ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰਾਲੇ ਨੇ ਸਾਲ 2011 ਦੀ ਅਰਜੁਨ ਅਵਾਰਡ ਜੇਤੂ ਵੀ ਤੇਜਸਵਿਨੀ ਬਾਈ ਨੂੰ 2 ਲੱਖ ਰੁਪਏ ਦੀ ਵਿੱਤ ਸਹਾਇਤਾ ਨੂੰ ਮਨਜ਼ੂਰੀ ਦਿੱਤੀ
प्रविष्टि तिथि:
21 MAY 2021 12:08PM by PIB Chandigarh
ਯੁਵਾ ਮੰਤਰਾਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਨੇ ਕਰਨਾਟਕ ਦੀ ਵੀ ਤੇਜਸਵਿਨੀ ਬਾਈ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ਨੇ ਸਾਲ 2011 ਵਿੱਚ ਅਰਜੁਨ ਅਵਾਰਡ ਜਿੱਤਿਆ ਸੀ। ਤੇਜਸਵਿਨੀ ਸਾਲ 2010 ਅਤੇ 2014 ਦੇ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਮਹਿਲਾ ਕਬੱਡੀ ਟੀਮ ਦੀ ਮੈਂਬਰ ਸਨ।

ਭਾਰਤੀ ਖੇਡ ਅਥਾਰਿਟੀ, ਭਾਰਤੀ ਉਲੰਪਿਕ ਸੰਘ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਲਈ ਸੰਯੁਕਤ ਰੂਪ ਤੋਂ ਚਲਾਈ ਜਾ ਰਹੀ ਪਹਿਲ ਦੇ ਤਹਿਤ ਮੌਜੂਦਾ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਸਾਬਕਾ ਅੰਤਰਰਾਸ਼ਟਰੀ ਐਥਲੀਟਾਂ ਅਤੇ ਕੋਚਾਂ ਦੀ ਮਦਦ ਕਰਨ ਲਈ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਕੋਸ਼ ਨਾਲ ਇਸ ਵਿੱਤ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
1 ਮਈ ਨੂੰ ਤੇਜਸਵਿਨੀ ਅਤੇ ਉਨ੍ਹਾਂ ਦੇ ਪਤੀ ਦੇ ਕੋਵਿਡ ਸੰਕ੍ਰਮਿਤ ਹੋਣ ਦਾ ਪਤਾ ਚੱਲਿਆ ਸੀ। ਤੇਜਸਵਿਨੀ ਨੂੰ ਥੋੜ੍ਹੀ ਖਾਂਸੀ ਹੈ, ਲੇਕਿਨ ਉਹ ਘਰ ਵਿੱਚ ਰਹਿ ਕੇ ਹੀ ਸਿਹਤ ਲਾਭ ਪ੍ਰਾਪਤ ਕਰ ਰਹੀ ਹੈ, ਜਦਕਿ ਉਨ੍ਹਾਂ ਦੇ ਪਤੀ ਨਵੀਨ ਨੇ 11 ਮਈ ਨੂੰ ਇਸ ਮਹਾਮਾਰੀ ਤੋਂ ਦਮ ਤੋੜ ਦਿੱਤਾ ਸੀ। ਉਹ ਕੇਵਲ 30 ਸਾਲ ਦੇ ਸਨ ਲੇਕਿਨ ਆਪਣੇ ਪਿਤਾ ਦੀ ਮੌਤ ਦੇ ਬਾਅਦ ਉਹ ਬਹੁਤ ਘਬਰਾ ਗਏ ਸਨ। ਤੇਜਸਵਿਨੀ ਨੇ ਦੱਸਿਆ ਹੈ ਕਿ ਉਹ ਡਰ ਅਤੇ ਤਨਾਅ ਹੀ ਸੀ, ਜਿਸ ਨੇ ਉਨ੍ਹਾਂ ਦੀ ਜਾਨ ਲੈ ਲਈ। ਵਿੱਤੀ ਸਹਾਇਤਾ ਮਿਲਣ ‘ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਦੀ ਉਮੀਦ ਨਹੀਂ ਸੀ, ਲੇਕਿਨ ਖੇਡ ਮੰਤਰਾਲੇ ਭਾਰਤੀ ਖੇਡ ਅਥਾਰਿਟੀ ਅਤੇ ਭਾਰਤੀ ਓਲੰਪਿਕ ਸੰਘ ਨੇ ਸਹਾਇਤਾ ਦੇਣ ਦਾ ਇਹ ਫੈਸਲਾ ਲੈਣ ਲਈ ਬਹੁਤ ਹੀ ਜਲਦੀ ਕਾਰਵਾਈ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਇਸ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਹੈ। ਅਤੇ ਜੇ ਸਾਨੂੰ ਉੱਚਿਤ ਮਦਦ ਮਿਲੇ ਤਾਂ ਵਧੀਆ ਲੱਗਦਾ ਹੈ।
ਤੇਜਸਵਿਨੀ ਨੇ ਦੱਸਿਆ ਕਿ, ਉਨ੍ਹਾਂ ਨੂੰ ਇਸ ਪਹਿਲ ਦੇ ਬਾਰੇ ਵਿੱਚ ਕਰਨਾਟਕ ਖੇਡ ਕਮੇਟੀ ਦੇ ਮੈਂਬਰ ਅਤੇ ਸਾਬਕਾ ਅਰਜੁਨ ਅਵਾਰਡ ਵਿਜੇਤਾ ਸ਼੍ਰੀ ਹੋਨੱਪਾ ਗੌੜਾ ਤੋਂ ਪਤਾ ਚੱਲਿਆ ਅਤੇ ਹੁਣ ਉਹ ਆਪਣੇ ਬੱਚੇ ਦੇ ਭਵਿੱਖ ਦੀ ਸੁਰੱਖਿਆ ਲਈ ਪੈਸੇ ਦਾ ਨਿਵੇਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ, ਮੈਨੂੰ ਆਪਣੇ 5 ਮਹੀਨੇ ਦੇ ਬੱਚੇ ਦੀ ਦੇਖਭਾਲ ਕਰਨੀ ਹੈ ਅਤੇ ਇਸ ਪੈਸੇ ਨਾਲ ਉਸ ਦੇ ਭਵਿੱਖ ‘ਤੇ ਵੀ ਨਿਵੇਸ਼ ਕਰਨਾ ਹੈ। ਤੇਜਸਵਿਨੀ ਨੇ ਕਿਹਾ ਕਿ ਉਹ ਹੁਣ ਇੱਕਲੀ ਅਭਿਭਾਵਕ ਹੈ ਅਤੇ ਉਸ ਨੂੰ ਆਪਣੇ ਬੱਚੇ ਲਈ ਕੁਝ ਕਰਨਾ ਹੋਵੇਗਾ।
*****
ਐੱਨਬੀ/ਓਏ
(रिलीज़ आईडी: 1720789)
आगंतुक पटल : 198