ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਾਹ ਰੋਕਣ ਦਾ ਅਭਿਆਸ ਕਰੋ , ਆਪਣੇ ਫੇਫੜਿਆਂ ਨੂੰ ਸਿਹਤਮੰਦ ਬਣਾਓ


ਘੱਟ ਸਮੇਂ ਲਈ ਸਾਹ ਰੋਕਣ ਵਿਚ ਕਮੀ ਸ਼ੁਰੂਆਤੀ ਚੇਤਾਵਨੀ ਸੰਕੇਤ ਹੈ

Posted On: 19 MAY 2021 12:52PM by PIB Chandigarh

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਦੱਸਿਆ ਹੈ ਕਿ ਕੋਵਿਡ 19 ਦੀ ਦੂਜੀ ਲਹਿਰ ਵਿੱਚ ਆਕਸੀਜਨ ਦੀ ਮੰਗ ਵਿੱਚ ਹੋਇਆ ਵੱਡਾ ਵਾਧਾ ਇਹ ਦੱਸਦਾ ਹੈ ਕਿ ਇਸ ਲਹਿਰ ਵਿੱਚ ਸਾਹ ਨਾ ਆਉਣਾ ਸਭ ਤੋਂ ਆਮ ਲੱਛਣ ਸੀ , ਜਿਸ ਨੇ ਆਕਸੀਜਨ ਦੀ ਲੋੜ ਵਧੇਰੇ ਕੀਤੀ ਹੈ ।
ਡਾਕਟਰ ਅਰਵਿੰਦ ਕੁਮਾਰ , ਚੇਅਰਮੈਨ ਇੰਸਟੀਚਿਊਟ ਆਫ ਚੈਸਟ ਸਰਜਰੀ , ਮੇਦਾਂਤਾ ਫਾਊਂਡਰ ਅਤੇ ਮੈਨੇਜਿੰਗ ਟਰਸਟੀ , ਫੇਫੜੇ ਸੰਭਾਲ ਫਾਊਂਡੇਸ਼ਨ ਨੇ ਦੱਸਿਆ ਕਿ ਕੋਵਿਡ 19 ਦੇ 90% ਮਰੀਜ਼ਾਂ ਨੂੰ ਕੁਝ ਨਾ ਕੁਝ ਫੇਫੜੇ ਦੇ ਦਖ਼ਲ ਦਾ ਅਭਿਆਸ ਹੋਇਆ ਪਰ ਇਹ ਕਲੀਨਿਕਲੀ ਮਹੱਤਵਪੂਰਨ ਨਹੀਂ ਹੈ । 10 ਤੋਂ 12% ਲੋਕਾਂ ਨੂੰ ਨਿਮੋਨੀਆ ਹੁੰਦਾ ਹੈ , ਜੋ ਇੱਕ ਫੇਫੜੇ ਦੀ ਲਾਗ ਹੈ , ਜੋ ਐਲਵੋਲੀ , ਸਾਡੇ ਫੇਫੜਿਆਂ ਵਿੱਚ ਛੋਟੇ ਛੋਟੇ ਏਅਰ ਸੈਕ ਉਤੇਜਿਤ ਕਰਦੇ ਹਨ । ਕੋਵਿਡ 19 ਦੇ ਬਹੁਤ ਛੋਟੇ ਜਿਹੇ ਅਨੁਪਾਤ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ , ਜਦ ਵਧੇਰੇ ਹਾਲਤ ਵਿਗੜਨ ਤੋਂ ਬਾਅਦ ਸਾਹ ਟੁੱਟਣ ਲਗਦਾ ਹੈ ।
ਸਾਹ ਰੋਕਣ ਦੇ ਅਭਿਆਸ ਨੂੰ ਕਰੋ , ਇਹ ਤਕਨੀਕ ਜੋ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਆਪਣੀ ਹਾਲਤ ਦੀ ਨਿਗਰਾਨੀ ਲਈ ਵੀ ਮਦਦ ਕਰ ਸਕਦੀ ਹੈ ।
ਸਾਹ ਰੋਕਣ ਅਭਿਆਸ ਕਿਵੇਂ ਮਦਦ ਕਰਦਾ ਹੈ :—
ਡਾਕਟਰ ਅਰਵਿੰਦ ਨੇ ਕਿਹਾ ਕਿ ਇਹ ਅਭਿਆਸ ਮਰੀਜ਼ਾਂ ਲਈ ਬੇਹੱਦ ਲਾਹੇਵੰਦ ਹੈ , ਜਿਹਨਾਂ ਨੂੰ ਹਲਕੇ ਲੱਛਣ ਹਨ । ਜੇਕਰ ਇਹ ਮਰੀਜ਼ ਇਸ ਅਭਿਆਸ ਨੂੰ ਕਰਦੇ ਹਨ ਤਾਂ ਉਹਨਾਂ ਦੀ ਵਧੇਰੇ ਆਕਸੀਜਨ ਲੈਣ ਦੀ ਲੋੜ ਦੇ ਮੌਕੇ ਕਾਫ਼ੀ ਘੱਟ ਜਾਂਦੇ ਹਨ । ਇਹ ਅਭਿਆਸ ਇੱਕ ਟੈਸਟ ਵਜੋਂ ਵੀ ਮਰੀਜ਼ ਦੀ ਹਾਲਤ ਦੀ ਨਿਗਰਾਨੀ ਲਈ ਵਰਤਿਆ ਜਾ ਸਕਦਾ ਹੈ । ਜੇਕਰ ਸਾਹ ਰੋਕਣ ਦਾ ਸਮਾਂ ਘੱਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਸ਼ੁਰੂਆਤੀ ਸੰਕੇਤ ਹੈ ਅਤੇ ਮਰੀਜ਼ ਨੂੰ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ । ਦੂਜੇ ਪਾਸੇ ਜੇਕਰ ਮਰੀਜ਼ ਆਪਣੇ ਸਾਹ ਰੋਕਣ ਨੂੰ ਹੌਲੀ—ਹੌਲੀ ਵਧਾਉਣ ਯੋਗ ਹੋ ਜਾਂਦਾ ਹੈ ਤਾਂ ਇਹ ਸਕਾਰਾਤਮਕ ਸੰਕੇਤ ਹੈ ।
ਹਸਪਤਾਲਾਂ ਵਿੱਚ ਦਾਖਲ ਮਰੀਜ਼ ਅਤੇ ਹਸਪਤਾਲਾਂ ਵਿੱਚ ਛੁੱਟੀ ਤੋਂ ਬਾਅਦ ਆਕਸੀਜਨ ਲੈ ਰਹੇ ਮਰੀਜ਼ ਵੀ ਇਸ ਅਭਿਆਸ ਨੂੰ ਕਰ ਸਕਦੇ ਹਨ । ਇਸ ਲਈ ਉਹ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਨ । ਇਸ ਨਾਲ ਉਹਨਾਂ ਦੀ ਆਕਸੀਜਨ ਦੀ ਲੋੜ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ।
ਸਿਹਤਮੰਦ ਵਿਅਕਤੀ ਵੀ ਸਾਹ ਰੋਕਣ ਦੇ ਅਭਿਆਸ ਨੂੰ ਕਰ ਸਕਦੇ ਹਨ । ਇਹ ਉਹਨਾਂ ਦੇ ਫੇਫੜਿਆਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰੇਗਾ ।
ਸਾਹ ਰੋਕਣ ਦਾ ਅਭਿਆਸ ਕਿਵੇਂ ਕਰਨਾ ਹੈ :—
1.   ਸਿੱਧੇ ਬੈਠੋ ਤੇ ਆਪਣੇ ਹੱਥਾਂ ਨੂੰ ਆਪਣੇ ਪੱਟਾਂ ਤੇ ਰੱਖੋ ।
2.   ਆਪਣਾ ਮੂੰਹ ਖੋਲੋ ਅਤੇ ਆਪਣੇ ਅੰਦਰ ਜਿੰਨੀ ਹਵਾ ਖਿੱਚ ਸਕਦੇ ਹੋ , ਉਹ ਖਿੱਚੋ ਤੇ ਛਾਤੀ ਫੈਲਾਓ ।
3.   ਆਪਣੇ ਬੁੱਲ ਪੂਰੀ ਤਰ੍ਹਾਂ ਬੰਦ ਕਰ ਲਓ ।
4.   ਆਪਣੇ ਸਾਹ ਨੂੰ ਜਿੰਨੀ ਦੇਰ ਰੋਕ ਸਕਦੇ ਹੋ ਰੋਕੋ ।
5.   ਜਾਂਚ ਕਰੋ ਕਿ ਤੁਸੀਂ ਕਿੰਨੇ ਸਕਿੰਟ ਤੱਕ ਆਪਣੇ ਸਾਹ ਨੂੰ ਰੋਕ ਸਕਦੇ ਹੋ ।

ਮਰੀਜ਼ ਇਸ ਅਭਿਆਸ ਨੂੰ ਇੱਕ ਘੰਟੇ ਵਿੱਚ ਇੱਕ ਵਾਰ ਕਰ ਸਕਦੇ ਹਨ ਅਤੇ ਹੌਲੀ ਹੌਲੀ ਕੋਸਿ਼ਸ਼ ਕਰਕੇ ਸਾਹ ਰੋਕਣ ਦੇ ਸਮੇਂ ਨੂੰ ਵਧਾ ਸਕਦੇ ਹਨ , ਜੋ 25 ਸਕਿੰਟ ਅਤੇ ਇਸ ਤੋਂ ਜਿ਼ਆਦਾ ਸਮਾਂ ਸਾਹ ਰੋਕ ਸਕਦੇ ਹਨ, ਉਹਨਾਂ ਨੂੰ ਸੁਰੱਖਿਅਤ ਸਮਝਿਆ ਜਾਂਦਾ ਹੈ । ਹਰ ਵਿਅਕਤੀ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਇਸ ਤੇ ਜਿ਼ਆਦਾ ਜ਼ੋਰ ਨਾ ਲਾਇਆ ਜਾਵੇ ਅਤੇ ਇਸ ਪ੍ਰਕਿਰਿਆ ਨਾਲ ਆਪਣੇ ਆਪ ਨੂੰ ਸਾਹੋ ਸਾਹੀ ਨਾ ਕੀਤਾ ਜਾਵੇ ।


ਸ਼ੁਰੂ ਵਿੱਚ ਲਾਗ ਦਾ ਪਤਾ ਲਗਾਉਣਾ ਮਹੱਤਵਪੂਰਨ ਹੈ :—
ਅਸੀਂ ਜਾਣਦੇ ਹਾਂ ਕਿ ਕੋਵਿਡ 19 ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਫੇਫੜਿਆਂ ਤੇ ਪੈਂਦਾ ਹੈ ਅਤੇ ਇਸ ਕਰਕੇ ਹੀ ਆਕਸੀਜਨ ਪਧੱਰ ਘੱਟਦਾ ਹੈ ਤੇ ਸਾਹ ਉਖੜਨ ਲੱਗਦਾ ਹੈ ।
ਡਾਕਟਰ ਅਰਵਿੰਦ ਨੇ ਦੱਸਿਆ ਕਿ ਪਹਿਲੀ ਲਹਿਰ ਦੌਰਾਨ ਸਭ ਤੋਂ ਆਮ ਲੱਛਣ ਬੁਖਾਰ ਅਤੇ ਖੰਘ ਸੀ । ਦੂਜੀ ਲਹਿਰ ਵਿੱਚ ਕਈ ਹੋਰ ਤਰ੍ਹਾਂ ਦੇ ਲੱਛਣ ਹਨ , ਜਿਵੇਂ ਗਲ੍ਹਾ ਦੁੱਖਣਾ , ਨੱਕ ਵਘਣਾ , ਅੱਖਾਂ ਵਿੱਚ ਲਾਲੀ , ਸਿਰ ਦਰਦ , ਬਦਨ ਦਰਦ , ਧੱਫੜ ਪੈਣਾ , ਦਿਲ ਕੱਚਾ ਹੋਣਾ , ਉਲਟੀ ਆਉਣਾ ਅਤੇ ਦਸਤ ਲੱਗਣਾ ਅਤੇ ਮਰੀਜ਼ ਨੂੰ 3—4 ਦਿਨਾਂ ਬਾਅਦ ਬੁਖਾਰ ਹੋ ਜਾਂਦਾ ਹੈ । ਫਿਰ ਮਰੀਜ਼ ਟੈਸਟ ਕਰਾਉਣ ਜਾਂਦਾ ਹੈ ਅਤੇ ਇਸ ਦੀ ਪੁਸ਼ਟੀ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ । ਇਸ ਲਈ ਕੋਵਿਡ 19 ਦੀ ਪੁਸ਼ਟੀ ਹੋਣ ਤੱਕ ਲਾਗ ਤਕਰੀਬਨ 5 ਤੋਂ 6 ਦਿਨ ਪੁਰਾਣੀ ਹੋ ਜਾਂਦੀ ਹੈ ਅਤੇ ਕੁਝ ਕੇਸਾਂ ਵਿੱਚ ਫੇਫੜਿਆਂ ਤੇ ਪਹਿਲਾਂ ਹੀ ਅਸਰ ਹੋ ਚੁੱਕਿਆ ਹੁੰਦਾ ਹੈ ।
ਡਾਕਟਰ ਅਰਵਿੰਦ ਨੇ ਕਿਹਾ ਕਿ ਕੋਵਿਡ 19 ਦੌਰਾਨ ਜਿਹੜੇ ਕਾਰਨ ਫੇਫੜਿਆਂ ਦੀ ਸ਼ਮੂਲੀਅਤ ਨਿਸ਼ਚਿਤ ਕਰਦੇ ਹਨ , ਉਹਨਾਂ ਵਿੱਚ ਉਮਰ , ਵਜ਼ਨ , ਮੌਜੂਦਾ ਫੇਫੜੇ ਦੀ ਹਾਲਤ , ਸ਼ੂਗਰ , ਹਾਈਪਰ ਟੈਂਸ਼ਨ , ਦਿਲ ਦੇ ਰੋਗ , ਐੱਚ ਆਈ ਵੀ ਲਾਗ , ਕਮਜ਼ੋਰ ਇਮਊਨ ਸਿਸਟਮ , ਸਿਗਰੇਟ ਪੀਣ ਦੀ ਆਦਤ , ਕੈਂਸਰ ਇਲਾਜ ਦਾ ਪੁਰਾਣਾ ਇਤਿਹਾਸ ਅਤੇ ਸਟੀਰਾਇਡਸ ਦੀ ਵਰਤੋਂ ਸ਼ਾਮਲ ਹੈ ।

 

************************

 

ਡੀ ਜੇ ਐੱਮ / ਸੀ ਪੀ / ਪੀ ਆਈ ਬੀ ਮੁੰਬਈ(Release ID: 1720125) Visitor Counter : 1303