ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪੱਛਮ ਬੰਗਾਲ ਦੇ ਬਰਨਪੁਰ ਵਿੱਚ ਆਕਸੀਜਨ ਗੈਸ ਦੀ ਸੁਵਿਧਾ ਦੇ ਨਾਲ ਜੰਬੋ ਕੋਵਿਡ-ਕੇਅਰ ਸੈਂਟਰ ਦਾ ਉਦਘਾਟਨ ਕੀਤਾ


ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਅਧਿਕ ਜਾਂਚ ਕਰਨ, ਸੰਕ੍ਰਮਿਤਾਂ ਦਾ ਪਤਾ ਲਗਾਉਣ ਅਤੇ ਟੀਕਾਕਰਣ ਦਾ ਸੱਦਾ

Posted On: 19 MAY 2021 6:51PM by PIB Chandigarh

ਕੇਂਦਰੀ ਸਟੀਲ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਪੱਛਮੀ ਬੰਗਾਲ ਦੇ ਸੇਲ-ਆਈਐੱਸਪੀ ਬਰਨਪੁਰ ਦੁਆਰਾ ਸ਼ੁਰੂ ਕੀਤਾ ਗਿਆ 200 ਬੈੱਡਾਂ ਵਾਲਾ ਜੰਬੋ ਕੋਵਿਡ ਦੇਖਭਾਲ ਸੁਵਿਧਾ ਕੇਂਦਰ ਕੋਵਿਡ ਰੋਗੀਆਂ ਦੇ ਇਲਾਜ ਲਈ ਸਮਰਪਿਤ ਕੀਤਾ। ਸਟੀਲ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ, ਸ਼੍ਰੀ ਬਾਬੁਲ ਸੁਪ੍ਰਿਯੋ, ਦੱਖਣੀ ਆਸਨਸੋਲ ਦੀ ਵਿਧਾਇਕ ਸੁਸ਼੍ਰੀ ਅਗਨੀਮਿਤ੍ਰਾ ਪਾਲ ਅਤੇ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਟਿਡ ਦੀ ਚੇਅਰਪਰਸਨ ਸੁਸ਼੍ਰੀ ਸੋਮਾ ਮੰਡਲ ਨੇ ਵੀ ਇਸ ਵਰਚੁਅਲ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਦੇਸ਼ ਦੀਆਂ ਤਰਲ ਮੈਡੀਕਲ ਆਕਸੀਜਨ ਦੀਆਂ ਅਧਿਕਤਰ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੱਧ-ਚੜ੍ਹ ਕੇ ਕੰਮ ਕਰਨ ਲਈ ਸਟੀਲ ਖੇਤਰ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਟੀਲ ਪਲਾਂਟਾਂ ਨੇ ਫੌਲਾਦੀ ਇਰਾਦਾ ਦਿਖਾਇਆ ਹੈ। ਤਰਲ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਲਈ ਇਸਪਾਤ ਪਲਾਂਟਾਂ ਨੇ ਗੈਸ ਆਕਸੀਜਨ ਦਾ ਉਪਯੋਗ ਘੱਟ ਕਰ ਦਿੱਤਾ ਹੈ। ਸਟੀਲ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਵਿੱਚ, ਆਕਸੀਜਨ ਦੀ ਅਧਿਕਤਰ ਮੰਗ 3000 ਮੀਟ੍ਰਿਕ ਟਨ ਪ੍ਰਤੀਦਿਨ ਤੋਂ ਘੱਟ ਸੀ, ਜੋ ਹੁਣ ਵੱਧਕੇ ਲਗਭਗ 10,000 ਮੀਟ੍ਰਿਕ ਟਨ ਪ੍ਰਤੀਦਿਨ ਹੋ ਗਈ ਹੈ, ਜਿਸ ਵਿੱਚੋਂ 4000 ਮੀਟ੍ਰਿਕ ਟਨ ਤੋਂ ਅਧਿਕ ਆਕਸੀਜਨ ਸਟੀਲ ਪਲਾਂਟਾਂ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ, ਇਸ ਵਿੱਚ ਨਿਜੀ ਖੇਤਰ ਦਾ ਸਹਿਯੋਗ ਵੀ ਸ਼ਾਮਿਲ ਹੈ।

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਗੈਸ ਆਕਸੀਜਨ ਦੇ ਉਤਪਾਦਨ ਕੇਂਦਰਾਂ ਦੇ ਕੋਲ ਹੀ ਕੋਵਿਡ ਦੇਖਭਾਲ ਕੇਂਦਰ ਸਥਾਪਿਤ ਕਰਨ ਦੇ ਸੱਦੇ ਦਾ ਉਲੇਖ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਰਨਪੁਰ ਵਿੱਚ ਆਕਸੀਜਨ ਗੈਸ ਸੁਵਿਧਾ ਦੇ ਨਾਲ ਹੀ ਸੇਲ ਅੱਜ ਆਪਣੀ ਪਹਿਲੀ ਅਜਿਹੀ ਕੋਵਿਡ-ਦੇਖਭਾਲ ਸੁਵਿਧਾ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੈਸੀ ਆਕਸੀਜਨ ਨੂੰ ਲੰਬੀ ਦੂਰੀ ਤੱਕ ਲਿਜਾਣਾ ਮੁਸ਼ਕਿਲ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਟੀਲ ਅਤੇ ਪੈਟ੍ਰੋਲੀਅਮ ਖੇਤਰਾਂ ਨੇ ਪ੍ਰਾਪਤ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਹੈ, ਜਿਸ ਨੇ ਇਸ ਮਹਾਮਾਰੀ ਦੇ ਸਮੇਂ ਵਿੱਚ ਰਾਹਤ ਪ੍ਰਦਾਨ ਕੀਤੀ ਹੈ।

ਸ਼੍ਰੀ ਪ੍ਰਧਾਨ ਨੇ ਬਰਨਪੁਰ ਵਿੱਚ ਕੋਵਿਡ ਕੇਅਰ ਸੈਂਟਰ ਨੂੰ ਤਾਕੀਦ ਕੀਤੀ ਕਿ ਠੇਕਾ ਮਜ਼ਦੂਰਾਂ, ਸਥਾਨਿਕ ਫੇਰੀਵਾਲਿਆਂ ਅਤੇ ਦੁਕਾਨਦਾਰਾਂ ਸਮੇਤ ਉਨ੍ਹਾਂ ਸਭ ਲੋਕਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਇਸ ਦੇ ਹਿਤਧਾਰਕ ਹਨ ਅਤੇ ਆਸ-ਪਾਸ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੁਰੱਖਿਆ ਪ੍ਰੋਟੋਕਲ ਦਾ ਹਿੱਸਾ ਹੋਣਾ ਚਾਹੀਦਾ ਹੈ ਕਿ ਟਾਊਨਸ਼ਿਪ ਵਿੱਚ ਆਉਣ ਵਾਲੇ ਲੋਕਾਂ ਨੂੰ ਉੱਥੇ ਸਿਹਤ ਸੁਵਿਧਾਵਾਂ ਮਿਲ ਸਕਣ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਅਰ ਸੈਂਟਰ ਵਿੱਚ ਜਾਂਚ ਅਤੇ ਸੰਕ੍ਰਮਿਤਾਂ ਦਾ ਪਤਾ ਲਗਾਉਣ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾਵੇ, ਨਾਲ ਹੀ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਇਲਾਵਾ ਕੇਂਦਰ ਦੇ ਰੱਖ-ਰੱਖਾਅ ਅਤੇ ਸਫਾਈ ਦਾ ਕੰਮ ਆਈਐੱਸਪੀ (ਏਕੀਕ੍ਰਿਤ ਸਟੀਲ ਪਲਾਂਟ) ਦੁਆਰਾ ਕੀਤਾ ਜਾਣਾ ਚਾਹੀਦਾ ਹੈਸਟੀਲ ਮੰਤਰੀ ਨੇ ਸੇਲ ਤੋਂ ਆਪਣੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਨੁਬੰਧ ਠੇਕਾ ਕਰਮਚਾਰੀਆਂ ਅਤੇ ਹੋਰ ਜੋ ਲੋਕ ਕੰਪਨੀ ਦੇ ਈਕੋਸਿਸਟਮ ਦਾ ਹਿੱਸਾ ਹਨ, ਉਨ੍ਹਾਂ ਸਾਰਿਆਂ ਲਈ ਵੱਡੇ ਪੈਮਾਨੇ ‘ਤੇ ਟੀਕਾਕਾਰਣ ਕਰਨ ਦਾ ਸੱਦਾ ਦਿੱਤਾ।

ਸ਼੍ਰੀ ਕੁਲਸਤੇ ਨੇ ਸੰਕਟ ਦੇ ਇਸ ਸਮੇਂ ਵਿੱਚ ਸੇਲ ਦੀ ਉਤਕ੍ਰਿਸ਼ਟ ਭੂਮਿਕਾ ਲਈ ਇਸਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੇਲ ਹੁਣ ਤੱਕ 69,000 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪ੍ਰਦਾਨ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਆਪਣੀਆਂ ਸਿਹਤ ਸੁਵਿਧਾਵਾਂ ਦਾ ਵੀ ਵਿਸਤਾਰ ਕਰ ਰਹੀ ਹੈ ਤੇ ਜਨ ਸਧਾਰਨ ਦੀ ਮਦਦ ਕਰ ਰਹੀ ਹੈ। ਸ਼੍ਰੀ ਕੁਲਸਤੇ ਨੇ ਕਿਹਾ ਕਿ ਇਹ ਸਭ ਇਸ ਅਦ੍ਰਿਸ਼ ਦੁਸ਼ਮਣ ਨਾਲ ਲੜਨ ਦੇ ਪ੍ਰਤੀ ਸਾਡੇ ਸੰਕਲਪ ਦਾ ਸੰਕੇਤ ਹੈ।

ਸੇਲ ਦੇ ਸਾਰੇ ਪੰਜ ਏਕੀਕ੍ਰਿਤ ਸਟੀਲ ਪਲਾਂਟਾਂ (ਆਈਐੱਸਪੀ) ਨੇ ਆਕਸੀਜਨ ਯੁਕਤ ਕੋਵਿਡ ਦੇਖਭਾਲ ਹਸਪਤਾਲ ਸਥਾਪਿਤ ਕਰਨ ਦਾ ਕਾਰਜ ਆਪਣੇ ਹੱਥ ਵਿੱਚ ਲੈ ਲਿਆ ਹੈ। ਆਈਐੱਸਪੀ ਬਰਨਪੁਰ ਪੜਾਅਬੱਧ ਤਰੀਕੇ ਨਾਲ ਗੈਸ ਆਕਸੀਜਨ ਦੀ ਸੁਵਿਧਾ ਦੇ ਨਾਲ 500 ਬੈੱਡ ਵਾਲੀ ਜੰਬੋ ਕੋਵਿਡ ਦੇਖਭਾਲ ਸੁਵਿਧਾ ਪ੍ਰਦਾਨ ਲਈ ਤਿਆਰ ਹੈ। ਪਹਿਲੇ ਪੜਾਅ ਵਿੱਚ, ਸੇਲ-ਆਈਐੱਸਪੀ ਬਰਨਪੁਰ ਨੇ ਆਪਣੇ 32 ਕਮਰਿਆਂ ਵਾਲੇ ਛੋਟਾਦਿਘਾਰੀ ਵਿੱਦਿਆਪੀਠ ਐੱਚਐੱਸ ਸਕੂਲ ਨੂੰ 200 ਬੈੱਡ ਵਾਲੀ ਜੰਬੋ ਕੋਵਿਡ ਕੇਅਰ ਫੈਸਿਲਟੀ ਵਿੱਚ ਪਰਿਵਰਤ੍ਰਿਤ ਕਰ ਦਿੱਤਾ ਹੈ, ਜੋ ਅੱਜ ਤੋਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। 3 ਹਫਤੇ ਤੋਂ ਵੀ ਘੱਟ ਸਮੇਂ ਦੇ ਅੰਦਰ ਹਸਪਤਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਕੂਲ ਦੀ ਇਮਾਰਤ ਦਾ ਨਵੀਨੀਕਰਣ ਕੀਤਾ ਗਿਆ ਹੈ। ਪਹਿਲੀ ਮੰਜਿਲ ਤੱਕ ਮਰੀਜਾਂ ਦੀ ਸੁਚਾਰੂ ਆਵਾਜਾਈ ਲਈ ਇੱਕ ਸੰਰਚਨਾਤਮਕ ਸਟੀਲ ਰੈਂਪ ਬਣਾਇਆ ਗਿਆ ਹੈ। ਨਵੀਆਂ ਸੁਵਿਧਾਵਾਂ ਦੇ ਨਾਲ 8 ਬੈੱਡ ਵਾਲੇ ਆਈਸੀਯੂ ਦਾ ਪ੍ਰਾਵਧਾਨ ਵੀ ਰੱਖਿਆ ਗਿਆ ਹੈ। ਆਈਸੀਯੂ ਲਈ ਕੰਪ੍ਰੈਸਡ ਏਅਰ ਅਤੇ ਸੈਕਸ਼ਨ ਲਾਈਨ ਵਰਗੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਪਲਾਂਟ ਤੋਂ ਗੈਸ ਆਕਸੀਜਨ ਦੇ ਆਵਾਜਾਈ ਲਈ 1.5 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ। ਕੇਂਦਰ ਨੂੰ ਸੰਚਾਲਨ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਪਲਾਂਟ ਮੁਕਤ ਪਾਣੀ, ਬਿਜਲੀ ਅਤੇ ਆਕਸੀਜਨ ਪ੍ਰਦਾਨ ਕਰਦਾ ਰਹੇਗਾ।

ਸਟੀਲ ਪਲਾਂਟ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ 1 ਅਪ੍ਰੈਲ, 2021 ਨੂੰ 538 ਮੀਟ੍ਰਿਕ ਟਨ ਤੋਂ ਵਧਾ ਦਿੱਤੀ ਗਈ ਹੈ। ਸੇਲ ਨੇ ਕੱਲ੍ਹ 1345 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦਾ ਯੋਗਦਾਨ ਦਿੱਤਾ, ਜਦੋਂ ਕਿ ਸਟੀਲ ਖੇਤਰ ਦਾ ਹਿੱਸਾ 3914 ਮੀਟ੍ਰਿਕ ਟਨ ਸੀ।

*******

ਵਾਈਬੀ



(Release ID: 1720611) Visitor Counter : 128