ਰੱਖਿਆ ਮੰਤਰਾਲਾ

ਭਾਰਤੀ ਨੇਵੀ ਨੇ ਕੇਰਲ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਅੱਗ ਸੁਰੱਖਿਆ ਆਡਿਟ ਦੇ ਸੰਚਾਲਨ ’ਚ ਸਹਾਇਤਾ ਕੀਤੀ

Posted On: 21 MAY 2021 3:35PM by PIB Chandigarh

ਕੇਰਲ ਦੇ ਵੱਖ ਵੱਖ ਜ਼ਿਲਿਆਂ ’ਚ ਸਰਕਾਰੀ ਹਸਪਤਾਲਾਂ ਦਾ ਅੱਗ ਸੁਰੱਖਿਆ ਆਡਿਟ ਕਰਵਾਉਣ ਬਾਰੇ ਕੇਰਲ ਸਰਕਾਰ  ਦੇ ਮੁੱਖ ਸਕੱਤਰ ਦੀ ਅਪੀਲ ਦੇ ਨਤੀਜ਼ੇ ਵਜੋਂ ਦੱਖਣੀ ਨੇਵੀ ਕਮਾਂਡ ਨੇ ਏਰਨਾਕੁਲਮ ਜ਼ਿਲੇ ਦੇ ਵੱਖ ਵੱਖ ਹਸਪਤਾਲਾਂ ਦਾ ਅੱਗ ਸੁਰੱਖਿਆ ਆਡਿਟ ਕਰਵਾਉਣ ਲਈ ਤਾਰੀਖ਼ 14 ਮਈ 2021 ਨੂੰ ਪੰਜ ਟੀਮਾਂ ਨੂੰ ਤੈਨਾਤ ਕੀਤਾ ।

          ਸ਼ੁਰੂਆਤੀ ਮੁਲਾਂਕਣ ਦੇ ਬਾਅਦ ਅਤੇ ਸਾਰੇ ਜ਼ਿਲਿਆਂ ’ਚ ਸਥਿਤ ਕੁਲ ਹਸਪਤਾਲਾਂ ’ਚ ਕੀਤੇ ਜਾਣ ਵਾਲੇ ਆਡਿਟ ਦੀ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕੇਰਲ ਦੇ ਬਾਕੀ 13 ਜ਼ਿਲਿਆਂ ’ਚ ਹਸਪਤਾਲਾਂ ਦਾ ਆਡਿਟ ਸ਼ੁਰੂ ਕਰਨ ਲਈ ਤਾਰੀਖ਼ 17 ਮਈ 2021 ਤੋਂ 22 ਵਾਧੂ ਟੀਮਾਂ ਨੂੰ ਤੈਨਾਤ ਕੀਤਾ ਗਿਆ। ਕੁਲ 140 ਸਰਕਾਰੀ, ਪ੍ਰਾਇਮਰੀ ਹਸਪਤਾਲਾਂ ਅਤੇ ਹੋਰ ਉਪਚਾਰ ਕੇਂਦਰਾਂ /  ਕੋਵਿਡ ਮਾਮਲਿਆਂ  ਨੂੰ ਵੇਖਣ ਵਾਲੀਆਂ ਕੇਂਦਰਾਂ ’ਚੋਂ 101 ਦਾ ਆਡਿਟ ਪੂਰਾ ਕਰ ਲਿਆ ਗਿਆ ਹੈ ਅਤੇ ਟੀਮਾਂ  ਦੇ ਬਾਕੀ ਹਸਪਤਾਲਾਂ ਦਾ ਆਡਿਟ ਤਾਰੀਖ਼ 30 ਮਈ 2021 ਤੱਕ ਪੂਰਾ ਕਰਨ ਦੀ ਸੰਭਾਵਨਾ ਹੈ।

          ਕਾਸਰਗੋਡ ,  ਕੰਨੂਰ ਅਤੇ ਕੋਝੀਕੋਡ ਜ਼ਿਲਿਆਂ ’ਚ  ਸਥਿਤ ਹਸਪਤਾਲਾਂ ਦਾ ਆਡਿਟ ਕਰਨ ਲਈ ਆਈ. ਐਨ. ਐਸ. ਜਮੋਰਿਨ ਅਤੇ ਏਝਿਮਾਲਾ ਸਥਿਤ ਭਾਰਤੀ ਨੇਵੀ ਅਕਾਦਮੀ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਕੋਇੰਬਟੂਰ ’ਚ  ਆਈ. ਐਨ. ਐਸ. ਆਗੂ ਦੀਆਂ ਟੀਮਾਂ ਨੂੰ ਪਾਲਕਾੜ ’ਚ  ਸਥਿਤ ਹਸਪਤਾਲਾਂ ਦਾ ਆਡਿਟ ਕਰਨ ਲਈ ਤੈਨਾਤ ਕੀਤਾ ਗਿਆ ।

          ਟੀਮਾਂ ਨੇ ਸਾਰੇ ਸਥਾਨਾਂ ’ਤੇ ਜ਼ਿਲਾ ਪ੍ਰਸ਼ਾਸਨ  ਦੇ ਕਰਮਚਾਰੀਆਂ ਅਤੇ ਹਸਪਤਾਲ ਸਟਾਫ ਨਾਲ ਗੱਲਬਾਤ ਕੀਤੀ ।  ਆਰੰਭਿਕ ਸਿੱਟਾ ਅਤੇ ਸਿਫਾਰਸਾਂ ਦੀ ਸੂਚਨਾ ਹਸਪਤਾਲਾਂ ਅਤੇ ਰਾਜ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਸਾਰੇ ਚੁਣੇ ਹਸਪਤਾਲਾਂ ਦਾ ਆਡਿਟ ਪੂਰਾ ਹੋਣ ’ਤੇ ਇਕ ਫੈਸਲਾ ਰਿਪੋਰਟ ਭੇਜ ਦਿੱਤੀ ਜਾਵੇਗੀ ।

 

*************************

 

 ਐਮਜੀ / ਏਐਮ / ਏਬੀ / ਡੀਸੀ

 



(Release ID: 1720879) Visitor Counter : 181