ਗ੍ਰਹਿ ਮੰਤਰਾਲਾ

ਵਿਦੇਸ਼ੀ ਯੋਗਦਾਨ (ਨਿਯੰਤਰਣ) ਐਕਟ , (ਐੱਫ ਸੀ ਆਰ ਏ) 2010 ਤਹਿਤ ਪੰਜੀਕ੍ਰਿਤ ਪ੍ਰਮਾਣ ਪੱਤਰਾਂ ਦੀ 29—09—2020 ਤੋਂ 30—09—2021 ਵਿਚਾਲੇ ਖ਼ਤਮ ਹੋਈ / ਹੋ ਰਹੀ ਵੈਧਤਾ ਵਧਾਈ ਗਈ

Posted On: 19 MAY 2021 6:32PM by PIB Chandigarh

ਗ੍ਰਿਹ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ (ਨਿਯੰਤਰਣ) ਐਕਟ 2010 ਤਹਿਤ ਜਾਰੀ ਕੀਤੇ ਗਏ ਪੰਜੀਕ੍ਰਿਤ ਪ੍ਰਮਾਣ ਪੱਤਰਾਂ, ਜਿਹਨਾਂ ਦੀ ਵੈਧਤਾ 29—09—2020 ਤੋਂ 30—09—2021 ਵਿਚਾਲੇ ਖ਼ਤਮ ਹੋਈ ਹੈ , ਜਾਂ ਖ਼ਤਮ ਹੋ ਰਹੀ ਹੈ, ਵਿੱਚ ਵਾਧਾ ਕੀਤਾ ਹੈ । ਉੱਪਰ ਦੱਸੇ ਗਏ ਪੰਜੀਕ੍ਰਿਤ ਪ੍ਰਮਾਣ ਪੱਤਰਾਂ ਦੀ ਵੈਧਤਾ ਹੁਣ ਵਧਾ ਕੇ 30—09—2021 ਕਰ ਦਿੱਤੀ ਗਈ ਹੈ । 

ਐੱਮ ਐੱਚ ਏ ਨੇ ਇੱਕ ਜਨਤਕ ਨੋਟਿਸ ਵਿੱਚ ਕਿਹਾ ਹੈ ਕਿ ਇਹ www.fcraonline.nic.in,  ਤੇ ਉਪਲਬੱਧ ਹੈ ਅਤੇ ਇਸ ਦਾ ਫੈਸਲਾ ਕੋਵਿਡ 19 ਦੀ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕੀਤਾ ਗਿਆ ਹੈ ਤਾਂ ਜੋ ਐੱਫ ਸੀ ਆਰ ਏ ਐੱਨ ਜੀ ਓਜ਼ ਦੁਆਰਾ ਸੋਧੀ ਐੱਫ ਸੀ ਆਰ ਏ ਪ੍ਰਸ਼ਾਸਨ ਵਿੱਚ ਸਹਿਜ ਤਬਦੀਲੀ ਸੁਨਿਸ਼ਚਿਤ ਕੀਤੀ ਜਾ ਸਕੇ ।

 

*****************************

ਐੱਨ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ(Release ID: 1720130) Visitor Counter : 206