ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਡਾਕਟਰ ਜਿਤੇੱਦਰ ਸਿੰਘ ਨੇ ਕੋਵਿਡ 19 ਲਈ ਆਪੇ ਤਿਆਰ ਕੀਤੇ ਇਲਾਜ ਖਿਲਾਫ ਚੇਤਾਵਨੀ ਦਿੱਤੀ
ਐੱਮ ਡੀ ਓ ਐੱਨ ਈ ਆਰ ਨੇ ਆਪਣੇ ਅਧਿਕਾਰੀਆਂ ਤੇ ਸਟਾਫ ਲਈ ਕੋਵਿਡ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ
Posted On:
20 MAY 2021 6:03PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਊੱਤਰ ਪੂਰਬੀ ਖੇਤਰੀ ਵਿਕਾਸ (ਡੀ ਓ ਐੱਨ ਈ ਆਰ) ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ, ਪ੍ਰਮਾਣੂ ਉਰਜਾ , ਪੁਲਾੜ , ਡਾਕਟਰ ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਧਿਕਾਰੀਆਂ ਲਈ ਕੋਵਿਡ ਜਾਗਰੂਕਤ ਪ੍ਰੋਗਰਾਮ ਆਯੋਜਿਤ ਕੀਤਾ , ਜਿਸ ਦੌਰਾਨ ਮਹਾਮਾਰੀ ਨਾਲ ਸੰਬੰਧਤ ਵਿਹਾਰਕ ਪਹਿਲੂਆਂ ਬਾਰੇ ਚਰਚਾ ਕਰਨ ਤੋਂ ਇਲਾਵਾ ਇੱਕ ਵੀਡੀਓ ਪੇਸ਼ਕਾਰੀ ਵੀ ਦਿੱਤੀ ਗਈ । ਉਹਨਾਂ ਨੇ ਕੋਵਿਡ 19 ਦੇ ਆਪੇ ਬਣਾਏ ਇਲਾਜ ਖਿਲਾਫ ਚੇਤਾਵਨੀ ਦਿੱਤੀ ।
ਡੀ ਓ ਐੱਨ ਈ ਆਰ ਦੇ ਸਟਾਫ ਅਤੇ ਅਧਿਕਾਰੀਆਂ ਦੇ ਜਾਗਰੂਕਤਾ ਮੁਹਿੰਮ ਬਾਰੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਨੇ ਲਾਗ ਵਾਲੇ ਵਿਅਕਤੀਆਂ ਨੂੰ ਪੇਸ਼ੇਵਰਾਨਾ ਮੈਡੀਕਲ ਸਲਾਹ ਮਸ਼ਵਰਾ ਲੈਣ ਦੀ ਸਲਾਹ ਦਿੱਤੀ । ਉਹਨਾਂ ਨੇ ਆਮ ਆਦਮੀ ਨੂੰ ਇਹ ਵੀ ਆਖਿਆ ਕਿ ਉਹ ਤੱਥਾਂ ਦੀ ਜਾਂਚ ਤੋਂ ਬਿਨਾਂ ਕੋਵਿਡ ਇਲਾਜ ਦੀ ਜਾਣਕਾਰੀ ਸਾਂਝੀ ਨਾ ਕਰਨ ।

ਐੱਮ ਡੀ ਓ ਐੱਨ ਈ ਆਰ ਦੇ ਸਟਾਫ 18 ਤੋਂ ਉੱਪਰ ਦੇ ਸਾਰੇ ਅਧਿਕਾਰੀਆਂ ਨੂੰ ਜਲਦੀ ਨਾਲ ਟੀਕਾਕਰਨ ਕਰਵਾਉਣ ਤੇ ਜ਼ੋਰ ਦਿੰਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਸੀਨੀਅਰ ਅਧਿਕਾਰੀਆਂ ਨੂੰ ਲੋਕ ਦੋਸਤਾਨਾ ਢੰਗ ਨਾਲ ਜਲਦੀ ਤੋਂ ਜਲਦੀ ਮੰਤਰਾਲੇ ਦੇ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਆਯੋਜਨ ਕਰਨ ਲਈ ਨਿਰਦੇਸ਼ ਦਿੱਤੇ । ਉਹਨਾਂ ਨੇ ਅਜਿਹੇ ਕੈਂਪਾਂ ਵਿੱਚ ਸਟਾਫ ਅਤੇ ਪਰਿਵਾਰਕ ਮੈਂਬਰਾਂ ਦੇ ਟੀਕਾਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਆਖਿਆ । ਉਹਨਾਂ ਨੇ ਜ਼ੋਰ ਦੇ ਕੇ ਕਿਹਾ ਮੈਡੀਕਲ ਅਤੇ ਪ੍ਰਸ਼ਾਸਕ ਉਪਾਵਾਂ ਦੇ ਨਾਲ ਨਾਲ ਕੋਵਿਡ ਦੀ ਭਾਈਚਾਰਾ ਪ੍ਰਬੰਧਨ ਵੀ ਬਰਾਬਰ ਮਹੱਤਵਪੂਰਨ ਏ ਅਤੇ ਦੋਨਾਂ ਨੂੰ ਇੱਕਸੁਰਤਾ ਵਿੱਚ ਕੰਮ ਕਰਨਾ ਚਾਹੀਦਾ ਹੈ । ਉਹਨਾਂ ਨੇ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਗੈਰ ਜ਼ਰੂਰੀ ਜਮ੍ਹਾਂਖੋਰੀ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਵੀ ਸੱਦਾ ਦਿੱਤਾ ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਕੋਵਿਡ 19 ਦੀ ਸਥਿਤੀ ਅਤੇ ਜ਼ਰੂਰੀ ਸਿਹਤ ਸਹੂਲਤਾਂ ਅਤੇ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਾਈ ਲਈ ਬੁਨਿਆਦੀ ਢਾਂਚੇ ਬਾਰੇ ਸਾਰੇ 8 ਉੱਤਰ ਪੂਰਬੀ ਸੂਬਿਆਂ ਤੋਂ ਰੋਜ਼ਾਨਾ ਤਾਜ਼ਾ ਜਾਣਕਾਰੀ ਲੈ ਰਹੇ ਹਨ । ਉਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਸਾਰੇ ਉੱਤਰ ਪੂਰਬੀ ਰਾਜਾਂ ਕੋਲ ਕਾਫੀ ਆਕਸੀਜਨ ਭੰਡਾਰ ਹੈ ਅਤੇ ਜੰਗੀ ਪੱਧਰ ਤੇ ਨਵੇਂ ਪਲਾਂਟ ਲਗਾਏ ਜਾ ਰਹੇ ਹਨ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਡੀ ਓ ਐੱਨ ਈ ਆਰ ਮੰਤਰਾਲਾ ਅਤੇ ਐੱਨ ਈ ਸੀ ਕੋਵਿਡ ਸੰਬੰਧਤ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਹੋਰ ਕਿਰਿਆਸ਼ੀਲ ਕਦਮ ਚੁੱਕ ਰਹੇ ਹਨ । ਉਹਨਾਂ ਨੇ ਉੱਤਰ ਪੂਰਬੀ ਸੂਬਿਆਂ ਨੂੰ ਆਖਿਆ ਕਿ ਉਹ ਤਰਜੀਹੀ ਅਧਾਰ ਤੇ ਕੋਵਿਡ ਅਤੇ ਸਿਹਤ ਸੰਬੰਧੀ ਪ੍ਰਸਤਾਵ ਭੇਜਣ ਅਤੇ ਕੇਂਦਰ ਪੱਧਰ ਤੇ ਅਜਿਹੇ ਪ੍ਰਸਤਾਵਾਂ ਨੂੰ ਤੇਜੀ ਨਾਲ ਨਿਪਟਾਉਣ ਦਾ ਵਾਅਦਾ ਕੀਤਾ । ਉਹਨਾਂ ਕਿਹਾ ਕਿ ਮੰਤਰਾਲਾ ਜਲਦੀ ਹੀ ਮਣੀਪੁਰ ਅਤੇ ਮਿਜ਼ੋਰਮ ਵੱਲੋਂ ਦਾਖਲਾ ਸਮਰੱਥਾ ਵਧਾਉਣ ਲਈ 100 ਬਿਸਤਰਿਆਂ ਵਾਲੇ ਹਸਪਤਾਲ ਕਾਇਮ ਕਰਨ ਸੰਬੰਧੀ ਪ੍ਰਾਪਤ ਹੋਏ ਪ੍ਰਸਤਾਵਾਂ ਨੂੰ ਵਾਪਸ ਭੇਜੇਗਾ ।
ਡਾਕਟਰ ਜਿਤੇਂਦਰ ਸਿੰਘ ਨੇ ਇਹ ਯਾਦ ਕਰਦਿਆਂ ਕਿਹਾ ਕਿ ਪਿਛਲੇ ਮਾਰਚ ਵਿੱਚ ਉੱਤਰੀ ਪੂਰਬੀ ਸੂਬਿਆਂ ਨੂੰ ਦਿੱਤੇ ਗਏ 25 ਕਰੋੜ ਰੁਪਏ ਦੇ ਫੰਡ ਨੂੰ ਕੋਵਿਡ 19 ਫੈਲ੍ਹਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਕਈ ਹਸਪਤਾਲਾਂ ਵਿੱਚ ਮਹੱਤਵਪੂਰਨ ਸਿਹਤ ਉਪਕਰਣ ਖਰੀਦਣ ਨਾਲ ਇਹ ਵਰਦਾਨ ਸਾਬਤ ਹੋਇਆ ਹੈ ।
ਏਮਜ਼ ਦੇ ਇੱਕ ਸੀਨੀਅਰ ਰੈਜ਼ੀਡੈਂਟ ਡਾਕਟਰ ਲਕਸ਼ਮਨ ਨੇ ਅਧਿਕਾਰੀਆਂ ਅਤੇ ਸਟਾਫ ਦੇ ਸਾਹਮਣੇ ਕੋਵਿਡ ਪ੍ਰੋਟੋਕੋਲਜ਼ ਜਿਵੇਂ ਮਾਸਕ , ਸਮਾਜਿਕ ਦੂਰੀ ਅਤੇ ਹੱਥਾਂ ਨੂੰ ਬਾਰ ਬਾਰ ਧੋਣ ਅਤੇ ਹੋਰ ਸੁਰੱਖਿਆ ਉਪਾਵਾਂ ਬਾਰੇ ਇੱਕ ਵਿਸਥਾਰਿਤ ਪ੍ਰੇਜ਼ੈਂਟੇਸ਼ਨ ਦਿੱਤੀ । ਡਾਕਟਰ ਲਕਸ਼ਮਨ ਨੇ ਟੀਕੇ ਦੀ ਕਿਸਮ ਬਾਰੇ ਗੈਰ ਜ਼ਰੂਰੀ ਚਿੰਤਾ ਕਰਨ ਤੋਂ ਬਿਨਾਂ ਜਲਦੀ ਟੀਕਾਕਰਨ ਕਰਨ ਦੀ ਅਪੀਲ ਕੀਤੀ, ਜਿਸ ਨੂੰ ਉਹਨਾਂ ਨੇ ਕੋਰੋਨਾ ਲਾਗ ਖਿਲਾਫ ਸ਼ਰਤੀਆ ਸੁਰੱਖਿਆ ਦੱਸਿਆ ਹੈ ।
************************
ਐੱਸ ਐੱਨ ਸੀ
(Release ID: 1720462)
Visitor Counter : 186