ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ 'ਤੇ ਅਪਡੇਟ


12,800 ਤੋਂ ਵੱਧ ਆਕਸੀਜਨ ਕੰਸਟ੍ਰੇਟਰ; 15,800 ਤੋਂ ਵੱਧ ਆਕਸੀਜਨਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 9,900 ਤੋਂ ਵੱਧ ਵੈਂਟੀਲੇਟਰ / ਬੀਆਈ ਪੀਏਪੀ; 6.1 ਲੱਖ ਰੇਮਡੇਸਿਵਿਰ ਟੀਕੇ ਹੁਣ ਤੱਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਡਿਲਿਵਰ / ਤੁਰੰਤ ਭੇਜੇ ਗਏ

Posted On: 19 MAY 2021 5:00PM by PIB Chandigarh

ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ / ਸੰਗਠਨਾਂ ਤੋਂ ਕੋਵਿਡ -19 ਰਾਹਤ ਡਾਕਟਰੀ ਸਪਲਾਈ ਅਤੇ ਉਪਕਰਣਾਂ ਦਾ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰ ਰਹੀ ਹੈ। ਇਨ੍ਹਾਂ ਨੂੰ ਤੁਰੰਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਭੇਜਿਆ / ਡਿਲਿਵਰ ਕੀਤਾ ਗਿਆ ਹੈ ।

ਸੰਚਤ ਰੂਪ ਵਿੱਚ, 12874 ਆਕਸੀਜਨ ਕੰਸਟ੍ਰੇਟਰ; 15,801 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 9,925 ਵੈਂਟੀਲੇਟਰ / ਬੀਆਈਪੀਏਪੀ;  6.1 ਲੱਖ ਰੇਮਡੇਸਵੀਅਰ ਟੀਕੇ 27  ਅਪ੍ਰੈਲ 2021 ਤੋਂ 18 ਮਈ 2021 ਤੱਕ ਸੜਕੀ ਅਤੇ ਹਵਾਈ ਮਾਰਗ ਰਾਹੀਂ ਡਿਲਿਵਰ/ਡਿਸਪੈਚ ਕੀਤੇ ਗਏ । 

 17/18 ਮਈ 2021 ਨੂੰ ਸਪੇਨ, ਓਨਟਾਰੀਓ, ਨਿਉਜ਼ੀਲੈਂਡ, ਦੱਖਣੀ ਕੋਰੀਆ ਅਤੇ ਜਰਮਨੀ ਤੋਂ ਪ੍ਰਾਪਤ ਕੀਤੀਆਂ ਵੱਡੀਆਂ ਖੇਪਾਂ ਵਿੱਚ ਸ਼ਾਮਲ ਹਨ:

----------------------------------------------------------------------------------

      

Consignments

Quantity

Oxygen Concentrators

191

Ventilators/Bi-PAP/CPAP

1,399

Infrared Thermometer

500

                                                                                                                                                                             

ਪ੍ਰਭਾਵਸ਼ਾਲੀ ਤੁਰੰਤ ਅਲਾਟਮੈਂਟ, ਅਤੇ ਪ੍ਰਾਪਤ ਕਰਤਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਅਦਾਰਿਆਂ ਨੂੰ ਸੁਚਾਰੂ ਡਿਲਿਵਰੀ ਇੱਕ ਚਲ ਰਿਹਾ ਅਭਿਆਸ ਹੈ। 

ਕੇਂਦਰੀ ਸਿਹਤ ਮੰਤਰਾਲਾ ਇਸ ਦੀ ਨਿਯਮਤ ਅਧਾਰ 'ਤੇ ਵਿਆਪਕ ਨਿਗਰਾਨੀ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਕੋਆਰਡੀਨੇਸ਼ਨ ਸੈੱਲ ਬਣਾਇਆ ਗਿਆ ਹੈ ਤਾਂ ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ, ਜੋ ਗ੍ਰਾਂਟਾਂ, ਸਹਾਇਤਾ ਅਤੇ ਦਾਨ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਜੋਂ ਪ੍ਰਾਪਤ ਹੋਈ ਹੈ, ਦੀ ਪ੍ਰਾਪਤੀ ਅਤੇ ਵੰਡ ਲਈ ਤਾਲਮੇਲ ਕੀਤਾ ਜਾ ਸਕੇ। ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਸਿਹਤ ਮੰਤਰਾਲੇ ਵੱਲੋਂ 2 ਮਈ, 2021 ਤੋਂ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ।  

---------------------------- 

ਐਮ ਵੀ 


(Release ID: 1720131) Visitor Counter : 199