ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਜੰਮੂ-ਕਸ਼ਮੀਰ ਵਿੱਚ ਟੀਕਾਕਰਣ ਅਭਿਯਾਨ ਨੂੰ ਜਨ-ਉਪਯੋਗੀ ਤਰੀਕੇ ਨਾਲ ਅੱਗੇ ਵਧਾਉਣਾ ਚਾ
ਉਨ੍ਹਾਂ ਨੇ ਸਾਮੁਦਾਇਕ ਭਾਗੀਦਾਰੀ ਰਾਹੀਂ ਟੀਕਾਕਰਣ ਪ੍ਰੋਗਰਾਮ ਨੂੰ “ਜਨ-ਅੰਦੋਲਨ” ਬਣਾਉਣ ਦਾ ਸੱਦਾ ਦਿੱਤਾ
Posted On:
19 MAY 2021 4:53PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਟੀਕਾਕਰਣ ਅਭਿਯਾਨ ਨੂੰ ਜਨ-ਉਪਯੋਗੀ ਤਰੀਕੇ ਨਾਲ ਅੱਗੇ ਵਧਾਉਣਾ ਚਾਹੀਦਾ ਹੈ। ਜੰਮੂ ਤੇ ਸ਼੍ਰੀਨਗਰ ਨਗਰ ਨਿਗਮਾਂ ਦੇ ਮੇਅਰਾਂ, ਡਿਪਟੀ ਮੇਅਰਾਂ, ਸਵੱਛ ਭਾਰਤ ਮਿਸ਼ਨ ਅਤੇ ਸਿਹਤ ਤੇ ਸਵੱਛਤਾ ਵਿਭਾਗਾਂ ਦੇ ਪ੍ਰਮੁੱਖਾਂ ਨਾਲ ਹੋਇ ਵਿਸਤ੍ਰਿਤ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਦੋਨਾਂ ਨਗਰਾਂ ਨਿਗਮਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਮੁਦਾਇਕ ਭਾਗੀਦਾਰੀ ਪ੍ਰਾਪਤ ਕਰਦੇ ਹੋਏ ਟੀਕਾਕਰਣ ਅਭਿਯਾਨ ਨੂੰ ਸਰਗਰਮ ਰੂਪ ਨਾਲ ਅੱਗੇ ਵਧਾਉਣਾ ਚਾਹੀਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੱਲ੍ਹ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਹੋਈ ਗੱਲਬਤਦਾ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਕੋਵਿਡ-19 ਵੈਕਸੀਨ ਦੀ ਸਪਲਾਈ ਨੂੰ ਵੱਡੇ ਪੈਮਾਨੇ ‘ਤੇ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਸਿਹਤ ਮੰਤਰਾਲਾ ਇਸ ਨੂੰ ਸੁਚਾਰੂ ਰੂਪ ਨਾਲ ਕਰਨ ਵਿੱਚ ਲੱਗਿਆ ਹੋਇਆ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਗਲੇ 15 ਦਿਨਾਂ ਨੂੰ ਸ਼ਡਿਊਲ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਉਹ ਹਰੇਕ ਜ਼ਿਲ੍ਹੇ ਵਿੱਚ ਟੀਕਾਕਰਣ ਅਭਿਯਾਨ ਨੂੰ ਪ੍ਰਾਥਮਿਕਤਾ ਦੇ ਸਕਣ।
ਚੁਣਿ ਹੋਏ ਪ੍ਰਤੀਨਿਧੀਆਂ ਨਾਲ ਟੀਕਾਕਰਣ ਪ੍ਰੋਗਰਾਮ ਨੂੰ ਜਨ-ਅੰਦੋਲਨ ਬਣਾਉਣ ਦਾ ਸੱਦਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਨਗਰ ਨਿਗਮਾਂ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪਾਂ ਦਾ ਨਿਰਮਾਣ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਬਲ ਦਿੱਤਾ ਕਿ ਮੈਡੀਕਲ ਅਤੇ ਪ੍ਰਸ਼ਾਸਨਿਕ ਉਪਾਵਾਂ ਦੀ ਤਰ੍ਹਾਂ ਕੋਵਿਡ ਦਾ ਸਾਮੁਦਾਇਕ ਪ੍ਰਬੰਧਨ ਵੀ ਉਤਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਸਾਮੁਦਾਇਕ ਨੇਤਾਵਾਂ ਨਾਲ ਜ਼ਰੂਰੀ ਦਵਾਈਆਂ ਅਤੇ ਆਕਸੀਜਨ ਦੀ ਗ਼ੈਰ-ਜ਼ਰੂਰੀ ਜਮ੍ਹਾਖੋਰੀ ਦੇ ਸੰਦਰਭ ਵਿੱਚ ਜਾਗਰੂਕਤਾ ਉਤਪੰਨ ਕਰਨ ਦਾ ਸੱਦਾ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਨਵੇਂ ਹੋਏ ਪ੍ਰਤੀਨਿਧੀਆਂ ਨਾਲ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਵਾਲੇ ਉਪਾਵਾਂ ਨੂੰ ਕਰਨ ਲਈ ਕਿਹਾ ਅਤੇ ਦੁਹਰਾਇਆ ਕਿ ਇਸ ਮਹਾਮਾਰੀ ਨਾਲ ਲੜਨ ਦਾ ਮੁੱਖ ਮੰਤਰ “ਸਾਵਧਾਨ, ਘਬਰਾਹਟ ਨਹੀਂ” ਹੈ। ਉਨ੍ਹਾਂ ਨੇ ਨਵੇਂ ਚੁਣੇ ਪ੍ਰਤੀਨਿਧੀਆਂ ਨਾਲ ਕੋਵਿਡ ਪ੍ਰੋਟੋਕਾਲ ਅਤੇ ਕੋਵਿਡ ਨੂੰ ਹਰਾਉਣ ਲਈ ਜਲਦੀ ਟੀਕਾਕਰਣ ਦੀ ਜ਼ਰੂਰਤ ਦੇ ਬਾਰੇ ਵਿੱਚ ਵਿਸ਼ੇਸ਼ ਜਾਗਰੂਕਤਾ ਅਭਿਯਾਨ ਚਲਾਉਣ ਦਾ ਵੀ ਸੱਦਾ ਦਿੱਤਾ, ਵਿਸ਼ੇਸ ਰੂਪ ਨਾਲ ਦੂਰ-ਦੁਰਾਡੇ ਅਤੇ ਰਿਮੋਟ ਇਲਾਕਿਆਂ ਵਿੱਚ। ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੋਵਿਡ ਦਾ ਇਲਾਜ ਬਹੁਤ ਹੱਦ ਤੱਕ ਕਵਰ ਕੀਤਾ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਕੇਂਦਰੀ ਸਿਹਤ ਮੰਤਰਾਲਾ, ਉਪ ਰਾਜਪਾਲ ਅਤੇ ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਵਿਡ ਢਾਂਚੇ ਅਤੇ ਸਮਰਥਨ ਨੂੰ ਹੁਲਾਰਾ ਦੇਣ ਲਈ ਸਾਰੇ ਪ੍ਰਕਾਰ ਦੇ ਉਪਾਅ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੰਮੂ ਤੇ ਸ਼੍ਰੀਨਗਰ ਡੀਆਰਡੀਓ ਕੋਵਿਡ ਕੇਅਰ ਸੈਂਟਰਾਂ ਦੇ ਇਲਾਵਾ, ਚੇਨਾਨੀ, ਰਾਜੌਰੀ ਅਤੇ ਹੋਰ ਖੇਤਰਾਂ ਵਿੱਚ ਇਸ ਪ੍ਰਕਾਰ ਦੇ ਹੋਰ ਕੇਂਦਰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਆਪਦਾ ਪ੍ਰਬੰਧ ਅਧਿਨਿਯਮ ਦੇ ਤਹਿਤ ਕੋਵਿਡ ਕੇਂਦਰ ਦੇ ਲਈ ਕੁਝ ਦਿਨਾਂ ਵਿੱਚ ਨਿੱਜੀ ਹਸਪਤਾਲਾਂ ਨੂੰ ਵੀ ਕੁਝ ਬੈੱਡ ਨਿਰਧਾਰਿਤ ਕਰਨ ਲਈ ਸ਼ਾਮਿਲ ਕੀਤਾ ਜਾਵੇਗਾ।
ਟੈਲੀ ਮੈਡੀਸਿਨ ਸੁਵਿਧਾ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਘਰ ਵਿੱਚ ਰਹਿ ਕੇ ਮੁਫਤ ਸਲਾਹ-ਮਸ਼ਵਰਾ ਪ੍ਰਾਪਤ ਕਰਨ ਲਈ ਇਸ ਸੁਵਿਧਾ ਨੂੰ ਵੱਡੇ ਪੈਮਾਨੇ ‘ਤੇ ਪੁਨਰਜੀਵਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਫਟ ਦੇ ਅਧਾਰ ‘ਤੇ ਰੋਗੀਆਂ ਨੂੰ ਟੈਲੀ-ਮਸ਼ਵਰਾ ਦੇਣ ਲਈ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਡਾਕਟਰਾਂ ਦੇ ਪੈਨਲ ਲਈ ਦਿਸ਼ਾ-ਨਿਰਦੇਸ਼ ਪਹਿਲਾਂ ਤੋਂ ਮੌਜੂਦ ਹਨ। ਉਨ੍ਹਾਂ ਨੇ ਜੀਐੱਮਸੀ, ਜੰਮੂ ਅਤੇ ਸ਼੍ਰੀਨਗਰ ਵਿੱਚ ਰੋਗੀਆਂ ਦੇ ਅੰਧਾਧੁੰਧ ਰੇਫਰਲ ਦੇ ਪ੍ਰਚਲਨ ਨੂੰ ਅਸਵੀਕਾਰ ਕਰਦੇ ਹੋਏ ਇਸ ਗੱਲ ‘ਤੇ ਬਲ ਦਿੱਤਾ ਕਿ ਹਲਕੇ ਅਤੇ ਅਲੱਛਣੀ ਰੋਗੀ ਪ੍ਰੋਟੋਕਾਲ ਪ੍ਰਿਸਿਕ੍ਰਪਸ਼ਨ ਦਾ ਪਾਲਨ ਕਰ ਸਕਦੇ ਹਨ ਅਤੇ ਹੋਮ ਆਈਸੋਲੇਸ਼ਨ ਵਿੱਚ ਰਹਿ ਕੇ ਖੁਦ ਇਲਾਜ ਕਰ ਸਕਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕੱਲ ਜੰਮੂ ਅਤੇ ਸ਼੍ਰੀਨਗਰ ਦੇ ਦੋ ਰਾਜਧਾਨੀ ਸ਼ਹਿਰਾਂ ਲਈ ਕੋਵਿਡ ਸੰਬੰਧਿਤ ਸਮੱਗਰੀਆਂ ਦੀ ਅਲੱਗ-ਅਲੱਗ ਖੇਪ ਭੇਜੀ ਸੀ, ਜਿਸ ਵਿੱਚ ਫੇਸ ਮਾਸਕ, ਸੈਨੀਟਾਈਜ਼ਰ ਅਤੇ ਹੋਰ ਸਹਾਇਕ ਸਮੱਗਰੀਆਂ ਨਾਲ ਯੁਕਤ ਅਲੱਗ-ਅਲੱਗ ਕਿਟ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੁਆਰਾ ਪਹਿਲਾਂ ਉਪਲੱਬਧ ਕਰਵਾਈਆਂ ਗਈਆਂ ਕੋਵਿਡ ਸੰਬੰਧਿਤ ਸਮਗੱਰੀਆਂ ਦੀ ਖੇਪ ਉਨ੍ਹਾਂ ਦੇ ਲੋਕਸਭਾ ਖੇਤਰ ਉਧਮਪੁਰ-ਕਠੂਆ-ਡੋਡਾ ਦੇ ਸਾਰੇ ਛੇ ਜ਼ਿਲ੍ਹਿਆਂ ਵਿੱਚ ਭੇਜੀ ਗਈ ਸੀ।
<><><>
ਐੱਸਐੱਨਸੀ
(Release ID: 1720299)
Visitor Counter : 137