ਗ੍ਰਹਿ ਮੰਤਰਾਲਾ

ਮੌਜੂਦਾ ਐਫਸੀਆਰਏ ਖਾਤਾ ਧਾਰਕਾਂ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਨਾਮਜ਼ਦ ਨਵੀਂ ਦਿੱਲੀ ਬ੍ਰਾਂਚ ਵਿਚ “ਐਫਸੀਆਰਏ ਖਾਤਾ” ਖੋਲ੍ਹਣ ਲਈ 30.06.2021 ਤੱਕ ਹੋਰ ਸਮਾਂ ਦਿੱਤਾ ਗਿਆ

Posted On: 19 MAY 2021 6:29PM by PIB Chandigarh

ਗ੍ਰਿਹ ਮੰਤਰਾਲੇ (ਐਮਐਚਏ) ਨੇ ਮੌਜੂਦਾ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (ਐਫਸੀਆਰਏ) ਖਾਤਾ ਧਾਰਕਾਂ ਨੂੰ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਨਵੀਂ ਦਿੱਲੀ ਮੇਨ ਬ੍ਰਾਂਚ (ਐਨਡੀਐਮਬੀ), 11 ਸੰਸਦ ਮਾਰਗ, ਨਵੀਂ ਦਿੱਲੀ-110001 ਵਿਚ 30.06.2021 ਤਕ ਆਪਣਾ “ਐਫਸੀਆਰਏ ਖਾਤਾ” ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਤਾਰੀਖ ਤੋਂ ਬਾਅਦ ਉਹ ਐਨਡੀਐਮਬੀ ਵਿਚ ਖੁੱਲ੍ਹੇ “ਐਫਸੀਆਰਏ ਖਾਤੇ” ਤੋਂ ਇਲਾਵਾ ਕਿਸੇ ਹੋਰ ਖਾਤੇ ਵਿਚ ਵਿਦੇਸ਼ੀ ਯੋਗਦਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ।

ਐਮਐਚਏ ਨੇ ਇਕ ਜਨਤਕ ਨੋਟਿਸ ਜੋ www.fcraonline.nic.in ਤੇ ਉਪਲਬਧ ਹੈ, ਵਿਚ ਕਿਹਾ ਹੈ ਕਿ ਸਾਰੇ ਵਿਅਕਤੀਆਂ / ਗੈਰ ਸਰਕਾਰੀ ਸੰਗਠਨਾਂ / ਐਸੋਸੀਏਸ਼ਨਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਜਾਂ ਪਹਿਲਾਂ ਇਜਾਜ਼ਤ ਦਿੱਤੀ ਗਈ ਹੈ, ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਉਹ ਐੱਸਬੀਆਈ, 11 ਸੰਸਦ ਮਾਰਗ, ਨਵੀਂ ਦਿੱਲੀ-110001 ਦੇ ਐਨਡੀਐਮਬੀ ਵਿਖੇ ਖੁੱਲ੍ਹੇ ਨਾਮਜ਼ਦ "ਐਫਸੀਆਰਏ ਅਕਾਉਂਟ" ਤੋਂ ਇਲਾਵਾ ਕਿਸੇ ਵੀ ਖਾਤੇ ਵਿਚ ਕੋਈ ਵਿਦੇਸ਼ੀ ਯੋਗਦਾਨ ਪ੍ਰਾਪਤ ਨਹੀਂ ਕਰਨਗੇ ਜੋ ਅਜਿਹਾ ਖਾਤਾ ਖੁੱਲਣ ਦੀ ਤਾਰੀਖ ਤੋਂ ਜਾ ਫੇਰ 01.07.2021 ਨੂੰ ਖੋਲਿਆ ਗਿਆ ਹੋਵੇ ਜਾਂ ਫੇਰ ਜੋ ਵੀ ਪਹਿਲਾਂ ਹੋਵੇ। 

ਮੌਜੂਦਾ ਐਫਸੀਆਰਏ ਖਾਤਾ ਧਾਰਕਾਂ ਨੂੰ ਪਹਿਲਾਂ ਐਫਸੀਆਰਏ, 2010 ਦੀ ਸੋਧੀ ਧਾਰਾ 17 (1) ਦੇ ਤਹਿਤ ਐਨਡੀਐਮਬੀ ਵਿਚ ਆਪਣਾ ਐਫਸੀਆਰਏ ਖਾਤਾ ਖੋਲ੍ਹਣ ਲਈ 31.03.2021 ਤੱਕ ਦਾ ਸਮਾਂ ਦਿੱਤਾ ਗਿਆ ਸੀ। ਸੋਧੀ ਹੋਈ ਧਾਰਾ 29 ਸਤੰਬਰ, 2020 ਨੂੰ ਲਾਗੂ ਕੀਤੀ ਗਈ ਸੀ। ਕੋਵਿਡ-19 ਸਥਿਤੀ ਦੇ ਕਾਰਨ ਪੈਦਾ ਹੋਈਆਂ ਜਰੂਰਤਾਂ ਦੇ ਮੱਦੇਨਜ਼ਰ ਅਤੇ ਐੱਨਜੀਓਜ਼ ਵੱਲੋਂ ਸੋਧੀ ਹੋਈ ਐਫਸੀਆਰਏ ਵਿਵਸਥਾ ਨੂੰ ਨਿਰਵਿਘਨ ਰੂਪ ਵਿੱਚ ਅਪਨਾਉਣ ਦੇ ਕੰਮ ਨੂੰ ਯਕੀਨੀ ਬਣਾਉਣ ਲਈ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। 

 

---------------------------------------

 ਐਨ/ਆਰ ਕੇ/ਪੀ ਕੇ /ਏ ਵਾਈ/ਡੀ ਡੀ ਡੀ 



(Release ID: 1720133) Visitor Counter : 186