ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਇਕਮੁਸ਼ਤ ਖਾਦ ਸਬਸਿਡੀ ਵਧਾਉਣ ਦਾ ਇਤਿਹਾਸਿਕ ਫੈਸਲਾ ਲਿਆ


ਡੀ.ਏ.ਪੀ. ਖਾਦ ’ਤੇ ਸਬਸਿਡੀ ’ਚ 140 ਫ਼ੀਸਦੀ ਦਾ ਵਾਧਾ

ਖਰੀਫ ਸੀਜਨ ਵਿੱਚ ਸਬਸਿਡੀ ਦੇ ਰੂਪ ਵਿੱਚ ਸਰਕਾਰ 14,775 ਕਰੋੜ ਰੁਪਏ ਹੋਰ ਕਰੇਗੀ ਖਰਚ

ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਡੀ.ਏ.ਪੀ. ਅਤੇ ਹੋਰ ਪੀ ਐਂਡ ਕੇ ਖਾਦਾਂ ਲਈ ਸਬਸਿਡੀ ਦਰਾਂ ਵਿੱਚ ਵਾਧੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

Posted On: 20 MAY 2021 12:58PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ  ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਅੱਜ ਅਗਲੀ ਖਰੀਫ ਸੀਜਨ ਲਈ ਡੀ.ਏ.ਪੀ. ਅਤੇ ਹੋਰ ਫਾਸਫੇਟਿਕ ਅਤੇ ਪੌਟੇਸ਼ਿਕ ਖਾਦਾਂ ਲਈ ਸਬਸਿਡੀ ਦਰਾਂ ਨੂੰ ਇਕਮੁਸ਼ਤ ਵਧਾਉਣ ਦਾ ਇਤਿਹਾਸਿਕ ਫੈਸਲਾ ਲੈਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦਾ ਹਾਰਦਿਕ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਇਸ ਤੋਂ ਲੱਖਾਂ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ।   

 

https://twitter.com/DVSadanandGowda/status/1395040858085281798?s=20

 

C:\Users\dell\Desktop\image001RZXR.jpg

 

ਇਸ ਗੱਲ ’ਤੇ ਧਿਆਨ ਦਿੱਤਾ ਜਾ ਸਕਦਾ ਹੈ ਕਿ ਫਾਸਫੇਟਿਕ ਅਤੇ ਪੌਟੇਸ਼ਿਕ  (ਪੀ.ਐਂਡ.ਕੇ) ਖਾਦਾਂ ਦੀਆਂ ਕੀਮਤਾਂ ਨਿਰਧਾਰਿਤ ਤੋਂ ਮੁਕਤ ਹਨ ਅਤੇ ਨਿਰਮਾਤਾ ਆਪਣੇ ਉਤਪਾਦ ਦੀ ਐਮ.ਆਰ.ਪੀ. (ਅਧਿਕਤਮ ਖੁਦਰਾ ਮੁੱਲ) ਤੈਅ ਕਰਨ ਲਈ ਸੁਤੰਤਰ ਹਨ। ਹਾਲ ਦੇ ਮਹੀਨਿਆਂ ’ਚ,  ਡੀ-ਅਮੋਨਿਅਮ ਫਾਸਫੇਟ (ਡੀ.ਏ.ਪੀ.) ਅਤੇ ਇਸਦੇ ਕੱਚੇ ਮਾਲ ਜਿਵੇਂ ਫਾਸਫੋਰਿਕ ਏਸਿਡ,  ਅਮੋਨਿਆ ਅਤੇ ਸਲਫਰ ਜਿਵੇਂ ਤਿਆਰ ਖਾਦਾਂ ਦੀ ਅੰਤਰ-ਰਾਸ਼ਟਰੀ ਕੀਮਤਾਂ ਵਿੱਚ 60 ਤੋਂ 70 ਫ਼ੀਸਦੀ ਦੀ ਭਾਰੀ ਉਛਾਲ ਆਇਆ ਹੈ,  ਜਿਸਦੀ ਵਜ੍ਹਾ ਨਾਲ ਉਨ੍ਹਾਂ ਦੀ ਘਰੇਲੂ ਕੀਮਤਾਂ ’ਤੇ ਦਬਾਅ ਪੈ ਰਿਹਾ ਹੈ। ਖਾਦ ਕੰਪਨੀਆਂ ਵਲੋਂ ਡੀ.ਏ.ਪੀ. ਅਪ੍ਰੈਲ ਮਹੀਨੇ ਵਿੱਚ 1900 ਰੁਪਏ ਪ੍ਰਤੀ ਬੋਰੀ ਦੀ ਵਧੀ ਹੋਈ ਐਮ.ਆਰ.ਪੀ. ’ਤੇ ਵੇਚੇ ਜਾਣ ਦੀਆਂ ਖਬਰਾਂ ਸਨ,  ਜੋ ਮਾਰਚ  ਦੇ ਮਹੀਨੇ ਵਿੱਚ ਮੌਜੂਦਾ ਕੀਮਤ ਤੋਂ 700 ਰੁਪਏ ਪ੍ਰਤੀ ਬੋਰੀ ਦੀ ਵਾਧਾ ਸੀ। ਇਸ ਤਰ੍ਹਾਂ  ਹੋਰ ਪੀ. ਐਂਡ ਕੇ ਖਾਦਾਂ ਦੀ ਘਰੇਲੂ ਕੀਮਤਾਂ ਵਿੱਚ ਲੱਗਭੱਗ 50 ਫ਼ੀਸਦੀ ਵਾਧਾ ਹੋਇਆ।  ਖਾਦ ਖੇਤੀਬਾੜੀ ਕੰਮਾਂ ਲਈ ਬੇਹੱਦ ਜ਼ਰੂਰੀ ਚੀਜਾਂ ਹਨ ਇਸ ਲਈ ਇਸ ਵਧੀਆਂ ਕੀਮਤਾਂ ਦੀ ਵਜ੍ਹਾ ਨਾਲ  ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਸਨ । 

 

ਇਸਨੂੰ ਵੇਖਦੇ ਹੋਏ ਸਰਕਾਰ ਨੇ ਕਿਸਾਨ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਦੀ ਕਠਿਨਾਈ ਨੂੰ ਦੂਰ ਕਰਨ ਲਈ ਤੁਰੰਤ ਅਤੇ ਸਰਗਰਮ  ਕਾਰਵਾਈ ਕੀਤੀ । 19 ਮਈ,  2021 ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰ ਬੈਠਕ ਹੋਈ,  ਜਿਸ ਵਿੱਚ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਪੀ. ਐਂਡ ਕੇ ਖਾਦਾਂ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ  ਅਤੇ ਕੇਂਦਰ ਸਰਕਾਰ ਕੋਵਿਡ ਦੇ ਸਮੇਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾ ਨੂੰ ਘੱਟ ਕਰਨ ਲਈ ਏਕਬਾਰਗੀ ਉਪਾਅ  ਦੇ ਤੌਰ ’ਤੇ ਅਗਲੀ ਖਰੀਫ ਸੀਜਨ ਲਈ ਮੁੱਲ ਵਾਧੇ ਦਾ ਸਾਰਾ ਭਾਰ ਝੱਲੇਗੀ ।  

 

ਡੀ.ਏ.ਪੀ. ਲਈ ਸਬਸਿਡੀ ਦਰ 511 ਰੁਪਏ ਪ੍ਰਤੀ ਬੋਰੀ ਤੋਂ ਵਧਾ ਕੇ 1211 ਰੁਪਏ ਪ੍ਰਤੀ ਬੋਰੀ ਕਰ ਦਿੱਤੀ ਗਈ ਹੈ,  ਯਾਨੀ ਪ੍ਰਤੀ ਬੋਰੀ 700 ਰੁਪਏ ਦਾ ਵਾਧਾ ਕੀਤਾ ਗਿਆ ਹੈ।  ਇਸ ਨਾਲ  ਇਹ ਯਕੀਨੀ ਬਣਾਇਆ ਜਾਵੇਗਾ ਕਿ  ਕਿ ਡੀ.ਏ.ਪੀ. ਪਿਛਲੇ ਸਾਲ ਦੇ 1200 ਰੁਪਏ ਪ੍ਰਤੀ ਬੋਰੀ  ਦੇ ਮੁੱਲ ’ਤੇ ਕਿਸਾਨਾਂ ਨੂੰ ਉਪਲੱਬਧ ਹੁੰਦਾ ਰਹੇਗਾ। ਡੀ.ਏ.ਪੀ. ਖਾਦ ’ਤੇ ਸਬਸਿਡੀ ਵਿੱਚ 140 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ । ਹੋਰ ਪੀ ਐਂਡ ਕੇ ਖਾਦਾਂ ਦੀ ਕੀਮਤ ਵੀ ਘੱਟ ਹੋ ਕੇ ਪਿਛਲੇ ਸਾਲ ਦੀਆਂ ਕੀਮਤਾਂ ਦੇ ਆਸਪਾਸ ਹੋ ਜਾਵੇਗੀ । ਸਰਕਾਰ ਖਰੀਫ ਸੀਜਨ ਵਿੱਚ ਸਬਸਿਡੀ ਦੇ ਰੂਪ ਵਿੱਚ ਹੋਰ 14,775 ਕਰੋੜ ਰੁਪਏ ਦਾ ਖਰਚ ਕਰੇਗੀ।  

 

**********************

 

ਐਮਸੀ/ਕੇਪੀ/ਏਕੇ



(Release ID: 1720466) Visitor Counter : 163