਰਾਂ , ਜਿਨ੍ਹਾਂ ਵਿੱਚ ਸਿੱਖਿਆ ਖੇਤਰ , ਵਿਸ਼ੇਸ਼ ਕਰਕੇ ਬੋਰਡ ਇਮਤਿਹਾਨ ਅਤੇ ਦਾਖ਼ਲਾ ਇਮਤਿਹਾਨ ਸ਼ਾਮਿਲ ਹਨ , ਤੇ ਅਸਰ ਪਾਇਆ ਹੈ । ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲੱਗਭਗ ਸਾਰੇ ਸੂਬਾ ਸਿੱਖਿਆ ਬੋਰਡਾਂ , ਸੀ ਬੀ ਐੱਸ ਈ ਅਤੇ ਆਈ ਸੀ ਐੈੱਸ ਈ ਨੇ ਆਪਣੇ 12ਵੀਂ ਕਲਾਸ ਇਮਤਿਹਾਨ 2021 ਮੁਲਤਵੀ ਕਰ ਦਿੱਤੇ ਹਨ । ਇਸੇ ਤਰ੍ਹਾਂ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਅਤੇ ਹੋਰ ਕੌਮੀ ਇਮਤਿਹਾਨ ਕਰਾਉਣ ਵਾਲੀਆਂ ਸੰਸਥਾਵਾਂ ਨੇ ਵੀ ਪ੍ਰੋਫੈਸ਼ਨਲ ਕੋਰਸਿਜ਼ ਲਈ ਦਾਖ਼ਲਾ ਇਮਤਿਹਾਨਾਂ ਨੂੰ ਮੁਲਤਵੀ ਕਰ ਦਿੱਤਾ ਹੈ ।
ਕਿਉਂਕਿ 12ਵੀਂ ਕਲਾਸ ਦੇ ਇਮਤਿਹਾਨਾਂ ਦਾ ਅਸਰ ਸੂਬਾ ਬੋਰਡ ਇਮਤਿਹਾਨਾਂ ਅਤੇ ਦੇਸ਼ ਭਰ ਵਿੱਚ ਹੋਣ ਵਾਲੇ ਹੋਰ ਦਾਖ਼ਲਾ ਇਮਤਿਹਾਨਾਂ ਤੇ ਪੈਂਦਾ ਹੈ ਅਤੇ ਵਿਦਿਆਰਥੀਆਂ ਵਿੱਚੋਂ ਅਨਿਸ਼ਚਿਤਤਾ ਖਤਮ ਕਰਨ ਲਈ ਇਹ ਜ਼ਰੂਰੀ ਹੈ ਕਿ ਵੱਖ ਵੱਖ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਅਧਾਰ ਤੇ ਫ਼ੈਸਲੇ ਬਾਰੇ ਵਿਚਾਰਿਆ ਜਾਵੇ ਅਤੇ ਦੇਸ਼ ਭਰ ਵਿੱਚ ਸਾਰੇ ਵਿਦਿਆਰਥੀਆਂ ਦੇ ਹਿੱਤ ਵਿੱਚ 12ਵੀਂ ਕਲਾਸ , ਸੀ ਬੀ ਐੱਸ ਸੀ ਇਮਤਿਹਾਨਾਂ ਨੂੰ ਕਰਾਉਣ ਬਾਰੇ ਫ਼ੈਸਲਾ ਲਿਆ ਜਾਵੇ ।
ਸ਼੍ਰੀ ਪੋਖਰਿਯਾਲ ਨੇ ਸਾਰੇ ਭਾਗੀਦਾਰਾਂ — ਵਿਦਿਆਰਥੀਆਂ , ਮਾਪਿਆਂ , ਅਧਿਆਪਕਾਂ ਅਤੇ ਹੋਰਨਾਂ ਤੋਂ ਟਵੀਟਰ ਰਾਹੀਂ ਇਸ ਬਾਰੇ ਇਨਪੁਟਸ ਮੰਗੀ ਹੈ ।
*******************
ਐੱਮ ਸੀ / ਕੇ ਪੀ / ਏ ਕੇ
(रिलीज़ आईडी: 1720993)
आगंतुक पटल : 293